image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਤ੍ਰੈਕਾਲ ਦਰਸ਼ੀ ਗੁਰੂ ਨਾਨਕ ਪਾਤਸ਼ਾਹ ਨੇ ਹਿੰਦੂ ਰਹੁ-ਰੀਤਾਂ ਨੂੰ ਮੁੱਢੋਂ ਹੀ ਰੱਦ ਕਰਕੇ ਮੂਲ ਮੰਤਰ ਦੁਆਰਾ ਹਿੰਦੂ ਮੱਤ ਅਤੇ ਸਿੱਖ ਧਰਮ ਦੇ ਵਿੱਚਕਾਰ ਅਕਾਲ ਪੁਰਖ ਦੇ ਹੁਕਮ ਨਾਲ ਲਕੀਰ ਖਿੱਚ ਦਿੱਤੀ ਸੀ । ਸਿੱਖ ਧਰਮ ਰੱਬੀ ਏਕਤਾ ਅਤੇ ਮਨੁੱਖੀ ਅਧਿਕਾਰਾਂ ਦਾ ਅਲੰਬਰਦਾਰ ਵਿਸ਼ਵ ਵਿਆਪੀ ਧਰਮ ਹੈ, ਜਿਸ ਦਾ ਮੂਲ ਅਧਾਰ ਹੈ ਧੁਰ ਕੀ ਬਾਣੀ, ਗੁਰਬਾਣੀ ਕੋਈ ਫਲਸਫ਼ਾ ਨਹੀਂ ਇਹ ਇਲਹਾਮ ਹੈ

ਪਿਛਲੇ ਹਫ਼ਤੇ ਦੇ ਲੇਖ ਦਾ ਸਿਰਲੇਖ ਪੇਡੁ ਮੰਢਾਹੂ ਕਟਿਆ ਤਿਸ ਡਾਲ ਸੁਕੰਦੇ, ਪੜ੍ਹਿਆ ਜਾਵੇ ਨਾ ਕਿ ਪੇਡੂ ਮੰਢਾਊ ਕਟਿਆ ਤਿਸ ਡਾਲ ਸੁਕੰਦੇ ਧੰਨਵਾਦੀ ਹੋਵਾਂਗਾ । ਹਿਸਟਰੀ ਆਫ਼ ਪੰਜਾਬ ਵਿੱਚ ਜੋ ਨੁਕਤਾ ਦਰਜ ਕੀਤਾ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਹਿੰਦੂ ਰਹੁ-ਰੀਤਾਂ ਦਾ ਤਿਆਗ ਨਹੀਂ ਸੀ ਕੀਤਾ, ਇਸ ਦੇ ਜੁਆਬ ਵਿੱਚ ਪਿਛਲੇ ਹਫ਼ਤੇ ਪਾਠਕ ਪੜ੍ਹ ਚੁੱਕੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਹਿੰਦੂ ਰਹੁ-ਰੀਤਾਂ ਦਾ ਕੇਵਲ ਵਿਰੋਧ ਹੀ ਨਹੀਂ ਕੀਤਾ ਸਗੋਂ ਉਸ ਵੇਲੇ ਆਪਣੇ ਪਿਤਾ ਪੁਰਖੀ ਹਿੰਦੂ ਮੱਤ ਦਾ ਮੁੱਢੋਂ ਹੀ ਤਿਆਗ ਕਰ ਦਿੱਤਾ ਜਦੋਂ ਉਨ੍ਹਾਂ (ਗੁਰੂ ਨਾਨਕ) ਨੇ ਬ੍ਰਾਹਮਣੀ ਕੁਲ ਰੀਤੀ ਅਨੁਸਾਰ ਭਦਨ ਕਰਵਾ ਕੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਨਵੇਂ ਇਨਕਲਾਬੀ ਧਰਮ ਦੀ ਨੀਂਹ ਰੱਖ ਦਿੱਤੀ । ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕਿਉਂ ਕੀਤਾ ? ਇਸ ਦੀ ਵਿਆਖਿਆ ਹੋਣੀ ਬਹੁਤ ਜਰੂਰੀ ਹੈ । ਬਿਪਰ ਮਰਯਾਦਾ ਅਨੁਸਾਰ ਬ੍ਰਾਹਮਣ ਦੇ ਪੁੱਤਰ ਨੂੰ ਸੱਤ ਸਾਲ, ਖੱਤਰੀ ਦੇ ਪੁੱਤਰ ਨੂੰ ਨੌਂ ਸਾਲ ਅਤੇ ਵੈਸ਼ ਦੇ ਪੁੱਤਰ ਨੂੰ ਬਾਰਾਂ ਸਾਲ ਦੀ ਉਮਰ ਵਿੱਚ ਜਨੇਊ ਪਾਇਆ ਜਾਂਦਾ ਹੈ, ਸ਼ੂਦਰ ਕਿਉਂਕਿ ਸਭ ਤੋਂ ਨੀਵੇਂ ਅਤੇ ਅਛੂਤ ਸਮਝੇ ਜਾਂਦੇ ਹਨ, ਇਸ ਲਈ ਉਨ੍ਹਾਂ ਨੂੰ ਜਨੇਊ ਪਾਉਣ ਦਾ ਅਧਿਕਾਰ ਹੀ ਨਹੀਂ ਹੈ । ਹਿੰਦੂ ਧਰਮ ਵਿੱਚ ਔਰਤ ਨੂੰ ਵੀ ਸ਼ੂਦਰ ਸਮਝਿਆ ਜਾਂਦਾ ਹੈ । ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਨਾਲੋਂ ਪੰਜ ਸਾਲ ਵੱਡੇ ਸਨ, ਪਰ ਉਨ੍ਹਾਂ ਦੇ ਜਨੇਊ ਇਸ ਕਰਕੇ ਨਹੀਂ ਪਾਇਆ ਗਿਆ ਕਿਉਂਕਿ ਔਰਤ ਨੂੰ ਸ਼ੂਦਰ ਸਮਝਿਆ ਜਾਂਦਾ ਸੀ । ਗੁਰੂ ਨਾਨਕ ਸਾਹਿਬ ਦਾ ਇਹ ਵੀ ਤਰਕ ਸੀ ਕਿ ਜਿਹੜਾ ਹਿੰਦੂ ਧਰਮ ਮੇਰੇ ਅਤੇ ਮੇਰੀ ਭੈਣ ਵਿੱਚ ਧਾਰਮਿਕ ਵਿਤਕਰਾ ਕਰਦਾ ਹੈ, ਮੈਨੂੰ ਉਸ ਧਰਮ ਦੀ ਕੋਈ ਲੋੜ ਨਹੀਂ । ਨਾਨਕ ਦੇ ਪਿਤਾ ਮਹਿਤਾ ਕਵਿਆਣ ਦਾਸ ਬੇਦੀ ਕੁਲ ਵਿੱਚੋਂ ਸਨ, ਜੋ ਖੱਤਰੀਆਂ ਦੀ ਇਕ ਉਪਜਾਤ ਮੰਨੀ ਜਾਂਦੀ ਹੈ । ਇਸ ਲਈ ਹੁਣ ਨੌਂ ਸਾਲ ਦਾ ਹੋ ਜਾਣ &lsquoਤੇ ਨਾਨਕ ਦੇ ਜਨੇਊ ਪਾਉਣ ਦੀ ਰਸਮ ਹੋਣੀ ਸੀ । ਬ੍ਰਾਹਮਣ ਹਿੰਦੂ ਰੀਤੀ ਦੀ ਧਾਰਮਿਕ ਕਰਮ ਕਾਂਡੀ ਨਿਯਮਾਂ ਵਲੀ ਵਿੱਚ ਜਨੇਊ ਧਾਰਨ ਕਰਨ ਤੋਂ ਪਹਿਲਾਂ ਭੱਦਨ ਮੁੰਡਨ ਸੰਸਕਾਰ ਲਾਜ਼ਮੀ ਹੈ । ਜਨੇਊ ਧਾਰਨਾ ਦੋਮ ਦਰਜੇ ਤੇ ਆਉਂਦਾ ਹੈ ਇਸ ਤੋਂ ਵੀ ਘਟੀਆ ਕੰਮ ਜਨੇਊ ਧਾਰਨ ਤੋਂ ਪਹਿਲਾਂ ਭਦਨ ਕਰਵਾਉਣਾ ਆਉਂਦਾ ਹੈ, ਜਿਸ ਤੋਂ ਗੁਰੂ ਨਾਨਕ ਸਾਹਿਬ ਇਨਕਾਰੀ ਸਨ ।
ਗੁਰੂ ਨਾਨਕ ਨਾਲ ਭੱਦਨ ਨੂੰ ਛੱਡਕੇ ਕੇਵਲ ਜਨੇਊ ਨਾਲ ਹੀ ਕਿਉਂ ਜੋੜਿਆ ਗਿਆ । ਇਸ ਪਿੱਛੇ ਵੀ ਬਹੁਤ ਵੱਡੀ ਸਾਜਿਸ਼ ਹੈ । ਭੱਦਨ ਅਤੇ ਜਨੇਊ ਦੀ ਹਿੰਦੂ ਰਹੁ-ਰੀਤੀ ਦੇ ਕਰਮ ਕਾਂਡ ਨੂੰ ਧਾਰਨ ਕਰਨ ਤੋਂ ਨਾਂਹ ਕਰਕੇ ਗੁਰੂ ਨਾਨਕ ਸਾਹਿਬ ਨੇ ਸੰਸਾਰ ਨੂੰ ਉਹੀ ਸੰਦੇਸ਼ ਦਿੱਤਾ ਜੋ ਉਨ੍ਹਾਂ ਨੇ ਉਦਾਸੀ ਚੜ੍ਹਨ ਵੇਲੇ ਭਾਈ ਮਰਦਾਨਾ ਜੀ ਨੂੰ ਦਿੱਤਾ ਸੀ ਕਿ ਇਕ ਕੇਸ ਨਾ ਕਟਾਈਂ ਦੂਏ ਪਿਛਲ ਰਾਤੀ ਜਾਗ ਸਤਿਨਾਮ ਦਾ ਜਾਪ ਕਰੀਂ । ਮੱਕੇ ਦੀ ਉਦਾਸੀ ਸਮੇਂ ਜਦ ਗੁਰੂ ਸਾਹਿਬ ਤੋਂ ਵਿਦਵਾਨ ਮੌਲਵੀਆਂ ਵੱਲੋਂ ਉਨ੍ਹਾਂ ਦੇ ਕੇਸਾਂ ਸਬੰਧੀ ਪੁੱਛਿਆ ਗਿਆ ਤਾਂ ਗੁਰੂ ਨਾਨਕ ਸਾਹਿਬ ਨੇ ਸਪੱਸ਼ਟ ਕੀਤਾ : ਆਖਿਆ ਨਾਨਕ ਸ਼ਾਹ ਸਚੁ ਸੁਨੋ ਯਹਾਉਦੀਨ ਪੀਰਾ ॥ ਹਿੰਦੂ, ਮੁਸਲਮਾਨ ਦੋਵੇਂ ਸਿਰਗੁੰਮ ਥੀਏ ਜ਼ਹੀਰਾ ॥ 
ਇਤਿਹਾਸਕ ਜਨੇਊ ਤੋਂ ਪਹਿਲਾਂ ਕੀਤੇ ਜਾਣ ਵਾਲੇ ਭੱਦਨ ਸੰਸਕਾਰ ਦੀ ਚਰਚਾ ਨਾ ਕਰਕੇ ਗੁਰੂ ਨਾਨਕ ਦੇ ਮੁੱਖ ਸੰਕਲਪ ਤੋਂ ਧਿਆਨ ਹਟਾਉਂਦੇ ਹਨ । ਅਸਲ ਗੱਲ ਹੈ ਹਿੰਦੂ ਸਮਾਜ ਵਿੱਚ ਪ੍ਰਚੱਲਿਤ ਰੀਤ ਕੇਸ ਕਟਾ ਕੇ ਕੁਦਰਤ ਦੀ ਰਜ਼ਾ ਵਿੱਚ ਦਖਲਅੰਦਾਜ਼ੀ ਕਰਕੇ, ਮਨੁੱਖ ਨੂੰ ਅਕਾਲ ਨਾਲੋਂ ਤੋੜ ਕੇ ਆਪਣੇ ਨਿੱਜ ਪੰਥ ਵਿੱਚ ਜੋੜਨ ਦੀ । ਗੁਰੂ ਨਾਨਕ ਪਾਤਸ਼ਾਹ ਜੀ ਸਿੱਖ ਨੂੰ ਅਕਾਲ ਵੰਸ਼ੀ ਅਤੇ ਅਕਾਲ ਦਾ ਸੁੱਤ ਹੀ ਪ੍ਰਮਾਣਿਤ ਕਰਦੇ ਹਨ । ਇਸ ਲਈ ਉਨ੍ਹਾਂ ਨੇ ਸਰੀਰ ਰਚਨਾ ਵਿੱਚ ਕਿਸੇ ਵੀ ਗੈਰ ਕੁਦਰਤੀ ਦਖਲਅੰਦਾਜ਼ੀ ਨਾਲ, ਕੁਦਰਤ ਦੇ ਮੌਲਿਕ ਧਰਮ ਗੁਰ ਮਤਿ ਤੋਂ ਤੋੜ ਕੇ ਕਿਸੇ ਦੂਜੇ ਨਾਲ ਜੋੜਨ ਦੀ ਹਰ ਹਿੰਦੂ ਰੀਤ ਅਤੇ ਕ੍ਰਿਆ ਨੂੰ ਮੁੱਢੋਂ ਰੱਦ ਕਰ ਦਿੱਤਾ ਅਤੇ ਚਾਰਿ ਵਰਨ ਗੁਰ ਸਿਖ ਕਰਿ ਗੁਰਮੁਖਿ ਸਚਾ ਪੰਥੁ ਚਲਾਇਆ । ਇੰਜ ਤੀਸਰੇ ਪੰਥ ਅਕਾਲ ਪੁਰਖ ਦਾ ਜਨਮ ਲੈਂਦਾ ਹੈ । ਗੁਰੂ ਨਾਨਕ ਸਾਹਿਬ ਦੀ ਕੁੜਮਾਈ ਬਟਾਲੇ ਦੇ ਮੂਲ ਚੰਦ ਖੱਤਰੀ ਦੀ ਸਪੁੱਤਰੀ ਸੁਲਖਣੀ ਨਾਲ ਹੋਈ ਸੀ । ਵਿਆਹ ਵਾਲੇ ਦਿਨ ਜਦੋਂ ਮੂਲ ਚੰਦ ਖੱਤਰੀ ਦੇ ਬ੍ਰਾਹਮਣ ਪ੍ਰੋਹਿਤ ਨੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਜਜਮਾਨ ਦੀ ਪੁੱਤਰੀ ਸੁਲਖਣੀ ਨਾਲ ਅਗਨੀ ਦੁਆਰੇ ਫੇਰੇ ਲੈਣ ਨੂੰ ਕਿਹਾ ਤਾਂ ਗੁਰੂ ਨਾਨਕ ਸਾਹਿਬ ਨੇ ਅਗਨੀ ਦੁਆਰੇ ਫੇਰੇ ਲੈਣ ਤੋਂ ਇਹ ਆਖ ਕੇ ਇਨਕਾਰ ਕਰ ਦਿੱਤਾ ਸੀ ਕਿ ਸਾਡਾ ਇਸ਼ਟ ਅੱਗ ਨਹੀਂ ਹੈ, ਸਾਡਾ ਇਸ਼ਟ ਸ਼ਬਦੁ ਗੁਰੂ ਦੇ ਰੂਪ ਵਿੱਚ ਅਕਾਲ ਪੁਰਖ ਆਪ ਹੈ । ਗੁਰੂ ਨਾਨਕ ਸਾਹਿਬ ਵੱਲੋਂ ਅਗਨੀ ਦੁਆਲੇ ਫੇਰੇ ਲੈਣ ਤੋਂ ਇਹ ਆਖ ਕੇ ਇਨਕਾਰ ਕਰਨਾ ਕਿ, ਅੱਗ ਉਨ੍ਹਾਂ ਦਾ ਇਸ਼ਟ ਨਹੀਂ ਹੈ, ਇਹ ਗੁਰੂ ਨਾਨਕ ਸਾਹਿਬ ਵੱਲੋਂ ਹਿੰਦੂ ਮੱਤ ਦੇ ਵਿਰੁੱਧ ਸਿੱਧੀ ਬਗਾਵਤ ਸੀ । ਮੂਲ ਚੰਦ ਖੱਤਰੀ ਦੇ ਬ੍ਰਾਹਮਣ ਪ੍ਰੋਹਿਤ ਅਤੇ ਵਿਆਹ ਵਿੱਚ ਸ਼ਾਮਿਲ ਹੋਰ ਕੱਟੜ ਬ੍ਰਾਹਮਣਾਂ ਤੇ ਖੱਤਰੀਆਂ ਨੇ ਅੰਦਰ ਖਾਤੇ ਗੁਰੂ ਨਾਨਕ ਉੱਤੇ ਕੰਧ ਸੁੱਟ ਕੇ ਉਨ੍ਹਾਂ (ਗੁਰੂ ਨਾਨਕ) ਨੂੰ ਮਰਵਾਉਣ ਦੀ ਯੋਜਨਾ ਬਣਾ ਲਈ । ਇਕ ਬਿਰਧ ਮਾਤਾ ਨੇ ਗੁਰੂ ਨਾਨਕ ਸਾਹਿਬ ਨੂੰ ਸੈਨਤ ਨਾਲ ਕਿਹਾ ਕਿ ਕੰਧ ਦੇ ਨੇੜੇ ਨਾ ਬੈਠੋ ਕੰਧ ਡਿੱਗਣ ਵਾਲੀ ਹੈ । ਨਿਰਭਉ ਨਿਰਵੈਰ ਗੁਰੂ ਨਾਨਕ ਸਾਹਿਬ ਨੇ ਬਿਰਧ ਮਾਤਾ ਨੂੰ ਕਿਹਾ ਮਾਤਾ ਜੀ ਚਿੰਤਾ ਨਾ ਕਰੋ ਇਹ ਸਾਡੇ ਵਿਆਹ ਦੀ ਨਿਸ਼ਾਨੀ ਸਦੀਆਂ ਤੱਕ ਰਹੇਗੀ ਕਿ ਨਾਨਕ ਨੇ ਅੱਗ ਦੁਆਲੇ ਫੇਰੇ ਨਹੀਂ ਸੀ ਲਏ ਅਤੇ ਸਾਡੀ ਇਹ ਨਿਸ਼ਾਨੀ ਸਦੀਆਂ ਤੱਕ ਕਾਇਮ ਰਹੇਗੀ । ਬਟਾਲੇ ਅੰਦਰ ਅੱਜ ਵੀ ਉਹ ਕੰਧ ਮੌਜੂਦ ਹੈ । ਜਦੋਂ ਬ੍ਰਾਹਮਣ ਤੇ ਹਿੰਦੂ ਖੱਤਰੀ ਗੁਰੂ ਸਾਹਿਬ ਨੂੰ ਮਰਵਾਉਣ ਵਿੱਚ ਵੀ ਕਾਮਯਾਬ ਨਾ ਹੋਏ ਤਾਂ ਉਨ੍ਹਾਂ ਨੇ ਸ਼ਰਮਿੰਦਗੀ ਭਰੀ ਹਾਰ ਕਬੂਲਦੇ ਹੋਏ ਛੇਕੜ ਗੁਰੂ ਨਾਨਕ ਸਾਹਿਬ ਨੂੰ ਕਿਹਾ ਕਿ ਹੁਣ ਤੁਸੀਂ ਹੀ ਦੱਸੋ ਕਿ ਤੁਸੀਂ ਵਿਆਹ ਕਿਵੇਂ ਕਰਵਾਉਣਾ ਚਾਹੁੰਦੇ ਹਨ । ਉਸ ਵਕਤ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਇਕ ਕਾਗਜ਼, ਕਲਮ, ਦਵਾਤ, ਰੁਮਾਲ ਤੇ ਚੌਂਕੀ ਮੰਗਵਾਉ । ਸਾਰੀਆਂ ਵਸਤਾਂ ਮੰਗਵਾਈਆਂ ਗਈਆਂ । ਗੁਰੂ ਨਾਨਕ ਸਾਹਿਬ ਨੇ Å ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਤੱਕ ਲਿਖਿਆ ਅਤੇ ਫਿਰ ਚੌਂਕੀ ਉੱਤੇ ਰੁਮਾਲ ਵਿਛਾ ਕੇ ਉਸ ਉੱਤੇ ਮੂਲ ਮੰਤਰ ਵਾਲਾ ਕਾਗਜ਼ ਸੁਭਾਇਮਾਨ ਕਰ ਦਿੱਤਾ ਅਤੇ ਗੁਰੂ ਨਾਨਕ ਨੇ ਸੁਲਖਣੀ ਨਾਲ ਮੂਲ ਮੰਤਰ ਦੁਆਲੇ ਚਾਰ ਪ੍ਰਕਰਮਾਂ ਕੀਤੀਆਂ, ਬਾਣੀ ਨੂੰ ਮੱਥਾ ਟੇਕਿਆ ਅਤੇ ਸ਼ਬਦ ਉਚਾਰਿਆ ਗੁਰੂ ਦੁਆਰੇ ਹਮਰਾ ਵੀਵਾਹੁ ਜਿ ਹੋਆ (ਗੁ: ਗ੍ਰੰ: ਸਾ: ਪੰਨਾ 351, ਆਸਾ ਮਹਲਾ ਪਹਿਲਾ) ਅਰਥਾਤ ਸਾਡਾ ਵਿਆਹ ਅਕਾਲ ਪੁਰਖ ਦੀ ਮਿਹਰ ਨਾਲ ਗੁਰੂ ਦੁਆਰਾ ਹੋਇਆ ਹੈ । ਦਸਾਂ ਹੀ ਪਾਤਸ਼ਾਹੀਆਂ ਦੇ ਗੁਰ ਇਤਿਹਾਸ ਦਾ ਪੱਤਰਾ ਪੱਤਰਾ ਗੁਵਾਹ ਹੈ ਕਿ ਦਸਾਂ ਹੀ ਸਿੱਖ ਗੁਰੂ ਸਾਹਿਬਾਨਾਂ ਨੇ ਕਿਵੇਂ ਹਿੰਦੂ ਮੱਤ ਦੀਆਂ ਰਹੁ-ਰੀਤਾਂ ਨੂੰ ਰੱਦ ਕਰਕੇ ਹਿੰਦੂ ਸਮਾਜ ਨਾਲੋਂ ਵੱਖਰਾ ਜਾਤ-ਪਾਤ ਰਹਿਤ ਸਿੱਖ ਪੰਥ ਉਸਾਰਿਆ । ਦੱਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਤਾਂ ਸਪੱਸ਼ਟ ਐਲਾਨਨਾਮਾ ਹੈ : ਖ਼ਾਲਸਾ ਅਕਾਲ ਪੁਰਖ ਕੀ ਫੌਜ ॥ ਪ੍ਰਗਟਿE ਖ਼ਾਲਸਾ ਪ੍ਰਮਾਤਮ ਕੀ ਮੌਜ ॥ ਜਬ ਲਗ ਖ਼ਾਲਸਾ ਰਹੇ ਨਿਆਰਾ ॥ ਤਬ ਲਗ ਤੇਜ ਦੀE ਮੈਂ ਸਾਰਾ ॥ ਜਬ ਇਹ ਗਹੈ ਬਿਪਰਨ ਕੀ ਰੀਤ ॥। ਮੈ ਨਾ ਕਰੋਂ ਇਨ ਕੀ ਪ੍ਰਤੀਤ ॥ ਅਰਥਾਤ ਜਿਹੜਾ ਸਿੱਖ ਬ੍ਰਾਹਮਣੀ ਕਰਮ ਕਾਂਡ (ਬਿਪਰਨ ਕੀ ਰੀਤ) ਕਰਦਾ ਹੈ ਗੁਰੂ ਉਸ ਉੱਤੇ ਵਿਸ਼ਵਾਸ ਨਹੀਂ ਕਰੇਗਾ ਅਤੇ ਉਹ ਸਿੱਖ ਗੁਰੂ ਦੀਆਂ ਬਖ਼ਸ਼ਿਸ਼ਾਂ ਤੋਂ ਵਾਂਝਾ ਰਹਿ ਜਾਵੇਗਾ । ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਅੱਜ ਵੀ ਸਿੱਖ ਧਰਮ ਦੀਆਂ ਰਹੁ ਰੀਤਾਂ ਤੇ ਸਿੱਖ ਸਿਧਾਂਤ ਹੇਠ ਲਿਖੇ ਅਨੁਸਾਰ ਹਿੰਦੂ ਮੱਤ ਨਾਲੋਂ ਬਿਲਕੱੁਲ ਵੱਖਰੇ ਹਨ । 
2। ਮੰਗਲਾ ਚਰਨ-ਹਿੰਦੂਆਂ ਦਾ Eਅੰ ਸ਼੍ਰੀ ਗਣੇਸ਼ਾਹ ਨਮਹ । ਸਿੱਖਾਂ ਦਾ-Å ਸਤਿਗੁਰ ਪ੍ਰਸਾਦਿ ।
3। ਮੁਲਾਕਾਤ-ਹਿੰਦੂ ਮੁਲਾਕਾਤ ਵੇਲੇ ਰਾਮ ਰਾਮ, ਨਮਸਤੇ ਆਦਿਕ ਬੁਲਾਂਦਾ ਹੈ । ਸਿੱਖ-ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ । ਰਾਮ ਰਾਮ ਸਲਾਮ ਨ ਰਟਤੇ ਗੱਜ ਕਰ ਫ਼ਤਹਿ ਗਜਾਤੇ । (ਭਾਈ ਰਤਨ ਸਿੰਘ ਭੰਗੂ)
4। ਧਰਮ ਦੇ ਪੁਸਤਕ-ਹਿੰਦੂਆਂ ਦੇ ਵੇਦ ਆਦਿਕ । ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ।
5। ਤੀਰਥ-ਹਿੰਦੂਆਂ ਦਾ ਗਯਾ ਪ੍ਰਯਾਗ ਆਦਿਕ । ਸਿੱਖ ਸੱਚਾ ਤੀਰਥ-ਸਤਸਰ ਨਾਵਣਿ ਸਮਝਦੇ ਹਨ । ਪਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਬਚਲ ਨਗਰ ਆਦਿਕ ਨੂੰ ਧਾਰਮਿਕ ਅਸਥਾਨ ਸਮਝਦੇ ਹੋਏ ਯਾਤਰਾ ਕਰਦੇ ਹਨ ।
6। ਹਿੰਦੂ ਦੇ ਠਾਕਰ-ਦੁਆਰੇ ਆਦਿਕ । ਸਿੱਖਾਂ ਦੇ ਗੁਰਦੁਆਰੇ ।
7। ਹਿੰਦੂ ਪੂਰਬ (ਾਂਿਸ਼ਥ) ਦਿਸ਼ਾ ਨੂੰ ਨਮਸਕਾਰ ਕਰਦੇ ਹਨ । ਸਿੱਖ ਚਾਰੇ ਤਰਫ਼ ਹੀ ਵਾਹਿਗੁਰੂ ਨੂੰ ਹਾਜ਼ਰ ਨਜ਼ਰ ਸਮਝਦਾ ਹੈ ।
8। ਇਸ਼ਨਾਨ ਦਾ ਵੇਲਾ-ਹਿੰਦੂ ਸੂਰਜ ਚੜ੍ਹੇ ਇਸ਼ਨਾਨ ਦਾ ਮਹਾਤਮ ਸਮਝਦਾ ਹੈ । ਸਿੱਖ ਅੰਮ੍ਰਿਤ ਵੇਲੇ ਨੂੰ ਉੱਤਮ ਵੇਲਾ ਸਮਝਦਾ ਹੈ । ਇਸ਼ਨਾਨ ਆਦਿਕ ਨੂੰ ਕਾਮਯਾਬੀ ਦਾ ਰਸਤਾ ਨਹੀਂ ਸਮਝਦਾ । 
9। ਹਿੰਦੂ ਗਾਯਤਰੀ ਆਦਿਕ ਦਾ ਪਾਠ ਕਰਕੇ ਸੰਧਿਆ ਕਰਦਾ ਹੈ । ਸਿੱਖ ਜਪੁਜੀ, ਜਾਪ ਸਾਹਿਬ, ਆਨੰਦ ਸਾਹਿਬ ਪੜ੍ਹ ਦਿਨ ਦਾ ਕੰਮ-ਕਾਜ ਅਰੰਭ ਕਰਦਾ ਹੈ । ਸ਼ਾਮ ਨੂੰ ਰਹਿਰਾਸ ਸਾਹਿਬ ਤੇ ਰਾਤ ਬਿਸ਼ਰਾਮ ਕਰਨ ਵੇਲੇ ਸੋਹਿਲਾ ਦਾ ਪਾਠ ਕਰਦਾ ਹੈ ।
10। ਸੰਸਕਾਰ-ਹਿੰਦੂ ਜਨੇਊ, ਮੁੰਡਨ ਆਦਿਕ ਰਸਮਾਂ ਕਰਦਾ ਹੈ । ਸਿੱਖਾਂ ਦਾ ਅੰਮ੍ਰਿਤ ਛਕਣਾ ਅਤੀ ਜ਼ਰੂਰੀ ਹੈ ।
11। ਹਿੰਦੂ ਬ੍ਰਾਹਮਣ ਅਤੇ ਸੰਨਯਾਸੀ ਨੂੰ ਦੇਣਾ ਪੁੰਨ ਸਮਝਦਾ ਹੈ । ਸਿੱਖ ਸਿੱਖ ਦਾ ਮੂੰਹ ਗੁਰੂ ਦੀ ਗੋਲਕ ਆਖਦਾ ਹੈ । 
12। ਚਿੰਨ੍ਹ-ਤਿਲਕ, ਮਾਲਾ, ਜਨੇਊ, ਧੋਤੀ ਆਦਿਕ । ਸਿੱਖਾਂ ਦਾ ਕੇਸ, ਕੰਘਾ, ਕੱਛ, ਕੜਾ ਅਤੇ ਕਿਰਪਾਨ ।
13। ਵੱਡੇ ਦਿਨ-ਹਿੰਦੂਆਂ ਦੇ ਜਨਮ ਅਸ਼ਟਮੀ, ਰਾਮਨੌਮੀ ਆਦਿਕ । ਸਿੱਖਾਂ ਦੇ ਗੁਰਪੁਰਬ ।
14। ਭੇਟਾ ਪ੍ਰਸ਼ਾਦ-ਹਿੰਦੂ ਦਾ ਚੂਰਮਾ, ਲੱਡੂ, ਫਲ ਆਦਿ । ਸਿੱਖਾਂ ਦਾ ਕੜਾਹ ਪ੍ਰਸ਼ਾਦ ।
ਸਿੱਖ ਧਰਮ ਤੇ ਖ਼ਾਲਸਾ ਪੰਥ ਇਕ ਦੂਜੇ ਦੇ ਪੂਰਕ ਹਨ, ਇਸ ਕਰਕੇ ਸਿਧਾਂਤਕ ਪੱਖੋਂ ਸਿੱਖ ਧਰਮ ਦੀ ਵਿਆਖਿਆ ਦੱਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਥ ਨੂੰ ਬਖ਼ਸ਼ਿਸ਼ ਕੀਤੇ ਗੁਰੂ ਗ੍ਰੰਥ, ਗੁਰੂ ਪੰਥ ਦੇ ਸਿੱਖੀ ਵਿਧਾਨ ਅਨੁਸਾਰ ਹੀ ਹੋ ਸਕਦੀ ਹੈ । ਪੰਜਾਬ ਟਾਈਮਜ਼ ਵਿੱਚ ਛੱਪ ਰਹੀ ਇਹ ਲੇਖ ਲੜੀ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਿੱਖ ਧਰਮ ਦਾ ਨਿਆਰਾਪਣ ਅਤੇ ਸਿੱਖ ਪੰਥ ਦੀ ਅੱਡਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਮਲੀਆ ਮੇਟ ਕਰਨ ਲਈ ਜੋ ਗੁਰੂ ਸਾਹਿਬਾਨਾਂ ਬਾਰੇ ਗਲਤ ਗੁਰ-ਇਤਿਹਾਸ ਪੜ੍ਹਾਇਆ ਜਾ ਰਿਹਾ ਹੈ ਉਸ ਦੇ ਜੁਆਬ ਵਜੋਂ ਉਸ ਨੂੰ ਕਾਊਂਟਰ ਕਰਨ ਲਈ ਹੈ । ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਪੜ੍ਹਾ ਰਿਹਾ ਹੈ ਕਿ ਗੁਰੂ ਨਾਨਕ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ ਅਤੇ ਨਾ ਹੀ ਹਿੰਦੂ ਰਹੁ-ਰੀਤਾਂ ਦਾ ਤਿਆਗ ਕੀਤਾ ਸੀ । ਮਿਲਾਨ ਕੁੰਦਰਾ ਨੇ ਲਿਖਿਆ ਹੈ ਕਿ ਇਕ ਕੌਮ ਨੂੰ ਨਸ਼ਟ ਕਰਨ ਵਿੱਚ ਪਹਿਲਾ ਕਦਮ ਉਸ ਦੀ ਯਾਦਦਾਸ਼ਤ ਨੂੰ ਮੇਟ ਦੇਣਾ ਹੁੰਦਾ ਹੈ । ਉਸ ਦੀਆਂ ਕਿਤਾਬਾਂ, ਉਸ ਦੇ ਸੱਭਿਆਚਾਰ ਅਤੇ ਉਸ ਦੇ ਇਤਿਹਾਸ ਨੂੰ ਤਬਾਹ ਕਰ ਦੇਵੋ । ਫਿਰ ਕਿਸੇ ਕੋਲੋਂ ਨਵੀਆਂ ਕਿਤਾਬਾਂ ਲਿਖਵਾ ਲਵੋ, ਨਵਾਂ ਸੱਭਿਆਚਾਰ ਘੜ ਲਵੋ, ਇਕ ਨਵਾਂ ਇਤਿਹਾਸ ਰਚ ਲਵੋ । ਕੁਝ ਚਿਰ ਬਾਅਦ ਉਹ ਕੌਮ ਆਪੇ ਹੀ ਇਹ ਗੱਲ ਭੁੱਲ ਜਾਵੇਗੀ ਕਿ ਉਹ ਕੀ ਹੈ ਤੇ ਕੀ ਸੀ॥॥।ਮਨੁੱਖ ਦੀ ਸੱਤਾ ਦੇ ਖ਼ਿਲਾਫ਼ ਜੱਦੋ-ਜਹਿਦ ਭੁੱਲ-ਭੁਲਾ ਜਾਣ ਦੇ ਖ਼ਿਲਾਫ਼ ਯਾਦ ਰੱਖਣ ਦੀ ਜੱਦੋ-ਜਹਿਦ ਹੈ । 
ਸਿੱਖ ਧਰਮ ਨੂੰ ਬ੍ਰਹਿਮੰਡੀ ਵਿਸ਼ਾਲਤਾ ਅਤੇ ਦੀਰਘਤਾ ਪ੍ਰਦਾਨ ਕਰਨ ਲਈ, ਅਤੇ ਨਾਨਕਿ ਰਾਜੁ ਚਲਾਇਆ ਸਚੁ ਕੋਟ ਸਤਾਣੀ ਨੀਵਦੈ ਦੇ ਸੰਕਲਪ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜ ਜੀਉ । ਕੀ ਸੰਪੂਰਨਾ ਲਈ ਦੱਸ ਜੋਤਾਂ ਦੀ ਲੋੜ ਸੀ । (ਗੁ: ਗ੍ਰੰ: ਸਾਹਿਬ ਪੰਨਾ 966 ਅਤੇ 74) ਇਸ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਦੀ 45ਵੀਂ ਪੌੜੀ ਵਿੱਚ ਕੀਤੀ ਹੈ, ਅਰਥਾਤ-ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ । ਥਾਪਿਆ ਲਹਿਣਾ ਜੀਵਦੇ ਗੁਰਆਈ ਸਿਰਿ ਛਤ੍ਰ ਫਿਰਾਇਆ । ਜੋਤੀ ਜੋਤਿ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਇਆ । ਲਖਿ ਨ ਕੋਈ ਸਕਈ ਆਚਰਜੇ ਆਚਰਜ ਦਿਖਾਇਆ । ਕਾਇਆ ਪਲਟਿ ਸਰੂਪ ਬਣਾਇਆ । ਗੁਰੂ ਗ੍ਰੰਥ ਨਾਨਕ ਨਿਰਮਲ ਪੰਥ ਦਾ ਸਿਧਾਂਤ ਹੈ ਤੇ ਗੁਰੂ ਪੰਥ ਇਸ ਸਿਧਾਂਤ ਦਾ ਪ੍ਰਤੱਖ ਅਮਲ । Eਪਰੀ ਨਜ਼ਰੇ ਦੋ ਪ੍ਰਤੀਤ ਹੁੰਦੇ ਹਨ, ਪਰ ਹੈਨ ਇਕ । ਜਿਵੇਂ ਆਮ ਆਦਮੀ ਵਾਸਤੇ ਗੁਰੂਆਂ ਦੀ ਗਿਣਤੀ ਦੱਸ ਹੈ, ਪਰ ਗੁਰਮਤਿ ਸਿਧਾਂਤ ਦੇ ਜਾਣਕਾਰ ਵਾਸਤੇ ਗੁਰੂ ਕੇਵਲ ਇਕ ਹੀ ਹੈ ਤੇ ਉਹ ਹੈ ਗੁਰੂ ਨਾਨਕ ਜੋਤਿ, ਜਿਸ ਇਲਾਹੀ ਜੋਤਿ ਦੀ ਇਕਸਾਰਤਾ ਤੇ ਏਕਤਾ ਗੁਰਬਾਣੀ ਸਪੱਸ਼ਟ ਕਰਦੀ ਹੈ : ਜੋਤਿ Eਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ । (ਗੁ: ਗ੍ਰ: ਸਾ: ਪੰਨਾ 966) ਬਾਕੀ ਅਗਲੇ ਹਫ਼ਤੇ
ਹਵਾਲੇ : (1) ਸ੍ਰੀ ਗੁਰੂ ਗ੍ਰੰਥ ਸਾਹਿਬ (2) ਭਾਈ ਗੁਰਦਾਸ ਜੀ ਦੀਆਂ ਵਾਰਾਂ (3) ਸਿੱਖ ਸੁਰਤਿ ਦੀ ਪਰਵਾਜ਼ ਲੇਖਕ ਸ: ਹਰਿੰਦਰ ਸਿੰਘ ਮਹਿਬੂਬ (3) ਸਿੱਖ ਇਨਕਲਾਬ, ਲੇਖਕ ਸ: ਜਗਜੀਤ ਸਿੰਘ (4) &lsquoਗੁਰੂ ਨਾਨਕ ਦਾ ਗੁਰਮਤਿ....ਵਿਗਿਆਨ,&rsquo ਲੇਖਕ ਸ: ਅਤਿੰਦਰਪਾਲ ਸਿੰਘ (5) ਸਿੰਘ ਨਾਦ ਲੇਖਕ ਸ: ਗੁਰਤੇਜ ਸਿੰਘ (6) ਹੁਕਮਨਾਮੇ ਆਦੇਸ਼ ਸੰਦੇਸ਼, ਸ੍ਰੀ ਅਕਾਲ ਤਖਤ ਸਾਹਿਬ, ਲੇਖਕ ਰੂਪ ਸਿੰਘ (7) ਖਾਲਸੇ ਦੀ ਵਾਸੀ, ਲੇਖਕ ਪ੍ਰਿੰ: ਸਤਿਬੀਰ ਸਿੰਘ 
ਗੁਰੂ ਪੰਥ ਦਾ ਦਾਸ-ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ।ਕੇ।