image caption:

ਬ੍ਰਿਟੇਨ ਵਿੱਚ ਕੋਰੋਨਾ ਦਾ ਨਵਾਂ ਰੂਪ ਐਕਸ ਈ ਮਿਲਿਆ

 ਜਨੇਵਾ- ਬ੍ਰਿਟੇਨ ਵਿੱਚ ਕੋਰੋਨਾ ਦਾ ਇੱਕ ਨਵਾਂ ਮਿਊਟੈਂਟ ਮਿਲਿਆ ਹੈ। ਇਸ ਨੂੰ ਐਕਸ ਈ ਦਾ ਨਾਂਅ ਦਿੱਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ ਓ) ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ ਹੈ ਕਿ ਇਹ ਬੀ ਏ 2 ਸਬਲਾਈਨੇਜ ਦੀ ਤੁਲਨਾ ਵਿੱਚ ਵੱਧ ਫੈਲਦਾ ਹੈ। ਐਕਸ ਈ, ਕੋਵਿਡ-19 ਦੇ ਓਮੀਕ੍ਰੋਨ ਬੀ ਏ 1 ਤੇ ਬੀ ਏ 2 ਸਬਲਾਈਨੇਜ ਦਾ ਰਿਕਾਂਬਿਨੈਂਟ ਹੈ।
ਡਬਲਯੂ ਐਚ ਓ ਨੇ ਕਿਹਾ, ਐਕਸ ਈ ਰਿਕਾਂਬਿਨੈਂਟ (ਬੀ ਏ 1-ਬੀ ਏ 2), ਬ੍ਰਿਟੇਨ ਵਿੱਚ ਪਹਿਲੀ ਵਾਰ ਇਸੇ ਸਾਲ 19 ਜਨਵਰੀ ਨੂੰ ਮਿਲਿਆ ਸੀ। ਉਦੋਂ ਤੋਂ ਇਸ ਦੇ 600 ਸੀਕੁਐਂਸ ਪਤਾ ਲੱਗ ਚੁੱਕੇ ਹਨ।ਸ਼ੁਰੂਆਤੀ ਅਨੁਮਾਨ ਦੇ ਮੁਤਾਬਕ ਬੀ ਏ 2 ਦੀ ਤੁਲਨਾ ਵਿੱਚ ਇਹ 10 ਫੀਸਦੀ ਕਮਿਊਨਿਟੀ ਵਿਕਾਸ ਦਰ ਦਾ ਸੰਕੇਤ ਦਿੰਦਾ ਹੈ। ਇਸ ਨਤੀਜੇ ਨੂੰ ਸਥਾਪਤ ਕਰਨ ਲਈ ਹੋਰ ਪੁਸ਼ਟੀ ਦੀ ਲੋੜ ਹੋਵੇਗੀ।ਐਕਸਈ ਨੂੰ ਓਮੀਕ੍ਰੋਨ ਵੈਰੀਆਂਟ ਨਾਲ ਹੀ ਸਬੰਧਤ ਮੰਨਿਆ ਜਾ ਰਿਹਾ ਹੈ, ਜਦੋਂ ਤਕ ਕਿ ਫੈਲਾਅ, ਰੋਗ ਵਿਸ਼ੇਸ਼ਤਾਵਾਂ ਵਿੱਚ ਅਹਿਮ ਫਰਕ ਤੇ ਗੰਭੀਰਤਾ ਸਣੇ ਹੋਰ ਜਾਣਕਾਰੀਆਂ ਸਾਹਮਣੇ ਨਹੀਂ ਆਉਂਦੀਆਂ।ਬ੍ਰਿਟੇਨ ਨੇ ਹੁਣ ਤਕ ਐਕਸ ਈ ਦੇ 637 ਮਾਮਲਿਆਂ ਦੀ ਸੂਚਨਾ ਦਿੱਤੀ ਹੈ। ਮਾਹਰਾਂ ਨੇ ਕਿਹਾ ਕਿ ਇਸ ਨੇ ਇੱਕ ਪਰਿਵਰਤਨਸ਼ੀਲ ਵਿਕਾਸ ਦਰ ਦਿਖਾਈ ਹੈ। ਬ੍ਰਿਟੇਨ ਦੀ ਸਿਹਤ ਸੁਰੱਖਿਆ ਏਜੰਸੀ (ਯੂ ਕੇ ਐਚ ਐਸ ਏ) ਮੁਤਾਬਕ ਇਸ ਨੇ ਐਕਸ ਐਫ, ਐਕਸ ਈ ਤੇ ਐਕਸ ਡੀ ਨਾਂਅ ਦੇ ਤਿੰਨ ਰਿਕਾਂਬਿਨੈਂਟ ਦੀ ਜਾਂਚ ਕੀਤੀ ਹੈ। ਇਨ੍ਹਾਂ ਵਿੱਚੋਂ ਐਕਸ ਡੀ ਤੇ ਐਕਸ ਐਫ ਡੈਲਟਾ ਤੇ ਓਮੀਕ੍ਰੋਨ ਬੀ ਏ1 ਦੇ ਰਿਕਾਂਬਿਨੈਂਟ ਹਨ, ਜਦ ਕਿ ਐਕਸ ਈ ਓਮਗ੍ਰੋਨ ਬੀ ਏ 1 ਤੇ ਬੀ ਏ ਦਾ ਰਿਕਾਂਬਿਨੈਂਟ ਹੈ।