image caption:

ਹਰਿਆਣਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ, ਚੰਡੀਗੜ੍ਹ ‘ਤੇ ਹੱਕ ਲਈ ਮਤਾ ਪੇਸ਼

 ਚੰਡੀਗੜ੍ਹ ਮੁੱਦੇ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ, ਜਿਸ ਵਿੱਚ ਚੰਡੀਗੜ੍ਹ &lsquoਤੇ ਹਰਿਆਣਾ ਦੇ ਹੱਕ ਲਈ ਸਰਵਸੰਮਤੀ ਨਾਲ ਮਤਾ ਪੇਸ਼ ਕੀਤਾ ਗਿਆ।

ਸਦਨ ਦੀ ਕਾਰਵਾਈ 11 ਵਜੇ ਸ਼ੁਰੂ ਹੋਈ। ਸਦਨ ਵਿੱਚ ਸੀ.ਐੱਮ. ਮਨੋਹਰ ਲਾਲ ਖੱਟਰ ਨੇ ਸ਼ੋਕ ਸੰਦੇਸ਼ ਪੜ੍ਹ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਪਿੱਛੋਂ ਵਿਰੋਧੀ ਧਿਰ ਨੇ ਸ਼ੋਕ ਸੰਦੇਸ਼ ਪਰ੍ਹਿਆ ਤੇ ਵੀਰ ਫੌਜੀਆਂ ਨੂੰ ਨਮਨ ਕੀਤਾ। ਇਸ ਪਿੱਛੋਂ ਦੋ ਮਿੰਟ ਲਈ ਸਦਨ ਵਿੱਚ ਮੌਨ ਤੋਂ ਬਾਅਦ ਸੀ.ਐੱਮ. ਮਨੋਹਰ ਲਾਲ ਖੱਟਰ ਨੇ ਪ੍ਰਸਤਾਵ ਪੜ੍ਹਿਆ।
ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਹਰਿਆਣਾ ਦਾ ਅਧਿਕਾਰ ਸੰਵਿਧਾਨਕ ਹੈ। ਐੱਸ.ਵਾਈ.ਐੱਲ. ਨਹਿਰ ਨੂੰ ਛੇਤੀ ਪੂਰਾ ਕਰਨ ਲਈ 7 ਵਾਰ ਪ੍ਰਸਤਾਵ ਪਾਸ ਕੀਤੇ ਗਏ ਸਨ। ਸਾਰਿਆਂ ਨੇ ਪਾਣੀ ਦੇ ਦਾਅਵਿਆਂ ਨੂੰ ਬਰਕਰਾਰ ਰੱਖਿਆ ਹੈ। ਪੰਜਾਬ ਨੇ ਹਰਿਆਣਾ ਦੇ ਦਾਅਵੇ ਨੂੰ ਨਾਮਨਜ਼ੂਰ ਕਰਦੇ ਹੋਏ ਕਈ ਪ੍ਰਸਤਾਵ ਪਾਸ ਕੀਤੇ।

ਉਨ੍ਹਾਂ ਅੱਗੇ ਕਿਹਾ ਕਿ 1 ਅਪ੍ਰੈਲ 2022 ਨੂੰ ਪੰਜਾਬ ਵਿਧਾਨ ਵਿੱਚ ਵਿੱਚ ਬਿੱਲ ਪਾਸ ਕੀਤੇ। ਇਸ ਲਈ ਸਦਨ ਪੰਜਾਬ ਦੇ ਪ੍ਰਸਤਾਵ &lsquoਤੇ ਚਿੰਤਾ ਪ੍ਰਗਟ ਕਰਦਾ ਹੈ। ਇਹ ਹਰਿਆਣਾ ਦੇ ਲੋਕਾਂ ਨੂੰ ਸਵੀਕਾਰ ਨਹੀਂ ਹੈ। ਚੰਡੀਗੜ੍ਹ ਦੇ ਦਾਅਵੇ &lsquoਤੇ ਹਰਿਆਣਾ ਆਪਣਾ ਅਧਿਕਾਰ ਬਰਕਰਾਰ ਰਖੇਗਾ। ਪੰਜਾਬ ਸੰਤੁਲਨ ਨੂੰ ਖ਼ਰਾਬ ਕਰ ਰਿਹਾ ਹੈ।