image caption:

ਰੂਸ ਨੂੰ ਵੀ ਚੁਕਾਉਣੀ ਪੈ ਰਹੀ ਹੈ ਜੰਗ ਦੀ ਕੀਮਤ, 45ਫ਼ੀ ਵਧੀ ਮਹਿੰਗਾਈ

 ਰੂਸ ਅਤੇ ਯੂਕਰੇਨ ਵਿਚਾਲੇ 42 ਦਿਨਾਂ ਤੋਂ ਜੰਗ ਚੱਲ ਰਹੀ ਹੈ। ਇਸ ਲੜਾਈ 'ਚ ਨਾ ਸਿਰਫ ਯੂਕਰੇਨ ਤਬਾਹ ਹੋ ਰਿਹਾ ਹੈ, ਸਗੋਂ ਰੂਸ ਦੇ ਲੋਕ ਵੀ ਇਸ ਦਾ ਖਮਿਆਜ਼ਾ ਭੁਗਤ ਰਹੇ ਹਨ। ਦੁਨੀਆ ਦੇ ਦੇਸ਼ਾਂ ਵਲੋਂ ਲਗਾਈ ਗਈ ਪਾਬੰਦੀ ਕਾਰਨ ਰੂਸ 'ਚ ਆਮ ਆਦਮੀ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਰੂਸ ਵਿਚ ਖਾਣ-ਪੀਣ ਦੀਆਂ ਵਸਤੂਆਂ ਦੀ ਕੀਮਤ ਵਿਚ 45% ਤੱਕ ਦਾ ਵਾਧਾ ਹੋਇਆ ਹੈ। ਇੰਨਾ ਹੀ ਨਹੀਂ ਟੈਲੀਕਾਮ, ਮੈਡੀਕਲ, ਆਟੋਮੋਬਾਈਲ, ਐਗਰੀਕਲਚਰ ਅਤੇ ਇਲੈਕਟ੍ਰੀਕਲ ਉਤਪਾਦਾਂ ਦੀਆਂ ਕੀਮਤਾਂ ਵੀ ਤੇਜ਼ੀ ਨਾਲ ਵਧੀਆਂ ਹਨ। ਅਜਿਹੇ ਵਿੱਚ ਆਮ ਆਦਮੀ ਦੀ ਕਮਰ ਟੁੱਟ ਗਈ ਹੈ। ਰਿਪੋਰਟ ਮੁਤਾਬਕ ਆਰਥਿਕ ਪਾਬੰਦੀਆਂ ਕਾਰਨ ਰੂਸੀ ਕਰੰਸੀ ਰੂਬਲ ਦੀ ਕੀਮਤ ਡਾਲਰ ਦੇ ਮੁਕਾਬਲੇ 30 ਫੀਸਦੀ ਹੇਠਾਂ ਆ ਗਈ। ਅਜਿਹੇ 'ਚ ਰੂਸ 'ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਕੀਮਤ 45 ਫੀਸਦੀ ਵਧ ਗਈ ਹੈ। ਪਹਿਲਾਂ ਜੋ ਕਰਿਆਨੇ ਦਾ ਸਮਾਨ 3,500 ਰੁਪਏ ਵਿੱਚ ਮਿਲਦਾ ਸੀ, ਉਹ ਹੁਣ 5,100 ਰੁਪਏ ਵਿੱਚ ਉਪਲਬਧ ਹੈ।ਪਿਛਲੇ ਦੋ ਹਫ਼ਤਿਆਂ ਵਿੱਚ ਰੂਸ ਵਿੱਚ ਦੁੱਧ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਕੁਝ ਰਿਪੋਰਟਾਂ 'ਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਈ ਮਾਲਾਂ ਅਤੇ ਦੁਕਾਨਾਂ 'ਚ ਲੋਕਾਂ ਦੇ ਸਾਮਾਨ ਦੀ ਖਰੀਦਦਾਰੀ 'ਤੇ ਵੀ ਪਾਬੰਦੀ ਲਗਾਈ ਜਾ ਰਹੀ ਹੈ।