image caption:

ਪੰਜਾਬ ਦਾ ਕਿਲਾ ਫਤਹਿ ਕਰਨ ਮਗਰੋਂ ਹੁਣ ‘ਆਪ’ ਦੀ ਹਿਮਾਚਲ ਵੱਲ ਐਂਟਰੀ

 ਪੰਜਾਬ ਚੋਣਾਂ ਵਿੱਚ ਮਿਲੀ ਹੂੰਝਾਫੇਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ਲਈ ਯੋਜਨਾਵਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਨੇ ਆਪਣਾ ਧਿਆਨ ਚੋਣਾਵੀ ਰਾਜ ਵੱਲ ਮੋੜ ਲਿਆ ਹੈ। ਇਸ ਵਿਚਾਲੇ &lsquoਆਪ&rsquo ਨੇ ਆਪਣੇ ਚੋਣ ਪ੍ਰਚਾਰ ਲਈ ਮੌਜੂਦਾ ਮੁੱਖ ਮੰਤਰੀ ਜੈ ਰਾਮ ਠਾਕੁਰ ਦੇ ਗ੍ਰਹਿ ਹਲਕੇ ਮੰਡੀ ਨੂੰ ਚੁਣਿਆ ਹੈ, ਜਿੱਥੇ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਰੋਡ ਸ਼ੋਅ ਕਰ ਰਹੇ ਹਨ।

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਆਮ ਆਦਮੀ ਪਾਰਟੀ ਦੀ ਤਿਰੰਗਾ ਯਾਤਰਾ ਨੂੰ ਲੋਕਾਂ ਦੇ ਮਿਲੇ ਭਰਵੇਂ ਸਮਰਥਨ ਤੋਂ ਲੱਗਦਾ ਹੈ ਕਿ ਪੰਜਾਬ ਵਾਂਗ ਇਥੇ ਵੀ ਇਨਕਲਾਬ ਦੀ ਲਹਿਰ ਚੱਲ ਪਈ ਹੈ। ਇਥੋਂ ਦੇ ਲੋਕ ਵੀ ਭਾਜਪਾ-ਕਾਂਗਰਸ ਦੀ ਵਾਰੀ-ਵਾਰੀ ਲੁੱਟ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਨਵੇਂ ਵਿਕਲਪ ਵਜੋਂ ਦੇਖ ਰਹੇ ਹਨ।