image caption:

ਚੀਨ ‘ਚ ਪਹਿਲੀ ਵਾਰ 1 ਦਿਨ ‘ਚ ਮਿਲੇ ਕੋਰੋਨਾ ਦੇ 20,000 ਤੋਂ ਵੱਧ ਮਾਮਲੇ

 ਚੀਨ ਵਿੱਚ ਬੁੱਧਵਾਰ ਨੂੰ 20 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ, ਜੋਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਵੱਧ ਲਾਗ ਦੇ ਮਾਮਲਿਆਂ ਦੀ ਗਿਣਤੀ ਹੈ। ਸ਼ੰਘਾਈ ਵਿੱਚ ਲੌਕਡਾਊਨ ਤੇ ਜ਼ੀਰੋ ਕੋਵਿਡ ਪਾਲਿਸੀ ਲਾਗੂ ਹੋਣ ਦੇ ਬਾਵਜੂਦ ਵਾਇਰਸ ਦੇ ਮਾਮਲੇ ਵਧੇ ਹਨ। ਮਾਰਚ ਤੱਕ, ਚੀਨ ਨੇ ਲੌਕਡਾਊਨ, ਸਾਮੂਹਿਕ ਪ੍ਰੀਖਣ ਤੇ ਕੌਮਾਂਤਰੀ ਯਾਤਰਾ &lsquoਤੇ ਸਖਤ ਪਾਬੰਦੀਆਂ ਦੇ ਨਾਲ ਮਾਮਲਿਆਂ &lsquoਤੇ ਕਾਬੂ ਕੀਤਾ ਹੋਇਆ ਸੀ ਪਰ ਹੁਣੇ ਜਿਹੇ ਦੇ ਹਫਤਿਆਂ ਵਿੱਚ ਹਰੇਕ ਦਿਨ ਮਾਮਲਿਆਂ ਦੀ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਚੁੱਕੀ ਹੈ।
ਨੈਸ਼ਨਲ ਹੈਲਥ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਚੀਨ ਨੇ ਬੁੱਧਵਾਰ ਨੂੰ 20,472 ਲਾਗ ਦੇ ਮਾਮਲੇ ਦਰਜ ਕੀਤੇ ਹਨ, ਦੂਜੇ ਪਾਸੇ ਇਸ ਦੌਰਾਨ ਕਿਸੇ ਦੀ ਮੌਤ ਨਹੀਂ ਹੋਈ। ਇਨ੍ਹਾਂ ਵਿੱਚੋਂ ਵਧੇਰੇ ਮਾਮਲੇ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਦੇ ਹਨ। ਪਰ ਸ਼ੰਘਾਈ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।