image caption:

ਯੂਕ੍ਰੇਨ ਨੂੰ 10 ਕਰੋੜ ਡਾਲਰ ਦੀ ਮਿਜ਼ਾਈਲ ਸਹਾਇਤਾ ਦੇਵੇਗਾ ਅਮਰੀਕਾ

 ਵਾਸ਼ਿੰਗਟਨ &ndash ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਕ੍ਰੇਨ ਨੂੰ 10 ਕਰੋੜ ਡਾਲਰ ਦੀ ਜੈਵਲਿਨ ਐਂਟੀ-ਹਥਿਆਰ ਮਿਜ਼ਾਈਲਾਂ ਦੇ ਟਰਾਂਸਫਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਾਈਡੇਨ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਬਾਈਡੇਨ ਦੇ ਜਨਵਰੀ 2021 ਵਿਚ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਦੇ ਬਾਅਦ ਤੋਂ ਵਾਸ਼ਿੰਗਟਨ ਵੱਲੋਂ ਯੂਕ੍ਰੇਨ ਨੂੰ ਦਿੱਤੀ ਗਈ ਫ਼ੌਜੀ ਮਦਦ 2.4 ਅਰਬ ਡਾਲਰ &lsquoਤੇ ਪਹੁੰਚ ਗਈ ਹੈ।
ਵ੍ਹਾਈਟ ਹਾਊਸ ਨੇ ਮੰਗਲਵਾਰ ਦੇਰ ਰਾਤ ਐਲਾਨ ਕੀਤਾ ਕਿ ਬਾਈਡੇਨ ਨੇ ਯੂਕ੍ਰੇਨ ਨੂੰ 10 ਕਰੋੜ ਡਾਲਰ ਦੀ ਮਿਜ਼ਾਈਲ ਸਹਾਇਤਾ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਰੂਸ ਦੇ ਹਮਲੇ ਦੇ ਬਾਅਦ ਪਿਛਲੇ ਮਹੀਨੇ ਸੰਸਦ ਵੱਲੋਂ ਯੂਕ੍ਰੇਨ ਲਈ ਮਨਜ਼ੂਰ 13.6 ਅਰਬ ਡਾਲਰ ਦਾ ਵਿਆਪਕ ਸਹਾਇਤਾ ਰਾਸ਼ੀ ਦਾ ਹਿੱਸਾ ਹੈ। ਬਾਈਡੇਨ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ &lsquoਤੇ ਦੱਸਿਆ ਕਿ ਯੂਕ੍ਰੇਨ ਨੂੰ ਜੈਵਲਿਨ ਮਿਜ਼ਾਈਲਾਂ ਦੀ ਸਪਲਾਈ ਕੀਤੀ ਜਾਵੇਗੀ, ਜੋ ਯੂਕ੍ਰੇਨੀ ਫ਼ੌਜ ਵੱਲੋਂ ਰੂਸੀ ਹਮਲੇ ਨਾਲ ਨਜਿੱਠਣ ਲਈ ਮੰਗੀਆਂ ਗਈਆਂ ਹਨ।