image caption:

ਲੁਧਿਆਣਾ ਦੇ ਵਸਨੀਕ  ਨੋਜਵਾਨ  ਸਹਿਜਪਾਲ ਸਿੰਘ ਨੇ ਚਮਕਾਇਆ ਪੰਜਾਬ ਦਾ ਨਾਂ, ਨਿਊਯਾਰਕ ਸਿਟੀ ਦੇ ‘ਟਾਈਮ ਸਕੁਏਅਰ’ ‘ਤੇ ਲੱਗੀ ਤਸਵੀਰ

 ਨਿਊਯਾਰਕ (ਰਾਜ ਗੋਗਨਾ )&mdashਪੰਜਾਬ ਤੋ ਲੁਧਿਆਣਾ ਦੇ ਜੰਮਪਲ ਸਿੱਖ ਨੋਜਵਾਨ ਸਹਿਜਪਾਲ ਸਿੰਘ ਪੰਜਾਬ ਦੇ ਉਹਨਾਂ ਚੁਣੇ ਹੋਏ ਲੋਕਾਂ ਵਿੱਚ ਸ਼ਾਮਿਲ ਹੋਇਆ ਹੈ ਜਿੰਨਾ ਨੇ ਮੋਰਗਨ ਸਟੈਨਲੀ ਦੀ ਤਕਨੀਕੀ ਵਿਕਾਸ ਦੀ ਪ੍ਰੀਖਿਆ ਵਿੱਚ ਉੱਚ ਅਸਥਾਨ ਹਾਸਿਲ ਕੀਤਾ। ਪੰਜਾਬ ਦੇ ਲੁਧਿਆਣਾ ਚ&rsquo ਰਹਿਣ ਵਾਲਾ ਸਹਿਜਾਪਾਲ ਸਿੰਘ ਨਿਊਯਾਰਕ  ਵਿੱਚ ਵੀ ਸੁਰਖੀਆਂ ਬਟੋਰ ਰਿਹਾ ਹੈ। ਸਹਿਜਪਾਲ ਅਮਰੀਕਾ ਦੇ ਬਹੁ-ਰਾਸ਼ਟਰੀ ਨਿਵੇਸ਼ ਬੈਂਕ ਮੋਰਗਨ ਸਟੈਨਲੇ ਦੇ ਤਕਨੀਕੀ ਵਿਸ਼ਲੇਸ਼ਕ ਪ੍ਰੋਗਰਾਮ ਦਾ ਹਿੱਸਾ ਰਿਹਾ ਹੈ। ਜਿਸ ਕਾਰਨ ਨਿਊਯਾਰਕ ਸਿਟੀ ਦੇ ਟਾਈਮ ਸਕੁਏਅਰ 'ਤੇ ਸਹਿਜਪਾਲ ਦੀ ਤਸਵੀਰ ਲਗਾਈ ਗਈ ਹੈ।ਇਸ ਪ੍ਰੋਗਰਾਮ ਤਹਿਤ ਸਹਿਜਪਾਲ ਸਿੰਘ ਹੁਣ ਤਕਨਾਲੋਜੀ ਖੋਜ ਦੇ ਅਤਿ-ਆਧੁਨਿਕ ਖੇਤਰਾਂ ਵਿੱਚ ਕੰਮ ਕਰੇਗਾ। ਇਹ ਪੰਜਾਬੀ ਨੌਜਵਾਨ ਲੁਧਿਆਣਾ ਦਾ ਰਹਿਣ ਵਾਲਾ ਹੈ। ਸਹਿਜਪਾਲ  ਸਿੰਘ ਨੇ ਤਕਨੀਕੀ ਸਿੱਖਿਆ ਥਾਪਰ ਯੂਨੀਵਰਸਿਟੀ, ਪਟਿਆਲਾ ਤੋਂ ਆਪਣੀ ਗ੍ਰੈਜੂਏਸ਼ਨ ਪਾਸ ਕੀਤੀ।