image caption:

'ਚੜ੍ਹਦੀ ਕਲਾ ਨਿਊਜ਼ ਗਰੁੱਪ' ਦੇ ਹਰਜੀਤ ਸਿੰਘ ਦਾ ਅੰਤਮ ਸੰਸਕਾਰ 10 ਅਪ੍ਰੈਲ ਨੂੰ

 ਸੈਕਰਾਮੈਂਟੋ, (ਹੁਸਨ ਲੜੋਆ ਬੰਗਾ)- 'ਚੜ੍ਹਦੀ ਕਲਾ ਨਿਊਜ਼ ਗਰੁੱਪ' ਦੇ ਕੈਲੀਫੋਰਨੀਆਂ ਸਥਿਤ ਕਰਤਾ ਧਰਤਾ  ਸ. ਹਰਜੀਤ ਸਿੰਘ ਬੀਤੇ ਦਿਨੀਂ ਸਾਹਾਂ ਦਾ ਸਮਾਂ ਭੋਗਦਿਆਂ ਬੇਵਕਤ ਵਿਛੋੜਾ ਦੇ ਗਏ ਸਨ ਉਨਾਂ ਦਾ ਅੰਤਮ ਸੰਸਕਾਰ 10 ਅਪ੍ਰੈਲ ਸ਼ਾਮ 3 ਵਜੇ ਤੋਂ 5 ਵਜੇ ਤੱਕ ਗਰੀਨਲਾਅਨ ਫੀਊਨਰਲ ਹੋਮ ਸਾਊਥਵੈਸਟ 2739 ਪਨਾਮਾ ਲੇਨ ਬੇਕਰਸਫੀਲਡ ਚ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਅੰਤਮ ਅਰਦਾਸ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ 6700 ਸਟੀਨ ਰੋਡ ਬੈਕਰਸਫੀਲਡ ਵਿਖੇ ਸ਼ਾਮ 5 ਵਜੇ ਤੋਂ  7 ਵਜੇ ਤੱਕ ਹੋਵੇਗੀ। ਵਰਨਣਯੋਗ ਹੈ ਕਿ ਭਾਈ ਸਾਹਿਬ ਲੰਮੇ ਸਮੇਂ ਤੋਂ ਬੇਕਸਰਸਫੀਲਡ (ਕੈਲੇਫੋਰਨੀਆ) ਰਹਿ ਰਹੇ ਸਨ ਅਤੇ ਉਹ ਅਮਰੀਕਾ ਤੇ ਕਨੇਡਾ ਚ ਮੁਢਲੀਆਂ ਅਖਬਾਰਾਂ ਚੋਂ ਛਪਦੀ ਚੜ੍ਹਦੀ ਕਲਾ ਅਖ਼ਬਾਰ ਨਾਲ 1998 ਤੋਂ ਜੁੜੇ ਹੋਏ ਸਨ। ਆਪ ਦਾ ਜੱਦੀ ਪਿੰਡ ਮਨਸੂਰਪੁਰ ਨਜ਼ਦੀਕ ਬੜਾ ਪਿੰਡ, ਗੁਰਾਇਆ ਸੀ ਪਰ ਆਪ ਲੰਬਾ ਸਮਾਂ ਨੂਰਪੁਰ ਨਜ਼ਦੀਕ ਬਹਿਰਾਮ, ਬੰਗਾ ਰਹੇ। ਸ. ਹਰਜੀਤ ਸਿੰਘ ਜੀ ਲਗਭਗ 30 ਤੋਂ ਅਮਰੀਕਾ ਵਿੱਚ ਰਹਿ ਰਹੇ ਸਨ। ਉਹ ਵੱਧ ਚੜ ਕੇ ਪੰਥਕ ਕਾਰਜਾਂ 'ਚ ਹਿੱਸਾ ਪਾਉਂਦੇ ਸਨ। ਪਰ ਕੁਝ ਸਾਲਾਂ ਤੋਂ ਹਾਈ ਬਲੱਡ ਪਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਸਨ, ਰਾਤ ਸੁੱਤੇ ਪਏ ਹੀ ਅਕਾਲ ਚਲਾਣਾ ਕਰ ਗਏ। ਉਹ ਅਪਾਣੇ ਪਿਛੇ ਆਪਣੀ ਪਤਨੀ ਤੋਂ ਇਲਾਵਾ ਬੇਟੀਆਂ, ਬੇਟਾ ਛੱਡ ਗਏ। ਪੰਥਕ ਹਲਕਿਆਂ ਤੇ ਅਮਰੀਕਾ ਵਿਚਲੇ ਪੱਤਰਕਾਰ ਭਾਈਚਾਰੇ ਵਲੋਂ ਗਹਿਰੇ ਦੁੱਖ ਦਾ ਇਜਹਾਰ ਕੀਤਾ ਗਿਆ ਹੇ।

ਸ. ਹਰਜੀਤ ਸਿੰਘ ਗਰੇਵਾਲ ਲੰਮਾ ਸਮ੍ਹਾਂ &lsquoਪੰਜਾਬ ਟਾਈਮਜ਼ ਯੂ. ਕੇ.&rsquo ਨਾਲ ਜੁੜੇ ਰਹੇ ਸਨ। ਉਨ੍ਹਾਂ ਵੱਲੋਂ ਕੈਲੀਫੋਰਨੀਆ ਵਿਚ &lsquoਪੰਜਾਬ ਟਾਈਮਜ਼ ਯੂ. ਕੇ.&rsquo ਦੀ ਡਿਸਟ੍ਰਿਬਿਊਸ਼ਨ ਦਾ ਇੰਚਾਰਜ ਕਾਫੀ ਲੰਮੇ ਸਮੇਂ ਤੱਕ ਸੰਭਾਲਿਆ ਗਿਆ ਅਤੇ ਉਹ ਸਮੇਂ ਸਿਰ ਸਾਰਾ ਹਿਸਾਬ-ਕਿਤਾਬ ਅਦਾਰੇ ਨੂੰ ਭੇਜਦੇ ਰਹੇ ਸਨ। ਉਹ ਬਹੁਤ ਹੀ ਮਿਲਣਸਾਰ ਅਤੇ ਖੁਸ਼ਦਿਲ ਇਨਸਾਨ ਸਨ। ਸਾਨੂੰ ਕਈ ਵਾਰ ਅਮਰੀਕਾ ਵਿਚ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ ਅਤੇ ਟੈਲੀਫੋਨ &rsquoਤੇ ਵੀ ਗੱਲਬਾਤ ਹੁੰਦੀ ਰਹਿੰਦੀ ਸੀ। ਉਨ੍ਹਾਂ ਦੇ ਅਚਾਨਕ ਜਾਣ ਨਾਲ ਬਹੁਤ ਮੀਡੀਆ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਹੋਇਆ ਹੈ। &lsquoਪੰਜਾਬ ਟਾਈਮਜ਼ ਯੂ. ਕੇ.&rsquo ਅਦਾਰਾ ਉਨ੍ਹਾਂ ਦੇ ਸਦੀਵੀਂ ਵਿਛੜ ਜਾਣ &rsquoਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਾ ਹੈ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਵਾਸ ਦੇਵੇ ਅਤੇ ਪਰਿਵਾਰ ਨੂੰ ਰੱਬ ਦਾ ਭਾਣਾ ਮੰਨਣ ਦਾ ਬਲ ਬਖਸ਼ੇ।