image caption:

ਭਾਰਤ ਰੂਸ ਨਾਲ ਨਜ਼ਦੀਕੀਆਂ ਘੱਟ ਕਰੇ ਨਹੀਂ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ : ਅਮਰੀਕਾ

 ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਆਰਥਿਕ ਸਲਾਹਕਾਰ ਨੇ ਕਿਹਾ ਹੈ ਕਿ ਯੂਕਰੇਨ 'ਤੇ ਹਮਲੇ ਤੋਂ ਬਾਅਦ ਅਮਰੀਕਾ ਨੇ ਭਾਰਤ ਨੂੰ ਰੂਸ ਨਾਲ ਬਹੁਤ ਨਜ਼ਦੀਕੀ ਭਾਈਵਾਲੀ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਵ੍ਹਾਈਟ ਹਾਊਸ ਦੀ ਰਾਸ਼ਟਰੀ ਆਰਥਿਕ ਪਰਿਸ਼ਦ ਦੇ ਡਾਇਰੈਕਟਰ ਬ੍ਰਾਇਨ ਡੀਜ਼ ਨੇ ਪੱਤਰਕਾਰਾਂ ਨੂੰ ਕਿਹਾ, &lsquoਭਾਰਤ ਸਰਕਾਰ ਨੂੰ ਸਾਡਾ ਸੰਦੇਸ਼ ਹੈ ਕਿ ਰੂਸ ਦੇ ਨਾਲ ਵਧੇਰੇ ਸਪੱਸ਼ਟ ਰਣਨੀਤਕ ਗੱਠਜੋੜ ਵਿੱਚ ਜਾਣ ਦੀ ਕੀਮਤ ਅਤੇ ਨਤੀਜੇ ਭੁਗਤਨੇ ਪੈ ਸਕਦੇ ਹਨ।&rsquo