image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਬਲ-ਬੁੱਧ, ਮੱਤ-ਬੁੱਧ ਅਤੇ ਸਿੱਖ ਬੁੱਧ

ਸੰਸਾਰੀ ਜੀਵਾਂ ਵਿੱਚ ਭਾਵੇਂ ਕਿਸੇ ਭੀ ਧਰਤੀ ਤੇ ਵਿਚਰ ਰਹੇ ਹੋਣ, ਕਿਸੇ ਭੀ ਜਾਤ-ਬਰਾਦਰੀ, ਧਰਮ, ਨਸਲ ਵਿੱਚੋ ਹੋਣ, ਕਰਤੇ ਨੇ ਇਹ ਸਭ ਸੰਸਕਾਰ ਭਰੇ ਜਰੂਰ ਹਨ, ਮਾਤਰਾ ਦੀ ਭਿੰਨਤਾ, ਅਧਾਰਾਂ ਅਨੁਸਾਰ ਹੁੰਦੀ ਹੀ ਹੈ, ਇਹ ਹੋਰ ਭੀ ਹੈ ਜੀਹਨੂੰ ਅਸੀਂ ਮਹਾਨਤਾ ਜਾਂ ਮਾਨਤਾ ਨਹੀਂ ਦਿੰਦੇ, ਪਰ ਲੁਕੀ ਛਿਪੀ ਹੈ ਜਰੂਰ, ਕੀ ਕਬੁੱਧ ਜਾਂ ਮਲੇਸ਼ ਬੁੱਧ ਇਹ ਦੀ ਭੀ ਇਕ ਤਸਕਰੀ ਸਾਡੇ ਵਿੱਚ ਹੈ, ਪਰ ਅਸੀਂ ਇਹਨੂੰ ਦੂਜਿਆਂ ਵਿੱਚ ਹੀ ਦੇਖਦੇ ਹਾਂ, ਹੈ ਗੀ ਹਰ ਪ੍ਰਾਣੀ ਵਿੱਚ, ਕਿਸੇ ਝਗੜੇ ਦੀ, ਵਿਰੋਧ ਦੀ ਜਾਂ ਜਲਾਦੀ ਘੜਤਾਂ ਇਸ ਨਾਲ ਹੀ ਵਿਸਰਦੀਆਂ ਹਨ, ਮੰਨਣਾ ਔਖਾ ਹੈ, ਚਲੋ ਮੇਰਾ ਮੰਨਣਾ ਹੈ, ਹੁਣ ਮੈਂ ਵਿਸ਼ਿਆਂ ਵੱਲ ਵਧਾਂ, ਸਾਡਾ ਇਸ਼ਟ ਹੈ ਸਿੱਖ ਧਰਮ ਤੇ ਉਹਦਾ ਧੁਰਾ ਗੁਰੂ ਗ੍ਰੰਥ ਸਾਹਿਬ, ਲੰਮੇਰਾ ਨਾ ਕਰਦੀ ਸਾਂਝ ਪਾਵਾਂ ਜਦੋਂ ਮੈਂ ਕਿਸੇ ਗੁਰ ਸਿੱਖ ਤੋਂ ਸੁਣਿਆ ਕਿ ਗੁਰੂ ਗ੍ਰੰਥ ਪੰਜਾਬੀ ਵਿੱਚ ਹੈ, ਹੈਰਾਨੀ ਨਹੀਂ ਹੋਈ ਕਿਉਂਕਿ ਅਸੀਂ ਨਿੱਤ ਨਵੀਆਂ ਕਹਾਣੀਆਂ ਬਣਾਈ ਜਾਂਦੇ ਹਾਂ, ਵਪਾਰੀਆਂ ਵਾਂਗੂੰ ਪੁਰਾਣੇ ਵਿਕਣੋ ਘੱਟ ਹੋ ਜਾਂਦੇ ਹਨ, ਸੁਣੋ ਜੀ ਗੁਰੂ ਗ੍ਰੰਥ ਪੰਜਾਬੀ ਵਿੱਚ ਨਹੀਂ, ਕਿਵੇਂ ਪਹਿਲਾਂ ਤਾਂ ਤੁਸੀਂ ਗੁਰਮੁਖੀ ਵਿੱਚ ਆਖਦੇ ਸੀ, ਉਹ ਭੀ ਠੀਕ ਨਹੀਂ, ਕਈ ਭਾਸ਼ਾਵਾਂ ਵਿੱਚ ਹੈ, ਦੂਜੀ ਬੋਲੀ ਅਤੇ ਭਾਸ਼ਾ ਅੱਡ ਹਨ, ਬੋਲੀ ਤਾਂ ਬੋਲੀ ਜਾਣ ਵਾਲੀ ਜੋ ਦੇਸ਼ਾਂ ਵਿੱਚ ਨਹੀਂ ਸਗੋਂ ਖਿੱਤਿਆਂ ਵਿੱਚ ਜਿਮੇ ਮਾਲਵਾ, ਦੁਆਬਾ ਅਤੇ ਮਾਝਾ ਭਿੰਨ ਭਿੰਨ ਅੱਗੋਂ ਬੋਲੀ ਤਾਂ ਦੱਸ ਮੀਲ &lsquoਤੇ ਵੱਖਰੀ ਹੁੰਦੀ ਹੈ, ਉਦਾਹਰਣ ਦੇਖੋ ਕਿੱਦਾਂ, ਕੇਹਾ, ਅਹੀ, ਤੁਹੀਂ, ਅਹਾਂ ਬੋਲੀਆਂ ਹਨ ਭਾਸ਼ਾ ਨਹੀਂ, ਭਾਸ਼ਾ ਤਾਂ ਲਿਖਤਾਂ ਵਿੱਚ ਉਪਲਬਧ ਹਨ, ਵਿਆਕਰਣ ਨਾਲ, ਮੇਰਾ ਲਿਖਣ ਤੋਂ ਭਾਵ ਇਹ ਹੈ ਇਹ ਕਹਿਣਾ ਜੀ ਗੁਰੂ ਗ੍ਰੰਥ ਪੰਜਾਬੀ ਵਿੱਚ ਹੈ, ਬੱਸ ਸਮਝਣ ਦੀ ਲੋੜ ਹੈ ਅਤੇ ਕਹਿਣਾ ਆਪਣੇ ਪੋਤੇ, ਪੋਤੀਆਂ, ਦੋਹਤੇ ਦੋਹਤੀਆਂ ਨੂੰ ਪੰਜਾਬੀ ਬੋਲ ਕੇ ਇਹਦੇ ਨਾਲ ਜੋੜੋ, ਚਿੰਤਕੋ ਬੱਚੇ ਤਾਂ ਅਧਿਆਪਕਾਂ ਨੂੰ ਟਿੱਚ ਨੀ ਸਮਝਦੇ ਅੱਜ ਨਾਲੇ ਕੀ ਤੁਸੀਂ ਬੱਚਿਆਂ ਨੂੰ ਝਿੜਕ ਕੇ ਬਠਾ ਸਕਦੇ ਹੋ ? ਮੈਂ ਇਕ ਵਾਕਿਆ ਦੱਸਾਂ ਗੁਰਦੁਆਰੇ ਪੰਜਾਬੀ ਸਕੂਲ ਚੱਲਦਾ ਹੈ, ਦੋ ਦਿਨ ਬੱਚੇ ਹੀ ਨਹੀਂ 15-17 ਸਾਲੇ ਬੱਚੇ ਭੀ ਵਿੱਚ ਹੀ ਹੁੰਦੇ ਹਨ ਜੋ ਧਮੱਚੀ ਕਲਾਸ ਮੁੱਕਣ ਤੇ ਉਥੇ ਦੇਖੋ ਤਾਂ ਮੇਰੀ ਚੋਭ ਦੀ ਸਮਝ ਲੱਗ ਜਾਵੇਗੀ, ਇਕ 8, 9 ਸਾਲ ਦਾ ਬੱਚਾ ਭੱਜੇ ਪਿਤਾ ਬਾਂਹ ਫੜਕੇ ਹਟਾਵੇ, ਮੈਂ ਕਿਹਾ ਕਾਕਾ ਆਹ ਅਧਿਆਪਕ ਕੀ ਕੇਵਲ ਊੜਾ ਆੜਾ ਹੀ ਪੜ੍ਹਾਉਂਦੇ ਹਨ ਜਾਂ ਤਹਿਜੀਬ ਦੀ ਭੀ ਕੋਈ ਵਿਧੀ ਹੈ, ਉੱਤਰ ਜੀ ਕਿਥੇ ਬੱਚੇ ਤਾ ਮਾਂ ਬਾਪ ਦੀਆਂ ਸ਼ਿਕਾਇਤਾਂ ਸਕੂਲੀ ਕਰਦੇ ਨੇ ਕਿ ਝਿੜਕਦੇ ਨੇ, ਨਾਲ ਹੀ ਲੱਗਦਾ ਮੁੱਦਾ, ਗੁਰੂ ਗ੍ਰੰਥ ਸਾਹਿਬ ਵਿੱਚ ਲਗਾਂ-ਮਾਤਰਾਂ ਤੇ ਟਿੱਪਣੀ, ਕੌਣ ਦਾਅਵਾ ਕਰ ਸਕਦਾ ਹੈ ਕਿ ਛਾਪੇ ਵੇਲੇ ਇਹ ਹੋ ਨਹੀਂ ਸਕਦਾ ? ਰਹੀ ਗੱਲ ਇਸ ਵਵੇਲੇ ਦੀ ਇਹ ਅਟੱਲ ਸੱਚਾਈ ਹੈ ਕਿ ਵਪਾਰਕ ਬਰਾਦਰੀ ਇਸ ਵਿਭਾਗ ਵਿੱਚ ਜੁੜੀ ਹੈ ਤੇ ਆਪਸ ਵਿੱਚ ਕਿੜ੍ਹਾਂ ਕੱਢਣ ਲਈ ਜੀ ਆਹ ਅਵੱਗਿਆ ਕਰਤੀ ਹਾਏ ਹਾਏ ਅਨਰਥ ਕਰ ਦਿੱਤਾ, ਅਕਾਲ ਤਖ਼ਤ ਹੁਕਮ-ਨਾਮਾ ਕੱਢੇ, ਠੀਕ ਕੀ ਬਾਕੀ ਸਭ ਵਰਤਾਰੇ ਗੁਰੂ ਗ੍ਰੰਥ ਦੇ ਮਾਨ-ਸਨਮਾਨ ਵਿੱਚ ਹੋ ਰਿਹਾ ਹੈ, ਕੁਝ ਵਰੇ੍ਹ ਪਹਿਲਾਂ ਗੁਰਦੁਆਰਿਆਂ ਦੇ ਵਿੱਚ ਵਿਆਹ ਤੋਂ ਹੱਟ ਕੇ ਚੰਗੇ ਹੋਟਲ ਜਾਂ ਹਾਲਾਂ ਵਿੱਚ ਹੋਣ ਲੱਗ ਪਏ ਤਾਂ ਹੁਕਮਨਾਮਾ ਕੱਢਵਾ ਦਿੱਤਾ, ਵਵਜਿਤ ਹੈ, ਹਾਲਾਂ ਕਿ ਜੋ ਮੈਂ ਦੇਖਿਆ ਸੀ ਕਿ ਉਹ ਹਾਲ ਬੜੇ ਹੀ ਅਤਿਆਤ ਨਾਲ ਸਾਫ ਚੱਦਰਾਂ ਧੋਬੀ ਧੋਤੀਆਂ, ਪਰ ਨਾ ਜੀ ਮਨਾ ਹੈ, ਹੁਣ ਸੜਕਾਂ ਤੇ ਹੀ ਨਹੀਂ ਸਗੋਂ ਪਾਰਕਾਂ ਵਿੱਚ, ਕੀ ਉਥੇ ਸਿਗਰਟ-ਸ਼ਰਾਬ ਨਹੀਂ ਹੁੰਦੀ, ਕੀ ਸਭ ਪਾਰਕ ਧੋਤਾ ਜਾਂਦਾ ਹੈ ? ਸੜਕਾਂ ਤੇ ਰਿਵਾਜ ਬਣ ਗਿਆ ਝਾੜੂ ਫੇਰੋ, ਕੀ ਇਹ ਗੁਰੂ ਨਾਨਕ ਦੇਵ ਜੀ ਦੀਆਂ ਘਨੁੱਤਰਾਂ ਨੂੰ ਨਿਕਾਰਨ ਵਾਲੇ ਵਹਿਮ ਮੋੜ ਲਿਆਉਣੇ ਨਹੀਂ, ਇਹ ਸਿੱਖ ਧਰਮ ਹੈ ਅੱਜ ਕੱਲ੍ਹ ਫੇਰ ਪੜ੍ਹੇ ਲਿਖੇ ਬੱਚੇ ਪੁੱਛਣ ਤਾਂ ਕੀ ਉੱਤਰ ਹੈ ? 
ਅਗਲੀ ਵਿਚਾਰਧਾਰਾ : ਸਿੱਖ ਸਤਿ ਸ੍ਰੀ ਅਕਾਲ ਪਲ ਪਲ &lsquoਤੇ ਬੋਲਦੇ ਹਨ, ਪਰ ਸੱਚ ਦੇ ਧਾਰਨੀ ਹਾਂ ਅਸੀਂ ? ਦੁਹਾਈ ਪੈ ਰਹੀ ਹੈ ਕਿ ਜੀ ਸਰਕਾਰ ਖਾਲਿਸਤਾਨ ਬੋਲਣ ਤੇ ਤੁਰੰਤ ਕੇਸ ਪਾ ਕੇ ਅੰਦਰ ਸੁੱਟ ਦਿੰਦੀ ਹੈ ? ਕੋਰਾ ਝੂਠ ਹੈ, ਕੱਲ੍ਹ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਹੀ ਭਾਸ਼ਨ ਸੁਣ ਲੈਂਦੇ ਜੋ ਇਕੱਠ ਨੂੰ ਸੰਬੋਧਤ ਸਨ ਕੀ ਨੀਂ ਸੀ ਬੋਲਿਆ ਪਰ ਕਿਉਂ ਫੇਰ ਗ੍ਰਿਫਤਾਰ ਨਹੀਂ ? ਕਿਉਂਕਿ ਗਤੀਵਿਧੀਆਂ ਅਤਿਵਾਦੀ ਨਹੀਂ ਕਹਾਣੀ ਤੇ ਕੇਸ ਹੋਰ ਹੁੰਦੇ ਹਨ, ਪਰ ਆਖਦੇ ਹਨ ਜੀ ਖਾਲਿਸਤਾਨ ਬੋਲਣ ਤੇ ਫੜੇ ਗਏ, ਝੂਠ ਨੇ ਮਾਰ ਲਿਆ ਕੌਮ ਨੂੰ, ਮੇਰੀ ਖੋਜ ਹੈ ਕਿ ਨਿੱਜੀ ਲਾਭਾਂ ਲਈ ਕਾਰਵਾਈਆਂ ਤੇ ਕੰਮ ਗੈਰਵਾਜਬ ਤੇ ਬਹਾਨਾ ਖਾਲਿਸਤਾਨ, ਲੱਗਦਾ ਹੈ ਇਹ ਲੋਕ ਕਿਸੇ ਪੁਰਾਣੀ ਜਥੇਬੰਦੀ, ਜੋ ਖਾੜਕੂਵਾਦ ਨੂੰ ਵਾਪਰਨ ਦੀ ਜ਼ਿੰਮੇਵਾਰ ਹੈ, ਖੱਬੀਆਂ ਤਾਕਤਾਂ ਨਕਸਲਵਾੜੀ ਵਿਧੀਆਂ, ਨਹੀਂ ਤਾਂ ਪੈਸਾ ਐਨਾ ਕਿਥੋਂ ਆ ਰਿਹਾ ਹੈ ? ਵਿਹਲੇ ਰਹਿ ਕੇ ਘਰਾਂ ਦੇ ਗੁਜ਼ਾਰੇ ਕਿਥੋਂ ? ਇਥੇ ਹੀ ਕੜ੍ਹੀ ਵਿੱਚ 80ਮੇਂ ਵਿੱਚ ਕਿਵੇਂ ਕਤਲੋਗਾਰਤ ਮੱਚੀ, ਪੁਲਸ ਨਾਲ ਰੱਲ ਕੇ ਆਪਸ ਵਿੱਚ ਭੀ ਕਤਲ, ਹੋਰ ਕਿੰਨੇ ਅਫ਼ਸਰ, ਅਧਿਕਾਰੀ, ਵਜ਼ੀਰ, ਪੁਲਸ ਦੇ ਬੰਦੇ ਮਾਰੇ ਜੀ ਇਹ ਬੁੱਚੜ ਸਨ, ਕੀ ਕਿਸੇ ਕੋਰਟ ਵਿੱਚ ਸਿੱਧ ਕਰਵਾਇਆ, ਆਪੇ ਹੀ ਸਜ਼ਾਵਾਂ ਦੇ ਧਰੀਆਂ, ਜਦੋਂ ਇਨ੍ਹਾਂ ਨੂੰ ਸਜ਼ਾਵਾਂ ਮਿਲੀਆਂ ਤਾਂ ਝੂਠੀਆਂ ਹੁਣ ਬੰਦੀ ਸਿੰਘ ਬਣਾ ਕੇ ਸਿਆਸਤਾਂ ਜੀ ਸਜ਼ਾਵਾਂ ਪੂਰੀਆਂ ਤੋਂ ਮਗਰੋਂ ਕਿਉਂ ਅੰਦਰ ? ਕਈਆਂ ਨੂੰ ਤਾਂ ਪ੍ਰਮਾਤਮਾਂ ਨੇ ਭੀ ਦੇਖੋ ਸਜ਼ਾ ਦਿੱਤੀ ਹੈ, ਕਿਸੇ ਦੀ ਦਿਮਾਗੀ ਹਾਲਤ ਸੰਤੁਲਣਤਾ ਨਹੀਂ, ਕੋਈ ਹੋਰ ਪੀੜਤ ਪਰ ਅਸੀਂ ਪ੍ਰਮਾਤਮਾਂ ਨੂੰ ਮੰਨਣ ਨੂੰ ਤਿਆਰ ਨਹੀਂ, ਹਾਂ ਜੋ ਵਿਅਕਤੀ ਕਿਸੇ ਕਤਲਾਂ ਤੋਂ ਬਗੈਰ ਸਜ਼ਾਵਾਂ ਵਿੱਚ ਅੰਦਰ ਹਨ, ਪੂਰੀ ਹੋਣ ਤੇ ਨਾ ਛੱਡਣਾ ਜਰੂਰ ਸਵਾਲ ਹੈ, ਉਨ੍ਹਾਂ ਲਈ ਜੱਦੋ-ਜਹਿਦ ਬਣਦੀ ਹੈ, ਅੱਧੀ ਜਿਹੀ ਜਾਣਕਾਰੀ ਹੈ ਕਿ ਕੀ ਇਹ ਬੰਦੀ ਸਿੰਘ ਪਹਿਲਾਂ ਭੀ ਹੁੰਦੇ ਸਨ ਅਤੇ ਸਜ਼ਾਵਾਂ ਕੱਟਣ ਤੋਂ ਭੀ ਡੱਕੇ ਰਹਿੰਦੇ ਸੀ ? ਇਹ ਮੁਹਿੰਮ ਹੁੰਦੀ ਸੀ ? ਮੈਨੂੰ ਕੋਈ ਇਲਮ ਨਹੀਂ ਹੈ, ਨਾ ਹੀ ਮੈਂ ਕੋਈ ਇਹਦੀ ਤਵਾਰੀਖ ਹੀ ਜਾਣਦੀ ਹਾਂ । ਦੂਜਾ ਬੜਾ ਹੀ ਅਹਿਮ ਨੁਕਤਾ ਮੇਰੇ ਇਕ ਹਮਉਮਰ ਵੀਰ ਨੇ ਮੇਰੇ ਨਾਲ ਚੁੱਕਿਆ, ਆਖਣ ਲੱਗਾ ਭੈਣ ਜੀ ਕੀ ਤੁਹਾਡੇ ਕਿਸੇ ਵਡੇਰੂ ਨੇ ਆਹ ਗੱਲ ਦੱਸੀ ਸੀ ਕਿ ਪੁਰਾਣੇ ਸਮੇਂ ਸਿੱਖ ਬੰਦਾ ਸਿੰਘ ਬਹਾਦਰ (ਜੀਹਨੂੰ ਬੰਦਾ ਬਹਾਦਰ) ਆਖਦੇ ਸਨ, ਨਿਕਾਰ ਚੁੱਕੇ ਸਨ, ਅੱਡ ਬੰਦਈ ਸਿੱਖ ਬਣ ਗਏ ਸਨ, ਤੱਤ ਖ਼ਾਲਸਾ ਬਣ ਗਿਆ ਸੀ, ਮੇਰਾ ਜਵਾਬ ਸੀ ਜੀ ਨਹੀਂ, ਦਾਦਾ ਜੀ ਛੋਟੀ ਉਮਰੇ ਤੁਰ ਗਏ, ਦਾਦੀ ਮਾਂ ਜੀ ਸੀ ਅਤੇ ਚਚੇਰੇ ਦਾਦੇ ਦੋ ਫੌਜ ਵਿੱਚ ਮਾਰੇ ਗਏ, ਦੂਜੇ ਨੰਬਰ ਦੇ ਫੌਜ ਵਿੱਚੋਂ ਸੂਬੇਦਾਰ ਰਿਟਾਇਰ ਹੋਏ, ਛੋਟੀ ਸੀ ਗੱਲਾਂ ਤਾਂ ਕਰਦੇ ਹੁੰਦੇ ਸਨ ਮੇਰੇ ਨਾਲ ਬੱਚਿਆਂ ਲਈ ਪਰ ਇਹ ਗੂੜ ਗਿਆਨ ਮੈਨੂੰ ਤਾਂ ਨਾ ਸਮਝ ਹੀ ਆਉਣੀ ਸੀ, ਨਾ ਕਦੀ ਛੂਹਿਆ ਗਿਆ, ਉਹ ਆਖਣ ਲੱਗੇ ਪਰ ਮੈਨੂੰ ਯਾਦ ਹੈ, ਦੂਜੀ ਗੱਲ ਉਨ੍ਹਾਂ ਪੁੱਛੀ ਕਿ ਅੱਜ ਕੱਲ੍ਹ ਇਹ ਲੋਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਭੀ ਗੱਲ ਹਰ ਵੇਲੇ ਕਰੀ ਜਾਂਦੇ ਹਨ ਅਤੇ ਡੋਗਰਿਆਂ ਨੂੰ ਜ਼ਿੰਮੇਵਾਰ ਦੱਸਦੇ ਹਨ, ਇਹ ਪੂਰਨ ਸੱਚ ਨਹੀਂ ਰਾਜ ਤਾਂ ਜਾਣਾ ਹੀ ਜਾਣਾ ਸੀ, ਫਰਾਂਸੀਸੀਆਂ ਸਿਰ ਤੇ ਸੀ, ਅੰਗ੍ਰੇਜ਼ ਉਸ ਵੇਲੇ ਜੇਤੂ ਹੋ ਰਹੇ ਸਨ, ਮਹਾਰਾਜੇ ਦੇ ਰਾਜ ਦੀ ਪ੍ਰਸ਼ੰਸਾ ਕਰਦੇ ਹਨ, ਕੀ ਰਾਜਿਆਂ ਨੂੰ ਪ੍ਰਜਾ ਨਹੀਂ ਚਾਹੀਦੀ ਸੀ ? ਕੀ ਬਗਾਵਤਾਂ ਉਦੋਂ ਨਹੀਂ ਸਨ ਹੋ ਸਕਦੀਆਂ, ਇਸ ਲੜੀ ਵਿੱਚ ਸਿੱਖਾਂ ਨੂੰ ਗੁਰੂਦੁਆਰੇ, ਹਿੰਦੂਆਂ ਨੂੰ ਮੰਦਿਰ, ਮੁਸਲਮਾਨਾਂ ਨੂੰ ਮਸੀਤਾਂ ਦੇਣੀਆਂ ਉਨ੍ਹਾਂ ਦੇ ਆਪਣੀ ਸਲਤਨਤ ਨੂੰ ਨਾਲ ਰੱਖਣ ਲਈ ਜਰੂਰੀ ਸੀ, ਲੋਕਤੰਤਰ ਵਿੱਚ ਹੀ ਦੇਖ ਲਵੋ ਆਪਾਂ ਵਿਦੇਸ਼ੀ ਕਿਵੇਂ ਸਿੱਖਾਂ ਨੂੰ ਗੁਰਦੁਆਰੇ, ਮੁਸਲਮਾਨਾਂ ਨੂੰ ਮਸਜਿਦਾਂ, ਹਿੰਦੂਆਂ ਨੂੰ ਮੰਦਿਰਾਂ ਲਈ ਥਾਂ ਗਰਾਂਟਾਂ ਵੰਡ ਹੀ ਰਹੇ ਹਨ, ਪਰ ਇਤਿਹਾਸ ਜਾਂ ਤਾਂ ਭੁੱਲ ਜਾਂਦੇ ਹਨ ਜਾਂ ਜਾਣ ਬੁੱਝ ਕੇ ਦੂਜਿਆਂ ਨੂੰ ਆਪਣੇ ਲਾਭਾਂ ਲਈ ਭੌਂਦੂ ਸਮਝਦੇ ਹਨ, ਮੈਂ ਕਿਹਾ ਜੀ ਇਹ ਪਹਿਲਾਂ ਭੀ ਸਭ ਕੁਝ ਸੀ, ਇਤਿਹਾਸ ਨਿਰੋਲ ਸੱਚ ਕਦੀ ਨਾ ਸੀ, ਨਾ ਹੈ ਅਤੇ ਨਾ ਹੀ ਹੋਵੇਗਾ, ਆਹ ਸਾਹਮਣੇ ਵਰਤਦਾ ਅੱਖੀਂ ਘੱਟਾ ਪਾਈ ਜਾਂਦੇ ਹਨ । ਹੁਣੇ ਹੀ ਮੈਂ ਯੂ ਕੇ ਦਾ ਇਕ ਚੈਨਲ ਤੇ ਅਖੇ ਬਾਪੂ ਭਗਵਾਨ ਸਿੰਘ ਕਾਰ ਸੇਵਾ ਵਾਲੇ ਹਨ, ਬੋਲੀ ਸਾਰੀ ਅਕਾਲੀ ਦੇ ਵਿਰੁੱਧ ਆਖੇ ਕੋਈ ਅਕਾਲੀ ਦਲ ਦਾ ਬੰਦਾ ਸ਼ਹੀਦ ਹੁੰਦਾ ਨੀ ਦੇਖਿਆ, ਇਨ੍ਹਾਂ ਨੂੰ ਪੁੱਛੋ ਤੁਸੀਂ ਕਿੰਨੇ ਕੁ ਹੋਏ ? ਜਬਾਨ ਮਾਰਨੀ ਇਨ੍ਹਾਂ ਦਾ ਪ੍ਰਚਾਰ ਹੈ, ਮਾਹੌਲ ਖਰਾਬ ਕਰਨ ਵਾਲੇ ਇਹੀ ਹਨ, ਹੋਰ ਕੌਣ, ਮਾਨ-ਸਰਕਾਰ ਨੂੰ ਤਾਂ ਇਨਕਲਾਬ ਦਾ ਤਾਪ ਹੀ ਮਾਰੂ, ਫੂੰਕਾਰ ਹੰਕਾਰ ਕਦੀ ਵਰ ਨਹੀਂ ਦਿੰਦੇ, ਹੁਣ ਮੁਹਾਲੀ ਵਿੱਚ ਪੁਲਸ ਬੁਰਜਾਂ ਤੇ ਹਮਲੇ ਦੇਖਦੇ ਜਾਇਉ ਕੀ ਕੀ ਝੱਖੜ ਝੁੱਲਣਗੇ, ਬੁਰਾ ਨਾ ਮਨਾਇਉ ਜੋ ਤੂਫਾਨ ਪੰਜਾਬ ਵਿੱਚ ਲਿਆਂਦਾ ਹੈ, ਇਹ ਜਾਤ-ਬਰਾਦਰੀ ਬੌਖਲਾ ਗਈ ਹੈ ਤੋਖਲਾ ਗਈ ਹੈ, ਜੀਹਨੂੰ ਘਰੋਂ ਟੁੱਕ ਨੀ ਸੀ ਮਿਲਦਾ ਉਹ ਬਾਬਾ ਬਣ ਬੈਠਾ ਪੁਰਾਣਾ ਸਮਾਂ ਦੇਖੋ, ਸੰਤ ਈਸ਼ਰ ਸਿੰਘ ਜੀ ਸਵ: ਮੁਖੀ ਗੜ੍ਹਾ ਸਾਹਬ ਖਾਂਦੇ ਪੀਂਦੇ ਘਰਾਣੇ ਜ਼ਿੰਮੀਂਦਾਰ ਪਰਿਵਾਰ ਤੋਂ ਸਨ, ਕੋਈ ਭੀ ਨਿੱਜੀ ਸੁਆਰਥ ਨਹੀਂ ਸੀ, ਹੁਣ ਇਹ ਲੋਕ ਬੱਸ ਧਰਮ ਨੂੰ ਵਰਤ ਰਹੇ ਹਨ, ਜੀ ਗੁਰੂਆਂ ਜਾਤ-ਪਾਤ ਹਟਾਈ ਸੀ, ਫੇਰ ਤੁਹਾਨੂੰ ਅਨੁਸੂਚਿਤ ਆਖ ਕੇ ਲਾਹੇ ਲੈਣ ਲਈ ਹੁਕਮ ਦੇ ਕੇ ਗਏ ਸੀ ? ਐਨੀ ਸਤੌ੍ਹਲ ਤੋਂ ਕੀ ਲੈਣਾ ਸਵਾ ਲੱਖ ਹੀ ਬਥੇਰਾ ਜੇਕਰ ਇਨ੍ਹਾਂ ਨੇ ਧਰਮ ਕੌਮ ਦਾ ਘਾਣ ਹੀ ਕਰਨਾ ਹੈ, ਸਭ ਅਕਾਲ ਚੈਨਲ ਦੇ ਪੀਪਨੀ ਚੁੱਕਣੇ ਕੋਈ ਭੀ ਜੱਟ ਨਹੀਂ ਬੱਸ ਜੱਟਾਂ ਨੂੰ ਭੰਡਣ &lsquoਤੇ ਹਨ, ਸ਼੍ਰੋਮਣੀ ਅਕਾਲੀ ਦਲ ਦਾ 15 ਸਾਲ ਦਾ ਰਾਜ਼ ਤਾਂ ਇਨ੍ਹਾਂ ਨੂੰ ਬੁਰਾ ਲੱਗਦਾ ਹੈ 60 ਸਾਲ ਦੀ ਕਦੀ ਗੱਲ ਨੀ ਕਰਦੇ ਹਾਲੇ ਇਹ ਸਿੱਖ ਹਨ, ਮੈਂ ਤਾਂ ਸਮਝਦੀ ਹਾਂ ਕਿ ਇਹ ਇਸ ਤੋਂ ਉਸੇ ਭਾਈਚਾਰੇ ਵਿੱਚ ਹੀ ਰਹਿਣ, ਘੱਟੋ ਘੱਟ ਸਿੱਖ ਆਖ ਸਿੱਖੀ ਦੀਆਂ ਜੜ੍ਹਾਂ ਤਾਂ ਪੱਟਣਗੇ ਨਾਲੇ ਸਿੱਧੇ ਪੱਧਰੇ ਲਾਹੇ ਲੈਣ ਸਾਨੂੰ ਕੀ ਆਪੱਤੀ ਮੈਂ ਤਾਂ ਇਸ ਹੱਕ ਵਿੱਚ ਹਾਂ ਕਿ ਸਿੱਖ ਧਰਮ ਜਾਤ-ਪਾਲੇ ਦੱਸਵੇਂ ਗੁਰੂ ਸਾਹਿਬ ਤੱਕ ਸਾਰੇ ਗੁਰੂ ਆਪਣੀ ਬਰਾਦਰੀ, ਰਿਸ਼ਤੇਦਾਰੀਆਂ ਆਦਿ ਦੇ ਮਾਣਮੱਤੇ ਸਨ, ਦੇਖੋ ਭਾਈ ਗੁਰਦਾਸ ਭੀ ਗੁਰੂ ਸਾਹਬ ਦੇ ਮਾਮਾ ਜੀ ਸਨ, ਸਾਰਾ ਸਮਾਂ ਜੱਟਾਂ ਦੀ ਬਦਖੋਹੀ ਸੁਨਣੀ ਭੀ ਔਖੀ ਹੈ, ਜੇਕਰ ਕੈਂਸਰ ਫੈਲਣ ਲੱਗ ਜਾਵੇ ਤਾਂ ਅਪ੍ਰੇਸ਼ਨ ਹੀ ਇਲਾਜ ਹੈ । ਜਦੋਂ ਮੈਂ ਉਪਰੋਕਤ ਵਿਚਾਰ ਲਿਖ ਹਟੀ ਤਾਂ ਮੰਥਨ ਕਰਨ ਲਈ ਇਕ ਬੁੱਧਵਾਦ ਨਾਲ ਸਾਂਝ ਪਾਈ, ਪਹਿਲਾਂ ਤਾਂ ਉਹ ਹੱਸੇ ਤੇ ਕਹਿੰਦੇ ਤੂੰ ਬਹਾਦਰ ਜਰੂਰ ਹੈ ਪਰ ਸਿਆਣੀ ਨਹੀਂ, ਸੁਣ ਕਿਵੇਂ, ਕੋਈ ਭੀ ਅੱਜ ਕੱਲ੍ਹ ਅਲਾਮਤ ਮੁੱਲ ਲੈਣ ਲਈ ਤਿਆਰ ਨਹੀਂ, ਤੇਰੀ ਸੋਚ ਨਾਲ ਤਾਂ ਬੜੇ ਹੀ ਸਹਿਮਤ ਹੋਣਗੇ, ਪਰ ਟੱਲੀ ਕੌਣ ਬੰਨੇ ? ਕੀਹਨੇ ਇਨ੍ਹਾਂ ਸਿੱਖ ਮਾਲਕਾਂ ਨਾਲ ਮੱਥਾ ਲਉਣਾ ਹੈ, ਪਰ ਬਾਲਮੀਕੀ ਤਾਂ ਈਸਾਈਆਂ ਵੱਲ ਅਕਰਸ਼ਕ ਹੋ ਗਏ, ਬਾਕੀ ਦੇ ਆਹ ਸਿੱਖਾਂ ਨੂੰ ਬੁੱਧੀਜੀਵੀ ਬਣ ਕੇ, ਪੱਤਰਕਾਰ ਬਣ ਕੇ, ਟੀ।ਵੀ। ਐਂਕਰ ਬਣ ਕੇ ਪੜ੍ਹਾਉਣ ਲੱਗ ਗਏ ਕਿ ਜੀ ਗੁਰੂ ਸਾਹਿਬ ਦੇਖੋ ਕਿਵੇਂ ਜਾਤ-ਪਾਤ ਹਟਾ ਗਏ ਤੇ ਤੁਸੀਂ ਸਾਨੂੰ ਕਿਉਂ ਰੰਗਰੇਟੇ ਪੰਜ ਪਿਆਰੇ, ਮੋਹਰਾ ਦੇਣੇ ਸਮਝ ਸਾਡੀ ਬਰਾਦਰੀ ਦੀਆਂ ਕਦਰਾਂ ਕੀਮਤਾਂ ਨਹੀਂ ਸਮਝਦੇ, ਬੱਸ ਜਾਤ ਕੇਵਲ ਜੱਟਾਂ ਨੂੰ ਵਿਵਰਜਤ ਹੈ, ਮੈਂ ਕਿਹਾ ਜੀ ਕਦੀ ਤਾਂ ਪੁਰਾਤਨ ਲਿਖਤਾਂ, ਖੰਡਰ ਤੇ ਕਿਧਰੇ ਕੋਈ ਨਾ ਕੋਈ ਖੋਜਾਂ ਹੋ ਕੇ ਸੱਚ ਨਿਕਲਣੇ ਹੀ ਹਨ, ਚਲੋ ਮੇਰਾ ਭਾਗ ਪੈ ਹੀ ਜਾਵੇਗਾ, ਆਹ ਦੇਖ ਲਵੋ ਤਾਜ ਮਹੱਲ ਦੀਆਂ ਇੱਟਾਂ ਧੋ ਹੋਣ ਲੱਗ ਪਈਆਂ ਹਨ, ਸੋ ਆਸ਼ਾਵਾਦੀ ਹਾਂ ਵਿਦੋਟ ਟਿਕਟ ਸਫਰ ਕਰੀ ਹੀ ਜਾਊਂਗੀ, ਤੁਰ ਕੇ ਹੀ ਸਹੀ ਭਲੇ ਦਿਨ ਆਵਣਗੇ, ਜਾਤ-ਪਾਤ ਦਾ ਤਾਂ ਹੁਣ ਇੰਨਾ ਅਸਰਾ ਫੈਲਾ ਹੈ ਜੋ ਭੀ ਚੈਨਲ ਇਕ ਕੋਈ ਅਪਣਾ ਬੰਦਾ ਲੱਭ ਕੇ ਬੰਸਰੀ ਜਿਹੀ ਅੱਗੇ ਕਰਕੇ ਜੀ ਆਹ ਪੰਥਕ ਇਕੱਠ, ਨਾ ਜੀ ਪੰਥਕ ਨਹੀਂ ਬਾਦਲਾਂ ਲਈ, ਨਾ ਜੀ ਬੰਦੀ ਸਿੰਘਾਂ ਦਾ ਇਹ ਹੁਣ ਕਿਉਂ ਨਉਂ ਲੈਣ ? ਅਸੀਂ ਤਾਂ ਵਿਰੋਧ ਕਰਾਂਗੇ ਮੈਂ ਸੋਚਦੀ ਹਾਂ ਕਿ ਹੋਰ ਤੁਸੀਂ ਮੂੰਗਲੀਆਂ ਮਾਰਨੀਆਂ ਹਨ, ਸਾਰਾ ਦਿਨ ਚੁਫੇਰੇ ਗੇੜੀਆਂ &lsquoਤੇ ਹੀ ਹੋ, ਨੌਜਵਾਨ ਦੇਖੋ ਇਹ ਵਿਹਲੇ ਹਾਲੇ ਕਹਿੰਦੇ ਬੇਰੁਜ਼ਗਾਰੀ ਪੰਜਾਬ ਦਾ ਹੁਣ ਰਾਮ ਹੀ ਰਾਖਾ ਹੈ, ਆਪ ਦੇ ਵਿਧਾਇਕ ਤਾਂ ਕਦੀ ਪੁਲਸ, ਪ੍ਰਸ਼ਾਸਨ ਅਤੇ ਅਫਸਰਾਂ ਨੂੰ ਦਬਕਣ ਤੇ ਹਨ, ਵੀਡੀਉ ਬਣਾ ਕੇ ਆਪਣੀ ਹੋਂਦ ਦਿਖਾ ਰਹੇ ਹਨ, ਤਾਂ ਜਿਨ੍ਹਾਂ ਦੀ ਇਹ ਨਿਰਾਦਰੀ ਕਰਦੇ ਹਨ ਉਹ ਫੇਰ ਕਾਨੂੰਨ ਨੂੰ ਢਿੱਲਾ ਛੱਡ ਕੇ ਕਹਿੰਦੇ ਜਾਹ ਚੱਕੋ ਹਰ ਰੋਜ਼ ਨਵੀਂ ਖੁੰਦਕ, ਅੱਜ ਇਕ ਪੱਤਰਕਾਰ ਲੱਗੇ ਜਿੰਮੇ ਝੋਲਾ ਚੁੱਕ ਹੁੰਦਾ ਹੈ, ਪੁਲਸ ਨਾਲ ਗਾਥਾ ਵਿੱਚ ਪੱਗ ਦਾ ਕਹਿੰਦਾ ਨਿਰਾਦਰ ਕਰਤਾ ਲਾਹ ਧਰੀ ਜੱਥੀ ਪੁਲਸ ਨੂੰ ਜਾ ਪਈ ਜੀ ਇਸ ਪੁਲਸੀਏ ਨੂੰ ਕੱਢੋ ਨੌਕਰੀਉ, ਉਹ ਮੰਨ ਗਏ ਫੇਰ ਉਸ ਸਿੱਖ ਨੇ ਤੇ ਪੱਤਰਕਾਰ ਭਾਈਚਾਰੇ ਨੇ ਸੋਚਿਆ ਹੋਣਾ ਹੈ ਕਿ ਕਿਧਰੇ ਇਹਦਾ ਭੀ ਕਸੂਰ ਨਾ ਨਿਕਲ ਆਵੇ ਤਾਂ ਫੈਸਲਾ ਕੀਤਾ ਨਾ ਜੀ ਬੱਸ ਮੁਆਫ ਕਰੋ ਉਹਨੇ ਮੰਗ ਲਈ ਹੈ ਯਾਨੀ ਉਹ ਤਾਂ ਧਮੱਚੀ ਚੱਲ ਸੂਬਾ ਹੈ । ਖੁਫੀਆ ਵਿਭਾਗ ਹੀ ਡੇਗ ਦਿੱਤਾ, ਇਹ ਭਗਵੰਤ ਮਾਨ ਦਾ ਹੈ ਇਨਕਲਾਬ ਆਮ ਆਦਮੀ ਦਾ ਰਾਜ ਹੈ ਭਾਈ ਦਿਨੇ ਤਾਰੇ ਦਿਖਾ ਕੇ ਹਟਣਗੇ, ਮੈਂ ਇਕ ਗੱਲ ਦਾ ਅਧਿਅਨ ਕਰਨਾ ਚਾਹੁੰਦੀ ਹਾਂ ਕਿ ਜੋ ਜਥੇਬੰਦੀ ਬਣਾ ਕੇ ਤੁਰੇ ਫਿਰਦੇ ਹਨ ਇਹ ਕਮਲੇ ਤਾਂ ਹਨ ਨਹੀਂ, ਡਮਾਕ ਕੁਝ ਆਮ ਬੰਦੇ ਤੋਂ ਵਾਧੂ ਹੋ ਸਕਦਾ ਹੈ, ਜੋ ਘੜੀ ਘੜਣ ਨਵੀਂ ਵਿਉਂਤ ਬਣਾ ਲੈਂਦੇ ਹਨ, ਪਰ ਪੱਕੀ ਸਕੀਮ ਇਕੋ ਹੀ ਹੈ ਕਿ ਅਕਾਲੀ ਦਲ ਦੇ ਵਿਰੁੱਧ ਘਣੁਤਰਾਂ, ਬਾਦਲਾਂ ਕੋਲ ਕੋਈ ਪੰਥਕ ਸੋਚ ਹੈ ਹੀ ਨਹੀਂ ਸੀ, ਸਭ ਹੁਨਰ ਇਨ੍ਹਾਂ ਕੋਲ ਤੇ ਕਾਂਗਰਸ, ਹੁਣ ਆਮ, ਬੀ।ਜੇ।ਪੀ। ਨਾਲ ਤਾਂ ਵੈਰ ਹੀ ਵੈਰ ਹਨ । ਕੀ ਇਹ ਕਲਾ ਪ੍ਰਭੂ ਦੀ ਹੈ ਜਾਂ ਕਿਸੇ ਬਾਹਰਲੀ ਤਾਕਤ ਦੀ ? ਹਾਂ ਕੇਜਰੀਵਾਲ ਦਾ ਤਾਂ ਪੌਖਾ ਹੀ ਅਵੱਲਾ ਸੀ, ਅੱਲ੍ਹਾ ਹੀ ਰਹਿਮਤ ਕਰੂ, ਇਸ ਹਫ਼ਤੇ ਇਕ ਤਾਂ ਪੰਥ ਲਈ ਚੜ੍ਹਦੀ ਕਲਾ ਦੀ ਖਬਰ ਹੈ ਕਿ ਭਾਵੇਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਹੀ ਇਕਮੁੱਠ ਹੋਏ, ਪਰ ਕੁਝ ਕੁ ਇੰਗਲੈਂਡੀ ਜਮਾਂਦਰੂ ਅਕਾਲੀ ਵਿਰੋਧੀ ਤਾਪ ਨਾਲ ਹੂੰਗੀ ਜਾਂਦੇ ਹਨ ਜੀ ਬਾਦਲਾਂ ਦਾ ਇਤਬਾਰ ਨਹੀਂ ਪਹਿਲਾਂ ਕਿਉਂ ਨਾ ਕੀਤਾ ? ਪੁੱਛੋ ਇਨ੍ਹਾਂ ਨੂੰ ਕਿ 7 ਸਾਲ ਹੋ ਗਏ ਆਪ ਨੂੰ ਪੰਜਾਬ ਵਿੱਚ ਡੇਰੇ ਲਾਇਆਂ ਕਰ ਲੈਂਦੇ, ਦੂਜੇ ਕਿੰਨੇ ਨੇ ਦਲ ਕਜ ਲੈਂਦੇ, ਰੋਕਿਆ ਸੀ, ਹੁਣ ਹੋਰ ਸੁਣੋ ਇਕ ਕੋਈ ਨੌਜਵਾਨ ਜੋ ਲੱਗਦਾ ਹੈ ਗੁਰਬਖ਼ਸ਼ ਸਿੰਘ ਤੇ ਬਾਪੂ ਸੂਰਤ ਸਿੰਘ ਧੜੇ ਦਾ ਹੈ ਉਦੇਸ਼ ਦੇ ਰਿਹਾ ਹੈ ਸੁਖਬੀਰ ਸਿੰਘ ਬਾਦਲ ਪ੍ਰਧਾਨ, ਧਾਮੀ ਸਾਹਬ ਗੁਰਬਖਸ਼ ਸਿੰਘ ਦੇ ਘਰ ਜਾਣ, ਪਰਿਵਾਰ ਨੂੰ ਨਾਲ ਲੈਣ ਲਈ, ਭਾਈ ਤੁਸੀਂ ਉਸ ਧੜੇ ਦੇ ਹੋ ਨਾਲ ਲਿਆਉ, ਕੱਲ੍ਹ ਨੂੰ ਤੁਸੀਂ ਤਾਂ ਆਖੋਗੇ ਜਾ ਕੇ ਬਾਪੂ ਸੂਰਤ ਸਿੰਘ ਦੇ ਨਾਲ ਹਸਪਤਾਲ ਵਿੱਚ ਬੈਠੋ ਤੇ ਜਾ ਕੇ ਅਮਰੀਕਾ ਉਹਦੇ ਪਰਿਵਾਰ ਤੋਂ ਸਲਾਹਾਂ ਲਵੋ ਤਾਂ ਬੰਦੀ ਸਿੰਘਾਂ ਦੀ ਮੁਹਿੰਮ ਤਾਂ ਫੇਰ ਤੁਹਾਡੇ ਹੁਕਮ ਹੀ ਚੱਲਣ ਨਾਲੇ ਫੇਰ ਇਕੱਠ ਨੇ ਪ੍ਰਧਾਨ ਐੱਸ।ਜੀ।ਪੀ। ਕਮੇਟੀ ਨੂੰ ਬਾਗਡੋਰ ਕਾਹਦੇ ਲਈ ਦਿੱਤੀ ਹੈ, ਗੱਲ ਯਾਦ ਆ ਗਈ ਕੋਈ ਕਹਾਵਤ ਕਿ ਖੋਤੇ ਤੋਂ ਬੰਦਾ ਤਾਂ ਬਣਾ ਦਿੱਤਾ ਪਰ ਟੀਟਣੇ ਮਾਰਨ ਦੀ ਆਦਤ ਨੀ ਗਈ । ਲੜੀ ਵਾਰ ਮੁਹਾਰਤ ਦੇਖੋ ਸਿੱਖਿਆ ਮੰਤਰੀ ਕੋਈ ਮੀਤ ਸਿੰਘ, ਹੇਅਰ ਤਾਂ ਜੱਟਾਂ ਦਾ ਗੋਤ ਹੈ ਕਿਸੇ ਐੱਸ।ਸੀ। ਦੇ ਬੱਚਿਆਂ ਨੂੰ ਜੋ ਕਿਧਰੇ ਦੂਜੀ ਤੀਜੀ ਜਮਾਤ ਵਿੱਚੋਂ ਦੂਜੇ ਤੀਜੇ ਨੰਬਰ &lsquoਤੇ ਆਏ ਨੂੰ ਇਨਾਮ ਦੇਣ ਤੁਰ ਗਿਆ, ਭਲਾ ਦੱਸੋ ਵਜ਼ੀਰ ਤਾਂ ਫੇਰ ਇਨ੍ਹਾਂ ਜਾਤੀ ਵਾਦੀ ਕੰਮਾਂ ਲਈ ਹੀ ਗੇੜੀਆਂ &lsquoਤੇ ਰਹਿਣਗੇ, ਇਧਰ ਯੂ।ਕੇ। ਵਿੱਚ ਭੀ ਇਸੇ ਸੰਦਰਭ ਵਿੱਚ ਪਿੱਠ ਨੀ ਮੈਲ੍ਹੀ ਹੋਣ ਦਿੰਦੇ ਕਈ ਸਮਰਥੱਕ ਜੇਕਰ ਕਿਧਰੇ ਕੋਈ ਨੁਕਤਾਚੀਨੀ ਕਰ ਦੇਵੇ ਤਾਂ ਠੂਹ ਦੇਣੀ ਬਾਦਲਾਂ ਦੀ ਪੱਤਰੀ ਫੋਲਣ ਲੱਗ ਜਾਣਗੇ, ਸਾਫ ਜਾਹਰ ਹੁੰਦਾ ਹੈ ਕਿ ਕੁਝ ਤਾਂ ਕਾਂਗਰਸੀ ਹਨ ਤੇ ਕੁਝ ਜਾਤ ਬਰਾਦਰੀ ਇਨ੍ਹਾਂ ਨੂੰ ਤੌਖਲਾ ਲੱਗ ਜਾਂਦਾ ਹੈ ਕਿ ਕਿਧਰੇ ਮਸਾਂ ਕਟੋਰਾ ਲੱਭਿਆ ਸਰਕਾਰ ਡਿੱਗ ਹੀ ਨਾ ਜਾਵੇ, ਡਿਗਣਾ ਇਨ੍ਹਾਂ ਦੀਆਂ ਕਰਤੂਤਾਂ ਕਰਕੇ ਹੈ, ਕੀ ਕੋਈ ਭੀ ਵਿਧਾਇਕ ਜਾ ਕੇ ਕਦੀ ਠਾਣੇ, ਕਦੀ ਦਫਤਰਾਂ ਵਿੱਚ, ਕਦੀ ਸਕੂਲਾਂ ਵਿੱਚ ਝਿੜਕ ਝੰਬ ਕਰਦੇ ਦੇਖੇ ਸਨ, ਫੇਰ ਵੀਡੀਉ ਬਣਾ ਕੇ ਪਾਉਂਦੇ ਹਨ, ਦੇਖੋ ਭੈਣੋ ਮੁੰਦਰੀ, ਕਿੱਕਰਾਂ ਬੀਜ ਸੌਗੀਆਂ ਭਾਲੋ ਹਾਲੇ ਤਾਂ ਲੋਕ ਚੁੱਪ ਹਨ, ਕਿਧਰੇ ਲਹਿਰ ਚੱਲ ਪਈ ਤਾਂ ਭਾਜੜਾਂ ਦੇਖਿਉ ਅਫਸਰ ਪ੍ਰਸ਼ਾਸਨ ਵਿਭਾਗ ਸਭ ਭਮੱਤਰੇ ਪਏ ਨੇ ਕਿ ਇਹ ਕੀ ਕਰ ਰਹੇ ਹਨ, ਦੂਜੇ ਪਾਸੇ ਸਿਆਸੀ ਕਿੜਾਂ ਕੱਢਣ ਲੱਗ ਪਏ ਹਨ, ਜੀ ਅਸੀਂ ਤਾਂ ਹਾਰੇ ਹੋਇਆਂ ਦੀ ਸੁਰੱਖਿਆ ਮੋੜ ਰਹੇ ਹਾਂ, ਆਪਣੇ ਮੱਥਾ ਟੇਕਣ ਜਾਣ ਵਾਲੀਆਂ ਭੈਣਾਂ ਨੂੰ ਗਾਰਦ ਚਾਹੀਦੀ ਹੈ, ਭਗਵੰਤ ਮਾਨ ਹਾਲੇ ਬੜਾ ਵਧੀਆ ਮੁਖੀ ਹੈ, ਯਾਦ ਰੱਖੋ ਸਾਹਿਬਾਂ ਨੇ ਭਰਾਵਾਂ ਨੂੰ ਅਗਾਹ ਕਰ ਦਿੱਤਾ ਸੀ, ਤੈਨੂੰ ਭੱਜੇ ਨੂੰ ਜਾਣ ਨਾ ਦੇਣਗੇ, ਮੇਰੇ ਡਾਡੇ ਵੀਰ ਭਰਾ, ਪਰ ਹੰਕਾਰ ਨੇ ਅੰਤ ਦਬੋਚਿਆ, ਮੈਂ ਸਪੱਸ਼ਟ ਕਰ ਦੇਵਾਂ ਮੈਂ ਅਕਾਲੀ ਦਲ ਸਮਰਥੱਕ ਤਾਂ ਹਾਂ, ਪਰ ਧਾੜਵੀ ਆਪ ਦੀ ਸਰਕਾਰ ਦੀ ਹਮਾਇਤਣ ਨਹੀਂ, ਕਾਂਗਰਸ ਕੇਂਦਰ ਦੀ ਵਿਰੋਧੀ ਸਦਾ ਪਰ ਜੇ ਕੋਈ ਵਜ਼ੀਰ ਜਾਂ ਵਿਧਾਇਕ ਸਦਾਚਾਰੀ ਹੈ ਤਾਂ ਨਿੰਦਕ ਨਹੀਂ, ਸਿੱਧੂ ਤਰਕੀਬਾਂ ਰੱਖਦਾ ਹੈ, ਸੁਖਪਾਲ ਖਹਿਰਾ ਵਧੀਆ ਬੁਲਾਰਾ ਹੀ ਨਹੀਂ ਦਲੀਲ ਬਾਜ਼ ਭੀ ਹੈ, ਪਰ ਬੱਸ ਬਾਹਲਾ ਚੁਸਤ ਹੈ ਠਿੱਬੀ ਕੀਹਨੂੰ ਕਿਹੜੇ ਵੇਲੇ ਕਿਵੇਂ ਲਾ ਦੇਵੇ ਇਹ ਅੰਦੇਸ਼ਾ ਉਹਦਾ ਵੈਰੀ ਹੈ, ਪੰਜਾਬ ਦੀ ਸਰਕਾਰ ਲਿਆਉਣ ਵਿੱਚ ਬਹੁਤਾ ਹੱਥ ਕਿਸਾਨਾਂ ਦਾ ਹੈ, ਚਲੋ ਨਿੱਕ ਸੁੱਕ ਨੇ ਤਾਂ ਵੋਟਾਂ ਪਾਉਣੀਆਂ ਹੀ ਸਨ, ਹੁਣ ਕਿਸਾਨ ਭਰਦੇ ਫਿਰਦੇ ਨੇ ਹਾਲੇ ਹੋਰ ਭਰਨਗੇ, ਗੱਦਾਰੀ ਕਰਨੀ ਕਦੀ ਸਹਾਈ ਨੀ ਹੁੰਦੀ, ਮੈਂ ਇਨ੍ਹਾਂ ਦੀ ਸਮਰਥੱਕ ਨਾ ਸੀ ਨਾ ਹਾਂ, ਇਹ ਸੂਬਾ ਵਿਨਾਸ਼ੀ ਹਨ, ਪਰਚੇ ਵਿੱਚ ਮੂਰਤਾਂ ਦੇਖ ਕੇ ਭਾਵੇਂ ਕੋਈ ਹੈਰਾਨੀ ਨਹੀਂ ਕਿ ਸਾਡੇ ਕੌਂਸਲਰ ਬੜੀ ਗਿਣਤੀ ਵਿੱਚ ਬਣੇ, ਹਰ ਸੰਸਾਰ &lsquoਤੇ ਦਿਖ ਰਹੇ ਖੇਤਰ ਵਿੱਚ ਹਾਰ ਸ਼ਿੰਗਾਰ ਹਨ ਕਿਉਂ ਨਾ ਸਾਨੂੰ ਭੀ ਆਪਣੇ ਭਾਈਚਾਰੇ ਲਈ ਇਨ੍ਹਾਂ ਫੀਤਿਆਂ ਨਾਲ ਸਜਾਏ ਮਨੁੱਖੀ ਰੂਪ ਦੇਖਣ ਨੂੰ ਮਿਲਣ, ਭਾਵੇਂ ਸ਼ਿੰਗਾਰਾਂ ਦਾ ਕੋਈ ਲਾਭ ਤਾਂ ਨਹੀਂ ਹੁੰਦਾ ਹਾਂ ਵਪਾਰਕ ਲਾਭ ਹੁੰਦਾ ਹੈ, ਵਿਕਰੀ ਕਰਕੇ ਸੋ ਚਲੋ ਸ਼ਿੰਗਾਰ ਹੀ ਮਨਾਂ ਨੂੰ ਲੁਭਾਉਣ ਲਈ ਵੱਡਮੁੱਲੀ ਮੱਲ ਜਾਣੋ, ਸਵਾਲ ਇਹ ਹੈ ਪੁਰਾਣੇ ਸਮਿਆਂ ਵਿੱਚ ਫੀਤੇ ਲੈਣ ਵਾਲਿਆਂ ਨੂੰ ਹਰ ਵੇਲੇ ਨਿੰਦਿਆ ਦਾ ਹੀ ਭਾਗੀ ਬਣਾਉਂਦੇ ਹਨ, ਇਨ੍ਹਾਂ ਨੂੰ ਸਤਿਕਾਰ, ਦੋਹਰੇ ਮਾਪ-ਦੰਡ ? ਹੁਣ ਕੇਜਰੀਵਾਲ ਦੀ ਨੀਤੀ ਕਿ ਪੰਜਾਬ ਨੂੰ ਖਿਡਾਉਣੇ ਵਾਂਗ ਵਰਤ ਰਿਹਾ ਹੈ ਲੱਭ ਗਈ, ਜਦੋਂ ਪੰਜਾਬ ਦਾ ਘਾਣ ਹੋਣ ਲੱਗਾ, ਹਾਲੇ ਭੀ ਆਖੀ ਜਾਂਦੇ ਹਨ ਜੀ ਵਿੱਦਿਆ ਖੇਤਰ ਵਿੱਚ ਦਿੱਲੀ ਦਾ ਕਿੰਨਾ ਚੰਗਾ ਕਮਾਲ, ਹਸਪਤਾਲਾਂ ਦਾ ਹਾਲ, ਲਿਖਦੀ ਜਾਵਾਂ ਜਦੋਂ ਕੋਈ ਮੁਆਇਨਾ ਹੋਣਾ ਹੋਵੇ ਤਾਂ ਸਭ ਕੰਦ-ਮੂਲ ਸਾਫ ਬਾਕੀ ਦਾ ਢੱਕ ਦਿੱਤਾ ਜਾਂਦਾ ਹੈ, ਸਾਰੇ ਦਿੱਲੀ ਦੇ ਦੌਰੇ ਕੀਤੇ ? ਫਿਤਰਤ ਕਿ ਅਪਣਿਆਂ ਨੂੰ ਨਿੰਦੋ, ਵਾਹਵਾਹ ਖੱਟੋ, ਭਾਵੇਂ ਝੱਗਾ ਚੌੜ ਹੀ ਹੋ ਜਾਵੇ, ਉਸੇ ਦਿੱਲੀ ਵਿੱਚ ਭਾਜਪਾ ਦਾ ਬੋਲਬਾਲਾ ਸਾਨੂੰ ਤਾਪ ਚੜ੍ਹਾ ਦਿੰਦਾ ਹੈ, ਜੀਹਦਾ ਗੁਣ ਗਾ ਕੇ ਚੌਧ੍ਹਰ ਮਿਲੇ ਲਵੋ, ਮਨ ਬੜੇ ਹੀ ਰੋਹ ਆਇਆ ਪੜ੍ਹਕੇ ਜਦੋਂ ਗਿਆਨੀ ਜੈਲ ਸਿੰਘ ਦੇ ਭਤੀਜੇ ਕੁਲਤਾਰ ਸਿੰਘ ਸੰਧਵਾਂ ਸਰਕਾਰ ਦਾ ਸਪੀਕਰ ਆਖੇ ਸ਼੍ਰੋਮਣੀ ਕਮੇਟੀ ਸਭ ਦੀ ਹੈ, ਹਾਲੇ ਰਾਸ਼ਟਰਪਤੀ ਦੀ ਕੀਤੀ ਜੋ ਕਤਲੇਆਮ ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਵਿੱਚ ਭਾਂਬੜ ਮਚਾਇਆ ਸੀ,  ਆਪ ਨੂੰ ਹੁਣ ਕਿਸਾਨ ਕਿਥੇ ਲੁਕੇ ਨੇ ਜੋ ਬੀ।ਜੇ।ਪੀ। ਨੂੰ ਕੁੱਟਦੇ ਸੀ, ਲੀੜੇ ਪਾੜਦੇ ਸੀ, ਚੀਫ ਖ਼ਾਲਸਾ ਦੀਵਾਨ ਤਾਂ ਕਦੇ ਸਿੱਖਾਂ ਦੀਆਂ ਜੜ੍ਹਾਂ ਵਿੱਚ ਤੇਲ ਪਾ ਰਿਹਾ ਸੀ, ਹੁਣ ਆਪ ਵਿੱਚ ਜਾ ਕੇ ਪੱਟੂ ਇਹ ਤਬਕਾ ਤਾਂ ਵਪਾਰੀ ਹੈ ਧਾਰਮਿਕ ਤਾਂ ਵਰਦੀਆਂ ਹਨ, ਮੁੱਦਾ ਕਿ ਅਸੀਂ ਹਰ ਵੇਲੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਹਿੰਦੂਆਂ ਦੇ ਜਨੇਊ ਨਾਲ ਜੋੜ ਕੇ ਨਾਲੇ ਜੀ ਤੁਹਾਡੀਆਂ ਬਹੂ-ਬੇਟੀਆਂ ਮੋੜੀਆਂ, ਹੁਣ ਕਹਿੰਦੇ ਨਹੀਂ ਉਹ ਤਾਂ ਸਰਬ-ਧਰਮ ਲਈ ਸੀ ਸ਼ਹਾਦਤ, ਭਾਈ ਫੇਰ ਹਿੰਦੂਆਂ ਤੇ ਅਹਿਸਾਨ ਕਾਹਦਾ ? ਬੀਬਾ ਹਰਸਿਮਰਤ ਬਾਦਲ ਖਿਮਾਂ ਮੰਗੇ ਪਾਰਲੀਮੈਂਟ ਵਿੱਚ ਜਦੋਂ ਬੋਲ ਕੇ ਆਈ ਸੀ ਬੜੀ ਹੰਕਾਰੀ ਬੋਲੀ ਦਿੱਲੀ ਵਿੱਚ ਦੋ ਮੁੱਦੇ ਚੱਲਦੇ ਨੇ ਮਸਜਿਦ, ਮੰਦਿਰ ਦੀ ਵੀਡੀਉਗਰਾਫੀ ਕਰਵਾਉ ਅਤੇ ਤਾਜ ਮਹੱਲ ਦੀ ਅਸਲੀਅਤ ਲੱਭੋ, ਦੇਖੋ ਜੀ ਮੰਨਣਾ ਹੀ ਪਵੇਗਾ ਕਿ ਜਦੋਂ ਹਿੰਦੂ ਸੰਸਕ੍ਰਿਤੀ ਹੈ, ਸਭ ਤੋਂ ਪੁਰਾਣੀ ਤਾਂ ਮਗਰੋਂ ਮੁਗਲਾਂ ਦਾ ਰਾਜ ਢਾਹ ਕੇ ਮਸਜਿਦਾਂ, ਹਿੰਦੂ ਰਾਜ ਫੇਰ ਢਾਹ ਕੇ ਮੰਦਿਰ ਕੋਈ ਦੋ ਰਾਵਾਂ ਹੀ ਨਹੀਂ, ਭੁੱਲੋ ਨਾ ਕਦੀ ਇਹ ਕਿੱਸਾ ਅੰਮ੍ਰਿਤਸਰ &lsquoਤੇ ਭੀ ਵਾਪਰੇਗਾ, ਮੈਨੂੰ ਬੁਰਾ ਨਾ ਮਨਾਇਉ, ਜਦੋਂ ਸਾਰਾ ਦਿਨ ਹਿੰਦੂ ਤਵੀਏ ਬੋਲੀ ਜਾਣਾ ਹੈ ਤਾਂ ਭਾਣੇ ਵਰਤਣੇ ਹੀ ਹਨ, ਹੁਣ ਇਕੱਠ ਹੋਇਆ ਸਭ ਮਿਲ ਕੇ ਬੈਠੇ ਤਾਂ ਭੜਥੂ ਪਉਣੇ ਉੱਗ ਪਏ, ਪਤਾ ਨਹੀਂ ਸਿਰ ਦਾ -? ਸਿੱਖਾਂ ਵਿੱਚ ਹੈ ਰਣਜੀਤ ਸਿੰਘ ਸਾਬਕਾ ਜਥੇਦਾਰ ਬੱਸ ਬਾਦਲਾਂ ਵਿਰੁੱਧ, ਕਾਂਗਰਸ ਨੀ ਦਿਸਦੀ , ਜੋ ਸਿੱਖਾਂ ਵਿੱਚ ਫੁੱਟ ਪਾਉਣ ਨੂੰ ਭਾਵੇਂ ਇਹ ਇਕੱਠ ਪੰਥ ਲਈ ਨਹੀਂ ਕੇਵਲ ਬੰਦੀ ਸਿੰਘਾਂ ਲਈ ਹੀ ਹੈ, ਜੇ ਚੱਲ ਜਾਵੇ ਫੁੱਟ ਨੇ ਮਾਰ ਲੈਣਾ ਹੈ ਕੌਮ ਨੂੰ, ਨਹੀਂ ਤਾਂ ਆਪ ਦਾ ਕੀ ਅਧਾਰ ਸੀ, ਦੇਖ ਲਵੋ ਜਿਸ ਸੂਬੇ ਵਿੱਚ ਖੁਫੀਆ ਵਿਭਾਗ ਹੀ ਸੁਰੱਖਿਅਤ ਨਹੀਂ ਜਨ ਸਧਾਰਣ ਕਿਥੋਂ, ਜਲ੍ਹਬੇ ਦੇਖਿਉ ਇਤਿਹਾਸ ਨੂੰ ਲਿਖੀ, ਬੋਲੀ ਜਾਵੋ ਪਰ ਸਬਕ ਕੋਈ ਨਾ ਸਿੱਖੋ, ਮੰਗੋ ਖਾਲਿਸਤਾਨ ਚਿੰਤਕ, ਬੜੇ ਹੀ ਪੜ੍ਹੇ ਲਿਖੇ, ਇਥੇ ਅਧਿਆਪਕ ਸਾਰਾ ਪਰਿਵਾਰ ਹੀ ਕਿੱਤਾਕਾਰੀ ਅਤੇ ਪੈਸੇ ਪੱਖੋਂ ਰੱਜੇ ਪੁੱਜੇ ਪਰ ਸਾਡੇ ਮਿੱਤਰ ਹਨ, ਧਨਾਡੀ ਕਰਕੇ ਤਾਂ ਅਸੀਂ ਪਾ ਪਾਸਕ ਨਹੀਂ ਪਰ ਵਿੱਦਿਆ ਕਰਕੇ ਅਤੇ ਗੱਲਬਾਤ ਸਾਂਝੀ ਕਰਨ ਦੇ ਯੋਗ ਮਿੱਤਰਤਾ ਹੈ, ਤਾਂ ਇਸੇ ਹਫ਼ਤੇ ਪੰਜਾਬੋ ਦੋ ਮਹੀਨੇ ਕੱਟ ਮੁੜੇ ਹਨ, ਅੱਜ ਟੈਲੀਫੂਨ ਆਇਆ ਤਾਂ ਹੱਸ ਕੇ ਕਹਿੰਦੇ ਤੁਹਾਡਾ ਮੁੱਖ-ਮੰਤਰੀ ਮਾਨ ਬਾਹਰਮੀ ਫੇਲ੍ਹ ਬੰਨੇ ਲਾ ਕੇ ਹੱਟੂ ਕੇਜਰੀਵਾਲ ਦੀ ਸਕੀਮ, ਇਹ ਤਾਂ ਬੱਸ ਮੁੰਨਾ ਹੈ, ਚੱਲਦੀ ਤਾਂ ਰਾਘਵ ਚੱਢਾ ਦੀ ਹੈ, ਮੇਰੇ ਇਹ ਪੁੱਛਣ ਤੇ ਕਿ ਹਾਲ ਕੀ ਹੈ ਪੰਜਾਬ ਦਾ, ਕਹਿੰਦੇ ਬੇਹਾਲ, ਹੋਰ ਪੁੱਛਣ ਦੀ ਲੋੜ ਹੀ ਨਾ ਰਹੀ, ਅੱਜ ਫੌਜ ਦਾ ਡਰੋਨ ਹੀ ਗੁੰਮ ! ਮੰਨ ਲਵੋ ਸਥਿਤੀ ਗੰਭੀਰ ਹੈ, ਮੇਰੀ ਇਹ ਦਲੀਲ ਹੈ ਕਿ ਜਮਾਤਾਂ ਦੀ ਪੜ੍ਹਾਈ ਅਕਲ ਦਾ ਪੂਰਨ ਤੋਲ ਤਾਂ ਨਹੀਂ ਹੁੰਦੀ ਪਰ ਵੱਟੇ ਜਰੂਰ ਦੱਸ ਦਿੰਦੀ ਹੈ, ਅਕਲ ਤਾਂ ਅਨਪੜ੍ਹ ਕੋਲ ਬਹੁਤੇ ਥਾਈਂ ਕਿਤੇ ਵੱਧ ਹੁੰਦੀ ਹੈ, ਪੜ੍ਹੇ ਲਿਖੇ ਮੂਰਖ ਭੀ ਹੋਏ ਹਨ ਤੇ ਹਨ, ਡਾਕਟਰ ਮਨਮੋਹਨ ਸਿੰਘ ਪੜ੍ਹਾਈ ਪੱਖੋਂ ਤਾਂ ਸੰਪੂਰਨ ਪਰ ਸ਼ੈਤਾਨੀ ਪੱਖੋਂ ਸੱਖਣੇ, ਛੱਡੋ ਹੁਣ ਤਾਂ ਫੰਧਾ ਗੱਲ ਪੜ੍ਹ ਗਿਆ ਹੈ ਵਿਕਰਮ ਮਜੀਠਾ ਨੂੰ ਪ੍ਰੋਸੀਜਰ ਲਈ ਸਥਾਨਕ ਕੋਰਟ ਵਿੱਚ ਅਰਜੀ ਲਈ ਆਦੇਸ਼ ਦਿੱਤੇ ਹਨ, ਕੋਈ ਸੁਣਵਾਈ ਨਹੀਂ ਹੋਈ, ਜੋ ਜੁਡੀਸ਼ਲ ਰਸਤਾ ਹੈ । ਸਿੱਧੂ-ਮਾਨ ਮਿਲਣੀ, ਸੰਗਰੂਰ ਸੀਟ ਲਈ ਭੀ ਭੀ ਹੈ, ਬੀ।ਜੇ।ਪੀ। ਨੇਤਾ ਕੋਲੋਂ ਹੀ ਘੁਲਣ ਦਾ ਐਲਾਨ ਕਰ ਦਿੱਤਾ ਹੈ, ਕਪਤਾਨ ਸਾਹਬ ਨੇ ਕੀ ਢੋਲ ਕੁੱਟਣਾ ਹੈ ? ਬਾਬਾ ਬੰਦਾ ਸਿੰਘ ਬਹਾਦਰ ਸਿੱਖ ਪੱਖ, ਬੰਦਾ ਬਰਾਗੀ ਹਿੰਦੂ, ਪਹਿਲਾਂ ਮਾਧੋ ਦਾਸ ਸੀ, ਪਰ ਬਰਾਗੀ ਤਾਂ ਸਨ ਹੀ ਇਸਦੇ ਉੱਪਰ ਭੀ ਝਗੜੇ ਕਾਹਦੇ ਲਈ ? ਕੀ ਸਿੱਖ ਕੌਮ ਕੋਲ ਹੋਰ ਮੁੱਦੇ ਨਹੀਂ ਹਨ ? ਕਿਉਂ ਸ਼ਕਤੀ ਨਸ਼ਟ ਕਰਨ ਲਈ ਹੀ ਸਕੀਮਾਂ ਘੜੀ ਜਾਵੋ, ਮੀਡੀਆ, ਲੇਖਕ ਤੇ ਭੜਕਾਊ ਮਹਿਕਮਾ ਤਾਂ ਆਪਣੇ ਹਿੱਤਾਂ ਲਈ ਤੱਤਪਰ ਰਹਿੰਦਾ ਹੀ ਪਰ ਕੌਮ ਤਾਂ ਚੌਕੰਨੀ ਰਹੇ, ਮੋਰਚਾ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਅਤੇ ਨੌਜਵਾਨ ਸ਼ਹੀਦ ਗੁਰਜੀਤ ਸਿੰਘ ਭੀ ਰਿਸ਼ਤੇਦਾਰ ਹੀ ਹੈ ਕਿਵੇਂ ਮੱਕੂ ਤੇ ਵਕੀਲ ਕਿਵੇਂ ਬੋਲ ਰਹੇ ਨੇ ਮੋਰਚਾ ਪੈਸਾ ਕਿਥੋਂ ਆਉਂਦਾ ਹੈ ? ਫੈਸਲਾ ਸਰਕਾਰ ਦਾ ਪਹਿਲਾਂ ਹੀ ਲਿਖ ਲਿਆ ਕਿ ਬਾਦਲਾਂ ਦਾ ਨਉਂ ਆਵੇਗਾ, ਹਾਲੇ ਇਹ ਸਿੱਖ ਸੰਘਰਸ਼ ਹੈ ? ਪਖੰਡ ਦੇਖੀ ਜਾਵੋ, ਹਰਪ੍ਰੀਤ ਮੱਕੂ ਫੇਰ ਆ ਗਿਆ, ਚੋਣਾਂ ਲੜ ਕੇ ਕਿਸਾਨੀ ਜਥੇ ਨਾਲ ਸੀ, ਦੁਨੀਦਾਰੀ ਹੈ, ਹੁਣ ਆਪਾਂ ਆਤਮਾਂ ਦੀ ਭੀ ਸੁਣ ਲਈਏ, ਦਿਲ ਮੰਦਿਰ ਵਿੱਚ, ਹਿਰਦੇ ਵਿੱਚ ਪ੍ਰਮਾਤਮਾਂ ਦੀ ਪੂਜਾ ਹੁੰਦੀ ਹੈ, ਬਾਹਰ ਦੁਨੀ ਤਾਂ ਸਭ ਰਲ ਮਿਲ ਕੇ ਧਰਮ ਪਾਲਣਾ, ਸੱਭਿਆਚਾਰ, ਭਾਈਚਾਰਾ, ਰਸਮ ਰਿਵਾਜ਼ ਹਨ ਜੋ ਆਪਾਂ ਕਰੀਦੇ ਹਨ ਅੰਤਰ ਧਿਆਨ ਹੋ ਕੇ ਸਮਝੋ ਕਿ ਇਹ ਸੱਚ ਹੈ, ਹਰ ਚੰਗੇ ਮਾੜੇ ਕਰਮ ਲਈ ਆਪਾਂ ਨੂੰ ਅੰਦਰੋਂ ਹਾਂ ਜਾਂ ਨਾਂਹ ਦਾ ਉਪਦੇਸ਼ ਮਿਲਦਾ ਹੈ, ਉਹ ਆਤਮਾ, ਪ੍ਰਮਾਤਮਾਂ ਹੈ ਪਰ ਸੰਸਾਰੀ ਜੀਵ ਨੂੰ ਉਹਦੀ ਸੋਝੀ ਨਹੀਂ, ਅਸੀਂ ਯੁੱਧ ਲਈ ਜਾਂਦੇ ਹਾਂ, ਬੜੀ ਹੀ ਅਟੱਲ ਹੈ ਕਿ ਕੈਸੀ ਪਿਆਰੀ ਹੈ ਗੁਲਕਾਰੀ, ਮੇਰੇ ਪ੍ਰਭੂ ਨੇ ਕੈਸੇ ਸਵਾਰੀ । ਅਸੀਂ ਵਿਗਾੜਨ ਵਾਲੇ ਭੀ ਜੀਊਂਦੇ ਰਹੀਏ, ਉਹ ਬਖ਼ਸ਼ਣ ਹਾਰ ਪ੍ਰਬਲ ਹੈ ।
-ਬਲਵਿੰਦਰ ਕੌਰ ਚਾਹਲ ਸਾਊਥਾਲ