image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਪਹਿਲੀ ਬਣੀ ਪ੍ਰਾਲਭਤ ਪਿੱਛੋਂ ਬਣੇ ਸਰੀਰ

ਕਰਤੇ ਨੇ ਮਨੁੱਖ ਨੂੰ ਧਰਤੀ ਤੇ ਭੇਜਣ ਤੋਂ ਪਹਿਲਾਂ ਸਾਰੀ ਪ੍ਰਕਿਰਤੀ ਉਗਾਈ, ਲੋੜਾਂ ਦੀ ਪੂਰਤੀ ਲਈ ਵਸੀਲੇ ਵਸਤਾਂ ਅਤੇ ਸਾਧਨ ਉਪਲਬਧ ਕੀਤੇ, ਮਨੁੱਖ ਦੇ ਸਵਾਸਾਂ ਤੋਂ ਪਹਿਲਾਂ ਆਤਮਾਂ ਦਾ ਗੁਰ ਲੱਭਿਆ, ਫੇਰ ਜਾ ਕੇ ਜਾਮਾਂ ਦਿੱਤਾ, ਜੀਵਤ ਲਈ ਕੀ ਕੀ ਮੂਹਰੇ ਧਰਿਆ ਅਤੇ ਸੋਝੀ ਪਾਈ ਕਿ ਵਰਤਣਾ ਕਿਵੇਂ ਹੈ, ਸਿਰ ਵਿੱਚ ਡਮਾਕ ਦੀ ਇਕ ਟਿੱਕੀ ਰੱਖੀ ਕਿ ਇਹ ਰਾਹ ਦੱਸੂ, ਪਰ ਇਸ ਸਾਰੇ ਘਟਣਾਕਰਮ ਵਿੱਚ ਭਾਵ ਹੈ ਕਿ ਅੱਜ ਦਾ ਮਨੁੱਖ ਪ੍ਰਕਿਰਤੀ ਭੁੱਲ ਤਕਨੀਕੀ ਅਤੇ ਉੱਨਤੀ ਵੱਲ ਹੀ ਉਲ੍ਹਾਰ ਹੈ, ਹੋਂਦ ਦੀ ਖੋਜ ਕਰੀਏ ਤਾਂ ਕੁਝ ਹੋਰ ਤੱਥ ਸਾਹਮਣੇ ਆਉਂਦੇ ਹਨ ਕਿ ਮਨੁੱਖ ਕਿਥੋਂ ਬਣਿਆ, ਪਰ ਉਹ ਪਹਿਲੂ ਨਹੀਂ ਛੂਹਣਾ, ਮੇਰਾ ਵਿਸ਼ਾ ਹੈ ਅਸੀਂ ਕਰਤੇ ਦੀ ਵਿਧੀ ਅਤੇ ਰਚਨਾ ਨੂੰ ਕਿੰਨੀ ਕੁ ਮਹੱਤਤਾ ਦਿੰਦੇ ਹਾਂ ਜਾਂ ਸਮਝਦੇ ਹਾਂ, ਸੰਸਾਰੀ ਤਖ਼ਤੇ ਤੇ ਕੋਈ ਧਰਮ ਨਹੀਂ ਸੀ, ਕੇਵਲ ਬਨਸਪਤੀ, ਅੰਬਰ, ਧਰਤੀ, ਪਾਣੀ, ਵਾਯੂ, ਸੂਰਜ-ਚੰਦ, ਤਾਰੇ ਆਦਿ ਹੀ ਸਨ, ਇਹ ਹੀ ਉਸ ਵੇਲੇ ਪੂਜੇ ਜਾਂਦੇ ਸਨ ਕਿਉਂਕਿ ਸਭ ਕੁਝ ਇਨ੍ਹਾਂ ਤੋਂ ਮਿਲਦਾ ਸੀ, ਅਖੀਰ ਇਨ੍ਹਾਂ ਦੀ ਉਪਮਾਂ ਜਾਂ ਪੂਜਾ ਨੂੰ ਮਨੁੱਖ ਨੇ ਧਰਮ ਆਖ ਲਿਆ, ਜੀਹਦਾ ਮਾਅਨਾ ਹੈ ਜੀਵਨ ਰਾਹ ਪੰਧ ਅਤੇ ਧੁਰਾ ਹਰ ਧਰਤੀ ਦੇ ਕੋਨੇ ਤੇ ਜਿਥੇ ਕਿਧਰੇ ਭੀ ਜੀਵਨ ਜੀਵ ਨਜ਼ਰੀਂ ਆਏ, ਦੇਖੋ ਦੇਖੀ ਉਪਰੋਕਤ ਦੇਵਤੇ ਮੰਨੇ ਜਾਣ ਲੱਗ ਪਏ ਤੇ ਅੰਤ ਨੂੰ ਨਉਂ ਰੱਖਣ ਲੱਗ ਪਏ, ਫੇਰ ਧਰਮ ਬਣ ਗਿਆ, ਸਨਾਤਨ ਯਾਨੀ ਕੁੱਲ ਦਾ ਸਰਬਤ ਦਾ, ਭਾਵੇਂ ਅੱਡ ਖਿੱਤਿਆਂ ਵਿੱਚ ਵੱਖਰੇ ਦੇਵਤੇ ਤੇ ਢੰਗ ਤਰੀਕੇ ਸਨ, ਮਨੁੱਖਤਾ ਐਨੀ ਜਾਗਰੂਕ ਨਹੀਂ ਸੀ ਮਨੋਤਾਂ, ਰੀਤਾਂ ਤੇ ਰਸਮਾਂ ਝਬਦੇ ਅਪਣਾਈਆਂ ਜਾਂਦੀਆਂ ਸਨ, ਹੁਣ ਵਹਿਮਾਂ ਕਰਕੇ ਤਿਆਗੀਆਂ ਭੀ ਨਹੀਂ ਜਾ ਰਹੀਆਂ, ਬਹੁਤੀਆਂ ਤਾਂ ਚੱਲੀ ਹੀ ਜਾਂਦੀਆਂ ਹਨ, ਐਨੀਆਂ ਅਣਗਿਣਤ ਸਦੀਆਂ ਦੀ ਭੀ ਚੱਲੀ ਜਾ ਰਹੀ ਹਨ, ਅਸੀਂ ਭੀ ਮੰਨਦੇ ਹਾਂ ਭਾਵੇਂ 550 ਸਾਲਾ ਦੀ ਹੀ ਉਮਰ ਆਖ ਲਵੋ, ਨਾਲ ਹੀ ਗੁਰੂ ਨਾਨਕ ਦੇਵ ਜੀ ਦਾ ਕਾਲ ਤਾਂ ਪੁਰਾਤਨ ਰਸਮਾਂ ਦਾ ਹੀ ਸੀ, ਦੂਜਾ ਧਰਮ ਯੱਸੂ ਮਸੀਹ ਨੇ ਯਹੂਦੀ ਨੂੰ ਰਾਹ ਖੋਲ੍ਹਿਆ, ਉਸ ਤੋਂ ਔਖੇ ਹੋ ਕੇ ਈਸਾਈ (ਪ੍ਰੋਟੈਸਟੈਂਟ) ਪਹਿਲੇ ਨੂੰ ਕੈਥੋਲਿਕ ਕਹਿੰਦੇ ਸੀ, ਤੀਜਾ ਹਜ਼ਰਤ ਮੁਹੰਮਦ ਦੀ ਆਮਦ ਤੇ ਇਸਲਾਮ ਪ੍ਰਚੱਲਿਤ ਹੋ ਗਿਆ, ਸਿੱਖ ਧਰਮ ਤਾਂ ਸਭ ਤੋਂ ਨਵੀਨ ਹੈ, ਕੋਈ ਸ਼ੱਕ ਨਹੀਂ ਕਿ ਦੂਜੇ ਧਰਮਾਂ ਵਿੱਚ ਬਹੁਤਾ ਨਹੀਂ ਧਾਂਕ ਜਮਾਂ ਸਕਿਆ ਪਰ ਖੋਜ ਹੈ ਕਿ ਇਹ ਜੋ ਅੱਜ ਸਿੱਖ ਦਿਸਦੇ ਹਨ ਸਭ ਦੂਜੇ ਹੀ ਧਰਮਾਂ ਵਿੱਚੋਂ ਆਏ ਹਨ, ਅਸੀਂ ਸੰਸਾਰ ਦੇ ਦੇਸ਼ਾਂ ਵਿੱਚ ਧਰਮਾਂ ਵਿੱਚੋਂ ਸਿੱਖ ਬਣਿਆਂ ਦੀ ਗੱਲ ਕਰਦੇ ਹਾਂ, ਉਹ ਘੱਟ ਹੀ ਹੈ, ਅਜੋਕੇ ਸਮੇਂ ਆਪਣੇ ਸਿੱਖ ਹੀ ਵਿਦੇਸ਼ੀ ਪ੍ਰਿਤਾਂ ਲਾਈ ਬੈਠੇ ਹਨ, ਅਸੀਂ ਕਦਰਾਂ ਕੀਮਤਾਂ ਤਾਂ ਬੜੀਆਂ ਦਿਖ ਰਹੇ ਹਾਂ ਵਿਦੇਸ਼ਾਂ ਵਿੱਚ ਪਰ ਧਾਰਮਿਕ ਤੌਰ ਤੇ ਸ਼ਰਤਾਂ ਕਠਿਨ ਕਰਕੇ ਸੌਖੀ ਜ਼ਿੰਦਗੀ ਜੀਊਣ ਵਾਲਿਆਂ ਲਈ ਰਹਿਣੀ ਬਹਿਣੀ ਬਹੁਤ ਔਖੀ ਹੈ, ਉਦਾਹਰਣਾਂ ਤਾਂ ਦੇਖੋ ਸਾਡੇ ਆਪਣੇ ਨੌਜਵਾਨ ਕਿੰਨੇ ਕੁ ਹਨ ਜੋ ਸਿੱਖੀ ਸਰੂਪ ਵਿੱਚ ਹਨ, ਕੁਝ ਖਾਸ ਫਿਰਕੇ ਹੀ ਹਨ, ਜਨ-ਸਾਧਾਰਨ ਤਾਂ ਨਹੀਂ, ਹਾਂ ਕੁਝ ਹਨ ਜੋ ਕਈ ਕਾਰਨਾਂ ਕਰਕੇ ਬਣੇ ਹਨ ਜਾਂ ਬਣ ਰਹੇ ਹਨ, ਪਰ ਗਿਣਤੀ ਘੱਟ ਹੀ ਹੈ, ਸਿੱਖਾਂ ਦੀ ਕੌਮੀ ਤੌਰ ਤੇ ਚੜ੍ਹਤ ਤਾਂ ਲੰਗਰ-ਸੇਵਾ ਅਤੇ ਬੀਰਤਾ ਕਰਕੇ ਹੈ, ਪਰ ਨਾਲ ਹੀ ਖੁਦਗਰਜ਼ੀ, ਧਰਮ ਨੂੰ ਵਰਤਣਾ, ਲਾਹੇ ਲੈਣੇ, ਗੁਰਦੁਆਰੇ ਖੋਲ੍ਹਣੇ, ਸਰਕਾਰੇ ਦਰਬਾਰੇ ਹੁਕਮਰਾਨ ਬਿਰਾਜਨੇ, ਸਨਮਾਨਣੇ ਫੇਰ ਉਥੋਂ ਅਹੁਦੇ ਲੈਣੇ, ਫੀਤੇ ਲੈਣੇ ਆਦਿ ਇਹ ਅੰਗ੍ਰੇਜ਼ਾਂ ਨੂੰ ਪਤਾ ਹੈ ਰਾਜ ਵੇਲੇ ਇਹ ਲੀਹਾਂ ਸਨ, ਹੁਣ ਬਹੁਲਤਾ ਹੋ ਗਈ, ਭਾਵੇਂ ਹਰ ਸਮਾਂ, ਹਰ ਬਦਲਾਅ ਆਉਂਦੇ ਹੀ ਹਨ, ਪੰਜਾਬੀ ਬੋਲੀ ਦੇ ਪ੍ਰੇਮੀਆਂ ਨੂੰ ਭੀ ਮੇਰਾ ਸਵਾਲ ਹੈ ਕਿ ਝਗੜੇ ਕਰਨੇ ਤਾਂ ਭਾਵੇਂ ਸਾਡੀ ਕਹਿੰਦੇ ਜੀ ਸਿੱਖ ਸੰਸਕਾਰ ਹਨ, ਅੱਜ ਭਾਸ਼ਾ ਤੇ ਬੋਲੀ ਦੇਖੋ, ਮੈਂ ਬੜੀ ਹੀ ਹੈਰਾਨ ਹੋ ਜਾਂਦੀ ਹਾਂ ਜਦੋਂ ਸੁਣਦੀ ਹਾਂ ਜੀ ਅਸੀਂ ਆਹ ਕਰ ਨਹੀਂ ਪਾ ਰਹੇ ਜਾਂ ਨਹੀਂ ਪਾ ਰਹੇ ਸੁਣ ਨਹੀਂ ਪਾ ਰਹੇ, ਦੱਸ ਨਹੀਂ ਪਾ ਰਹੇ, ਅੱਖਰ ਸਦਕੇ ਸੀ ਪਰ ਇਹ ਪਤਾ ਨਹੀਂ ਕੌਣ ਬੁਲਾਰੇ ਹਨ ਪੰਜਾਬੀ ਵਿੱਚ ਦਿੱਲੀ ਦੀ ਬੋਲੀ ਬੋਲਣੇ, ਕੋਈ ਪੰਜਾਬੀ ਵਿਰਸਾ ਵਿਸ਼ੇ ਤੇ ਬੋਲ ਨਹੀਂ ਰਿਹਾ, ਹੌਲੀ ਹੌਲੀ ਫੇਰ ਇਹ ਹੀ ਸੱਚ ਬਣ ਜਾਂਦਾ ਹੈ, ਇਹ ਥੋੜ੍ਹੇ ਜਿਹੇ ਨਵੇਂ ਉੱਗੇ ਚੈਨਲੀ ਭਲਵਾਨ ਹਨ, ਇਕ ਤਾਂ ਆਪਣੇ ਆਪ ਨੂੰ ਡਾਕਟਰ ਅਖਵਾਉਂਦਾ ਹੈ, ਲੱਗਦਾ ਤਾਂ ਹੈ ਨਹੀਂ, ਡਾਕਟਰ ਭਲਾ ਪੀਪਨੀਆਂ ਚੁੱਕੀ ਚੈਨਲਾਂ ਦੇ ਕਾਮੇ ਬਣਦੇ ਹਨ, ਹਾਂ ਪਰ ਹਨ੍ਹੇਰ ਸਾਂਈਂ ਦਾ ਚੀਫ ਖ਼ਾਲਸਾ ਦੀਵਾਨ ਦਾ ਪ੍ਰਧਾਨ ਨਾਲੇ ਡਾਕਟਰ ਨਾਲੇ ਆਪ ਦਾ ਵਿਧਾਇਕ, ਕੀ ਰੰਗ ਲਾਊ ਮਰੀਜ਼ਾਂ &lsquoਤੇ, ਸੰਸਾਥਾ &lsquoਤੇ ਵਿਧਾਇਕੀ ਕਰਕੇ, ਨਾ ਕਿੱਤੇ ਨਾਲ ਵਫ਼ਾਦਾਰੀ ਨਾ ਆਪ ਨਾਲ ਨਾ ਲੋਕਾਂ ਨਾਲ, ਨਿੱਜੀ ਗੱਲ ਆਖਾਂ ਮੈਂ ਇਥੇ ਆਈ ਤਾਂ ਸਰਟੀਫਿਕੇਟ ਰਜਿਸਟਰ ਕਰਵਾਏ, ਮੈਨੂੰ ਮਹਿਕਮੇ ਨੇ ਲਿਖਤੀ ਭੇਜ ਦਿੱਤਾ ਕਿ ਜਾ ਕੇ ਅਧਿਆਪਕ ਲਈ ਅਰਜ਼ੀਆਂ ਦੇ ਲੈ, ਮੈਂ ਇਕ ਸਕੂਲ ਅਰਜ਼ੀ ਦੇ ਦਿੱਤੀ, ਹੈੱਡਮਾਸਟਰ ਕਹਿੰਦਾ, ਭਾਵੇਂ ਕੱਲ੍ਹ ਨੂੰ ਆ ਜਾ ਪਰ ਆਹ ਡਰੈੱਸ (ਸਾੜ੍ਹੀ) ਪਾ ਕੇ ਗਰਾਊਂਡ ਵਿੱਚ ਕਿਵੇਂ ਭੱਜੀ ਫਿਰੇਂਗੀ, ਤੇਰੇ ਸਰਟੀਫਿਕੇਟ ਤਾਂ ਖੇਡਾਂ ਦੀ ਭੀ ਸ਼ਾਹਦੀ ਭਰਦੇ ਨੇ, ਪਤੀ ਦੇਵ ਤਾਂ ਲੋਹੇ ਲਾਖੇ ਹੋ ਗਏ ਉਹ ਕੌਣ ਹੈ ? ਕਹਿਣ ਨੂੰ ਮੈਂ ਕਿਹਾ ਸ਼੍ਰੀ ਮਾਨ ਜੀ ਸੁਣੋ ਨੰਬਰ ਇਕ ਸਕੂਲ ਟੀਚਰੀ ਨਹੀਂ ਕੀਤੀ, ਦੂਜੇ 15 ਸਾਲ ਦੇ ਅਤੇ ਕਾਲਜ ਦੇ ਵਿੱਦਿਆਰਥੀ ਬੱਚੇ ਨਹੀਂ ਹੁੰਦੇ, ਮੇਰੇ ਕੋਲ ਛੋਟੇ ਬੱਚੇ ਪੜ੍ਹਾਉਣ ਦਾ ਤਜਰਬਾ ਨਹੀਂ, ਮੈਂ ਟੀਚਿੰਗ ਕੋਰਸ ਲਈ ਅਪਲਾਈ ਕੀਤਾ ਤਾਂ ਜਵਾਬ ਮਿਲ ਗਿਆ ਕਿ ਤੇਰੇ ਕੋਲ ਲੋੜੋਂ ਵੱਧ ਡਿਗਰੀਆਂ ਹਨ, ਮੈਂ ਫੈਸਲਾ ਕੀਤਾ ਕਿ ਮੈਂ ਬੱਚਿਆਂ ਨਾਲ ਨਿਆਂ ਨਹੀਂ ਕਰ ਸਕਦੀ, ਮੈਂ ਘਰੇਲੂ ਗੁੱਸੇ ਦਾ ਸ਼ਿਕਾਰ ਤਾਂ ਹੋਈ ਪਰ ਮੈਂ ਆਪਣੀ ਆਤਮਾਂ ਨਾਲ ਧ੍ਰੋਹ ਨਾ ਕੀਤਾ, ਮੇਰੇ ਲਿਖਤ ਤੋਂ ਭਾਵ ਹੈ ਕਿ ਧੰਨ ਕਿੱਤਾ ਅਤੇ ਸੌਖ, ਨਾਮਣਾ ਆਦਿ ਨਾਲੋਂ ਪਹਿਲਾਂ ਆਪਣਾ ਹਿਰਦਾ ਸੁਣੋ । ਅੱਜ ਪੰਜਾਬ ਦੀ ਇਕ ਖੱਬਰ ਸੁਣੀ ਕਿ ਹੁਣ ਸਰਕਾਰ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਪੁਲਸ ਨੂੰ ਆਖ ਰਹੀ ਹੈ ਦੌਰੇ ਆਖੋ ਕਿ ਨਸ਼ੇ ਦਾ ਜੋ ਰੌਲਾ ਹੈ ਠੱਲ੍ਹ ਦਿਖਾਵੋ, ਦੱਸਦੀ ਜਾਵਾਂ ਕਿ ਇਹ ਕੋਈ ਪੰਜਾਬ ਦੀ ਆਪ ਸਰਕਾਰ ਦਾ ਹੀ ਢਕਵੰਜ ਨਹੀਂ, ਰੇਡੀਉ ਤੇ ਬਹਿਸ ਸੀ ਕਿ ਇਥੇ ਭੀ ਕੁਝ ਐਸਾ ਹੀ ਹੈ, ਐੱਨ।ਐੱਚ। ਤੇ ਮਿਲਣ ਵਾਲੀਆਂ ਦਵਾਈਆਂ ਦੇ ਭੀ ਭੇਤ ਹਨ, ਪੂਰੀ ਜਾਣਕਾਰੀ ਹਾਸਲ ਕਰਕੇ ਲਿਖੂੰਗੀ, ਪਰ ਜੈਰੇਮੀ ਹੰਟ ਸਾਬਾ ਸਿਹਤ ਵਿਭਾਗੀ, ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ 150 ਮੌਤਾਂ ਉਹ ਹੋ ਰਹੀਆਂ ਹਨ ਜੋ ਬੱਚ ਸਕਦੀਆਂ ਹਨ, ਕੌਣ ਜ਼ਿੰਮੇਵਾਰ ? ਸਾਡੇ ਲੋਕ ਤਾਂ ਪੰਜਾਬ ਨੂੰ ਭੰਡਣ ਤੇ ਹੀ ਲੱਕ ਬੰਨਦੇ ਹਨ, ਇਥੇ ਦੇ ਢਾਂਚੇ ਬੱਸ ਗੋਰੇ ਲੜਨ, ਸਭ ਤੋਂ ਵੱਧ ਇਹ ਬੇਧਿਆਨੀ ਲਈ ਜ਼ਿੰਮੇਵਾਰ ਹਨ, ਚੈਨਲ ਦੇਸੀ ਭਾਵੇਂ ਹੁਣ ਤਾਂ ਕੇਵਲ ਇਕ ਹੀ ਹੈ, ਬਹੁਤਾ ਤਹੂ ਦੂਜੇ ਤਿੰਨ ਤਾਂ ਘੱਟ ਗਏ, ਪਰ ਇਸ ਇਕੱਲੇ ਨੇ ਹੀ ਚਾਰ ਪੰਜ ਪੰਜਾਬ ਵਿੱਚ ਰੱਖੇ ਹੋਏ ਦੁੱਧ ਚੁਕਣੇ ਜਿਹੇ ਕਦੀ ਕਿਸੇ ਨੂੰ ਮੂਹਰੇ ਬਿਠਾ ਕੇ ਮਿੱਟੀ ਪੱਟਣਗੇ, ਕਦੀ ਹੋਰ ਨੂੰ ਬਹੁਤ ਜੁਕਾਮ ਬਾਦਲਾਂ ਦੇ ਨਉਂ ਨਾਲ ਹੀ ਹੁੰਦਾ ਹੈ, ਕੱਲ੍ਹ ਦੀ ਗਰਮ ਖਬਰ ਕਿ ਸਾਬਕਾ ਕਾਂਗਰਸੀ ਪ੍ਰਧਾਨ ਅਤੇ ਕਈ ਦਹਾਕਿਆਂ ਤੋਂ ਵਫ਼ਾਦਾਰ ਸੁਨੀਲ ਕੁਮਾਰ ਜਾਖੜ (ਉਹ ਅਨੁਸੂਚਿਤ ਨਹੀਂ) ਨੇ ਕਾਂਗਰਸ ਨੂੰ (ਤੂੰ ਕੀ ਸਾਨੂੰ ਛੱਡਣਾ ਏ ਅਸੀਂ ਛੱਡੀ ਯਾਰੀ) ਅਸਤੀਫਾ ਦੇ ਕੇ ਕੱਖੋਂ ਹੌਲੇ ਕਰ ਦਿੱਤੇ, ਕਾਂਗਰਸ ਦੇ ਤਾਂ ਜਿਮੇਂ ਅਸ੍ਹਾਣ ਹੀ ਮਾਰੇ ਗਏ, ਸੁਨੀਲ ਜਾਖੜ ਵਰਗਾ ਸਿਆਣਾ, ਸੁਘੜ, ਸੂਝਵਾਨ ਸਿਆਸਤਦਾਨ ਨਾ ਸਿੱਧੂ ਨਾ ਹੁਣ ਦਾ ਰਾਜਾ ਵੜਿੰਗ, ਉਹ ਤਾਂ ਸਜਦਾ ਭੀ ਨਹੀਂ ਪ੍ਰਧਾਨ ਕੰਮ ਤਾਂ ਕੀ ਕਰ ਲਊ, ਕਪਤਾਨ ਸਾਹਬ ਨੂੰ ਲਾਉਣ ਵਾਲਾ ਟੀਕਾ ਕਾਂਗਰਸ ਨੂੰ ਹੀ ਅਧਰੰਗ ਕਰ ਗਿਆ, ਭੁੱਲੋ ਨਾ ਭਾਈ ਚਾਣਕੀਆ ਤਾਂ ਸੁਖਜਿੰਦਰ ਸਿੰਘ ਰੰਧਾਵਾ ਹੈ, ਸਭ ਸ਼ੂਰ੍ਹਲੀ ਤਾਂ ਉਹਨੇ ਛੱਡੀ ਸੀ ਬਾਕੀ ਤਾਂ ਮਗਰ ਲੱਗ ਗਏ, ਉਹਦੇ ਵਿੱਚ ਤਾਂ ਜਾਖੜ ਸਾਹਬ ਭੀ ਚੌ੍ਹਂਧੀ ਖਾ ਗਏ ਸਨ, ਹੁਣ ਮੰਨੀਏ ਭਾਵੇਂ ਨਾ ਸੁਖਪਾਲ ਸਿੰਘ ਖਹਿਰਾ ਹੀ ਹੈ ਕਾਬਲ, ਪਰ ਉਹ ਬਹੁਤਾ ਕਾਬਲ ਹੈ ਅਤੇ ਟਿਕਾਊ ਵਾਲਾ ਨਹੀਂ ਅਖੇ (ਨਰਗਿਸ ਤੁਝ ਮੇਂ ਤੀਨ ਗੁਣ, ਰੰਗ ਰੂਪ ਔਰ ਵਾਸ਼ ਔਗੁਣ ਤੁਝ ਮੇਂ ਏਕ ਹੈ, ਭੰਮਰਾ ਨਾ ਬੈਠੇ ਪਾਸ, ਅੱਗੋਂ ਉੱਤਰ ਦਿੰਦੀ ਹੈ ਜਗ੍ਹਾ ਜਗ੍ਹਾ ਕੇ ਮੀਤ ਕੋ ਕੌਣ ਬਿਠਾਏ ਪਾਸ), ਬੱਸ ਜੀ ਸਭ ਪ੍ਰਸਤਾਵ ਇਹ ਮੈਂ ਭਾਵੇਂ ਕਾਂਗਰਸ ਦੀ ਸਮਰਥੱਕ ਨਹੀਂ, ਪਰ ਪੜਚੋਲੀਆ ਲੇਖਕ, ਕਲਮ ਦਾ ਹੁਕਮ ਭੀ ਮੰਨਣਾ ਪੈਂਦਾ ਹੈ ਜੋ ਹਰ ਵੇਲੇ ਹੱਥਾਂ ਵਿੱਚ ਹੀ ਰਹਿੰਦੀ ਹੈ, ਇਕ ਤੱਥ ਜੋ ਮੈਂ ਅੱਜ ਬੇਟੀ ਨਾਲ ਭੀ ਸਾਂਝਾ ਕੀਤਾ ਤੇ ਉਹਨੇ ਗਵਾਹੀ ਭਰੀ, ਸੁਣੋ ਜੀ ਕੀ ਹੈ, ਜੋ ਕੇਵਲ ਸਾਈਕੌਲੋਜੀ ਦੇ ਵਿੱਦਿਆਰਥੀਆਂ ਦਾ ਕਿੱਤਾ ਹੈ ਕਿ ਚਿਹਰੇ ਦੇ ਹਾਵ-ਭਾਵ ਨੂੰ ਪੜ੍ਹਨ, ਮੈਂ ਕਈ ਹਫ਼ਤਿਆਂ ਤੋਂ ਭਗਵੰਤ ਮਾਨ ਦੇ ਚਿਹਰੇ ਤੋਂ Eਪਰਾਪਣ ਪਰਖ ਰਹੀ ਹਾਂ, ਜੋ ਦੱਸ ਰਿਹਾ ਹੈ ਕਿ ਉਹ ਜੋ ਬੋਲਦਾ ਹੈ ਅੰਗ੍ਰੇਜ਼ੀ ਵਿੱਚ (ਹਣਸ਼ ਮਾਂਸ਼ਥੲੜ&rsquoਸ਼ Íੂਣਛੲ)। ਕਹਿੰਦੇ ਉਹਦੀ ਆਪਣੀ ਬੋਲੀ ਨਹੀਂ, ਇਹ ਉਹਦੇ ਅਤੀਤ ਲਈ ਹਾਨੀਕਾਰਕ ਭੀ ਹੋ ਸਕਦੀ ਹੈ, ਹਰ ਵੇਲੇ ਬੰਦਾ ਬੰਧੀ ਹੀ ਹੋਵੇ, ਚਲੋ ਬਾਪੂ ਅਖਵਾਇਆ ਬੜਾ ਦੁੱਖ ਪਾਇਆ । ਸ਼ੁਦਾਈ ਦੀ ਮਾਂ ਮਰਜੇ ਵਾਲੀ ਵਾਰਤਾ ਹੈ, ਭਾਈ ਆਹ ਝਮੇਲਾ ਪਾਇਆ ਕੀਹਨੇ, ਸੋਸ਼ਲ ਮੀਡੀਏ ਨੇ, ਗੱਲ ਚੇਤੇ ਆ ਗਈ, ਇਕ ਥੱਥਾ ਭੱਠੇ ਕੋਲੋਂ ਦੀ ਲੰਘਦਾ ਸੀ, ਘੁੰਮਾਰ ਦਾ ਖੋਤਾ ਮਰ ਗਿਆ ਤੇ ਉਹ ਦੂਜੇ ਭਾਈਬੰਦ ਨੂੰ ਦੱਸਣ ਲੱਗਾ ਕਹਿੰਦਾ ਮੇਰਾ ਤਾਂ ਗੰਧਰਭ ਸੈਨ ਮਰ ਗਿਆ, ਥੱਥੇ ਨੇ ਅੱਧੀ ਸੁਣੀ ਤੇ ਭੱਜ ਤੁਰਿਆ ਦੁਹਾਈ ਦਿੰਦਾ ਹਾਏ ਉਏ ਗੰਧਰਭ ਸੈਨ ਮਰ ਗਿਆ, ਕਈ ਤਾਂ ਸੋਚਣ ਲੱਗ ਗਏ ਉਹ ਕੌਣ ਸੀ, ਜੱਦ ਪਿੰਡ ਕੋਲ ਪਹੁੰਚਿਆ ਤਾਂ ਇਕ ਬੰਦਾ ਕਹਿੰਦਾ ਖੜ੍ਹ ਜਾ ਗੱਲ ਸੁਣ, ਪਤਾ ਭੀ ਹੈ ਗੰਧਰਭ ਸੈਨ ਕੌਣ ਸੀ, ਕਹਿੰਦਾ ਨਹੀਂ, ਜਾਹ ਵਗਜਾ ਮਗਜ਼ ਨਾ ਮਾਰ, ਉਹ ਤਾਂ ਮੋਜੇ ਘੁੰਮਾਰ ਦਾ ਟੱਟੂ ਸੀ, ਸੋ ਭਾਈ ਇਸ ਮਹਾਂਮਾਰੀ ਨੇ ਤਾਂ ਸਾਰਾ ਸੰਸਾਰ ਹੀ ਗਰਸ ਧਰਿਆ, ਮਹੀਆਂ ਦੀਆਂ ਗਾਈਆਂ ਥੱਲੇ ਛੱਡ ਧਰੀਆਂ, ਹੁਣ ਰਾਮ ਹੀ ਕਿਧਰੇ ਟਿਕਾਣੇ ਲਿਆਊ, ਦੂਜੇ ਦੀਆਂ ਹੱਥ ਵਿੱਚ ਆਪਣੀਆਂ ਕੱਛ ਵਿੱਚ, ਹੁਣ ਭਗਵੰਤ ਮਾਨ ਦੀ ਭੈਣ ਨੂੰ ਸੁਖੱਰਿਅਤ ਤੇ ਮਾਤਾ ਭੀ ਕਿਸਾਨਾਂ ਨੂੰ ਸਿੱਧੀ ਬੀਜਾਈ ਲਈ ਪਤਿਆਉਣ ਲਈ ਲੈ ਆਂਦੀ, ਬਾਦਲਾਂ ਦਾ ਪਰਿਵਾਰਵਾਦ ਸੀ ਪਰ ਬਾਕੀਆਂ ਦਾ ਸਧਾਰਵਾਦ, ਦੁਨੀਆਂ ਲੁੱਟੀਏ ਮਕਰ ਸੇ, ਹੁਣ ਬੋਲਣ ਜੋ ਅੱਗੇ ਹੋ ਹੋ ਹੋਕਰੇ ਮਾਰਦੇ ਸੀ, ਹੋਰ ਦੇਖੋ ਬਾਦਲ ਸਾਹਬ ਨੂੰ ਸਤਾ ਤੋਂ ਬਾਹਰ ਹੋਇਆਂ ਕਿੰਨੇ ਸਾਲ ਹੋ ਗਏ, ਕੀ ਸਾਬਤ ਨਹੀਂ ਕਰ ਰਹੇ ਕਿ ਇਹ ਕਾਂਗਰਸੀ ਨੇ ਇਕ ਇੰਕਸ਼ਾਫ ਕਰਨਾ ਚਾਹੁੰਦੀ ਹਾਂ ਨਿੱਜੀ ਤਜਰਬੇ ਭੀ ਹਨ ਪਰ ਆਹ ਭਾਈਚਾਰੇ ਸੰਬੰਧਿਤ ਅੰਕਤ ਕਰਨਾ ਅਤੇ ਫੇਰ ਸੁਝਾਉ ਦੇਣਾ ਮੈਂ ਆਪਣੇ ਅੰਦਰ ਦੀ ਧੁੰਨ ਸਮਝਦੀ ਹਾਂ, ਕੀ ? ਸਾਡੀ ਕੌਂਸਲਰਾਂ ਦੇ ਜੋੜੇ ਨੇ ਬੜਾ ਤੌਖਲਾ ਕੀਤਾ ਕਿ ਜੀ ਮੇਰੀ ਕੌਂਸਲਰ ਪਤਨੀ ਨੂੰ ਸੁਫਨਾ ਆਇਆ ਕਿ ਹੈਵਲੋਕ ਗੁਰਦੁਆਰੇ ਦੀ ਰੋਡ ਦਾ ਨਉਂ ਬਦਲ ਕੇ ਗੁਰੂ ਨਾਨਕ ਰੋਡ ਰੱਖਿਆ ਜਾਵੇ, ਕੌਂਸਲਰ ਲੀਡਰ ਨਾਲ ਗੱਲ ਕੀਤੀ, ਉਹ ਤਾਂ ਕਹਿੰਦਾ ਕਿੱਡਾ ਪਵਿੱਤਰ ਕੰਮ ਹੈ ਫਟਾਫਟ ਕਰੀਏ, ਮੈਂ ਲਿਖਕੇ ਭੇਜਿਆ ਕਿ ਇਹ ਨਾ ਕਰੋ, ਕਾਰਨ ਇਕ ਤਾਂ ਵਾਸੀ ਭਾਈਚਾਰੇ ਨੂੰ ਚੰਗਾ ਨਾ ਲੱਗੂ, ਭਾਵੇਂ ਤੁਸੀਂ ਹੈਵਲੋਕ ਨੂੰ ਗੁਨਾਹਗਾਰ ਸਮਝੋ ਪਰ ਇਹ ਸੱਚ ਨਹੀਂ, ਦੂਜਾ ਕਿਸੇ ਦਾ ਨਉਂ ਮਿਟਾ ਕੇ ਆਪਣਾ ਰੱਖੋ ਤੇ ਫੇਰ ਦੂਜੇ ਧਰਮ ਭੀ ਹਨ, ਪਰ ਨਾ ਜੀ, ਕੌਣ ਸੁਣੇ, ਦੂਜੇ ਸ਼ਹਿਰਾਂ ਵਿੱਚੋਂ ਭੀ ਜੀ ਆਹ ਤਾਂ ਮਾਹਰਕਾ ਹੈ ਮਾਰੋ, ਕਰ ਦਿੱਤਾ, ਸੋਚਿਆ ਹੀ ਨਾਂ ਕਿ ਕੋਈ ਅਣਉਚਿਤ ਘਟਨਾ ਵਾਪਰੇ ਤਾਂ ਗੁਰੂ ਨਾਮ ਲੈ ਹੋਵੇਗਾ, ਕੋਈ ਟਿਕਟ ਲੱਗ ਗਿਆ ਤਾਂ ਕੋਈ ਦੁਖੀ ਹੋਣਗੇ ਸਭ ਤੋਂ ਉੱਪਰ ਕੋਈ ਵਿਰੋਧੀ ਬੋਲੇ ਭਾਵੇਂ ਨਾ ਪਰ ਬਦਦੁਆ ਭੀ ਦੇ ਸਕਦਾ ਹੈ । ਹੁਣ ਸੁਣੋ ਕਰਤਾਰ ਦੇ ਰੰਗ, ਦੋਨੋ ਪਤੀ-ਪਤਨੀ ਕੌਂਸਲਰ ਨਹੀਂ ਰਹੇ ਅਤੇ ਲੀਡਰ ਕੌਂਸਲ ਨੂੰ ਭੀ ਲਾਂਭੇ ਕਰ ਦਿੱਤਾ ਕੌਂਸਲਰ ਭੀ ਨਹੀਂ, ਸੁਝਾਉ ਹੈ ਕਿ ਕਿਸੇ ਨਵੇਂ ਬਣ ਰਹੇ ਫਲੈਟ, ਸੜਕ ਜਾਂ ਕਲੋਨੀ ਦਾ ਨਉਂ ਤਾਂ ਰੱਖ ਲਵੋ ਪਰ ਕਿਸੇ ਦਾ ਮਿਟਾ ਕਦੀ ਨਾ ਕਰਿਉ, ਸਰਾਪ ਕਿਸੇ ਸਮੇਂ ਭੀ ਲੱਗ ਸਕਦਾ ਹੈ, ਮਨੁੱਖੀ ਫਿਤਰਤ ਹੈ ਆਪਾਂ ਦੁਖੀ ਹੋ ਕੇ ਦੁਰਅਸੀਸੀ ਦੇ ਬੈਠਦੇ ਹਾਂ, ਪੀਰ ਪੈਗੰਬਰ ਔਲ੍ਹੀਏ ਭੀ ਇਸ ਰੁਚੀ ਤੋਂ ਨਹੀਂ ਬਚੇ, ਠੀਕ ਜਾਂ ਕਹਾਵਤ ਹੋਵੇ, ਗੁਰੂ ਰਵਿਦਾਸ ਜੀ ਭੀ ਆਖਦੇ ਹਨ ਤੇ ਨਰ ਦੋਜਕ ਜਾਏਂਗੇ ਸੋ ਸਾਨੂੰ ਸਬਕ ਸਿੱਖਣੇ ਬਣਦੇ ਹਨ, ਦਿੱਲੀ, ਯੂ।ਪੀ। ਵਿੱਚ ਸਰਕਾਰ ਨਾਜਾਇਜ਼ ਕਬਜ਼ਿਆਂ ਦੀਆਂ ਦੁਕਾਨਾਂ ਮਕਾਨਾਂ ਨੂੰ ਢਾਅ ਰਹੀ ਹੈ ਤਾਂ ਕੇਜਰੀਵਾਲ ਕਹਿੰਦਾ, ਡੱਟ ਜਾਵੋ, ਪਰ ਪੰਜਾਬ ਵਿੱਚ ਹੁਕਮ ਹਨ ਕਿ ਗਰੀਬ ਕਿਸਾਨਾਂ ਦੀਆਂ ਜਮੀਨਾਂ ਜੋ 70 ਸਾਲਾਂ ਤੋਂ ਵਾਹੀ ਕਰਕੇ ਗੁਜ਼ਾਰਾ ਕਰਦੇ ਹਨ ਖੋਹ ਲਵੋ, ਕਿਵੇਂ ਕੁਲਦਪ ਸਿੰਘ ਧਾਲੀਵਾਲ ਵਜ਼ੀਰ ਵੀਡੀਉ ਵਾਲੇ ਲਸ਼ਕਰ ਲੈ ਕੇ ਪਿੰਡਾਂ ਵਿੱਚ ਜਾ ਦਹਿਸ਼ਤ ਫਲਾਅ ਕੇ ਡਰਾ ਕੇ ਆਪਣੀ ਭੱਲ ਬਣਾ ਰਿਹਾ ਹੈ, ਰੱਬ ਕਿਹੜੀਆਂ ਗੱਲਾਂ ਵਿੱਚ ਰਾਜ਼ੀ ਦੀ ਖਬਰ ਨਹੀਂ, ਕਾਨੂੰਨੀ ਪੱਖ ਹੈ ਕਿ ਇਹ ਸਰਕਾਰ ਕਰ ਨਹੀਂ ਸਕਦੀ, ਪਰ ਵਿਰੋਧੀ ਧਿਰਾਂ ਨੂੰ ਸੰਗਠਨ ਬਣਾ ਕੇ ਕੋਰਟ ਤੋਂ ਸਟੇਅ ਲਿਆ ਕੇ ਕੇਸ ਲੜਨਾ ਚਾਹੀਦਾ ਹੈ, ਸਤਿਗੁਰੂ ਦੀ ਕਚਿਹਰੀ ਤਾਂ ਦਾਗੂ ਫੈਸਲਾ ਦੇਖ ਲੈਣਾ, ਬੰਦਾ ਸ਼ੈਤਾਨੀ ਨੂੰ ਭੀ ਕਿਵੇਂ ਮਾਤ ਪਾਉਂਦਾ ਹੈ, ਸੁਖਪਾਲ ਸਿੰਘ ਖਹਿਰਾ ਆਪ ਹੀ ਕਲੇਮ ਕਰਦਾ ਹੈ ਕਿ ਮੈਂ ਮਹੀਨਾਂ ਪਹਿਲਾਂ ਇਹ ਘਤਿਤ ਦਿੱਤੀ ਕਿ ਜਮੀਨਾਂ ਛੁਡਵਾਉ ਪਰ ਵਿਰੋਧੀਆਂ ਤੇ ਨਿਸ਼ਾਨਾ ਸੀ, ਕਹਿੰਦਾ ਇਹ ਪਿੰਡਾਂ ਵਿੱਚ ਵੜੇ, ਭਾਈ ਫੇਰ ਤੂੰ ਹੁਣ ਕਰ ਚਾਰਾਜੋਈ ਲੱਗ ਮੂਹਰੇ ਕਿ ਖੜਕਾ ਜੱਜਾਂ ਦਾ ਕੁੰਡਾ, ਤੇਰੇ ਭਾਈਆ ਜੀ ਤਾਂ ਜਸਟਿਸ ਸਨ ਕਮਿਸ਼ਨਰੀ ਕੇਵਲ ਬਾਦਲਾਂ ਤੇ ਹੀ ਕਰਨੀ ਸੀ, ਹੁਣ ਹੋਵੋ ਅੱਗੇ, ਇਹ ਅੰਨਿਆਂ ਹੈ, ਆਪ ਦਾ ਨਿਆਪਾਲਿਕਾ, ਰਾਜਪਾਲ ਕੋਲ ਪਹੁੰਚ ਕਰੋ, ਕਿਸਾਨ ਤਾਂ ਫੇਰ ਜਾ ਬੈਠੇ ਖੁੰਡਾਂ ਤੇ, ਬਾਰਡਰ ਘੇਰ ਲਿਆ, ਕੁਝ ਮੰਗਾਂ ਤਾਂ ਝੱਟ ਪੱਟ ਫੈਸਲੇ ਮੰਗਦੀਆਂ ਹਨ, ਭਾਵੇਂ ਮੈਂ ਕਿਸਾਨਾਂ ਦੀ ਹਮਦਰਦ ਨਹੀਂ ਯਾਨੀ ਆਗੂਆਂ ਦੀ ਜਿਨ੍ਹਾਂ ਦਿੱਲੀ ਯੁੱਧ ਵੇਲੇ ਸਿੱਖ ਸੱਭਿਅਤਾ, ਧਰਮ ਅਵੱਗਿਆ ਅਤੇ ਧੀਆਂ ਭੈਣਾਂ ਦੀ ਸਾਹਮਣੇ ਬੈਠੀਆਂ ਦੀ ਭੀ ਹਿਆ ਨਾ ਕੀਤਾ, ਕਿਵੇਂ ਭੈੜੀ ਬੋਲੀ ਮੰਦੀ ਤੇ ਗੰਦੀ ਕਰਤੂਤ ਦੀ ਜਿੰਮੇ ਮੋਦੀ ਮਰ ਗਿਆ, ਕੰਗਣਾ ਰੰਡੀ ਕਰ ਗਿਆ, ਉਹਦੀ ਧੀ ਤੋਂ ਭੀ ਛੋਟੀ ਉਮਰ ਦੀ, ਇਹ ਸਟੇਜਾਂ &lsquoਤੇ ਹੀ-ਹੀ ਕਰਨ ਤੇ ਆਹ ਤੀਮੀਆਂ ਬੋਲਣ, ਭਾਵੇਂ ਇਹ ਕੋਈ ਤਮੀਜ਼ ਦੀਆਂ ਮਾਲਕਣਾਂ ਤਾਂ ਸੀ ਨਹੀਂ, ਤਮਾਸ਼ਬੀਨ ਬੰਦੇ ਕੁਜਾਤਾਂ, ਮਸ਼ਟੰਡਪੁਣੇ ਕਰਦੇ ਸੀ, ਪਰ ਚਲੋ ਪੰਜਾਬ ਨੂੰ ਸੰਤਾਪ ਭੋਗਣਾ ਪੈਣਾ ਹੈ, ਪਹਿਲਾਂ ਭੀ ਇਹ ਕਿਹੜੀ ਅਕਲ ਦੇ ਬੂਹੇ ਖੋਲ੍ਹਦੇ ਹੁੰਦੇ ਸੀ, ਸੁਸ਼ਮਾ ਸਵਰਾਜ ਵਰਗੀ ਸੁੱਘੜ ਨੇਤਾ ਤੋਂ ਭੀ ਲਾਹਾ ਨਾ ਲੈ ਸਕੇ ਸੀ, ਹੁਣ ਚਲੋ ਆਪਾਂ ਨੂੰ ਇਨ੍ਹਾਂ ਹੀ ਵੋਟਾਂ ਪਾ ਕੇ ਲਿਆਂਦਾ, ਵਿਰੋਧ ਰਾਜੇਵਾਲ ਦੇ ਨਾਲ ਚੋਣਾਂ ਲੜਨ ਗਏ ਲਾਣੇ ਦਾ ਕਰਨਾ ਸੀ, ਥੱਲਾ ਅਕਾਲੀ ਦਲ ਦਾ ਲੁਆ ਤਾ । ਉਧਰ ਭਗਵੰਤ ਮਾਨ ਅੱਗੋਂ ਕੱਲ੍ਹ ਪਹਿਲਾਂ ਇਨ੍ਹਾਂ ਨੂੰ ਬੁਲਾ ਕੇ ਆਪ ਦਿੱਲੀ ਭੱਜ ਗਿਆ, ਅਖੇ ਕੇਜਰੀਵਾਲ ਤੋਂ ਸਲਾਹ ਲੈਣ ਗਿਆ ਸੀ, ਹਰ ਹਫ਼ਤੇ ਗੇੜੀ ਲਾਇਆ ਕਰੂ, ਕਿਸਾਨਾਂ ਨੇ ਤਾਂ ਝੋਨੇ ਦੀ ਪਨੀਰੀ ਬੀਜੀ ਹੋਈ ਸੀ ਸਿੱਧੀ ਬਜਾਈ ਕਰਨ ਲਈ ਸਰਕਾਰ ਕੋਲ ਸਕੀਮ ਹੈ, ਬੀਜ ਜਾਂ ਹੋਰ ਕੋਈ ਸਾਧਨ ਤਾਂ ਹੈ ਨਹੀਂ, ਆਪ ਤਾਂ ਡੱਡੂਆਂ ਦੀ ਪੰਸੇਰੀ ਹੈ ਗੜ੍ਹੈਂ ਗੜ੍ਹੈਂ ਕਰਨ ਨੂੰ, ਹੁਣ  ਰਾਜੇਵਾਲ ਤਾਂ ਡਰਦਾ ਚੁੱਪ ਹੈ, ਸਰਵਣ ਸਿੰਘ ਪੰਧੇਰ ਭੀ ਅੱਡ, ਕਾਦੀਆਂ ਭੀ ਅੱਡ, ਸਰਕਾਰ ਕੀਹਤੋਂ ਡਰੂ ? ਭਗਵੰਤ ਮਾਨ ਨੇ ਕੱਲ੍ਹ ਆਖ ਹੀ ਦਿੱਤਾ ਕਿ ਇਹ ਤਾਂ ਜਿੰਦਾਬਾਦ ਮੁਰਦਾਬਾਦ ਕਰਨ ਦੇ ਆਦੀ ਹਨ, ਹੈ ਭੀ ਸੱਚ ਪਰ ਜਦੋਂ ਤੁਹਾਡੇ ਹੱਕ ਵਿੱਚ ਕਰਦੇ ਸੀ ਤਾਂ ਅੰਨ-ਦਾਤੇ, ਹੁਣ ਭੰਨ ਕਰਤੇ ਲਉ ਜੀ ਸੁਣੋ ਹਮਾਰੀ ਹੱਟ ਜਾਉ ਪਾਸੇ ਮੈਂ ਠਾਣੇਦਾਰ ਦਾ ਭਾੜਾ ਸਿੱਟ ਕੇ ਆਈ ਹਾਂ ।
ਮਿਲਣੀ ਵਿੱਚ ਕੌਣ ਕੌਣ ਮਿਲਿਆ, ਮੁਖੀ ਤੇ ਡੱਲੇਵਾਲ, ਤਾਈ ਦੀ ਧੀ ਚੱਲੀ ਭਾਵੇਂ ਗਈ ਤਾਂ ਕਈ ਮਹੀਨੇ ਹੋ ਗਏ, ਰਾਜੇਵਾਲ ਤੇ ਮਨਜੀਤ ਸਿੰਘ ਰਾਏ ਕਪਤਾਨ ਸਾਹਬ ਨੂੰ ਵੇਸਣ ਦੀ ਟੁੱਕੜੀ ਖੁਆ ਕੇ ਖੁਸ਼ ਸਨ, ਪਰ ਡੱਲੇਵਾਲ ਨੇ ਗਲਵਕੜੀ ਪਾਈ, ਦੇਖੋ ਭੈਣੋ ਮੁੰਦਰੀ ਕਿਵੇਂ ਮੀਡੀਆ ਯਾਨੀ ਦੇਸੀ ਤਾਂ ਝਾਕੀਆਂ ਦਿਖਾਉਦਾਂ ਨਾ ਥੱਕੇ ਜਿੱਤ ਕੇ ਮੋਰਚਾ ਚੱਲੀ ਏ ਕਿਸਾਨਾਂ ਦੀ ਫੌਜ ਅੱਡਰੀ, ਮੰਗਾਂ ਮੰਨੀਆਂ ਗਈਆਂ, ਕੱਲ੍ਹ ਤਾਂ ਨੋਟੀਫਿਕੇਸ਼ਨ ਮੰਗਦੇ ਸੀ, ਅੱਜ ਜਬਾਨ ਤੇ ਭਰੋਸਾ ਹੈ, ਭਗਵੰਤ ਮਾਨ ਨੂੰ ਵੋਟਾਂ ਨੀ ਪਾਈਆਂ, ਹੁਣ ਸੰਗਰੂਰ ਸੀਟ ਤੇ ਫੇਰ ਗੜ੍ਹਕਾਂਗੇ, ਇਕ 65 ਕੁ ਸਾਲਾ ਨੌਜਵਾਨ ਕਿਸਾਨ ਮੋਦੀ ਨੂੰ ਕੰਜਰ ਫੰਜਰ ਕਹਿ ਕੇ ਆਦਤ ਪੂਰੀ ਕਰਦਾ ਸੀ, ਭਲਾ ਧਰਨਿਆਂ ਨੇ ਪਿੰਡਾਂ ਵਿੱਚੋਂ ਨੰਬਰੀਏ ਹੀ ਬਾਰਡਰਾਂ ਵੀਣ ਲਿਜਾਣੇ ਹੁੰਦੇ ਹਨ, ਝੋਨਾ ਤਾਂ ਪਨੀਰੀ ਵਾਲਿਆਂ ਨੇ 10 ਜੂਨ ਨੂੰ ਲਾਉਣਾ ਹੀ ਸੀ, ਗੱਡੇ ਨਾਲ ਕੱਟਾ ਬਨ੍ਹਾ ਲਿਆ ਹਾਂ ਜੀ ਔਥ ਲਾ ਲਉ ਔਥੇ ਸਾਡੇ ਆਖੇ ਤੂੰ ਕੇਜਰੀਵਾਲ ਨੇ ਭਲਾ ਭਗਵੰਤ ਮਾਨ ਨੂੰ ਕਦੀ ਲਿਖਤੀ ਕਾਗਜ਼ ਦੇਣ ਦੇਣੇ ਹਨ, ਭੇਜਤਾ ਆਖ ਕੇ ਜਾਹ ਜਾ ਕੇ ਲਾਗ ਲਾ ਕੇ ਤੋਰ ਇਨ੍ਹਾਂ ਨੂੰ ਅੱਗੇ ਵਾਅਦੇ ਕੀ ਆਪਾਂ ਨੂੰ ਡੰਗ ਮਾਰਦੇ ਨੇ, ਫੇਰ ਜਦੋਂ ਆਉਣਗੇ ਫੇਰ ਦੇਖਾਂਗੇ ਸਾਰ-ਅੰਸ਼ ਕੀ ਦਲੀਏ ਦੀ ਬੁਰਕੀ ਦਾਹੜੀ ਵਾਲਾ ਰੁੱਸਿਆ ਫਿਰੇ ਗੱਲ ਤਾਂ ਭਗਵੰਤ ਮਾਨ ਨੂੰ ਮਿਲਣ ਦੀ ਸੀ ਡੱਲੇਵਾਲ ਦੀ ਸ਼ਾਖ ਸੂਕਦੀ ਜਾਂਦੀ ਸੀ ਕੀ ਉਗਰਾਹਾਂ ਨਾਲ ਹੈ, ਪੰਧੇਰ, ਕਾਦੀਆਂ ਅਤੇ ਦੁਆਬਾ, ਉਹ ਆਪਣਾ ਡੋਪ ਹੋਰ ਪਾਉਣਗੇ, ਯੂਨੀਅਨਾਂ ਤੋਂ ਚੋਗਾ ਤਾਂ ਹੀ ਲਿਆ ਜਾ ਸਕਦਾ ਹੈ ਜੇਕਰ ਖੜਕਾ ਦੜਕਾ ਕਰਨ ਹੁਣ ਐੱਨ।ਆਰ।ਆਈ। ਭੀ ਬਾਰਡਰਾਂ ਕਰਕੇ ਹੀ ਮਲਵਾ ਲਿਆਏ ਸੀ, ਛੋਟੇ ਮੋਟੇ ਧਰਨੇ ਨੂੰ ਏਜੰਸੀਆਂ ਨਹੀਂ ਦਿੰਦੀਆਂ, ਪਰ ਇਹ ਮੰਨਣਾ ਹੀ ਪਵੇਗਾ ਕਿ ਐਨ।ਆਰ।ਆਈ। ਦਾ ਪੰਜਾਬ ਨੂੰ ਭੰਬਲ ਭੂਸਿਆਂ ਵਿੱਚ ਪਾਉਣ ਵਿੱਚ ਬੜਾ ਹਿੱਸਾ ਹੈ । ਹੁਣ ਦੂਜਾ ਪਹਿਲੂ ਭੀ ਵਿਚਾਰੀਏ ਕਿ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਦਾ ਵਿਰੋਧ ਬੜਾ ਸੁਣਦੇ ਹਾਂ ਪਰ ਕਦੀ ਪ੍ਰਸ਼ੰਸਾ ਨਹੀਂ ਹੁਣੇ ਚੁੱਕੇ ਕਦਮ ਸ਼ਲਾਘਾ, ਕਰੋੜਾਂ ਦਾ ਖਰਚਾ ਪਰ ਇਹ ਵਿਰੋਧੀ ਕੰਨ ਸੁਣਦੇ ਨਹੀਂ, ਕੱਲ੍ਹ ਦਿਨ ਮਾੜਾ ਚੜ੍ਹਿਆ, ਜਾਖੜ ਸਾਹਬ ਅੱਧੀ ਸਦੀ ਦਾ ਪਰਿਵਾਰ ਵਿਛੋੜਾ, ਸੌਖਾ ਹੈ ਕਿਧਰੇ, ਪਰ ਭਾਜਪਾ ਨਹੀਂ ਗਏ ਕਾਂਗਰਸ ਛੱਡੀ ਹੈ ਹਾਲੇ ਹੋਰ ਭੀ ਮਗਰੇ ਤੁਰਨਗੇ, ਹੁਣ ਕੋਈ ਸੁਘੜ ਸਿਆਸਤਦਾਨ ਤਾਂ ਹੈ ਨਹੀਂ, ਦੇਖੋ ਸੁਖਜਿੰਦਰ ਸਿੰਘ ਰੰਧਾਵਾ ਦਾ ਕੱਲ੍ਹ ਮੀਡੀਏ ਤੇ ਭੜਕਣਾ, ਬੌਖਲਾਹਟ ਵਿੱਚ ਪੈੱ੍ਰਸ ਨੂੰ ਭੀ ਝਿੜਕੇ ਸਗੋਂ ਸਵਾਲ ਪੁੱਛੇ ਨਾਲੇ ਆਖੇ ਮੈਂ ਤਾਂ ਕਦੋਂ ਦਾ ਕਿਹਾ ਸੀ ਕੱਢੋ ਇਨ੍ਹਾਂ ਨੂੰ ਪਾਰਟੀ ਵਿੱਚੋਂ, ਬੱਸ ਅਸੀਂ ਗਿਣਤੀ ਦੇ ਹੀ ਠੀਕ ਹਾਂ, ਭਾਈ ਪਾਰਟੀ ਨੀ ਰਹਿਣੀ ਹੁਣ ਸਿੱਧੂ ਦੀ ਅਦਾਲਤੀ ਪ੍ਰਕਿਰਿਆ ਨੇ ਤਾਂ ਹੈਰਾਨ ਹੀ ਕਰ ਧਰਿਆ, 34 ਸਾਲ ਪੁਰਾਣਾ ਕੇਸ ਫੇਰ ਉਸ ਵੇਲੇ 65 ਸਾਲਾ ਗੁਰਨਾਮ ਸਿੰਘ 28-30 ਸਾਲੇ ਨੌਜਵਾਨ ਨਾਲ ਖਹਿਬੜੇ, ਹੱਥੋਪਾਈ ਵਿੱਚ ਸੱਟ ਫੇਟ ਤਾਂ ਲੱਗਣੀ ਹੀ ਸੀ, ਮੌਤ ਭਾਣਾ ਵਾਪਰ ਗਿਆ, ਕਦੀ ਕਹਿੰਦੇ ਜੀ ਸਜ਼ਾ ਇਕ ਸਾਲ ਦੀ ਨਹੀਂ 10 ਸਾਲ ਦੀ ਹੋਈ ਸੀ, ਇੰਗਲੈਂਡੀ ਚੈਨਲ ਤੇ ਕੋਈ ਦੁੱਧ ਸਿੰਘ, ਬਟਰ ਸਿੰਘ, ਘਿਉ ਸਿੰਘ ਜੋ ਮੂੰਹ ਆਇਆ ਬੋਲਦੇ ਨੇ ਕਰਤਾਰੋਂ ਨੀ ਡਰਦੇ, ਸਿੱਧੂ ਨੂੰ ਭੀ ਹੰਕਾਰ ਲੈ ਡੁੱਬਾ, ਭਾਵੇਂ ਸਿਆਸੀ ਇਲਮ ਤਾਂ ਹੈ ਨਹੀਂ ਸੀ, ਪਰ ਸਕੀਮਾਂ ਤਾਂ ਕੋਲ ਹਨ, ਹੁਨਰ ਭੀ ਉਹ ਜੋ ਰੰਗ ਆ ਜਾਵੇ, ਨਵਜੋਤ ਕੌਰ ਭੀ ਸਿਹਤ ਪੱਖੋਂ ਯਾਫਤਾ ਨਹੀਂ, ਇੰਨੀ ਫੂੰ ਫੂੰ ਭੀ ਮਾੜੀ ਹੁੰਦੀ ਹੈ, ਪਰ ਚਲੋ ਮੈਂ ਤਾਂ ਹਮਦਰਦੀ ਕਰਦੀ ਹਾਂ ਕਿਸੇ ਦੀ ਬਦਕਿਸਮਤੀ ਤੇ ਹਾਅ ਦਾ ਨਾਅਰਾ ਰੱਬ ਦਾ ਭਾਣਾ ਮੰਨਣਾ ਹੁੰਦਾ ਹੈ, ਵਿਰੋਧੀ ਆਪਣੀ ਥਾਂਈਂ ਠੀਕ ਹੋਣਗੇ ਜੋ ਇਨ੍ਹਾਂ ਦਾ ਸ਼ਿਕਾਰ ਹੋਏ, ਕਿਸੇ ਨਾਲ ਭੀ ਜੱਗੋਂ ਤੇਰ੍ਹਵੀਂ ਕਰਨੀ ਸਹਾਈ ਨਹੀਂ ਹੁੰਦੀ, ਕਾਂਗਰਸ ਨੇ ਕਿਵੇਂ ਆਪ ਨਾਲ ਰੱਲ੍ਹ ਕੇ ਬੇਅਦਬੀ ਬਾਦਲਾਂ ਸਿਰ ਮੜ੍ਹੀ ਭਾਵੇਂ ਅਕਾਲੀ ਦਲ ਦੇ ਭਾਗ ਮੰਦੇ ਹੋ ਗਏ ਪਰ ਅੰਤ ਨੂੰ ਇਨਸਾਫ ਜ਼ਰੂਰ ਮਿਲੇਗਾ, ਹਾਲਾਂ ਭੀ ਸਮਰਥੱਕ ਤੂਫਾਨ ਤੋਲਣੋ ਬਾਜ਼ ਨਹੀਂ ਆਉਂਦੇ, ਮੈਂ ਭਾਵੇਂ ਕਾਂਗਰਸ ਦੀ ਸਮਰਥੱਕ ਨਹੀਂ ਪਰ ਦੇਸ਼ ਦੀ ਅਜ਼ਾਦੀ ਵਾਲੀ ਸੱਤਾਧਾਰੀ ਪਾਰਟੀ ਦਾ ਮੰਦਾ ਹਾਲ ਦੇਖ ਕੇ ਪ੍ਰਮੇਸ਼ਰ ਦੇ ਰੰਗ ਨਿਆਰੇ ਮੰਨਣਯੋਗ ਹੋ ਗਏ, ਇਕ ਗੱਲ ਜੋ ਮੈਂ ਸਮਝ ਨਹੀਂ ਸਕੀ ਕਿ ਦੇਖੋ ਬੀਬਾ ਹਰਸਿਮਰਤ ਕੌਰ ਅਤੇ ਨਵਜੋਤ ਕੌਰ ਸਿੱਧੂ ਉੱਚ ਘਰਾਣਿਆਂ ਦੀ ਪਾਲਣਾ ਪੋਸਣਾ ਵਾਲੀਆਂ ਹਨ, ਪਰ ਸੱਭਿਅਤਾ ਤਾਂ ਪੇਂਡੂ ਵਿਹੜੇ ਦੀ ਬੋਲੀ, ਭਾਸ਼ਾ ਦਾ ਨੀਮਾਂ ਪੱਧਰ, ਵੱਡੇ ਛੋਟੇ ਦੀ ਇੱਜ਼ਤ, ਕਪਤਾਨ ਸਾਹਬ ਤੇ ਬਾਦਲ ਸਾਹਬ ਪਿਤਾ ਤੋਂ ਉੱਪਰ ਸਮਾਨ ਪਰ ਕੋਈ ਸਤਿਕਾਰ ਨਹੀਂ ਸੀ, ਚਲੋ ਲੋਕ ਭੀ ਤਮਾਸ਼ਬੀਨ ਹਨ, ਅੱਜ ਹੀ ਮੇਰੀ ਸਹੇਲੀ ਦੂਰੋਂ ਮਿਲਣ ਆਈ ਸੀ ਅਤੇ ਗੱਲਾਂ ਪੰਜਾਬ ਦੀਆਂ ਚੱਲੀਆਂ ਤਾਂ ਕਹਿੰਦੀ ਕਿਵੇਂ ਬਾਰਡਰਾਂ ਤੇ ਬੁੜੀਆਂ ਰੋਣ ਤੇ ਸਿਆਪੇ ਕਰਨ, ਪਿੱਟਣ ਮੋਦੀ ਨੂੰ ਹੁਣ ਫੇਰ ਫਸਲਾਂ ਦੇ ਭਾਅ ਕੰਵਰ ਗਰੇਵਾਲ ਤੈਅ ਕਰੇ, ਉਥੇ ਭਗਵੰਤ ਮਾਨ ਕੀ ਕਰਨ ਗਿਆ ? ਐੱਨ।ਆਰ।ਆਈ। ਕਿਉਂ ਨਾ ਪੈਸੇ ਲਾ ਕੇ ਪਿੰਡਾਂ ਵਿੱਚ ਮਾਲ ਗੁਦਾਮ ਬਣਾ ਕੇ ਦੇਣ, ਐਮੇ ਧਮੱਚੀ ਚੁੱਕਣ ਨੂੰ ਗੁਰਦੁਆਰਿਆਂ ਵਿੱਚ ਬੋਰਡ ਲਾ, ਗੋਲ੍ਹਕਾਂ ਰੱਖ, ਹੱਟੀਆਂ ਖੋਲ੍ਹੀਆਂ, ਤਰਥੱਲੀ ਮਚਾਈ, ਹੁਣ ਸਰਕਾਰਾਂ ਨੂੰ ਮੇਲ ਮਿਲਾਪ ਲਈ ਭੱਜੇ ਫਿਰਦੇ ਨੇ ਲੋਕੀ ਖਰਾਬ ਕਰਨੇ ਸੀ ? ਹੁਣ ਭਰਨ ਅਪਣੀ ਕੀਤੀ, ਕਹਿੰਦੀ ਮੈਂ ਤਾਂ ਭਰਾ ਨੂੰ ਕਹਿ ਦਿੱਤਾ ਪਾਉ ਆਪ ਨੂੰ ਵੋਟਾਂ ।
ਸਾਡੇ ਆਪਣੇ ਦੇਸ਼ ਦੀ ਭੀ ਸਥਿਤੀ ਗੰਭੀਰ ਲੱਗਦੀ ਹੈ, ਮਹਿੰਗਾਈ ਦੀ ਦੁਹਾਈ ਪਈ ਪਈ ਹੈ, ਪਰ ਮੈਂ ਨੁਕਤਾ ਸਾਂਝਾ ਕਰਾਂ ਕੱਲ੍ਹ ਅਸੀਂ ਸਹੇਲੀਆਂ ਇਸ ਗੱਲ ਤੇ ਹੱਸਣ ਲੱਗ ਗਈਆਂ, ਕਹਿੰਦੀ, ਆਪਾਂ ਤਾਂ ਦਾਲ ਦੋ ਦਿਨ ਖਾਵਾਂਗੇ, ਜਰੂਰੀ ਭਿੰਡੀ, ਕਰੇਲੇ ਮਹਿੰਗੇ ਨੇ ਤਾਂ ਖਾਣੇ ਹਨ, ਪਹਿਲਾਂ ਲੋਕੀ ਬੀਨਜਾਂ ਦੇ ਡੱਬੇ ਨੂੰ ਤੜਕੇ ਲਾ ਕੇ ਹੀ ਰੋਟੀ ਖਾਂਦੇ ਸਨ, ਮਹਿੰਗਾਈ ਉਨ੍ਹਾਂ ਨੂੰ ਮਾਰਦੀ ਹੈ ਜੋ ਚਾਹ ਭੀ ਬਾਹਰੋਂ ਪੀਂਦੇ ਨੇ ਖਾਣਾ ਤਾਂ ਚੁੱਲ੍ਹਾ ਬਾਲਣਾ ਨੀ ਆਉਂਦਾ, ਪੱਬ ਜਰੂਰ ਜਾਣਾ ਹੈ, ਸਾਨੂੰ ਤਾਂ ਫਿਕਰ ਹੈ ਕਿ ਨੌਕਰੀਆਂ ਨੌਜਵਾਨਾਂ ਦੀਆਂ ਬਚ ਜਾਣ ਚੰਗਾ ਹੈ, ਹੁਣ ਘਰੋਂ ਕੰਮ ਕਰਨ ਤੋਂ ਹਟਾ ਰਹੇ ਹਨ, ਘਰੀਂ ਮੋਟੇ ਹੁੰਦੇ ਸੀ ਬੈਠੇ ਨਾਲੇ ਕੰਮ ਭੀ ਉਨ੍ਹਾਂ ਥੋੜ੍ਹੀ ਕਰਦੇ ਸਨ ਲੋਕੀ, ਖਜ਼ਾਨੇ &lsquoਤੇ ਬੋਝ ਤਾਂ ਫਰ੍ਹਲੋ ਨੇ ਪਾਇਆ, ਲੋਕਾਂ ਨੇ ਪੈਸੇ ਲੁੱਟ-ਲੁੱਟ ਮੌਜਾਂ ਕੀਤੀਆਂ, ਹੁਣ ਲੜਾਈ ਕਰਕੇ ਭੀ ਤੰਗੀ ਹੈ, ਧੀਰਜ ਨਾਲ ਕੱਟੋ ਸਬਰ ਰੱਖੋ, ਵਿਰੋਧੀ ਤਾਂ ਤੌਖਲੇ ਹਨ ਕਿ ਛੇਤੀ ਵੋਟਾਂ ਕਰਵਾਉ ਅਸੀਂ ਆਈਏ, ਕੀ ਚੋਣਾਂ ਦਾ ਖਰਚਾ ਲੋਕਾਂ &lsquoਤੇ ਨਹੀਂ ਪੈਣਾ, ਦੋ ਸਾਲ ਦਮ ਨਾਲ ਦੇਸ਼ ਦਾ ਸੋਚਣ ਨਾ ਕਿ ਅਸੀਂ ਕੁਰਸੀ ਮੱਲੀਏ, ਉਧਰ ਪੰਜਾਬ ਲਈ ਭੀ ਇਹ ਦਿਨ ਬੜੇ ਭਾਰੂ ਹਨ ਧਰਨੇ, ਆਪਸੀ ਖਿੱਚੋਤਾਣ, ਸਿੱਧੂ ਨੂੰ ਸਜ਼ਾ ਭੀ ਤੁਕ ਤੋਂ ਬਿਨਾਂ, ਅਕਾਲੀ ਆਗੂ ਜ: ਤੋਤਾ ਸਿੰਘ ਦਾ ਦਿਹਾਂਤ, ਭਾਜਪਾ ਤੋਂ ਰੁੱਸੇ ਸੁਖਦੇਵ ਸਿੰਘ ਢੀਂਡਸਾ ਅਖੇ ਸੰਗਰੂਰ ਵਿੱਚ ਮੈਨੂੰ ਜਾਂ ਸਪੁੱਤਰ ਨੂੰ ਖੜ੍ਹਾ ਕਰਨ ਦੀ ਥਾਂ ਕਹਿੰਦੇ ਭਾਜਪਾ ਆਪ ਹੀ ਖੜੂਗੀ, ਭਲਾ ਕਦੀ ਠਿੱਬੀ ਲਉਣਿਆਂ ਨੂੰ ਕੌਣ ਇਤਬਾਰ ਕਰਦਾ ਹੈ, ਨਾਲੇ ਭਾਜਪਾ ਨੂੰ ਗਵਰਨਰੀ ਦੇਣੀ ਸੌਖੀ ਸੀ ? ਬੇਵਫਾ ਨੂੰ ਕੌਣ ਨਿਵਾਜੇ, ਕਪਤਾਨ ਸਾਹਬ ਨੂੰ ਤਾਂ ਕੋਈ ਚਾਹਨਾ ਹੈ ਨਹੀਂ, ਸ਼੍ਰੀਮਤੀ ਪ੍ਰਨੀਤ ਕੌਰ ਨੂੰ ਭੀ ਘਰੇਲੂ ਅਨੰਦ ਮਾਨਣ ਦਾ ਸਮਾਂ ਸੁਭਾਗਾ ਰਹੇਗਾ, ਪਤਾ ਨਹੀਂ ਹੁਣ ਢੀਂਡਸਾ ਸਾਹਬ, ਮਨਪ੍ਰੀਤ ਬਾਦਲ ਦੀ ਤਰ੍ਹਾਂ ਬਾਦਲ ਸਾਹਬ ਨੂੰ ਵੱਡਿਆਉਣ ਕਿਸੇ ਨੂੰ ਭੇਜਣ ਕਿ ਢੀਂਡਸਾ ਤੁਹਾਡਾ ਹੀ ਹੈ ਰਲਾਉ ਨਾਲ, ਮਨਪ੍ਰੀਤ ਤੇ ਢੀਂਡਸਾ ਦੋਵੇਂ ਹੀ ਦਰਜੇ ਦੇ ਸ਼ਾਤਰ ਹਨ, ਸੁਖਬੀਰ ਬਾਦਲ ਇਨ੍ਹਾਂ ਵਰਗਾ ਮੀਸਣਾ ਨਹੀਂ, ਦੁਨੀਆਂ ਤੇ ਮਨੁੱਖਤਾ ਦਾ ਤਖ਼ਤਾ ਪਲਟ ਗਿਆ ਲੱਗਦਾ ਹੈ, ਜਿੰਨਾ ਧਰਮ ਦਾ ਪਸਾਰਾ ਹੈ ਉਨਾ ਹੀ ਨਿਰਾਦਰੀ ਨੂੰ ਬਰਾਦਰੀ ਬਣਾਈ ਜਾਂਦੇ ਹਨ, ਹੁਣ ਫੇਰ ਬੇਅਦਬੀ ਦੀਆਂ ਖਬਰਾਂ ਜਲੇਬੀਆਂ ਵਾਂਗੂੰ ਗਰਮ ਹਨ, ਲੱਗਦਾ ਹੈ ਬੇਅਦਬੀ ਭੀ ਇਕ ਸਿਆਸੀ ਪਾਰਟੀ ਬਣ ਗਈ, ਜੋ ਮੈਂ ਖੋਜ ਵਿੱਚੋਂ ਲੱਭਿਆ ਹੈ ਕਿ ਅਜੋਕੇ ਸਮੇਂ ਵਿੱਚ ਨੌਜਵਾਨ ਧਰਮ ਨੂੰ ਜੁਆਨੀ ਬਣਾਈ ਬੈਠੇ ਹਨ, ਜੋ ਭੀ ਪਿੰਡਾਂ ਸ਼ਹਿਰਾਂ ਵਿੱਚ ਗੁਰਦੁਆਰੇ ਖੁੱਲ੍ਹਣ ਉਥੇ ਆਪਣਾ ਕਬਜ਼ਾ, ਦਬਦਬਾ ਅਤੇ ਕਾਰੋਬਾਰ ਬਣਾ ਕੇ ਚਾਰ ਜਮਾਤਾਂ ਪੜ੍ਹੇ ਜੋ ਪੰਜਾਬੀ ਪੜ੍ਹ ਸਕਣ ਅਤੇ ਉਨ੍ਹਾਂ ਦੇ ਧੜੇ ਦਾ ਡੰਕਾ ਬਜਾਈ ਜਾਣ, ਉਨ੍ਹਾਂ ਨੂੰ ਗ੍ਰੰਥੀ, ਬਾਜਾ ਬਜਾ ਕੇ ਗਾ ਸਕਣ ਵਾਲਿਆਂ ਨੂੰ ਰਾਗੀ ਲਾ ਕੇ ਆਪਣਾ ਬੁੱਤਾ ਲਉਂਦੇ ਹਨ, ਵਿਗੜ ਜਾਣ ਤੇ ਕਿਸੇ ਨੂੰ ਉਕਸਾ ਜਾਂ ਉਹ ਆਪ ਹੀ ਦੁਖੀ ਹੋ ਕੇ ਕੋਈ ਅਬਿਦੀ ਕਰ ਬੈਠਦੇ ਹਨ, ਇਹ ਝੱਟ ਪੁਲਸ ਬੁਲਾ ਕੇ ਜੀ ਬੇਅਦਬੀ ਹੋ ਗਈ, ਦੋਸ਼ੀ ਹੈ ਫੜੋ, ਕੁੱਟੋ, ਰੌਲਾ ਪਾਉ, ਬੱਲੇ ਬੱਲੇ ਕਰਵਾਉ ਜੀ ਇਹ ਕਿੰਨੇ ਗੁਰਮੁਖ ਹਨ ਗੁਰੂ ਦਾ ਸਤਿਕਾਰੀ ਹਨ ਫੇਰ ਸਤਿਕਾਰ ਕਮੇਟੀਆਂ ਬਣਾ ਲਈਆਂ, ਕਿਵੇਂ ਲੋਕਾਂ ਵਿੱਚ ਭਗਦੜ ਮਚਾਈ ਤੇ ਲੋਕਾਂ ਦੇ ਘਰਾਂ ਵਿੱਚ ਕਾਨੂੰਨ ਦੀ ਉਲੰਘਣਾ ਦੇ ਛਾਪੇ ਮਾਰੇ, ਉਧਰ ਪੁਲਸ ਭੀ ਡਰਦੀ ਕੁਝ ਨਾ ਆਖੇ ਜੀ ਅਦਬ ਦੀ ਧਾਰਾ ਹੈ, ਹੁਣ ਯੂ।ਕੇ। ਸੁਣਕੇ ਕੱਲ੍ਹ ਹੈਰਾਨੀ ਨਹੀਂ ਹੋਈ ਕਿ ਬਰਮਿੰਘਮ ਦੇ ਬਾਬਾ ਸੰਗਵਾਲਿਆਂ ਦਾ ਇਨ੍ਹਾਂ ਨਾਲ ਕਿਸੇ ਸੱਚਖੰਡ ਦੀ ਵਿਉਂਤੇ ਪੈਸੇ ਦਾ ਰੌਲਾ ਪੈ ਗਿਆ, ਮੈਂ ਤਾਂ ਪਹਿਲਾਂ ਹੀ ਕਦੋਂ ਦੀ ਲਿਖ ਰਹੀ ਸੀ ਕਿ ਇਹ ਵਪਾਰਕ ਕਿਰਿਆਵਾਂ ਹਨ, ਅਕਾਲ ਤਖ਼ਤ ਦੇ ਜਥੇਦਾਰ ਨੂੰ ਘੜੀਸੀ ਜਾਂਦੇ ਹਨ, ਜੀ ਹੁਕਮ ਨਹੀਂ ਦਾਗਦੇ, ਭਾਈ ਭੁੱਲੋ ਨਾ ਉਨ੍ਹਾਂ ਨੇ ਤਾਂ ਕਦੀ ਮਹੀਨੇ ਹੋ ਗਏ ਵਵਰਜਿਤ ਕੀਤੀ ਸੀ ਇਹ ਜਥੇਬੰਦੀ ਪਰ ਅਕਾਲ ਤਖ਼ਤ ਨੂੰ ਮੰਨਦੇ ਹੀ ਨਹੀਂ ਹਨ ਇਹ ਲੋਕ, ਬਗਲੀਆਂ ਚੁੱਕੀ ਘੋਹੇ ਦਿੰਦੇ ਫਿਰਦੇ ਹਨ, ਜੀ ਅਸੀਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਮੰਗਦੇ ਹਾਂ, ਮੈਂ ਹੈਰਾਨ ਹਾਂ ਕਿ ਦੋਸ਼ੀ ਹੈ ਕੌਣ ? ਨਾਲੇ ਇਨ੍ਹਾਂ ਲੋਕਾਂ ਨੂੰ, ਚੈਨਲਾਂ ਨੂੰ ਸਭ ਤੋਂ ਪਹਿਲਾਂ ਕਿਉਂ ਤੇ ਕਿਵੇਂ ਪਤਾ ਲੱਗਦਾ ਹੈ ? ਵਿਚਾਰਨ ਵਾਲੀ ਗੱਲ ਹੈ, ਪੰਥ ਹੈ ਹੀ ਨਹੀਂ, ਸਿਆਸਤ ਨੇ ਭੀ ਬੇਅਦਬੀ ਨੂੰ ਡੰਕਾ ਬਣਾਇਆ ਸੀ, ਨਤੀਜਾ ਕੀ ਨਿਕਲਿਆ ? ਭਾਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਧੱਕਾ ਲੱਗਾ ਪਰ ਸੱਚ ਸਾਹਮਣੇ ਆਵੇਗਾ, ਦੇਖ ਲੈਣਾ ਕਿਸੇ ਦਿਨ ਆਪ ਹੀ ਕਿਸੇ ਨੇ ਦੁਖੀ ਹੋਏ ਨੇ ਸਭ ਕਥਾ ਕਰ ਦੇਣੀ ਹੈ ਅਤੇ ਸਿਆਸੀ ਸੰਕਟ ਆਵੇਗਾ, ਪੁਰਾਣੇ ਪੁਲਸੀਏ, ਨਿਆਂਪ੍ਰਨਾਲੀਏ ਭੀ ਘੱਟ ਨਹੀਂ, ਅੰਤ ਕੀਤੀ ਪਉਣਗੇ, ਹੁਣ ਕੋਈ ਸਾਬਕਾ ਡੀ।ਐੱਸ।ਪੀ। ਫੇਰ ਸਭ ਨੂੰ ਹੀ ਦਬੱਲੀ ਜਾਂਦਾ ਹੈ ਕਦੋਂ ਦਾ, ਨਵਜੋਤ ਸਿੰਘ ਸਿੱਧੂ &lsquoਤੇ ਹੀ ਥੂਪੀ ਲਾਵੇ, ਸਜ਼ਾ ਸਿੱਧੂ ਨੂੰ ਨਿਆ ਨਹੀਂ ਹੈ, ਜਿਸ ਬੰਦੇ ਦੀ ਮੌਤ ਹੋਈ ਸੀ, ਉਹ ਭੀ ਸਾਊ ਤਾਂ ਹੈ ਨਹੀਂ ਸੀ, ਇਥੇ ਇਕ ਵੀਰ ਦੀ ਮੈਨੂੰ ਗੱਲ ਆਖੀ ਲਿਖਾਂ, ਕਹਿੰਦਾ, ਭੈਣ ਜੀ, ਤੁਸੀਂ ਸਿੱਧੂ ਵਿਰੋਧੀ ਹੈ, ਉਹਦੀ ਹੀ ਸ਼ਾਹਦੀ ਭਰੀ ਜਾਂਦੇ ਹੋ ? ਮੈਂ ਕਿਹਾ ਵੀਰ ਜੀ, ਮੈਂ ਸਿੱਧਰੀ ਹਾਂ, ਪਰ ਚਤਰ ਕੌਰ ਨਹੀਂ, ਮੈਂ ਆਤਮਾਂ ਦੀ ਸੁਣਦੀ ਹਾਂ ਝੂਠ ਨੂੰ ਸੱਚ ਨਹੀਂ ਆਖਦੀ, ਕਲਮ ਪੜਚੋਲਕ ਹੈ, ਨਿਰਪੱਖ ਹੋਣਾਂ ਧਰਮ ਹੈ ਪਰ ਭਾਵੇਂ ਅੱਜ ਦੇ ਲੇਖਕ ਪੱਤਰਕਾਰ, ਰਾਤ ਮੈਂ ਇਕ ਅਕਾਲ ਪੁਰਖ ਦਾ ਚੱਲਦਾ ਚੈਨਲ ਤੇ ਇਹ ਅਹਾਹੋ ਜਿਹੇ ਪੱਤਰ ਗੂੜੀ ਗੁੜ੍ਹਤੀ ਦੇਣ ਸੁਣੇ ਨਉਂ ਤਾਂ ਸ਼ਾਇਦ ਸਤੇਰਾ ਪ੍ਰੀਜੈਂਟਰ ਕਹਿੰਦਾ ਸੀਨੀਅਰ ਪੱਤਰਕਾਰ ਹੈ, ਤੋਬਾ ਹੀ ਤੋਬਾ ਆਪ ਸਰਕਾਰ ਦੀ ਝੋਲੀ ਹੀ ਨਹੀਂ ਬੋਰੀਆਂ ਚੁੱਕੇ, ਪਿਛਲੇ ਸਭ ਸਿਆਸੀ ਬੋਦੇ ਤੇ ਕਹਿੰਦਾ ਭਗਵੰਤ ਮਾਨ ਬੜਾ ਵੱਡਾ ਫਿਲਾਸਫਰ ਹੈ, ਮੇਰਾ ਜੀਅ ਕਰੇ ਘੜੀਸ ਕੇ ਕੁਰਸੀ ਤੋਂ ਪੁੱਛਾਂ ਤੈਨੂੰ ਫਿਲਾਸਫਰ ਦਾ ਗਿਆਨ ਭੀ ਹੈ, ਬੇੜਾ ਗਰਕ ਸਿਆਸਤਦਾਨਾਂ ਨੇ ਇੰਨਾ ਮੁਰਾਸੀ ਪੁਣੀਆਂ ਨੇ ਕੀਤਾ, ਸੱਚ ਨੂੰ ਲਕੌਣ ਲਈ ਇਹ ਰੂੜੀਆਂ ਫਰੋ੍ਹਲਦੇ ਨੇ ਅਖੇ ਇਹ ਪੱਤਰਕਾਰ ਮੈਂ ਕਿਸੇ ਨੌਜਵਾਨ ਨਾਲ ਗੱਲ ਕੀਤੀ ਕਿ ਸਿੱਖ ਧਰਮ ਵਿੱਚ ਮਾਨਵ ਹੱਤਿਆ ਕਰਨ ਵਾਲੇ ਸਤਿਕਾਰੇ ਜਾਂਦੇ ਹਨ, ਕੀ ਸਾਡਾ ਧਰਮ ਆਗਿਆ ਦਿੰਦਾ ਹੈ, ਕਹਿੰਦਾ ਜੀ ਹਾਂ, ਬੁੱਚੜਾਂ ਨੂੰ ਸੋਧਿਆ ਉਨ੍ਹਾਂ ਹਜ਼ਾਰਾਂ ਮੁੰਡੇ ਮਰਵਾਏ, ਮੈਂ ਸਵਾਲ ਕੀਤਾ ਕਿ ਜੁਆਨਾਂ ਮੁੰਡੇ ਮਾਰੇ ਕੀ ਕੇਵਲ ਉਨ੍ਹਾਂ ਨੇ ਹੀ ਸਨ, ਜੋ ਮੁੰਡਿਆਂ ਨੇ ਮਾਰੇ ਪੁਲਸ ਨਾਲ ਰੱਲ ਕੇ ਉਹ ਕੀਹਨੇ, ਮੈਂ ਕਿਹਾ ਜੋ ਦੁਨੀਆਂ ਦੇ ਹਰ ਦੇਸ਼ ਜਾ ਵੱਸੇ ਉਹ ਕੌਣ ? ਜੋ ਭੱਜ ਕੇ ਆਏ ਉਹ ਕਿਵੇਂ ? ਬੱਸ ਪਾਣੀ ਵਰੋਲੇ੍ਹ, ਘਰੇ ਹੀ ਨਾ ਆਉਣ ਦੇਵੇ, ਮੈਂ ਕਿਹਾ ਜਾ ਵਈ ਮੈਂ ਦੋ ਤੇ ਦੋ ਦੱਸ ਨਹੀਂ ਮੰਨਣੇ, ਉਹਨੂੰ ਇਹ ਪਤਾ ਸੀ ਕਿ ਇਹ ਗਿਆਨ ਕੇਵਲ ਮੇਰੇ ਕੋਲ ਹੀ ਨਹੀਂ ਇਹ ਤਾਂ ਬਹੁਗਿਣਤੀ ਪੰਜਾਬੀ ਲਕੋਈ ਬੈਠੇ ਹਨ, ਸਰਕਾਰਾਂ ਨੂੰ ਭੀ ਸਭ ਪਤਾ ਸੀ ਕਿ ਇਹ ਆਰਥਿਕ ਸ਼ਰਨਾਰਥੀ ਹਨ ਚਲੋ ਖੈਰ ਜਦੋਂ ਖੋਟਾ ਸਿੱਕਾ ਚੱਲ ਜਾਵੇ ਤਾਂ ਖੁਸ਼ੀ ਤਾਂ ਹੁੰਦੀ ਹੀ ਹੈ, ਨਾਲੇ ਫੇਰ ਮੰਨ ਕੇ ਘਾਟਾ ਖਾਣਾ, ਦਾਤਾ ਅੱਗੋਂ ਨੂੰ ਭਲੀ ਕਰੇ, ਸੁਮੱਤ ਬਖ਼ਸ਼ੇ, ਫੇਰ ਉਹੋ ਜਿਹੇ ਹਾਲਾਤ ਨਾ ਬਣਾ ਧਰਨ, ਬਾਹਰ ਭੱਜਣ ਲਈ, ਸਰਕਾਰਾਂ ਭੀ ਅਵੇਸਲੀਆਂ ਹਨ, ਅੱਜ ਦੇਖੋ ਕਿਵੇਂ ਫੇਰ ਬੋਰਵੈੱਲ ਵਿੱਚ ਗੜ੍ਹਦੀਵਾਲੇ ਕੋਲ ਬੱਚਾ ਵਿੱਚ ਡਿੱਗ ਪਿਆ, ਮੇਹਰ ਹੈ ਬੱਚ ਗਿਆ, ਪਰ ਇਹ ਕਿਸਾਨ ਧਰਨੇ ਤਾਂ ਲਾ ਲੈਂਦੇ ਹਨ, ਆਪਣੇ ਕਸੂਰਾਂ ਦਾ ਨਿਰਣਾ ਨਹੀਂ ਕਰਦੇ, ਕਿਉਂ ਬੋਰ ਬਗੈਰ ਢਕਣੇ ਤੋਂ ਹੋਣ, ਜੋ ਬੱਚੇ ਡਿੱਗਣ । ਪਹਿਲਾਂ ਮਾਲਵੇ ਵਿੱਚ ਬੱਚੇ ਦੀ ਜਾਨ ਗਈ ਸੀ, ਕਿਸਾਨਾਂ ਨੂੰ ਜੁਰਮਾਨੇ ਕਰੋ ਤਾਂ ਹੱਟਣਗੇ, ਹੁਣ ਦੇਖ ਲਵੋ ਡੇਅਰੀ ਫਾਰਮ ਕਿਸਾਨ ਭੀ ਵਿਚੋਲਿਆਂ ਦਾ ਵਿਰੋਧ ਕਰਨ ਲੱਗ ਪਏ, ਜਦੋਂ ਮੋਦੀ ਸਾਹਬ ਨੇ ਇਹ ਸੱਚਾਈ ਸਾਹਮਣੇ ਰੱਖੀ ਤਾਂ ਹਾਏ ਹਾਏ ਮੋਦੀ, ਬੂ: ਬੂ: ਮੋਦੀ ਅਖੀਰ ਇਨ੍ਹਾਂ ਨੇ ਕਾਨੂੰਨ ਭੀ ਮੰਗਣ ਲੱਗਣਾ ਹੈ, ਗੁੰਮਰਾਹ ਹੋਏ ਭੱਜ ਤੁਰੇ ਸੀ ਬਾਰਡਾਂ ਨੂੰ, ਹੁਣ ਕਿਹੜੀ ਮੰਗ ਮੰਨਵਾ ਕੇ ਆਏ, ਮੂੰਗੀ ਤਾਂ ਸਰਕਾਰ ਨੇ ਕੇਂਦਰ ਨੇ ਚੁੱਕਣੀ ਹੀ ਸੀ, ਲੋੜ ਹੈ, ਐੱਮ।ਐੱਸ।ਪੀ। ਕਿਹੜਾ ਕਾਨੂੰਨ ਹੈ ਸਮੇਂ ਦੀ ਲਾਹੇਬੰਦੀ ਹੈ, ਗੱਲ ਕੀ ਪੰਜਾਬ ਨੂੰ ਤਾਂ ਆਦਤ ਹੀ ਹੈ ਧਰਨਿਆਂ &lsquoਤੇ ਬੈਠਣ ਦੀ, ਕੰਮ ਕਰਦੇ ਨੀ, ਮਜ਼ਦੂਰਾਂ ਦੇ ਸਿਰ ਤੇ ਆਪ ਬੱਸ ਇਹ ਮਨੋਰੰਜਨ ਦੇ ਸਾਧਨ, ਅਸਚਰਜਤਾ ਸੁਣੋ ਜੀ, ਅੱਜ ਮੈਂ ਟੋਰਾਂਟੋ ਦੇ ਨਗਰ ਕੀਰਤਨ ਵਿੱਚ ਇਕ ਟਰੱਕ &lsquoਤੇ ਲਿਖਿਆ ਪੜ੍ਹਿਆ, ਆਉ ਜੀਹਨੇ ਨੱਚਣਾ ਖੰਡੇ ਦੀ ਧਾਰ &lsquoਤੇ, ਮੇਰੀਆਂ ਨਜ਼ਰਾਂ ਮਨ ਤੋਂ ਆਕੀ ਸੀ, ਹਮ ਹਿੰਦੂ ਨਹੀਂ ਜੀ, ਕੀ ਫੇਰ ਸਿੱਖ ਨੱਚਣ ਤੋਂ ਸਵੀਕਾਰ ਲੱਗ ਪਏ ? ਹਿੰਦੂ ਮੰਦਿਰਾਂ ਵਿੱਚ ਭੀ ਨੱਚਦੇ ਹਨ, ਰਵਿਦਾਸ ਭਾਈਚਾਰਾ ਭੀ, ਮੈਂ ਦੱਸਾਂ ਕੁਝ ਵਰੇ੍ਹ ਇਕ ਭੰਗੜੇ ਗਰੁੱਪ ਨੇ ਮੈਨੂੰ ਪੁੱਛਿਆ ਕਿ ਕੀ ਅਸੀਂ ਵਿਸਾਖੀ ਨਗਰ ਕੀਰਤਨ ਤੇ ਭੰਗੜਾ ਪਾ ਲਈਏ, ਮੈਨੂੰ ਝਾੜ ਪਾਈ ਗਈ ਸੀ, 70ਵਿਆਂ ਵਿੱਚ ਭੁਚੰਗੀ ਗਰੁੱਪ ਨੇ ਮੇਰੇ ਪਤੀ ਨੂੰ ਆਖਿਆ ਸੀ ਕਿ ਅਸੀਂ ਗੁਰੂ ਘਰਾਂ ਵਿੱਚ ਕੀਰਤਨ ਕਿਉਂ ਨਹੀਂ ਮਾਨਤ, ਤਾਂ ਭੀ ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧ ਨੇ ਇਨਕਾਰ ਕਰ ਦਿੱਤਾ ਸੀ, ਹੁਣ ਨੱਚਣ ਦੀ ਗੱਲ ਪੜ੍ਹ ਕੇ ਮੈਂ ਸੋਚਿਆ ਜੀ ਬਦਲਾਅ ਆ ਰਿਹਾ ਹੈ, ਗੁਰਮੁਖ ਜਾਨਣ ਮੈਂ ਤਾਂ ਕੌਣ ਹਾਂ, ਦੁਹਾਈ ਬੇਅਦਬੀ, ਸਤਿਕਾਰ ਗੁਰੂ ਮਰਿਯਾਦਾ ਅਤੇ ਸ਼੍ਰੋਮਣੀ ਕਮੇਟੀ ਨੂੰ ਭੰਡਣ ਤੇ ਅਕਾਲ ਤਖ਼ਤ ਕੋਲ ਸ਼ਿਕਾਇਤਾਂ, ਅਮਰੀਕਾ, ਕਨੇਡਾ ਤੋਂ, ਪਰ ਹੈ ਸਭ ਆਪਸੀ ਈਰਖਾ ਤੇ ਘੜੀਸੋ ਪਾੜ ਧਰਮ ਦੀ, ਅਸਲ ਵਿੱਚ ਇਹ ਲੋਕ ਹੀ ਲੋਕਾਂ ਵਿੱਚ ਦੁਬਿਧਾ ਪਦਾ ਕਰਦੇ ਹਨ, ਨੀਮ ਹਕੀਮ ਖਤਰੇ ਜਾਨ, ਧਰਮ ਨੂੰ ਤਾਂ ਹੁਣ ਪਤਾ ਨਹੀਂ ਨਵੇਂ ਨਵੇਂ ਮੀਡੀਏ, ਬੁਲਾਰੇ, ਪੱਤਰਕਾਰ ਜਾਣਕਾਰੀ ਕਿੰਨੀ ਕੁ ਬੋਚ ਬੋਚ ਕੇ ਆਪ ਹੀ ਪੱਬ ਧਰੋ, ਹਨੇਰੇ ਵਿੱਚ ਆਪਣਾ ਉੱਪਰ ਵਾਲਾ ਰਾਖਾ ਹੈ । 
-ਬਲਵਿੰਦਰ ਕੌਰ ਚਾਹਲ ਸਾਊਥਾਲ