image caption:

ਅਮਰੀਕਾ ਤੇ ਇੰਗਲੈਂਡ ’ਚ 1200 ਉਡਾਣਾਂ ਰੱਦ

 ਨਿਊਯਾਰਕ- ਯੂਰਪ ਤੋਂ ਲੈ ਕੇ ਅਮਰੀਕਾ ਤੱਕ ਛੁੱਟੀਆ ਮਨਾਉਣ ਦੇ ਲਈ ਨਿਕਲੇ ਯਾਤਰੀਆਂ ਦੀ ਏਅਰਪੋਰਟ &rsquoਤੇ ਮੁਸ਼ਕਲਾਂ ਸਟਾਫ ਸੰਕਟ ਦੇ ਚਲਦਿਆਂ ਘੱਟ ਨਹੀਂ ਹੋ ਰਹੀਆਂ। ਇੰਗਲੈਂਡ ਵਿਚ ਤਾਂ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਉਥੇ ਲਗਾਤਾਰ ਤੀਜੇ ਹਫਤੇ ਏਅਰਪੋਰਟ &rsquoਤੇ ਹਫੜਾ ਦਫੜੀ ਦਾ ਮਾਹੌਲ ਰਿਹਾ। ਸੋਮਵਾਰ ਨੂੰ ਯਾਤਰੀਆਂ ਦਾ ਪ੍ਰਬੰਧਨ ਕਰਨ ਵਿਚ ਨਾਕਾਮ ਰਹੇ ਲੰਡਨ ਦੇ ਹੀਥਰੋ ਏਅਰਪੋਰਟ ਦੇ ਅਧਿਕਾਰੀਆਂ ਨੂੰ ਜਹਾਜ਼ ਕੰਪਨੀਆਂ ਨੂੰ ਅਚਾਨਕ ਆਦੇਸ਼ ਦਿੱਤਾ ਕਿ ਉਹ ਅਪਣੀ 10 ਫੀਸਦੀ ਉਡਾਣਾਂ ਰੱਦ ਕਰ ਦੇਣ। ਇਸ ਕਾਰਨ ਕਰੀਬ 200 ਉਡਾਣਾਂ ਪ੍ਰਭਾਵਤ ਹੋ ਗਈਆਂ। ਇਸ ਨਾਲ ਕਰੀਬ 15 ਹਜ਼ਾਰ ਯਾਤਰੀ ਫਸ ਗਏ। ਯਾਤਰੀਆਂ ਦੇ ਨਾਲ ਹੀ ਏਅਰਪੋਰਟ &rsquoਤੇ ਹਜ਼ਾਰਾਂ ਸੂਟਕੇਸ ਦਾ ਢੇਰ ਲੱਗ ਗਿਆ। ਉਨ੍ਹਾਂ ਨੂੰ ਉਨ੍ਹਾਂ ਦੇ ਸਹੀ ਮਾਲਕ ਤੱਕ ਪਹੁੰਚਾਉਣ ਵਿਚ ਹਫਤੇ ਲੱਗ ਸਕਦੇ ਹਨ। ਉਧਰ ਅਮਰੀਕਾ ਵਿਚ ਵੀ ਛੁੱਟੀਆਂ ਮਨਾਉਣ ਨਿਕਲੇ ਲੋਕਾਂ ਦੀ ਯਾਤਰਾ ਵਿਚ ਖਲਲ ਪੈ ਗਿਆ। ਉਥੇ 921 ਉਡਾਣਾਂ ਰੱਦ ਹੋਈਆਂ। ਇਸ ਨਾਲ ਦਸ ਹਜ਼ਾਰ ਤੋਂ ਜ਼ਿਆਦਾ ਲੋਕ ਏਅਰਪੋਰਟ &rsquoਤੇ ਫਸ ਗਏ। ਇੰਗਲੈਂਡ ਦੇ ਨਾਲ ਆਇਰਲੈਂਡ, ਨੀਦਰਲੈਂਡਸ, ਫਰਾਂਸ ਵਿਚ ਵੀ ਸੈਲਾਨੀ ਲਗਾਤਾਰ ਉਡਾਣਾਂ ਰੱਦ ਹੋਣ ਕਾਰਨ ਏਅਰਪੋਰਟ &rsquoਤੇ ਫਸ ਗਏ ਹਨ। ਜਰਮਨੀ ਵਿਚ ਇਸੇ ਤਰ੍ਹਾਂ ਹੀ ਹਫੜਾ ਦਫੜਾ ਦਾ ਮਾਹੌਲ ਹੈ।