image caption:

ਸਮਾਜ ਸੇਵੀ ਐਸ. ਪੀ. ਓਬਰਾਓ ਦੀ ਜ਼ਿੰਦਗੀ ’ਤੇ ਬਣੇਗੀ ਫਿਲਮ

 ਬਾਲੀਵੁੱਡ ਫਿਲਮ ਨਿਰਮਾਤਾ ਮਹੇਸ਼ ਭੱਟ ਪਰਉਪਕਾਰੀ ਅਤੇ ਦੁਬਈ ਸਥਿਤ NRI ਸੁਰਿੰਦਰ ਪਾਲ ਸਿੰਘ ਓਬਰਾਏ ਦੇ ਚੈਰੀਟੇਬਲ ਪਹਿਲਕਦਮੀਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ। ਸੁਰਿੰਦਰ ਪਾਲ ਸਿੰਘ ਓਬਰਾਏ ਦਲਿਤਾਂ ਨੂੰ ਇੱਕ ਵਧੀਆ ਜੀਵਨ ਜਿਉਣ ਲਈ ਆਪਣੀ ਕਮਾਈ ਦਾ 98 ਪ੍ਰਤੀਸ਼ਤ ਦਾਨ ਕਰਦੇ ਹਨ । ਉਨ੍ਹਾਂ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਫਿਲਮ ਨਿਰਮਾਤਾ ਮਹੇਸ਼ ਭੱਟ ਸੁਰਿੰਦਰ ਪਾਲ ਸਿੰਘ ਓਬਰਾਏ ਦੀ ਬਾਇਓਪਿਕ ਦਾ ਨਿਰਦੇਸ਼ਨ ਕਰ ਰਹੇ ਹਨ।
ਦੱਸ ਦੇਈਏ ਕਿ ਮਹੇਸ਼ ਭੱਟ ਓਬਰਾਏ ਦੇ ਜੀਵਨ ਅਤੇ ਸਮੇਂ &lsquoਤੇ 2 ਘੰਟੇ 40 ਮਿੰਟ ਦੀ ਫਿਲਮ ਬਣਾ ਰਹੇ ਹਨ । ਅਜੇ ਦੇਵਗਨ ਵੱਲੋਂ ਓਬਰਾਏ ਦੀ ਭੂਮਿਕਾ ਨਿਭਾਈ ਜਾਵੇਗੀ, ਜਿਸ ਦਾ ਨਿਰਮਾਣ ਪੈਰਾਮਾਊਂਟ ਸਟੂਡੀਓਜ਼ ਵੱਲੋਂ ਕੀਤਾ ਜਾ ਰਿਹਾ ਹੈ । ਫਿਲਮਫੇਅਰ ਅਵਾਰਡ ਜੇਤੂ ਰਿਤੇਸ਼ ਸ਼ਾਹ ਵੱਲੋਂ ਸਕਰੀਨਪਲੇ ਲਿਖਿਆ ਜਾ ਰਿਹਾ ਹੈ, ਜਿਸ ਨੇ ਕਹਾਣੀ, ਪਿੰਕ, ਏਅਰਲਿਫਟ ਅਤੇ ਰੇਡ ਲਈ ਸਕ੍ਰੀਨਪਲੇ ਵੀ ਲਿਖੇ ਹਨ। ਇਸ ਫਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ।