image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਮਨ ਮੰਦਰ ਤਨ ਵੇਸ ਕਲੰਦਰ

ਸਿੱਖੀ ਦਾ ਮੁੱਢਲਾ ਸਿਧਾਂਤ ਕਿਰਤ ਕਰੋ, ਦੱਸੋ ਜੀ ਧਰਨਿਆਂ ਤੇ ਬੈਠੇ ਜਥੇ ਬਣਾਈ ਫਿਰਦੇ ਕਦੋ ਅਤੇ ਕਿਥੇ ਕਿਰਤ ਕਰਦੇ ਹਨ 
ਪਾਠ, ਪ੍ਰਾਰਥਨਾ ਤੋਂ ਵਿਹਲੀ ਹੋ ਚਾਹ ਪਾਣੀ ਉਪਰੰਤ ਮੈਂ ਨਿਯਮ ਬਣਾ ਲਿਆ ਕਿ ਕੋਈ ਪ੍ਰਾਉਣਚਾਰੀ, ਟੈਲੀਫੂਨ ਤੇ ਗੱਪ ਸ਼ੱਪ ਨਹੀਂ, ਬੱਸ ਜੋ ਪਾਠ ਵਿੱਚ ਪੜ੍ਹਿਆ ਉਹਨੂੰ ਵਿਚਾਰਾਂ ਨਹੀਂ ਤਾਂ ਭਾਵੇਂ ਪੰਜ ਬਾਣੀਆਂ ਹੋਰ ਸਾਖੀਆਂ ਅਤੇ ਗੁਟਕੇ ਫਰੋਲੀ ਜਾਵਾਂ, ਸਮਝਣ ਤੋਂ ਬਗੈਰ ਕੋਈ ਅਰਥ ਨਹੀਂ ਲੱਗਦੇ, ਇਹ ਮੇਰਾ ਆਯੂ ਨਾਲ ਤਕਾਜ਼ਾ ਹੈ, ਠੋਸਦੀ ਨਹੀਂ ਕਿਉਂਕਿ ਹਰ ਵਿਅਕਤੀ ਦੇ ਆਪਣੇ ਆਪਣੇ ਭਿੰਨਤਾ ਤੇ ਨਿਰਭਰ ਵਰਤਾਰੇ ਹਨ ਜੋ ਅਸੀਂ ਦੇਖ ਰਹੇ ਹਾਂ ਕਿ ਪ੍ਰਮੇਸ਼ਰ ਨੇ ਭੀ ਸਭ ਕੁਝ ਇਕੋ ਜਿਹਾ ਨਹੀਂ ਰਚਿਆ, ਮਨੁੱਖਾ ਜੀਵਨ ਉੱਤਮ ਕਰਕੇ ਸਾਨੂੰ ਬਹੁਤ ਸਾਰੇ ਕਾਰੋਬਾਰ ਭੀ ਉਸੇ ਹਿਸਾਬ ਨਾਲ ਦਿੱਤੇ ਹਨ, ਇਹ ਭੀ ਕੁਦਰਤ ਦੇ ਅਸੂਲ ਹਨ ਕਿ ਕੋਈ ਚੰਗੇ ਕੰਮੀ, ਕੋਈ ਮੰਦੇ ਕੰਮੀ, ਕੋਈ ਭਲੇ ਬੁਰੇ, ਹਰ ਵਰਗ ਨੂੰ ਥਾਈਂ ਟਿਕਾਇਆ ਹੈ, ਆਪਾਂ ਆਪਣੇ ਕਰਮਾਂ ਤੇ ਰੁੱਝੇ ਹਾਂ, ਬਾਕੀ ਆਪਣੇ ਆਪਣੇ ਸੰਸਾਰ ਦਾ ਢਾਂਚਾ ਚੱਲਦਾ ਹੀ ਇਸੇ ਤਰ੍ਹਾਂ ਹੈ, ਕੰਬਲੀ ਭਿੱਜੀ ਜਾਂਦੀ ਹੈ, ਭਾਰੀ ਹੋਈ ਜਾਂਦੀ ਹੈ, ਮੇਰਾ ਲਿਖਣ ਤੋਂ ਭਾਵ ਹੈ ਕਿ ਜੋ ਵਿਅਕਤੀ ਇੰਨਾ ਪਾਠ ਕਰਦੇ ਹਨ, ਸੋਝੀ ਰੱਖਦੇ ਹਨ, ਸਮਝਦੇ ਹਨ, ਉਹ ਇਹ ਜਾਣਕਾਰੀ ਸਭ ਨੂੰ ਵੰਡਣ ਨਾ ਕਿ ਆਪਣਾ ਜੀਵਨ ਸਫਲਾ ਕਰਨ ਲਈ ਹੀ ਸਾਂਭਣ, ਸਭਨਾਂ ਨੂੰ ਕਰ ਦਾਨ, ਪਰ ਮੇਰਾ ਮੰਨਣਾ ਹੈ ਸਾਡੇ ਗੁਰਮੁਖ ਮਹਾਨ ਸਖ਼ਸ਼ੀਅਤਾਂ ਉਹਦਾ ਨਿਰਮਾਣ ਇਸ ਹਿਸਾਬ ਕਰ ਰਹੇ ਹਨ ਕਿ ਸਾਧਾਰਨ ਪ੍ਰਾਣੀ ਆਪਣੇ ਆਪ ਨੂੰ ਘਟੀਆ ਤੇ ਨੀਮਾਂ ਸਮਝਣ ਲੱਗ ਜਾਂਦਾ ਹੈ, ਕੁਝ ਅਜਿਹਾ ਵਰਗ ਹੈ ਜੋ ਦੇਖੋ ਦੇਖੀ, ਬੱਸ ਜੀ ਮੈਂ ਪੱਗ ਬੰਨਾਂ, ਗਾਤਰਾ ਪਾਵਾਂ, ਪਹਿਰਾਵਾ ਚਮਕਾਵਾਂ ਤੇ ਭਾਈਚਾਰੇ ਵਿੱਚ ਉੱਚਾ ਹੋ ਕੇ ਲਲਕਾਰਦਾ ਫਿਰਾਂ, ਧਰਮ ਦਾ ਇਲਮ ਤਾਂ ਹੈ ਕੋਈ ਨੀ, ਮੈਂ ਇਕ ਨੌਜਵਾਨ ਦੇਖਿਆ ਪਿਛਲੇ ਸਾਲ ਮੋਨਾ ਸੀ ਅਤੇ ਜਾ ਕੇ ਇਕ ਪਾਰਕ ਵਿੱਚ ਲੱਗ ਗਿਆ, ਇਥੇ ਆ ਕੇ ਆਹ ਨੀ ਕਰ ਸਕਦੇ ਇਹਦਾ ਨਉਂ ਆਹ ਹੈ, ਗੱਲ ਕੀ ਲੋਕੀ ਬੁਰਾਈ ਤੋਂ ਡਰਨ ਲੱਗ ਪਏ ਤੇ ਇਕ ਦੂਜਿਆਂ ਨੂੰ ਝਾੜ ਝੰਭ ਵਾਲੇ ਧੜੇ ਵਿੱਚ ਰਲ ਗਿਆ ਤੇ ਅੱਜ ਉਹ ਸਿੰਘ ਸਜ ਨੇਤਾ ਗਿਰੀ ਦਾ ਭੀ ਨੇਤਾ ਹੈ, ਹਰ ਥਾਂ ਜਿਥੇ ਝਗੜਾ ਕਰਨਾ ਹੈ ਜਨਾਬ ਦੀ ਧਾਂਕ, ਸਿੱਖੀ ਦੀਆਂ ਨਾ ਤਾਂ ਪਰੰਪਰਾਵਾਂ ਵੱਲ ਧਿਆਨ ਨਾ ਸਿਧਾਂਤਾਂ ਦਾ ਗਿਆਨ ਨੀਮ ਹਕੀਮ ਪੁੜੀਆਂ ਦੇਈ ਜਾਵੋ ਅਸੀਂ ਖੁਸ਼ ਹਾਂ ਕਿ ਨੌਜਵਾਨ ਸਿੰਘ ਸਜ ਰਹੇ ਹਨ । ਛੋਟੀ ਜਿਹੀ ਉਦਾਹਰਣ ਦੇਵਾਂ, ਲੰਗਰ ਅੱਖਰ ਫਾਰਸੀ ਦਾ ਹੈ ਜੀਹਦੇ ਅਰਥ ਭਾਵ ਭੋਜਨ ਨਾਲ ਜੁੜਦੇ ਹਨ, ਕਿਸਾਨ ਅੰਦੋਲਨ ਤੇ ਹੀ ਪਹਿਲਾਂ ਭੀ ਇਕ ਸਮਾਗਮ ਤੇ ਆਖਣ ਜੀ ਇਥੇ ਆਉ ਪੁਸਤਕਾਂ ਦਾ ਲੰਗਰ ਹੈ, ਦੂਜੇ ਥਾਂ ਦਵਾਈ ਦਾ ਲੰਗਰ, ਤੀਜੇ ਥਾਂ ਦਸਤਾਰਾਂ ਦਾ ਲੰਗਰ, ਕੋਈ ਵਿਦਵਾਨ, ਕੋਈ ਕਮੇਟੀ, ਕੋਈ ਜਥਾ, ਮੈਂ ਨਹੀਂ ਸੁਣਿਆ ਕਿ ਭਾਈ ਇਹ ਲੰਗਰ ਨਹੀਂ ਹੁੰਦਾ, ਲੰਗਰ ਹਾਲ ਜਿਥੇ ਪ੍ਰਸ਼ਾਦਾ ਪਾਣੀ ਤਿਆਰ ਅਤੇ ਸ਼ਕਾਇਆ ਜਾਵੇ, ਕਦੀ ਲਾਇਬ੍ਰੇਰੀ &lsquoਤੇ ਲੰਗਰ ਹਾਲ ਲਿਖਿਆ ਪੜ੍ਹਿਆ, ਦਵਾਈਆਂ ਦੀ ਭੀ ਡਿਸਪੈਂਸਰੀ ਤੇ ਅਤੇ ਪੱਗਾਂ ਦੀ ਹੱਟੀ ਤੇ ਇਥੋਂ ਲੰਗਰ ਮਿਲਦਾ ਹੈ, ਰਵਾਜ ਇੰਨਾ ਬੇਸੁਰੇ, ਬੇਧਿਆਨੇ ਅਤੇ ਨਾ ਇਲਮਿਆ ਨੇ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰਨੀ ਹੈ, ਕਾਮਰੇਡ ਲਾਣਾ ਸੀ ਹੁਣ ਇਥੇ ਸ਼ਹਿਦ ਹੈ ਬੱਸ ਭੀਂ ਭੀਂ ਹੋਣ ਲੱਗ ਪਈ, ਹੋਰ ਸੁਣੋ ਅਮਰੀਕਾ ਤੋਂ ਡਾਕਦਾਰ ਬਾਰਡਰ ਤੇ ਦਵਾਈਆਂ ਦੇਵੇ, ਮੋਨਾਂ ਸੀ, ਕੋਈ ਦੱਸੋ ਕਿ ਕਿਵੇਂ ਨੌਜਵਾਨ ਕਿੱਤਾ-ਕਾਰੀ ਸਾਲ ਤੱਕ ਕੰਮ ਧੰਦਾ ਛੱਡ ਪੱਲਿਉਂ ਖਰਚ ਕਰਕੇ ਪੰਜਾਬ ਰਹੂ, ਫੇਰ ਕਿਸਾਨਾਂ ਨੂੰ ਭਿੱਤੀ ਦੇ ਧਰੀ ਜੀ ਚੋਣਾਂ ਲੜੋ, ਫੁੱੁਟ ਇਕ ਪਾਸੇ, ਬੇਇੱਜ਼ਤੀ ਦੂਜੇ ਪਾਸੇ, ਅਖੀਰ ਜਾ ਵੜਿਆ ਆਪਣੇ ਦੇਸ਼, ਹੁਣ ਕੁਝ ਕੁ ਆਪਣੇ ਹਮਖਿਆਲੀ, ਸਿੱਖੀ ਸੰਸਥਾਵਾਂ ਦੇ ਅਲੋਚਕ ਕੱਠੇ ਹੋ ਕੇ ਸੋਨੇ ਦੇ ਕੰਠੇ ਪਾਈ ਜਾਂਦੇ ਨੇ ਨਿੰਦੀ ਜਾਂਦੇ ਹਨ, ਜੀ ਦੇਖੋ 70 ਸਾਲ ਦੋ ਪਾਰਟੀਆਂ ਨੇ ਬੇੜਾ ਗਰਕ ਕਰ ਤਾ, ਖਿਮਾਂ ਕਰਨਾ 38 ਸਾਲ ਵਿੱਚ ਕੋਈ ਕਿਆਰਾ, ਕੋਈ ਜ਼ਿਲ੍ਹਾ ਕੋਈ ਪਾਣੀ ਰਾਜਧਾਨੀ ਦਾ ਮੁੱਦਾ ਚੁੱਕਿਆ ਤੁਸੀਂ, ਖਾਲਿਸਤਾਨ ਦੇ ਨਾਅਰੇ ਵਿਦੇਸ਼ੀ ਵਾਸੇ, ਬੱਸ ਧੁਣਖੀ ਜੀ ਸੰਤ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦੇ ਰਹੇ ਹਾਂ, ਬੱਸ ਸ਼ਸਤਰ ਪਹਿਨ ਤੁਰੇ ਫਿਰੋ ਕਦੀ ਕਿਤੇ ਜਥਾ ਜਿਹਾ ਬਣਾ ਕੇ ਕਦੀ ਕਿਧਰੇ, ਹੋਰ ਨਹੀਂ ਤਾਂ ਬੇਅਦਬੀ ਦੀ ਧੁੰਨ ਲਾ ਦੇਣਗੇ, ਕਿਧਰੇ ਸੌ ਕੁ ਧਰਨਾ ਲਾ ਕੇ ਜਾ ਬੈਠਣਗੇ, ਜਿਹੜੀ ਭੀ ਸਰਕਾਰ ਆ ਜਾਵੇ ਉਹਦੇ ਹੱਥ ਠੋਕੇ ਬਣਕੇ ਮੋਰਚਾ ਗੱਡ ਤਾਂ ਜੀ ਪੰਥ ਦੀ ਮੰਗ ਹੈ ਜੀ ਸ਼ਹੀਦਾਂ ਨੂੰ ਇਨਸਾਫ ਨੀ ਮਿਲਿਆ, ਪੈਸਾ ਭਾਵੇਂ ਮਿਲ ਗਿਆ, ਪਰ ਜੀਹਨੂੰ ਇਹ ਆਖਣ ਉਸ ਪੁਲਸ ਮੁਖੀ, ਸਰਕਾਰੀ ਅਫਸਰ ਅਤੇ ਸਿਆਸੀ ਆਗੂ ਨੂੰ ਜੇਲ੍ਹ ਕਿਉਂ ਨੀ ਸੁਣਿਆ ? ਆਹ ਨੀ ਕੀਤਾ ਤਾਂ ਇਨਸਾਫ ਨਹੀਂ, ਅਕਾਲ ਤਖ਼ਤ ਦੇ ਜਥੇਦਾਰ ਨੂੰ ਨੀ ਸਿੱਖੀ ਦਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪਤਾ, ਸ਼੍ਰੋਮਣੀ ਕਮੇਟੀ ਕਬਜ਼ੇ ਵਿੱਚ ਹੈ ਜੀ ਚੋਣਾਂ ਕਰਵਾਵੇ ਸੈਂਟਰ, ਇਨ੍ਹਾਂ ਨੂੰ ਪੁੱਛੋ ਕਿ ਉਦੋਂ ਕੇਂਦਰ ਇਨ੍ਹਾਂ ਦਾ ਰੱਖਵਾਲਾ ਬਣ ਜਾਂਦਾ ਹੈ, ਹੁਣ ਬੰਦੀ ਸਿੰਘਾਂ ਦਾ ਮੁੱਦਾ, ਮੈਂ ਪਹਿਲਾਂ ਭੀ ਲਿਖ ਚੁੱਕੀ ਹਾਂ ਕਿ ਬੰਦੀ ਸਿੰਘ ਸਮੁੱਚੇ ਪੰਜਾਬ ਦੇ ਸੂਬੇ ਦੇ ਨਹੀਂ, ਕੇਵਲ ਸਿੰਘ ਸਿੱਖਾਂ ਲਈ ਪੁਕਾਰ ਹੈ ਬਾਕੀ ਵਰਗ ਕਿਉਂ ਤੁਹਾਡੇ ਨਾਲ ਖੜਨ, ਮੈਂ ਤਾਂ ਨਿੱਜੀ ਤੌਰ &lsquoਤੇ ਮਾਨਵ ਹੱਤਿਆ ਕਰਨ ਵਾਲੇ ਕਿਸੇ ਦੇ ਭੀ ਹੱਕ ਵਿੱਚ ਜਾਂ ਹਮਦਰਦ ਨਹੀਂ ਹਾਂ, ਲਿਖਦੀ ਜਾਵਾਂ ਕਿ ਬਹੁਗਿਣਤੀ ਸਿੱਖ ਸੋਧਾ ਲਾਵੋ ਨਾਲ ਯਾਨੀ ਹੱਤਿਆ ਕਰੋ ਨਾਲ ਸਹਿਮਤ ਨਹੀਂ, ਸੂਝਤਾ ਵਾਲੇ ਇਹ ਧਾਰਾ ਨੂੰ ਧਰਮ ਨਹੀਂ ਮੰਨਦੇ, ਸੋਧ ਦਾ ਅਰਥ ਹੈ ਸੁਧਾਰੋ ਪਰ ਇਕ ਵਰਗ ਨੇ ਇਹ ਧਰਮ ਨਾਲ ਨਰੜ ਧਰੀ, ਜਦੋਂ ਕਿ ਕੋਈ ਭੀ ਹਿਰਦੇ ਵਿੱਚ ਪਰਮ-ਆਤਮਾਂ ਵਾਲਾ ਕਿਸੇ ਭੀ ਪ੍ਰਾਣੀ ਨੂੰ ਕਤਲ ਕਰਨ ਲਈ ਨਹੀਂ ਮੰਨ ਸਕਦਾ, ਹੋਰ ਦੇਖੋ ਜਾਨਵਰ ਨੂੰ ਮਾਰਨ ਨੂੰ ਤਾਂ ਨਿਕਾਰਦੇ ਹਨ, ਮਾਸ ਖਾਣ ਨੂੰ ਸਵੀਕਾਰਦੇ ਨਹੀਂ, ਪਰ ਬੰਦਾ ਵੱਢਣ ਨੂੰ ਭਾਵੇਂ ਜਾਲਮ ਹੈ ਕਿਸੇ ਨੂੰ ਜਾਨ ਲੈਣ ਦਾ ਅਧਿਕਾਰ ਨਹੀਂ, ਕਾਨੂੰਨ ਵਿੱਚ ਜਾਵੋ, ਸਜ਼ਾ ਦਿਵਾਵੋ, ਧਰਮ ਨੂੰ ਬਦਨਾਮ ਕਰਨਾ ਕੋਈ ਸਿਆਣਪ ਹੈ ? ਕਿਸੇ ਜਲਾਦੀ ਧਰਮੀ ਨਾਲ ਜੁੜਨਾ ਲਾਲਸਾ ਹੈ, ਸਿੱਖੀ ਦਾ ਮੁੱਢਲਾ ਸਿਧਾਂਤ ਕਿਰਤ ਕਰੋ, ਦੱਸੋ ਜੀ ਧਰਨਿਆਂ &lsquoਤੇ ਬੈਠੇ ਜਥੇ ਬਣਾਈ ਫਿਰਦੇ ਕਦੋ ਅਤੇ ਕਿਥੇ ਕਿਰਤ ਕਰਦੇ ਹਨ ? ਸਾਰਾ ਸਮਾਂ ਲੋਕਾਂ ਦੀਆਂ ਫਸਲਾਂ ਉਜਾੜੀ ਜਾਣੀਆਂ ਜਬਰੀ ਉਗਰਾਹੀਆਂ, ਬੰਦੇ ਮਾਰੀ ਵੱਢੀ ਜਾਣਾ, ਫੇਰ ਗੁਰੂ ਜੀ ਦੇ ਅਦੇਸ਼ ਦੱਸਣੇ, ਕੌਣ ਬਾਹਰੋਂ ਸਿੱਖ ਸਜਣ ਆਊ, ਹਾਂ ਕੋਈ ਉਹ ਜੋ ਕਿਸੇ ਲੋੜ ਵਿੱਚ ਹੈ, ਜਰੂਰ ਹਾਜ਼ਰ ਹੋਵੇਗਾ, ਮੇਰਾ ਤਾਂ ਮਨ ਹੈ ਕਿ ਸਿੱਖ ਧਰਮ ਤਾਂ ਸੱਭਿਅਕ ਧੀਆਂ, ਭੈਣਾਂ ਦੀ ਮਾਣ ਸਤਿਕਾਰ ਵਾਲੀ ਧਿਰ ਹੈ ਨਾ ਕਿ ਨਿਗੂਣੀ ਮਿਸਾਲ ਦੇਵਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਬੀਬਾ ਹਰਸਿਮਰਤ ਨੇ ਪਾਰਲੀਮੈਂਟ ਵਿੱਚ ਬੋਲ ਮੇਹਣੇ ਦਿੱਤੇ ਅਸੀਂ ਤੁਹਾਡੀਆਂ ਧੀਆਂ ਛੁਡਾ ਕੇ ਲਿਆਂਦੀਆਂ, ਕਬੋਲ ਬੋਲ ਨਾ ਕੇਵਲ ਆਪਣੀ ਹੀ ਛਵੀ ਗੁਆਈ ਸਗੋਂ ਧਰਮ ਦਾ ਹੋਭਾ ਪਣ ਦਿਖਾਇਆ, ਹੋਰ ਭੀ ਸੁਣੋ ਬੀਬਾ ਨੂੰ ਤਾਂ ਪਤਾ ਨਹੀਂ ਕਿ ਉਦੋਂ ਗੁਰੂ ਉਸੇ ਭਾਈਚਾਰੇ ਵਿੱਚ ਵਿਚਰਦੇ ਸਨ, ਹਾਲੇ ਭੀ ਸਿੱਖ ਇਹ ਕਲੇਮ ਕਰੀ ਜਾਂਦੇ ਹਨ, ਕਰਨਾ ਹੀ ਕਾਹਨੂੰ ਕੋਈ ਪਰਉਪਕਾਰ ਜੇ ਤਾਹਣੇ ਦੇਣੇ ਨੇ, ਅੱਗੋਂ ਦੇਖੋ ਸਿੱਖ ਨੇਤਾ ਗਿਰੀ ਦੀ ਮਨ ਦੀ ਦਸ਼ਾ ਕੁਝ ਸਾਲ ਹੋਏ ਸ਼: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਬਣੇ ਬੈਠੇ ਹਨ ਅਕਾਲੀ ਦਲ ਦੇ ਤੇ ਸਟੇਜ &lsquoਤੇ ਭੈਣ ਮਾਇਆਵਤੀ ਲਈ ਕੀ ਅਸ਼ਲੀਲ ਬੋਲੀ ਬੋਲੇ, ਚਾਹੀਦਾ ਤਾਂ ਸੀ ਕਿ ਸਿੱਖ ਸਫਾਂ ਖਾਰਜ ਕਰਦੀਆਂ, ਸਗੋਂ ਚੋੋਣਾਂ ਵਿੱਚ ਖੜ੍ਹੇ ਕਰਦੀਆਂ ਹਨ, ਦੀਪ ਸਿੱਧੂ ਭੀ ਪੈਰੋਕਾਰ, ਹੁਣ ਮੂਸੇਵਾਲਾ ਚਲੋ ਨਾਲ ਤੁਰਨ ਵਾਲੇ ਤਾਂ ਉਸ ਵਰਗ ਦੇ ਹਨ, ਕੀ ਕਿਸੇ ਭੀ ਸੰਸਥਾ ਕੋਲ ਇਹ ਚਰਿੱਤਰ ਨਹੀਂ ਕਿ ਆਖੇ ਇਹ ਬੰਦਾ ਪਾਸੇ ਹੋਵੇ, ਭਾਵੇਂ ਬੀਬੀ ਕਮਲਦੀਪ ਕੌਰ ਰਾਜੋਆਣੇ ਦੀ ਭੈਣ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਜਥੇਬੰਦੀਆਂ ਨੇ ਖੜ੍ਹੀ ਕੀਤੀ ਹੈ, ਮੈਂ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਸਮਰਥੱਕ ਹਾਂ ਪਰ ਕੇਵਲ ਇਕ ਹੀ ਵਿਸ਼ੇ &lsquoਤੇ ਚੋਣ ਲੜਨੀ, ਬਾਕੀ ਵਰਗ ਉਥੇ ਫੇਰ ਕੀਹਦੇ ਕੋਲ ਜਾਣ ? ਮੈਂ ਕਿਸੇ ਦੀ ਹਮਾਇਤ ਨਹੀਂ ਕਰਦੀ, ਉਥੋਂ ਦੀ ਵੱਸੋਂ ਜਾਣੇ ਮੈਂ ਤਾਂ ਸੱਭਿਅਤਾ ਤੇ ਧਰਮ ਦੀ ਗੱਲ ਕਰਦੀ ਹਾਂ ਕਿ ਸਿੱਖ ਕੌਮ ਦਾ ਤੱਗ ਟੁੱਟ ਚੁੱਕਾ ਹੈ, ਕੋਈ ਨਿੰਦਣ, ਸਲਾਉਹਣ ਦੀ ਗੱਲ ਨਹੀਂ । ਕੌਮ ਦਾ ਗਰਸ਼ਟਰੀ ਚਰਿੱਤਰ ਉੱਤਮ ਹੋਵੇ, ਕੇਵਲ ਲੰਗਰ ਅਤੇ ਸੇਵਾ ਭਾਵਨਾ ਹੀ ਸਭ ਕੁਝ ਨਹੀਂ, ਬਾਕੀ ਧਰਮਾਂ ਕੌਮਾਂ ਵਿੱਚ ਭੀ ਬੜੇ ਲੋਕ ਇਸ ਰਾਹ ਦੇ ਪਾਂਧੀ ਹਨ, ਭਲੇਮਾਣਸ ਭੀ ਹੁੱਭੀ ਜਾਵੋ ਪਰ ਅਸਲੀਅਤ ਨਾ ਹੋਵੇ, ਮਾਣ-ਮੱਤੀ ਰਵਾਇਤ ਨਹੀਂ, ਵੱਖਰੀ ਗੱਲ ਭੀ ਨਹੀਂ ਜਿਉਂ ਜਿਉਂ ਧਰਮ ਪੁਰਾਣੇ ਹੁੰਦੇ ਜਾਂਦੇ ਹਨ, ਰੀਤਾਂ, ਰਿਵਾਜ਼ ਹੀ ਬਣ ਕੇ ਰਹਿ ਜਾਂਦੇ ਹਨ, ਧਰਮ ਦਾ ਮੁੱਢਲਾ ਧੁਰਾ ਬਦਲ ਜਾਂਦਾ ਹੈ, ਇਹ ਹੀ ਹਾਲ ਸਾਡਾ ਹੋਣਾ ਹੈ, ਚਿੰਤਾ ਕਾਂਖੀ ਕਰਨੀ ਹੈ, ਕੋਈ ਭੀ ਚੀਜ਼ ਸਦੀਵ ਉਹੋ ਨਹੀਂ ਰਹਿੰਦੀ ਜੋ ਪੰਜਾਬ ਵਿੱਚ ਹੜ੍ਹ ਆਇਆ, ਕਾਂਗਰਸ ਦਾ ਹੁਲੀਆ ਵਿਗੜ ਗਿਆ, ਦੇਸ਼ ਭਰ ਵਿੱਚ ਹੀ ਭੜਦੋਹਲ ਮੱਚਿਆ ਪਿਆ ਹੈ, ਰਾਹੁਲ ਗਾਂਧੀ ਨੂੰ ਈ।ਡੀ। ਵੱਲੋਂ ਪੜਤਾਲ ਲਈ ਸੱਦੇ &lsquoਤੇ ਤਾਂ ਕਾਂਗਰਸ ਨੇ ਭੜਥੂ ਪਾ ਤਾ, ਦੱਸ ਤਾ ਕਿ ਅਸੀਂ ਜਿਊਂਦੇ ਹਾਂ, ਕੋਈ ਸ਼ੱਕ ਨਹੀਂ ਕਿ ਇਹ ਸਭ ਕੁਝ ਬਦਲੇਖੋਰੀ ਹੈ ਹਰ ਸੂਬੇ ਵਿੱਚ ਹੀ, ਇਧਰ ਅਕਾਲੀ ਦਲ ਨਾਲ ਜੋ ਪੇਂਡੂ ਜੱਟਾਂ ਨੇ ਕੀਤੀ, ਸ਼ਰਮਨਾਕ ਹੀ ਨਹੀਂ ਸਗੋਂ ਦੁੱਖ ਦੀ ਭੀ ਹੈ ਕਿ ਖੇਤਰੀ ਪਾਰਟੀ ਨਾਲੋਂ ਟੁੱਟ ਕੇ ਦਿੱਲੀ ਨੂੰ ਧੌਣ ਤੇ ਗੋਡੇ ਰੱਖਣੇ ਲਾਲਾ ਜੀ ਨੂੰ ਨਿਵਾਜ ਆਏ, ਹੁਣ ਮਗਰੋਂ ਲਾਹੁਣਾ ਬੀ।ਜੇ।ਪੀ। ਨੂੰ ਪੈਣਾ ਹੈ, ਜੀਹਦਾ ਮਾਅਨਾ ਹੈ ਪੰਜਾਬੀ ਸਿਆਣੇ ਨਹੀਂ ਹੂੜ-ਮਤੀਏ ਹਨ, ਆਹ ਸੋਸ਼ਲ ਮੀਡੀਆ ਭੀ ਥੋੜ੍ਹੀ ਦੇਰ ਪਿੱਛੋਂ ਕੋਈ ਲੂਤੀ ਲਾ ਧਰਦਾ ਹੈ, ਹੁਣ ਕਿਰਨ ਬੇਦੀ ਨੇ ਝੱਲ ਮਾਰਤਾ ਸਿੱਖ ਭੜਕ ਕੇ ਲੱਗ ਗਏ 12 ਬਜੇ ਦੀਆਂ ਬਾਤਾਂ ਪਾਉਣ, ਕੋਈ ਨਾ ਕੋਈ ਸਮੱਸਿਆ ਖੜ੍ਹੀ ਰੱਖ ਕੇ ਕੌਮੀ ਮਸਲਿਆਂ ਅਤੇ ਧਾਰਮਿਕ ਘੁਣ ਵੱਲ ਧਿਆਨ ਲੱਗਣ ਹੀ ਨਹੀਂ ਦਿੰਦੇ, ਮੇਰੇ ਮਨ ਵਿੱਚ ਇਕ ਫੁਰਨਾ ਫੁਰਿਆ ਕਿ ਭਗਵੰਤ ਮਾਨ ਨੂੰ ਪੈਨਸ਼ਨ ਇਕੋ ਹੀ ਲਵੋ ਤਾਂ ਲਾਵਾ ਬੁਝਾਉਣ ਲਈ ਅੱਗ ਬਝਾਉ, ਜੰਤਰ ਵਰਤ ਲਿਆ, ਪਰ ਇਹ ਕਿਉਂ ਨਹੀਂ ਗੰਡਿਆ ਕਿ ਜਿਹੜੇ ਵਿਧਾਇਕ ਬਣ ਜਾਣ ਤਨਖਾਹਾਂ ਨਾਲ ਰੱਖਿਅਕ ਹੋਰ ਭੱਤੇ ਭੀ ਤਾਂ ਸ਼੍ਰੀਣੀ ਭੱਤੇ ਕਿਉਂ ਲੈਣ ? ਬੰਦ ਕਰੋ ਫੇਰ ਗਰੀਬਾਂ ਲਈ ਰੱਖੋ, ਉਦੋਂ ਜਾਤੀ ਮਿਹਣਾ ਨਹੀਂ ਲੱਗਦਾ ਜੇਕਰ ਕੋਈ ਜਾਤ ਦੀ ਬੋਲੀ ਮਾਰੇ ਤਾਂ ਕੇਸ ਕਰੋ ਜੀ, ਬੇੜਾ ਤਾਂ ਇਸ ਸੰਦਰਭ ਨੇ ਗਰਕ ਕੀਤਾ ਪੰਜਾਬ ਦਾ, ਕਰੋ ਪਾਸ ਕਿ ਇਹ ਹਟਾਉ, ਸਭ ਏਕ ਹਨ, ਸਿੱਖ ਤਾਂ ਅਖਵਾਈ ਜਾਵੋ, ਪਰ ਭੱਤਿਆਂ ਲਈ ਜਾਤ ਇਹ ਘੱਚ ਘੱਚ ਨੀ ਚੰਗੀ ਲੱਗਦੀ, ਚਤੁਰਾਂ ਦੀ ਦੁਨੀਆਂ ਹੈ, ਆਉ ਆਪਾਂ ਆਪਣੇ ਦੇਸ਼ ਅਤੇ ਜੀਵਨ ਦੀ ਚਿੰਤਾ ਕਰੀਏ, ਨਵਾਂ ਰੌਲਾ ਰੁਆਡਾਂ ਦਾ ਜਹਾਜ਼ ਰੋਕ ਤਾਂ ਵਾਪਸੀ ਵਾਲਿਆਂ ਦਾ ਜਾ ਕੇ ਯੂਰਪੀਅਨ ਕੋਰਟ ਦੇ ਹੁਕਮ ਲਿਆਂਦੇ ਕਿਉਂ ਰੁਆਡਾਂ ਵਿੱਚ ਜਾ ਕੇ ਡਿਵੈਲਪਮੈਂਟ ਕਰਕੇ ਚੰਗੇ ਵਸੇਵੇ ਬਣਾਉ ਜਾਂ ਫੇਰ ਜਿਥੇ ਬਰਤਾਨਵੀ ਟੈਰੀਟਰੀ ਹਨ, ਜਬਰਾਲਟਾ, ਫੋਲਕਲੈਂਡ ਵਿੱਚ ਤਰੱਕੀ ਲਈ ਵਸੀਲੇ ਕਰਕੇ ਉਥੇ ਭੇਜੋ, ਜਿਹੜੇ ਭੀ ਮੁਲਕ ਗਰੀਬ ਹਨ ਉਥੇ ਜਾ ਕੇ ਕੰਮਕਾਰ ਵਸੀਲੇ ਪੈਦਾ ਕਰੋ, ਪੰਜਾਬੀਆਂ ਨੂੰ ਸੱਦ ਲਵੋ, ਭਈਏ ਸਦ ਲਵੋ, ਪਹਾੜ ਭੀ ਭੰਨ ਕੇ ਰੜ੍ਹੇ ਕਰ ਦੇਣਗੇ, ਦਰਿਆ ਭੀ ਭਰ ਦੇਣਗੇ, ਕੀ ਨਹੀਂ ਕਰਨਗੇ, ਗੱਲ ਕੀ ਸਿਆਸੀ ਰੌਲੇ ਰੱਖਣੇ ਹੁੰਦੇ ਹਨ ਹਰ ਦੇਸ਼ ਨੇ ਹੀ ਸਾਡੀਆਂ ਮੁਸੀਬਤਾਂ ਕਰਾਂ ਦੀਆਂ, ਦਵਾਈਆਂ ਦੀਆਂ, ਕਿਵੇਂ ਐਨ।ਐੱਚ। ਨੇ ਲੋਕਾਂ ਦੀ ਜ਼ਿੰਦਗੀ ਪੈਸੇ ਬਨਾਉਂਦਿਆਂ ਦੇ ਹੱਥ ਦੇ ਕੇ ਡਾਕਟਰਾਂ ਦੀਆਂ ਮਰਜ਼ੀਆਂ ਲੋਕੀ ਡਰਦੇ ਮਾਰੇ ਬੋਲਦੇ ਨੀ, ਦਵਾਈਆਂ ਕਈ ਦਿੰਦੇ ਨਹੀਂ, ਸਿਹਤਾ ਤੇ ਅਸਰ ਪੈ ਕੇ ਹੋਰ ਖਰਚੇ ਤਾਂ ਭਾਵੇਂ ਸਰਕਾਰ ਤੇ ਪੈ ਜਾਣ ਅਤੇ ਲੋਕੀ ਬੀਮਾਰ ਰਹਿਣ, ਇਧਰ ਧਿਆਨ ਦੇਣ ਦੀ ਥਾਂ ਕਦੀ ਕੋਈ ਕਹਾਣੀ ਛੇੜੋ, ਕਦੀ ਕੋਈ ਬੱਸ ਆਪਣੀ ਪਾਰਟੀ ਦੇ ਲਾਭ ਦੇਖੋ, ਲੋਕਾਂ ਨੂੰ ਸਿੱਟੋ ਖੱਡੇ, ਦੂਜੇ ਪਾਸੇ ਸਕਾਟਲੈਂਡ ਵਾਲੀ ਨੇਤਾ ਕਹਿੰਦੀ ਅਸੀਂ ਤਾਂ ਯੂਰਪ ਵਿੱਚੋਂ ਨਿਕਲਣ ਲਈ ਵੋਟਾਂ ਨਹੀਂ ਪਾਈਆਂ, ਸਾਨੂੰ ਅੱਡ ਕਰੋ, ਨਹੀਂ ਤਾਂ ਉਲੰਘਣਾ ਕਰਕੇ ਹੀ ਫੈਸਲੇ ਲੈ ਲਵਾਂਗੇ, ਇਹ ਭੀ ਮੁੱਦਾ ਗੰਭੀਰ ਹੈ ਸਾਡੇ ਲਈ ਯਾਨੀ ਬਰਤਾਨੀਆ ਲਈ ਕੰਡੇ, ਉਧਰ ਯੂਰਪ ਆਇਰਲੈਂਡ ਨੂੰ ਚੁੱਕੂਗਾ, ਸਿਆਸਤਾਂ, ਈਰਖਾ ਹਰ ਪਹਿਲੂ, ਵਰਗ, ਦੇਸ਼, ਕੌਮ ਅਤੇ ਧਰਮ ਨੂੰ ਟਿਕਣ ਨਹੀਂ ਦਿੰਦਾ, ਕੋਈ ਭੀ ਧਿਰ ਅਮਨ-ਸ਼ਾਂਤੀ ਦੀ ਹਾਮੀ ਨਹੀਂ, ਦੁਖੀ ਹੋ ਕੇ ਪ੍ਰਾਈਮ ਮਨਿਸਟਰ ਬੌਰਿਸ ਜੌਹਨਸਨ ਕਹਿੰਦਾ ਮੈਂ ਤਾਂ ਯੂਰਪੀਅਨ ਕਾਨੂੰਨ ਨੂੰ ਹੀ ਨਹੀਂ ਹਾਮੀ ਰੱਖਣਾ, ਬਾਹਰ ਆ ਜਾਊਂਗਾ, ਮੰਨਣਾ ਪਵੇਗਾ ਕਿ ਸਿਹਤ ਮਹਿਕਮੇ ਦਾ ਅੰਤਰ ਰਾਸ਼ਟਰੀ ਢਾਂਚਾ, ਯੂ।ਐੱਨ।E। ਯੂਰਪੀਅਨ ਕਮਿਸ਼ਨ ਤੇ ਕਾਨੂੰਨੀ ਜੱਜ ਸਭ ਰੱਬ ਸਮਝਦੇ ਹਨ ਤੇ ਅੰਤ ਬਾਗੀ ਸੁਰਾਂ ਜੰਮਦੀਆਂ ਹੀ ਹਨ, ਸੋਚਣਾ ਤੇ ਮਰੋੜਨਾ ਵੱਖ ਹਨ ਤੋੜਨਾ ਤਾਂ ਹੱਦ ਹੀ ਹੈ, ਇਹ ਸੰਸਥਾਵਾਂ ਤਾਂ ਕਮਰਾਂ ਤੋੜਨ ਲੱਗ ਗਈਆਂ, ਹਰ ਪਾਸੇ ਹੀ ਅੱਜ ਦੇਖੋ ਕਿਵੇਂ ਆਮ ਨੇ ਚੋਣਾਂ ਕਰਕੇ ਬਿਸ਼ਨੋਈ ਮੁੰਡੇ ਨੂੰ ਦਿੱਲੀ ਤੋਂ ਪੰਜਾਬ ਲਿਆਂਦਾ, ਉਹ ਤਾਂ ਪਹਿਲਾਂ ਹੀ ਦਿੱਲੀ ਜੇਲ੍ਹ ਵਿੱਚ ਹੈ, ਪੁੱਛ ਪੜਤਾਲ ਤਾਂ ਉਥੇ ਭੀ ਹੋ ਸਕਦੀ ਸੀ ਸਿੱਧੂ ਮੂਸੇਵਾਲੇ ਦੇ ਕਤਲ ਦੀ, ਪਰ ਪੰਜਾਬ ਵਿੱਚ ਹਾਹਾਕਾਰ ਮਚਾਉਣੀ ਸੀ, ਜੀ ਪੰਜਾਬ ਸਰਕਾਰ ਤੇ ਪੁਲਸ ਕਿੰਨੀ ਕਾਬਲ ਹੈ, ਦਿੱਲੀ ਤੋਂ ਜੋ ਕੇਜਰੀਵਾਲ ਦਾ ਹੀ ਕੰਟਰੋਲ ਹੈ ਤੋਂ ਪੰਜਾਬ ਲਿਆਂਦਾ । ਪਹਿਲਾਂ ਬਿਆਨ ਦਿੱਤਾ ਜੀ ਕਾਂਗਰਸ ਵੋਟਾਂ ਮੰਗ ਰਹੀ ਹੈ ਇਸ ਮੁੱਦੇ ਤੇ, ਭੁੱਲੋ ਨਾ ਮੂਸੇਵਾਲਾ ਚੋਣ ਲੜ ਚੁੱਕਾ ਹੈ, ਪਿਤਾ ਨੂੰ ਭੀ ਇਹ ਨਹੀਂ ਕਹਿਣਾ ਬਣਦਾ ਕਿ ਕੋਈ ਸਿਆਸਤ ਨਾ ਕਰੇ, ਪੁੱਤਰ ਹੀ ਨਹੀਂ ਮਾਂ-ਪਿਉ ਦੋਨੋਂ ਹੀ ਸਿਆਸਤ ਵਿੱਚ ਕਾਂਗਰਸੀ ਹਨ ਘਿਰਣਾ ਕਿਉਂ ? ਆਮ ਪਾਰਟੀ ਭੀ ਲੌਰੈਂਸ ਬਿਸ਼ਨੋਈ ਨੂੰ ਵੋਟਾਂ ਕਰਕੇ ਹੀ ਅਡੰਬਰ ਰੱਚ ਰਹੀ ਹੈ ਪਹਿਲਾਂ ਬੇਅਦਬੀ ਦੇ ਮੁੱਦੇ ਤੇ ਕਾਂਗਰਸ ਨੇ ਅਤੇ ਆਮ ਨੇ ਰੱਜ ਕੇ ਸਿਆਸਤ ਕੀਤੀ, ਹੁਣ ਜੀ ਦੋਨੋਂ ਪਾਰਟੀਆਂ ਨੇ ਕੱਖ ਨੀ ਕੀਤਾ 70 ਸਾਲ, ਅੱਜ ਮੂਸੇਵਾਲੇ ਕੇਸ ਵਿੱਚ ਕੀ ਆਮ ਪੂਜਾ ਕਰ ਰਹੀ ਹੈ ? ਦੋਨਾਂ ਪਾਰਟੀਆਂ ਤੋਂ ਉਪਰ ਦੀ ਮੱਕਾਰ ਹੈ ਇਹ ਭਗਵੰਤ ਮਾਨ ਕਿਹੜਾ ਸਿੱਖ ਹੈ, ਕਾਮਰੇਡ, ਇਨਕਲਾਬ ਦਾ ਨਾਅਰਾ ਬੇਲੋੜਾ ਹੀ ਲਾਊ ਮੂਰਖ ਲੋਕ ਸਿੰਘ ਹੀ ਸੱਦੀ ਜਾਂਦੇ ਹਨ, ਪੰਜਾਬ ਦੀ ਤ੍ਰਾਸਦੀ ਬਣ ਗਈ ਹੈ ਕਿ ਦੂਜਿਆਂ ਸੂਬਿਆਂ ਦੀ ਆਮਦ ਦਾ ਕੋਈ ਜਨਮ ਭੂਮੀ ਵਾਲਾ ਹਿੱਤ ਨਹੀਂ ਤਾਂ ਭਵਿੱਖ ਦ੍ਰਿੜ ਘੁਰਾ ਹੋਵੇਗਾ, ਬਰਤਾਨੀਆਂ ਹੀ ਦੇਖ ਲਵੋ, ਪਾਸਪੋਰਟ ਹਨ ਪਰ ਹਿੱਤ ਤੇ ਵਫ਼ਾਦਾਰੀ ਕਿਸੇ ਦੀ ਨਹੀਂ, ਸਾਡੀ ਭੀ ਨਹੀਂ, ਅਸੀਂ ਕਦੀ ਦੇਸ਼ ਭਲਾਈ ਦੀ ਸੋਚੀ ਹੈ ? ਹੁਣ ਯੂਨੀਅਨਾਂ ਰੇਲ ਹੜਤਾਲ ਤੇ ਕਦੀ ਸਾਡੇ ਭਾਈਬੰਦ ਨਹੀਂ ਕੁਸਕਣਗੇ ਕਿ ਦੇਸ਼ ਦੀ ਆਰਥਿਕਤਾ ਮੰਦੀ ਹੋ ਜਾਊ, ਲੋਕਾਂ ਨੂੰ ਭੀੜ ਤੇ ਕਈ ਅਣਸੁਖਾਵੇਂ ਭਾਣੇ ਭੀ ਵਰਤ ਸਕਦੇ ਹਨ, ਬੱਸ ਪਹਿਲਾਂ ਬੌਰਿਸ ਲਾਹੋ ਰੁਆਡਾਂ ਕਾਂਡ, ਹਰ ਦਿਨ ਭਸੂੜੀ ਸੋਸ਼ਲ-ਮੀਡੀਏ ਨੇ ਜੀਵਨ ਦੁੱਭਰ ਕੀਤਾ ਪਿਆ, ਪਰ ਲੋਕ ਟਿੱਚਰਾਂ ਤੇ ਧਾਰਮਿਕ ਅਦਾਰੇ ਅੱਡ ਆਪਣੀਆਂ ਬੀਨਾਂ ਬਜਾਉਣ ਤੇ ਨੇ, ਬੜੇ ਸਿਆਣੇ, ਸੁਘੜ ਤੇ ਉੱਚੇ ਦਮਾਗ ਵਾਲੇ ਲੇਖਕ ਲਾਲਸਾ, ਲਾਲਚ ਅਤੇ ਹਉਮੇ ਵਿੱਚ ਧਸੇ ਪਏ ਹਨ, ਦਿਨੋ ਦਿਨ ਧਰਮ ਦਾ ਮੰਡੀਕਰਨ ਵਿਦੇਸ਼ੀ ਤਾਂ ਧਨ ਨੇ ਮੱਤ ਮਾਰੀ ਪਈ, ਗੁਰਦੁਆਰਿਆਂ ਕੋਲ ਅੰਨਾ ਧਨ ਸਾਰਾ ਦਸਵੰਧ ਨਹੀਂ, ਬਾਕੀ ਤਾਂ ਪਾਠਾਂ ਦੀਆਂ ਚੋਟੀ ਦੀਆਂ ਫੀਸਾਂ ਤੇ ਹਰ ਕੋਨਾ ਗੁਰੂ ਘਰਾਂ ਦਾ ਕਿਰਾਏ ਤੇ, ਸ਼ਰਧਾ ਭਾਵਨਾ ਨਾ ਸੰਗਤਾਂ ਵਿੱਚ ਹੈ ਨਾ ਪ੍ਰਬੰਧ ਵਿੱਚ, ਰੀਤ-ਰਸਮਾਂ ਰਿਵਾਜ ਹਨ, ਸੇਵਾਦਾਰ ਆਪਣਾ ਸਮਾਂ ਕੱਟਣ ਜਾਂਦੇ ਹਨ, ਹਲੇਮੀ ਦੇਖੀ ਹੈ ਕਿਸੇ ਵਿੱਚ, ਫੇਰ ਅਸੀਂ ਪ੍ਰਮੇਸ਼ਰ ਨੂੰ ਗੁਰੂ ਨੂੰ ਅਰਦਾਸਾਂ ਕਰੀ ਜਾਂਦੇ ਹਾਂ, ਸਾਨੂੰ ਰਾਜ ਭਾਗ ਦੇਹ, ਕੀ ਸਿੱਖ ਰਾਜ ਆਹ ਹੋਵੇਗਾ ? ਨਾਲੇ ਪੁਰਾਣਾ ਸਿੱਖ ਰਾਜ ਇਨ੍ਹਾਂ ਲੀਹਾਂ &lsquoਤੇ ਸੀ ? ਕੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਿਰੋਲ ਸਿੱਖ ਰਾਜ ਸੀ ? ਬੱਸ ਖਾਜਾ ਤੇ ਭਾਜੀ ਰਲਾਈ ਜਾਵੋ ਕੌਣ ਪਰਖ ਕਰਦਾ ਹੈ, ਜੋ ਆਖ ਤੇ ਲਿਖ ਦਿਉ ਉਹ ਹੀ ਸੋਚ ਹੈ ਨਾ ਤਾਂ ਸਿੱਖਾਂ ਦਾ ਸਹਿਣ ਸ਼ੀਲਤਾ ਤੇ ਸੁਹਿਰਦਤਾ ਦਾ ਚਰਿੱਤਰ ਹੀ ਹੈ, ਮੈਂ ਦੁਖੀ ਹੁੰਦੀ ਹਾਂ ਜਦੋਂ ਆਹ ਸਾਡੇ ਇਕ ਚੈਨਲ ਤੇ ਬੁਲਾਰੇ ਐਸੀ ਭੱਦੀ ਤੇ ਅਸ਼ਲੀਲ ਬੋਲੀ ਬੋਲਦੇ ਹਨ, ਕਦੀ ਤਾਂ ਪ੍ਰੀਜੈਂਟਰ ਟੋਕ ਦਿੰਦਾ ਹੈ, ਪਰ ਕਦੀ ਇਹ ਨਹੀਂ ਆਖਦੇ ਕਿ ਇਸ ਬੰਦੇ ਦਾ ਟੈਲੀਫੂਨ ਬੈਨ ਕਰੋ, ਮੁੜਦੇ ਨਹੀਂ, ਕਾਲ ਲਵਾਂਗੇ, ਦੂਜਿਆਂ ਨੂੰ ਕੰਨ ਹੋਣ ਭ੍ਰਿਸ਼ਟ ਬੁੱਧੀ ਹੀ ਨਹੀਂ ਉਹ ਭਲੇਮਾਣਸ ਭੀ ਨਹੀਂ ਹਨ, ਪਰ ਚੈਨਲ ਤਾਂ ਪੈਸੇ ਦਾ ਭਾਈਵਾਲ ਹੈ ।
ਪਰਚਾ ਪੜਚੋਲ : ਕਿਸੇ ਭੀ ਧਰਮ ਦੇ ਰਹਿਬਰ ਵਿਰੁੱਧ ਟਿੱਪਣੀ ਵਿਵਰਜਤ ਹੋਵੇ, ਕਿਰਨ ਬੇਦੀ ਦੀ ਪੁਸਤਕ ਦੀ ਮਸ਼ਹੂਰੀ ਸਿੱਖ ਆਗੂਆਂ ਨੇ ਵੱਡੀ ਪੱਧਰ ਤੇ ਕਰ ਦਿੱਤੀ, ਲੋੜ ਨੀ ਸੀ, ਭਾਜਪਾ ਨੇ ਰਾਹੁਲ ਗਾਂਧੀ ਨੂੰ ਜਕੜ ਕੇ ਕਾਂਗਰਸ ਦੀ ਪੱਟੀ ਮੇਸ ਕਰਨ ਦੀ ਥਾਂ ਸੁਰਜੀਤ ਕਰ ਦਿੱਤੀ, ਪੰਜਾਬ ਵਿੱਚ ਭੀ ਆਮ ਜੇਲ੍ਹੀ ਡੱਕਾਂਗੇ ਦੇ ਹੀ ਪ੍ਰੋਗਰਾਮ ਹਨ ਵਾਅਦੇ ਨਹੀਂ ਬੱਸ ਆਹ ਹੀ ਪੂਰਾ ਕਰਨਾ ਹੈ, ਉਧਰ ਸਾਡਾ ਸਿੱਖ ਪ੍ਰਚਾਰ ਹਰ ਦਮ ਸ਼ਹੀਦੀਆਂ ਨੂੰ ਹੀ ਜੀਵਨ ਦੱਸ ਕੇ ਸਾਧਾਰਨ ਸਿੱਖ ਨੂੰ ਉਕਤਾ ਰਿਹਾ ਹੈ, ਧਰਮ ਅਮਨ ਸ਼ਾਂਤੀ ਪ੍ਰਦਾਨ ਕਰੇ ਨਾ ਕਿ ਤਣਾਉ ਪਰ ਰੋਜ਼ੀ ਦੇ ਸਾਧਨਾਂ ਨੇ ਇਹ ਹੀ ਰਾਹ ਗਾਡੀ ਬਣਾ ਦਿੱਤਾ, ਮੇਰੀ ਦਲੀਲ ਹੈ ਕਿ ਪੜ੍ਹੇ ਲਿਖੇ ਗੱਭਰੂਆਂ ਨੂੰ ਸਮੇਂ ਦੇ ਹਾਣੀ ਬਣਾਉ, ਭਵਿੱਖ ਹਨ, ਸਹਿਣ ਸਹਿਜ ਸ਼ੀਲਤਾ ਪ੍ਰਬਲ ਹੋਵੇ ਅਤੇ ਮੈਂ ਅਨੁਭਵ ਕਰਦੀ ਹਾਂ ਕਿ ਸਦੀ ਤੱਕ ਸਤਿਯੁੱਗ ਨਹੀਂ ਕਲਯੁੱਗ ਹੋਵੇਗਾ, ਮਨੱੁਖ ਜਲਾਦੀ ਹੋਣਗੇ, ਪਹਿਲੇ ਕਲਯੁੱਗ ਨੂੰ ਮਾਤ ਪਾ ਦੇਣਗੇ, ਭਾਵੇਂ ਘੱਟ ਤਾਂ ਹੁਣ ਭੀ ਨਹੀਂ, ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਤਾਂ ਅਸੀਂ ਮਿਲ ਬੈਠ ਕਰ ਨਹੀਂ ਸਕਦੇ, ਰਾਜ ਭਾਗ ਚਲਾ ਲਵਾਂਗੇ, 19 ਜੂਨ ਚਲੋ ਸ਼ਹੀਦਾਂ ਦੇ ਨਉਂ ਤੇ ਲੰਡਨ ਦੇਖ ਆਇਉ, ਲੇਖਕ ਆਪਣੀਆਂ ਬੰਸਰੀਆਂ ਬਜਾਈ ਜਾਂਦੇ ਹਨ, ਜਿੰਨੀ ਧਾਂਦਲੇਗਰਦੀ ਸਿੱਖਾਂ ਵਿੱਚ ਹੈ, ਇਨਾਮ ਜੇਤੂ ਹਨ, ਝੂਠ ਮਾਰਦਾ ਹੈ ਸਾਨੂੰ ਨਾਮਣਾ ਖੱਟਣ ਨੂੰ ਧਮਕੀਆਂ ਵੀ ਸ਼ਿਕਾਇਤ ਨਾਲੇ ਇਹ ਡਰਦੇ ਨੀ, ਇਹ ਸੇਵਾ ਤੇ ਸਦਭਾਵਨਾ ਤੇ ਕੌਮ ਦੇ ਚਹੇਤੇ ਹਨ, ਦੇਖੋ ਚੈਨਲਾਂ ਤੇ ਕਿੰਨਾ ਪੈਸਾ ਮਸ਼ਹੂਰੀ ਲਈ ਪਰ ਅਖਬਾਰਾਂ ਵਿੱਚ ਇਸ਼ਤਿਹਾਰ ਵੇਲੇ ਮੰਦਾ ਹੈ, ਕੋਚਾਂ ਢੋਹਣ ਲਈ ਮੰਦਵਾੜਾ ਕਿਧਰੇ ਨਹੀਂ ਪੈਸਾ ਗੁਰਦੁਆਰਿਆਂ ਦਾ ਜੋ ਹੈ, ਪੰਜਾਬੀ ਗੱਭਰੂ, ਬੋਲੀ ਭਾਸ਼ਾ ਤੇ ਸੋਚ ਤੋਂ ਦੂਰ ਹੋਣਗੇ ਤਾਂ ਕਿਹੜੇ ਰਾਜ ਭਾਗ ਦੀ ਵਿਚਾਰਧਾਰਾ ? ਹਨੇਰਗਰਦੀ ਆਹ ਟੈਲੀਫੂਨ ਚਿੱਪਾਂ, ਸਿੰਮਾਂ ਖਰੀਦ ਕੇ ਟੈਲੀਫੂਨ ਕਰ ਕਰ ਸਿੱਟੀ ਜਾਂਦੇ ਨੇ, ਹਫੜਾ ਦਫੜੀ ਹੁਣ ਆਹ ਸੰਗਰੂਰ ਚੋਣ ਦੇਖੋ, ਕੀ ਕੀ ਤੌਖਲੇ, ਕੇਵਲ ਸਿਆਸਤਦਾਨਾਂ ਦਾ ਹੀ ਨਹੀਂ ਲੋਕ ਭੀ ਦਿਆਨਤਦਾਰੀ ਨਾਲ ਚੋਣ ਕਰਦੇ ਹਨ, ਨਾ ਕਿਸੇ ਭਲਾਈ ਲਈ ਬੱਸ ਜੀ ਤਮਾਸ਼ੇ ਸੋਸ਼ਲ ਮੀਡੀਏ ਦੇ, ਹੈ ਕੋਈ ਸਰਕਾਰ ਇਸ ਪਾਸੇ ਕੋਈ ਕਾਨੂੰਨੀ ਧਾਰਾ ਵੱਲ ਸੁਚੇਤ ? ਭਲੇਮਾਣਸੀ ਦੀ ਸੱਭਿਅਤਾ ਦੀ ਅੱਜ ਕੋਈ ਵਿਚਾਰਧਾਰਾ ਨਹੀਂ, ਨਿੱਕੇ ਤੋਂ ਬੁੱੁਢ ਤੱਕ ਮੱਤ ਦੀ ਪੱਟੀ ਮੇਸ ਧਰੀ, ਐਨੀ ਅਸ਼ਲੀਲ ਬੋਲੀ ਚੈਨਲਾਂ &lsquoਤੇ ਆਹ ਬੁਡੜੇ ਠੇਰੇ ਠਰਕੇ ਹੋਏ ਬੋਲ ਕੇ ਧਰਮ ਕੌਮ ਦਾ ਜਨਾਜ਼ਾ ਕੱਢਦੇ ਹਨ, ਕੋਈ ਨਹੀਂ ਆਖਦਾ ਦੱਸ ਇਹ ਕੌਣ ਹਨ, ਸਮਾਜੀ ਡੰਨ ਲਾਈਏ, ਵੀਰ ਫੂਨ ਕਰਕੇ ਕਹਿੰਦਾ ਭੈਣ ਜੀ ਆਹ ਗੁਰਦੁਆਰਿਆਂ ਵਾਲਿਆਂ ਨੂੰ ਸਮਝਾਵੋ ਮੈਂ ਕਿਹਾ ਵੀਰ ਜੀ ਤੁਸੀਂ ਉਥੇ ਹੀ ਸਮਝਾ ਦੇਣਾ ਸੀ, ਕਹਿਣ ਲੱਗੇ ਸਾਨੂੰ ਕੌਣ ਸੁਣਦਾ ਹੈ, ਮੈਂ ਹੱਸ ਕੇ ਕਿਹਾ ਮੈਂ ਰਾਜਧਾਨੀ ਹਾਂ, ਇਥੇ ਤਾਂ ਗੁਰੂ ਤੋਂ ਨੀ ਭੈਅ ਖਾਂਦੇ, ਮੇਰੇ ਵਰਗੇ ਨਿਮਾਣੇ ਕੌਣ ? ਅਖਬਾਰ ਤੋਂ ਡਰਦੇ ਨੇ ਭੈਣ ਜੀ ਭਰਾ ਮੇਰਿਆ ਅਖਬਾਰ ਤੁਸੀਂ ਤਾਂ ਆਪ ਨੀ ਖਰੀਦਦੇ, ਮੈਨੂੰ ਪਤਾ ਜੋ ਹੈ ਪੌਂਡ ਖਰਚਣ ਦੀ ਆਦਤ ਨਹੀਂ, ਬੱਸ ਹੁਕਮ ਦਾਗ ਦੇਣਗੇ, ਮੇਰੇ ਵਰਗੇ ਕੁਝ ਗਿਣਤੀ ਸਮੇਂ ਦੇ ਰੰਗ ਦੇਖਕੇ ਝੂਰਦੇ ਨੇ, ਵਾਹ ਚੱਲਦੀ ਨਹੀਂ ਸਮਾਂ ਸਾਡੇ ਵੇਲੇ ਦੇ ਵਿਚਾਰਾਂ ਦਾ ਹੈ ਨਹੀਂ ਠੀਕ ਹੈ ਬਦਲਾਅ ਕੁਦਰਤ ਦੇ ਭੀ ਹਨ, ਪਰ ਉਹ ਭੀ ਅਸੀਂ ਅਗੜੇ ਦੁਘੜੇ ਕਰ ਦੇਈਦੇ ਹਨ, ਚਲੋ ਦਬੱਲੀ ਚੱਲੋ, ਬੇਖੌਫ ਹੋ ਕੇ ਦੌੜਾਂ ਦੇਖਣ ਵਾਲੇ, ਜੀਊਂਦੇ ਰਹਿਣ ਮੈਂ ਤਾਂ ਝਰੀਟਾਂ ਹੀ ਵਾਹ ਸਕਦੀ ਹਾਂ, ਤੁਹਾਡੀਆਂ ਅਸ਼ੀਰਵਾਦਾਂ ਦੀ ਰਿਣੀ ਹਾਂ, ਸੁਖੀ ਵਸੋ ।
-ਬਲਵਿੰਦਰ ਕੌਰ ਚਾਹਲ ਸਾਊਥਾਲ