image caption:

75 ਸਾਲ ਬਾਅਦ ਵੀ ਰੁਲ ਰਿਹਾ ਹੈ ਸ਼ਹੀਦ ਊਧਮ ਸਿੰਘ ਦਾ ਸਮਾਨ- ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦਾ ਇਜਲਾਸ 9 ਜੁਲਾਈ ਨੂੰ

ਦਲਜੀਤ ਕੌਰ ਭਵਾਨੀਗੜ੍ਹ

ਸੁਨਾਮ ਊਧਮ ਸਿੰਘ ਵਾਲਾ, 8 ਜੁਲਾਈ, 2022: ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਆਗੂਆਂ ਵੱਲੋਂ ਮੀਟਿੰਗ ਕਰਕੇ ਕਿ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੰਗਰੇਜ਼ਾਂ ਦੇ ਭਾਰਤ ਵਿਚੋਂ ਜਾਣ ਦੇ 75 ਸਾਲ ਬਾਅਦ ਵੀ ਸ਼ਹੀਦ ਊਧਮ ਸਿੰਘ ਦਾ ਸਮਾਨ ਰੁਲਣਾ ਦੇਸ਼ ਲਈ ਸ਼ਰਮ ਦੀ ਗੱਲ ਹੈ।

ਮੰਚ ਦੇ ਆਗੂਆਂ ਨੇ ਕਿਹਾ ਕਿ ਸੁਨਾਮ ਊਧਮ ਸਿੰਘ ਵਾਲਾ ਵਿੱਚ ਸ਼ਹੀਦ ਦਾ ਮਿਊਜ਼ੀਅਮ 31 ਜੁਲਾਈ 2021 ਨੂੰ ਬਣਾਇਆ ਗਿਆ ਸੀ ਜਿਸ ਨੂੰ ਬਣੇ ਸਾਲ ਹੋਣ ਵਾਲਾ ਹੈ ਪਰ ਅੱਜ ਤੱਕ ਸ਼ਹੀਦ ਨਾਲ ਸਬੰਧਤ ਇੱਕ ਵੀ ਸਮਾਨ ਮਿਊਜ਼ੀਅਮ ਵਿੱਚ ਲਿਆ ਕਿ ਨਹੀਂ ਰੱਖਿਆ ਗਿਆ। ਸ਼ਹੀਦ ਦੀਆਂ ਅਸਥੀਆਂ ਦੇ ਦੋ ਕਲਸ਼ ਅੱਜ ਵੀ ਸੁਨਾਮ ਊਧਮ ਸਿੰਘ ਵਾਲਾ ਦੇ ਸਰਕਾਰੀ ਕਾਲਜ ਦੀ ਲਾਇਬਰੇਰੀ ਵਿੱਚ ਰੁਲ ਰਹੇ ਹਨ। ਸ਼ਹੀਦ ਦਾ ਉਸੇ ਤਰ੍ਹਾਂ ਹੋਰ ਸਮਾਨ ਅੱਜ ਵੀ ਦੇਸ਼ ਤੇ ਵਿਦੇਸ਼ਾਂ ਵਿਚ ਰੁੱਲ ਰਿਹਾ ਹੈ।

ਮੰਚ ਆਗੂਆਂ ਨੇ ਦੱਸਿਆ ਕਿ ਅਸੀਂ ਇਸ ਲਈ ਪ੍ਰਸ਼ਾਸਨ ਨੂੰ ਮਿਲ ਕੇ ਧਿਆਨ ਵਿੱਚ ਲਿਆ ਚੁੱਕੇ ਹਾਂ ਤੇ ਐੱਮ. ਐੱਲ.ਏ. ਅਮਨ ਅਰੋੜਾ ਜੀ ਜਿਹੜੇ ਹੁਣ ਮੰਤਰੀ ਬਣ ਗਏ ਹਨ ਨੂੰ ਪਬਲਿਕ ਮਿਲਣੀ ਦੋਰਾਨ ਮੰਗ ਪੱਤਰ ਦੇ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਅਸੀਂ ਸਮਾਂ ਲੈਣ ਲਈ ਪੱਤਰ ਲਿਖ ਚੁੱਕੇ ਹਾਂ ਉਹਨਾਂ ਦੇ ਸਮਾਂ ਦੇਣ ਦਾ ਇੰਤਜ਼ਾਰ ਕਰ ਰਹੇ ਹਾਂ।

ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋਂ ਆਪਣੀ ਸੰਸਥਾ ਨੂੰ ਇੱਕਜੁੱਟ ਤੇ ਮਜ਼ਬੂਤ ਕਰਨ ਲਈ 9 ਜੁਲਾਈ ਨੂੰ ਮੰਚ ਦਾ ਇਜਲਾਸ ਇੰਟਰਨੈਸ਼ਨਲ ਆਕਸਫੋਰਡ ਸਕੂਲ ਵਿੱਚ ਕੀਤਾ ਜਾ ਰਿਹਾ ਹੈ। ਇਸ ਮੋਕੇ ਸ੍ਰੀ ਬਿਰਜ ਲਾਲ ਜੀ ਮੁੱਖ ਮਹਿਮਾਨ ਹੋਣਗੇ। ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਮੰਚ ਸ਼ਹੀਦ ਦੀ ਸਹੀ ਸੋਚ ਨੂੰ ਸੁਨਾਮ ਊਧਮ ਸਿੰਘ ਵਾਲਾ ਵਿੱਚ ਤੇ ਇਸ ਦੇ ਆਸ-ਪਾਸ ਰਹਿੰਦੇ ਲੋਕਾਂ ਤੱਕ ਲੈਕੇ ਜਾਵੇਗਾ ।

ਇਸ ਮੀਟਿੰਗ ਵਿੱਚ ਅਨਿਲ ਕੁਮਾਰ, ਗੁਰਮੇਲ ਸਿੰਘ, ਦਾਤਾ ਸਿੰਘ ਨਮੋਲ, ਬਲਵੀਰ ਚੰਦ ਲੌਂਗੋਵਾਲ, ਵਿਸਵ ਕਾਂਤ ਦਵਿੰਦਰ ਸਿੰਘ, ਪਵਨ ਛਾਜਲਾ, ਰਾਕੇਸ਼ ਕੁਮਾਰ, ਸੰਜੀਵ ਕੁਮਾਰ, ਬਲਜੀਤ ਨਮੋਲ, ਪਦਮ ਸਿੰਘ ਤੇ ਹੋਰ ਕਈ ਆਗੂ ਮੋਜੂਦ ਸਨ।