image caption:

ਨਿਊਜਰਸੀ ਚ’ ਸਬਜ਼ੀ ਮੰਡੀ ਕੈਸ਼ ਐਂਡ ਕੈਰੀ ਦੇ ਸਫਲ ਬਿਜਨੈੱਸਮੈਨ ਜੱਸੀ ਨਿੱਝਰ ਨੂੰ ਪੁੱਜਾਭਾਰੀ ਸਦਮਾ, ਨੋਜਵਾਨ ਇਕੋ ਹੀ ਨੋਜਵਾਨ ਪੁੱਤਰ ਪੁਨੀਤ ਨਿੱਝਰ ਸਮੇਤ ਤਿੰਨ ਪੰਜਾਬੀ ਨੋਜਵਾਨਾਂ ਦੀ ਸੜਕ ਕਾਰ, ਹਾਦਸੇ ਹੋਈ ਮੋਤ

 ਨਿਊਯਾਰਕ (ਰਾਜ ਗੋਗਨਾ)&mdashਅਮਰੀਕਾ ਦੇ ਨਿਊਜਰਸੀ ਸੂਬੇ ਚ&rsquo ਰਹਿੰਦੇ ਪ੍ਰਸਿੱਧ ਕਾਰੋਬਾਰੀ  ਸਮਾਜ ਸੇਵੀ, ਮਿਲਾਪੜੇ ਅਤੇ ਬਹੁਤ ਸਾਉ ਸੁਭਾਅ ਦੇ ਮਾਲਿਕ ਜਸਵੀਰ ਸਿੰਘ ਜੱਸੀ&rsquo ਦੇ ਬੇਟੇ ਅਤੇ ਪਾਲੇ ਨਿੱਝਰ ਦੇ ਸੱਕੇ ਭਤੀਜੇ ਪੁਨੀਤ ਸਿੰਘ ਨਿੱਝਰ ਸਮੇਤ ਨਿਊਯਾਰਕ ਦੇ ਲੌਗਾਆਈਲੈਡ ਦੇ ਇਲਾਕੇ ਚ&rsquo ਬੀਤੇਂ ਦਿਨ ਹੋਏ ਇਕ ਸੜਕ ਕਾਰ ਹਾਦਸੇ ਚ&rsquo ਉਹਨਾਂ ਦੇ ਬੇਟੇ ਪੁਨੀਤ ਸਿੰਘ ਨਿੱਝਰ ਅਤੇ ਕਾਰ ਚ&rsquo ਸਵਾਰ ਉਸ ਦੇ ਦੋ ਦੋਸਤਾਂ ਦੀ ਮੋਤ  ਹੋ ਜਾਣ ਦੇ ਬਾਰੇ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮੋਕੇ ਤੇ ਹੀ ਮਾਰੇ ਗਏ ਇਹ ਸਾਰੇ ਨੋਜਵਾਨ ਬਾਸਕਟਬਾਲ ਦੇ ਚੰਗੇ ਖਿਡਾਰੀ ਸਨ। ਇਹ ਦਰਦਨਾਇਕ ਹਾਦਸਾ ਨਿਊਯਾਰਕ ਸੂਬੇ ਦੇ ਨੋਰਦਨ ਸਟੇਟ ਪਾਰਕਵੇਅ ਨਸਾਉ ਕਾਉਟੀ ਖੇਤਰ ਦੇ ਨਾਰਥ ਹੈਪਸਟੈਡ ਕਸਬੇ ਨੇੜੇ ਵਾਪਰਿਆ, ਜਦੋ ਉਹਨਾਂ ਦਾ ਵਾਹਨ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰਖ਼ਤਾਂ ਚ&rsquo ਜਾ ਟਕਰਾਇਆ,ਜਿਸ ਨੂੰ ਅੱਗ ਲੱਗਣ ਕਾਰਨ ਇਹ ਨੋਜਵਾਨ ਬਾਹਰ ਨਿਕਲ ਨਹੀਂ ਸਕੇ। ਜਿੰਨਾ ਦੀ ਵਾਹਨ ਨੂੰ ਲੱਗੀ ਭਿਆਨਕ ਅੱਗ ਦੀ ਲਪੇਟ ਵਿੱਚ ਆ ਕੇ ਮਾਰੇ ਗਏ। ਜਿੰਨਾ ਦੀ ਸ਼ਨਾਖਤ ਪੁਨੀਤ ਸਿੰਘ ਨਿੱਝਰ ਪੁੱਤਰ ਜਸਵੀਰ ਸਿੰਘ ਜੱਸੀ ਸ਼ਬਜੀ ਮੰਡੀ ਵਾਲੇ ਜਿਸ ਪਰਿਵਾਰ ਦਾ ਪਿਛੋਕੜ ਪੰਜਾਬ ਤੋ ਜਿਲ੍ਹਾ ਜਲੰਧਰ ਦੇ ਪਿੰਡ ਨਿੱਝਰਾ ਹੈ। ਕਾਰ ਸਵਾਰ ਦੂਜੇ ਮਾਰੇ ਗਏ ਪੰਜਾਬੀ ਨੋਜਵਾਨਾ ਦੀ ਸ਼ਨਾਖਤ ਅਮਰਜੀਤ ਸਿੰਘ ਅਤੇ ਹਰਪਾਲ ਸਿੰਘ ਦੇ ਵਜੋਂ ਹੋਈ ਹੈ।