image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਸਾਡੇ ਕੁਝ ਨੌਜਵਾਨ ਜਾਣੇ ਅਨਜਾਣੇ ਚੁੱਕਾਂ ਵਿੱਚ ਆ ਕੇ ਅਣਉਚਿੱਤ ਢੰਗ ਅਪਨਾ ਲੈਂਦੇ ਹਨ, ਜੋ ਜੀਵਨ ਲਈ ਉਪੱਧਰ ਬਣ ਜਾਂਦੇ ਨੇ,

ਮਨੁੱਖ ਜਨਮ ਦੁਰਲਭ ਹੈ, ਵਾਰ ਵਾਰ ਨਹੀਂ ਮਿਲਦਾ, ਕੋਈ ਕਿੰਤੂ ਪ੍ਰੰਤੂ ਤਾਂ ਹੈ ਨਹੀਂ, ਪਰ ਤੱਥ ਕੀ ਹਨ ਸੰਸਾਰ ਰੂਪੀ ਧਰਾਤਲ ਤੇ, ਜੰਗਲ ਵੱਲ ਬੂਟੇ ਪਹਾੜ, ਪੱਧਰੇ ਅਤੇ ਅਨੇਕ ਪ੍ਰਕਾਰ ਦੇ ਜੀਵ, ਜੰਤੂ, ਕੀੜੇ ਮਕੌੜੇ ਤੇ ਜਾਨਵਰ ਹੋਣਗੇ ਸ਼ਾਇਦ ਤਾਂ ਹੀ ਤਾਂ ਡਾਰਵਿਨ ਆਪਣੀ ਖੋਜ ਵਿੱਚ ਮਨੁੱਖ ਦੀ ਬਣਤਰ ਨੂੰ ਬਾਂਦਰ ਤੋਂ ਦੱਸਿਆ, ਖੈਰ ਇਹ ਪੂਰਨ ਪ੍ਰਮੰਨੀ ਨਹੀਂ ਗਈ ਵਿਥਿਆ ਹੈ ਪਰ ਵਿਸ਼ਾ ਹੈ ਕਿ ਖੋਜ ਨੇ ਸਿੱਧ ਨਹੀਂ ਕੀਤਾ ਕਿ ਦੇਵਤੇ ਤੋਂ ਪਹਿਲਾਂ ਦੈਂਤ ਜਾਂ ਜਾਹਲ ਹੀ ਸਨ ਰਚਨਹਾਰ ਨੇ ਭਾਈ ਦੇਖ ਕੇ ਮਨੁੱਖ ਨੂੰ ਸਾਜਿਆ ਹੋਵੇ, ਫੇਰ ਹੌਲੀ ਹੌਲੀ ਸੋਝੀ ਅਤੇ ਹਿਰਦਾ ਵਿੱਚ ਕੋਮਲ ਅਤੇ ਸੁੱਘੜ ਭਰਿਆ ਹੋਵੇ, ਕਿਉਂਕਿ ਉੱਨਤੀ ਦੇ ਆਧਾਰ ਤੇ ਇਹ ਕੁਝ ਤੱਥ ਭੀ ਲੱਗਦਾ ਹੈ, ਜਾਮਾਂ ਜਿਉਂ ਜਿਉਂ ਵੱਧਦਾ ਫੁੱਲਦਾ ਗਿਆ, ਸ੍ਰਿਸ਼ਟੀ ਤੇ ਕਿਵੇਂ ਸਮੁੰਦਰਾਂ ਵਿੱਚ ਜਹਾਜ਼, ਅੰਬਰ ਵਿੱਚ ਉੜਾਨਾਂ, ਚੰਦ ਸੂਰਜ ਤੇ ਟਾਕੀਆਂ, ਬੜੀ ਸੋਹਣੀ ਪਰਤ ਸੁਹਾਵਣੀ ਬਣਾ ਦਿੱਤੀ, ਜਰੂਰ ਹੀ ਪਰਿਵਾਰ ਦਾ ਮੁਖੀ ਯਾਨੀ ਘੜਤਾ ਪ੍ਰਸੰਨ ਹੋਵੇਗਾ ਕਿ ਮੇਰੇ ਬੱਚਿਆਂ ਨੇ ਮੇਰੀ ਕੀਤੀ ਨੂੰ ਕਿਵੇਂ ਪ੍ਰਫੁੱਲਤ ਕਰ ਤਾ, ਹੁਣ ਆਪਾਂ ਵਿਚਾਰੀਏ ਕਿ ਸੋਚ ਗਿਆਨ, ਵਿੱਦਿਆ ਅਤੇ ਕੀ ਕੀ ਹੁਨਰ ਮਨੁੱਖ ਵਿੱਚ ਹਨ ਸੰਸਾਰ ਬੜਾ ਅੱਡਰਾ ਹੈ, ਹਰ ਦੇਸ਼ ਵਿੱਚ, ਖਿੱਤੇ ਵਿੱਚ ਵੱਖਰੇ ਤੇ ਭਿੰਨਤਾ ਨਾਲ ਜੀਵਨ ਮਿਲਦੇ ਹਨ, ਪਰ ਰੰਗ ਢੰਗ ਕੱਦ ਕਾਠ ਭਾਵੇਂ ਅਣੋਖੇ ਹੋਣ ਫਿਤਰਤ ਤਾਂ ਜਰੂਰ ਮਨੁੱਖੀ ਹੈ, ਭਲੇ, ਬੁਰੇ, ਦੇਵੀ, ਦੇਵਤੇ, ਗੁਰੂ, ਪੀਰ, ਪੈਗੰਬਰ ਸਭ ਦੇ ਜ਼ਿਕਰ ਸੁਣੀਦੇ ਹਨ, ਦੈਂਤਾਂ ਦੇ ਭੀ ਹਨ, ਮੇਰਾ ਮੰਨਣਾ ਹੈ ਕਿ ਸਮਾਂ ਮੁੜ ਮੁੜ ਕੇ ਆਉਂਦਾ ਹੈ, ਕਦੀ ਸਤਯੁੱਗ ਭੀ ਹੋਵੇਗਾ, ਕਲਯੁੱਗ ਭੀ, ਸਾਡਾ ਤਾਂ ਵਾਸਤਾ ਕੇਵਲ ਵਿਚਰ ਰਹੇ ਨਾਲ ਹੈ, ਜੋ ਸਾਨੂੰ ਪ੍ਰਭਾਵਤ ਕਰਦਾ ਹੈ, ਮਨੁੱਖ ਦੀ ਜ਼ਿੰਦਗੀ 100 ਸਾਲ ਤੋਂ ਉੱਪਰ ਭੀ ਸੀ, ਘੱਟ ਭੀ, ਜਵਾਨੀ ਨੂੰ ਕੇਵਲ 25-30 ਸਾਲ ਹੀ ਸਮਝਦੇ ਸੀ, ਅੱਜ ਤਾਂ 40 ਤੋਂ ਅਰੰਭਤਾ ਹੈ, 60 ਸਾਲ ਤੱਕ ਜਵਾਨ ਹੀ ਹਨ, ਖੈਰ ਵਿਗਿਆਨ ਦਾ ਭੀ ਭਾਗ ਹੈ, ਆਰਥਿਕਤਾ ਦਾ ਭੀ, ਪਰ ਕੁਝ ਵਰ੍ਹਿਆਂ ਤੋਂ ਵਰਤੋਂ ਦੀ ਥਾਂ ਅਸੀਂ ਦੁਰਵਰਤੋਂ ਕਰਨ ਲੱਗ ਪਏ ਹਾਂ, ਸਿੱਟੇ ਭਿਆਨਕ ਹਨ, ਮਨੁੱਖਾਂ ਨੇ ਧਰਤੀ ਤੇ ਆ ਕੇ ਪੀਰ, ਦੇਵਤੇ, ਪੈਗੰਬਰ ਰੂਪਾਂ ਵਿੱਚ ਜੀਵਨ ਦੇ ਪੱਧਰ ਨੂੰ ਇਕੱਠੇ ਹੋ ਕੇ ਵਿਧੀ ਵਿੱਚ ਰਹਿ ਕੇ ਜੀਊਣ ਲਈ ਵਿਉਤਾਂ ਘੜੀਆਂ, ਆਪਣੇ ਆਪਣੇ ਮਨ ਦੀ ਚੇਟਕ ਨਾਲ ਉਹਨੂੰ ਧਰਮ ਦਾ ਨਉਂ ਦੇ ਦਿੱਤਾ, ਰਹੁ ਰੀਤ ਤਾਂ ਉੱਤਮ ਸੀ ਪਰ ਵਰਤੋਂ ਸਹੀ ਨਾ ਹੋਣ ਕਰਕੇ ਕਦੀਮ ਤੋਂ ਹੀ ਝਗੜਿਆਂ ਦਾ ਕਾਰਨ ਬਣ ਗਿਆ, ਘੜੀਸੋ ਪਾੜ ਭੀ ਹੈ ਪਰ ਮਨੌਤਾਂ ਭੀ ਹਟੀਆਂ ਨਹੀਂ, ਉਣਤਾਈਆਂ ਲੱਭ ਹੋਰ ਧਰਮ ਸਥਾਪਤ ਕਰਦੇ ਗਏ, ਪਾੜੇ ਵੱਧਦੇ ਗਏ, ਮਨੁੱਖਤਾ ਦੇ ਘਾਣ ਭੀ ਹੁੰਦੇ ਗਏ, ਹਾਲੇ ਭੀ ਪ੍ਰਚੱਲਤ ਹਨ, ਆਪਾਂ ਨੂੰ ਤਾਂ ਆਪਣੇ ਧਰਮ ਬਾਰੇ ਹੀ ਚਿੰਤਾ ਹੋਵੇ, ਕੀੜੀ ਨੂੰ ਠੂਠਾ ਦਰਿਯਾ, ਮੈਂ ਵਿਦਵਾਨ ਨਹੀਂ, ਪਰ ਖੋਜੀ ਮਨ ਹੈ ਤਾਂ ਵਿਚਾਰ ਲਿਖ ਧਰਦੀ ਹਾਂ, ਸੰਸਥਾਵਾਂ ਦਾ ਫਰਜ਼ ਹੈ ਹੱਲ ਲੱਭਣੇ । 
ਵਾਰਤਾ ਦਾ ਮਨਸ਼ਾ ਹੈ ਕਿ ਅਸੀਂ ਆਪਣੇ ਇਸ਼ਟ ਦਾ ਲਾਹਾ ਚੰਗੇ ਜੀਵਨ ਦੀ ਆਸ਼ਾ ਅਭਿਲਾਸ਼ਾ ਨਾਲ ਲੈਣਾ ਹੈ ਜਾਂ ਜੋ ਸਾਹਮਣੇ ਵਾਪਰ ਰਿਹਾ ਹੈ ਇਹਨੂੰ ਸਵੀਕਾਰਨਾ ਹੈ, ਲਿਖਣਾ ਉੱਚਿਤ ਹੀ ਹੋਵੇਗਾ ਕਿ ਭਵਿੱਖ ਦੀ ਪਨੀਰੀ ਕੁਝ ਗ੍ਰਹਿਣ ਕਰਨ ਦੀ ਥਾਂ ਉਚਾਟ ਹੋ ਰਹੀ ਹੈ, ਪਰ ਸਾਡਾ ਆਲਾ ਦੁਆਲਾ ਦੱਬੀ ਚੱਲੋ &lsquoਤੇ ਹੈ, ਧਰਮ ਦਾ ਪਸਾਰਾ ਸਿਖਰਾਂ &lsquoਤੇ ਹੈ, ਕੀ ਅੰਦਰ ਵੱਸ ਰਿਹਾ ਹੈ ? ਨਹੀਂ ਜੀ :- ਹੁਣ ਆਪਾਂ ਬਸਰ ਵੱਲ ਝਾਤੀ ਮਾਰੀਏ, ਅਸੀਂ ਬਰਤਾਨਵੀ ਹਾਂ, ਆਪਣੇ ਦੇਸ਼ ਵਿੱਚ ਸਰਕਾਰਾਂ ਤੇ ਪ੍ਰਜਾ ਦੀ ਆਪਸੀ ਸਾਂਝ ਕੀ ਹੈ, ਪ੍ਰਜਾ ਪੂੰਜੀ, ਕੰਮਕਾਜ ਕਰਕੇ ਪਰਿਵਾਰ ਦੇ ਮੁਖੀ ਦੀ ਤਰ੍ਹਾਂ ਅੱਗੇ ਰੱਖਦੀ ਹੈ, ਉਹ ਉਹਦੀ ਯੋਗਤਾ ਨਾਲ ਵਰਤੋਂ ਕਰਕੇ ਪ੍ਰਬੰਧ ਚਲਾਉਂਦਾ ਹੈ, ਇਸੇ ਤਰ੍ਹਾਂ ਸਰਕਾਰਾਂ ਹੁਣ ਸਾਡੇ ਸਾਹਮਣੇ ਔਕੜਾਂ ਤੇ ਕਈ ਮੁਸੀਬਤਾਂ ਹਨ ਆਰਥਿਕ ਸਥਿਤੀ, ਰੁਜ਼ਗਾਰ, ਮਹਿੰਗਾਈ ਤੇ ਸਿਹਤ ਸੁਵਿਧਾਵਾਂ, ਧੰਨਾਢ ਤਾਂ ਚਲੋ ਅਚਿੰਤ ਹਨ ਪਰ ਸਾਧਾਰਨ ਵਿਅਕਤੀ ਦੁਬਿਧਾ ਵਿੱਚ, ਉਤੋਂ ਪਹਿਲਾਂ ਤਾਂ ਇਹ ਭਾਰਤੀ ਮੂਲ ਦੇ ਰਿਸ਼ੀ ਸੁਨੇਕ ਖੁਦਗਰਜੀ ਕਰਕੇ ਕਿਵੇਂ ਸਰਕਾਰ ਦਾ ਕੂੰਡਾ ਕੀਤਾ, ਖਰਚੇ ਵਧਾ ਤੇ ਡਾਵਾਂਡੋਲ ਹਾਲਤਾਂ ਵਿੱਚ ਸੇਵਾਵਾਂ ਵਿੱਚ ਹੱਲਚਲ, ਡਾਕਟਰ ਆਪ ਤਾਂ ਤਨਖਾਹਾਂ ਵਿੱਚ ਕੋਈ ਘਾਟ ਨਹੀਂ, ਪਰ ਮਰੀਜ਼ਾਂ ਵੱਲ ਅਵੇਸਲੇ, ਉਧਰ ਸਰਕਾਰ ਕੋਲ ਕਿੱਤਾ ਘਾਟ ਕਰਕੇ ਡਰਦੀ ਕੁਸਕਦੀ ਨੀ, ਬੌਰਿਸ ਜੌਹਨਸਨ ਨੂੰ ਇਹ ਗਿਆਨ ਹੋ ਗਿਆ ਸੀ ਕਿ ਦੇਸ਼ ਨੂੰ ਸਰਕਾਰ ਨਹੀਂ ਪੈਸਾ ਬਟੋਰਨੇ ਚਲਾ ਰਹੇ ਹਨ, ਜਦੋਂ ਹੀ ਭਿੰਣਕ ਪਈ ਤਾਂ ਬੌਰਿਸ ਦੇ ਵਿਰੁੱਧ ਸਾਜਿਸ਼ਾਂ ਸਿੱਟਾ ਆਹ ਹੈ, ਰਿਸ਼ੀ ਵਿੱਚ ਪ੍ਰਧਾਨ ਮੰਤਰੀ ਦੀ ਯੋਗਤਾ ਨਹੀਂ, ਉਹ ਕੇਵਲ ਅਕਾਊਂਟਸ ਦਾ ਮਾਹਿਰ ਸੀ, ਬੱਸ ਕੋਰੋਨਾ ਕਾਲ ਵਿੱਚ ਇਕੋ ਹੀ ਪਾਸੇ ਵੱਲ ਦੇਖ ਕੇ ਫਰਲੋ ਸਕੀਮ ਨਾਲ ਆਰਥਿਕ ਪਾਸਾ ਲਕਬੇ ਨੇ ਮਾਰ ਤਾ ਦੁਰਵਰਤੋਂ ਹੋਈ, ਬਣਦਾ ਤਾਂ ਇਹ ਸੀ ਕਿ ਘਰੋਂ ਕੰਮ ਕਰਨ ਤੇ ਮਾਲਕ ਘੱਟ ਤਨਖਾਹ ਤੇ ਕਰਮਚਾਰੀਆਂ ਨੂੰ ਹਦਾਇਤਾਂ ਦਿੰਦੇ, ਪਰ ਇਸ ਆਪ ਮੁਹਾਰੇ ਨੇ ਉਲਟੇ ਬਾਂਸ ਬਰੇਲੀ ਨੂੰ ਕਰਨੀ ਭਰਨੀ ਹੁਣ ਤਾਂ ਸਭ ਭਰ ਰਹੇ ਹਨ, ਪਿਛਲੇ ਇਕ ਅਖ਼ਬਾਰ ਤਾਂ ਇਥੋਂ ਤੱਕ ਲਿਖਤਾ ਕਿ ਲੋਕੀ ਬੌਰਿਸ ਨੂੰ ਮੁੜ ਲੋਚਦੇ ਹਨ, ਪਰ ਭਾਰਤੀ ਲੋਕ ਚਤੁਰ ਹਨ, ਰਿਸ਼ੀ ਤਾਂ ਸੋਚਦਾ ਮੈਂ ਹੀ ਜੰਮਿਆ ਹਾਂ ।
ਕਈ ਵਾਰੀ ਮੈਂ ਭੀ ਸੋਚਦੀ ਹਾਂ ਕਿ ਅਸੀਂ ਸਾਰਾ ਸਮਾਂ ਪੰਜਾਬ ਦੀਆਂ ਹੀ ਗੱਲਾਂ ਕਰੀ ਜਾਂਦੇ ਹਾਂ, ਪਰ ਆਹ ਇਥੇ ਦੇਖੋ ਜਦੋਂ ਭੀ ਟੈਲੀ ਲਾਉ, ਯੂਕੇਰਨ, ਚੀਨ, ਰੂਸ, ਅਮਰੀਕਾ ਆਦਿ ਦੀਆਂ ਖ਼ਬਰਾਂ, ਮਨੁੱਖਤਾ ਦਾ ਅੰਦਰਲਾ ਹਿੱਲ ਗਿਆ ਹੈ । ਪੰਜਾਬ ਦੀ ਅਜੋਕੀ ਦ੍ਰਿਸ਼ਟੀ ਭਾਵੇਂ ਕੁਝ ਵੱਖਰੀ ਹੀ ਹੈ, ਉਥੇ ਰਾਜ ਪਲਟਾ ਇਕ ਖਾਸ ਕਿਸਮ ਦਾ ਲਿਆਂਦਾ ਗਿਆ, ਜੋ ਸਾਫ ਹੈ ਕਿਸੇ ਚੰਗੀ ਮੋਟੀ ਸਕੀਮ ਦਾ ਹਿੱਸਾ ਸੀ, ਪਹਿਲਾਂ ਬੇੇਅਦਬੀ, ਫੇਰ ਆਮ ਪਰ ਤੀਰ ਖੁੰਝ ਗਿਆ, ਇਸ ਵਾਰ ਏਜੰਸੀ ਨੇ ਪੂਰੇ ਵੱਟਿਆਂ ਨਾਲ ਤੋਲਿਆ ਕਿ ਕਿਧਰੇ ਔਂਸ ਦਾ ਭੀ ਫਰਕ ਨਾ ਪੈ ਜਾਵੇ, ਪਰ ਇਸ ਤਰ੍ਹਾਂ ਦੀਆਂ ਚਲਿੱਤਰ ਖੋਰੀਆਂ ਉੱਘੜ ਭੀ ਝੱਟ ਹੀ ਜਾਂਦੀਆਂ ਹਨ, ਪਹਿਲਾਂ ਤਾਂ ਕਾਂਗਰਸ ਤੇ ਆਮ ਭੈਣਾਂ ਸਨ, ਫੇਰ ਸਾਂਢੂ ਖਹਿਬੜ ਪਏ ਤੇ ਆਮ ਦਾ ਕੇਜਰੀਵਾਲ ਸਭ ਨੂੰ ਹਿਸ਼ਤ ਆਖ ਬਲੀ ਕੰਧਾਰੀ ਬਣ ਬੈਠਾ, ਹੁਣ ਇਹਨੂੰ ਕੇਵਲ ਬੀ।ਜੇ।ਪੀ। ਹੀ ਟੱਕਰੂ, ਅਤਿ ਚੁੱਕੀ ਸੀ ਹਮ ਹੀ ਇਮਾਨਦਾਰ ਹਾਂ, ਸਭ ਤਮਾਮ ਨਿਕੰਮੇ, ਪੰਜਾਬ ਵਿੱਚ ਕੀ ਕੀ ਨਹੀਂ ਕੀਤਾ, ਧਨਾਢਾਂ ਤੋਂ ਚੰਦੇ ਤੇ ਕੁਝ ਕੁ ਉਹ ਲੋਕ ਜਾਤ ਪਾਤਾਂ ਵਾਲੇ ਪੇਂਡੂ ਜਿਨ੍ਹਾਂ ਦੀਆਂ ਨਿੱਜੀ ਕਾਰਵਾਈਆਂ ਤੋਂ ਬਚਣ ਦੀਆਂ ਸਕੀਮਾਂ ਸਨ, ਹੁਣ ਲੋਕਾਂ ਦਾ ਧਿਆਨ ਭਟਕਾਉਣ ਲਈ ਤਰ੍ਹਾਂ ਤਰ੍ਹਾਂ ਦੇ ਮਨਸੂਬੇ ਘੜੇ ਜਾ ਰਹੇ ਹਨ, ਘੁਟਾਲੇ ਕੱਢ ਕੱਢ ਅੰਦਰੀ ਸੁੱਟੋ, ਭਾਵੇਂ ਇਹ ਸਭ ਹੈ ਤਾਂ ਪੁਰਾਣੇ ਢਕਵੰਜ ਹੀ, ਮੇਰਾ ਮੰਨਣਾ ਹੈ ਕਿ ਹਰ ਸਰਕਾਰ ਹੀ ਆਪਣੇ ਚਹੇਤਿਆਂ ਨੂੰ ਠੇਕੇ ਆਦਿ ਦਿੰਦੀ ਹੈ । ਕੋਈ ਅਸਚਰਜਤਾ ਨਹੀਂ, ਪਰ ਹਰ ਪਾਰਟੀ ਦੂਜਿਆਂ ਦੀਆਂ ਉਘੇੜਨ ਲੱਗ ਜਾਂਦੀ ਹੈ, ਇਹ ਭਾਵੇਂ ਕੋਈ ਪਾਰਟੀ ਹੋਵੇ ਮੈਂ ਸਮਰਥਨ ਨਹੀਂ ਕਰਦੀ, ਪਰ ਕੇਜਰੀਵਾਲ ਦੀ ਤਾਂ ਫੁੰਕਾਰ ਚੁੱਭਣ ਵਾਲੀ ਹੈ, ਇਹ ਨੂੰ ਕੁਝ ਮੱਤ ਦੀ ਲੋੜ ਹੈ, ਰੇਡਾਂ ਦੀ ਭਾਵੇਂ ਮੈਂ ਬਹੁਤੀ ਵਿਸ਼ਵਾਸੀ ਨਹੀਂ ਹਾਂ, 24 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਚੰਡੀਗੜ੍ਹ ਮੁਹਾਲੀ ਖੋਜ, ਕੈਂਸਰ ਮੈਡੀਕਲ ਕਾਲਜ ਅਤੇ ਸੈਂਟਰ ਦਾ ਉਦਘਾਟਨ ਕਰ ਗਏ, ਬੜੀ ਖੁਸ਼ੀ ਅਤੇ ਵਧਾਈ ਹੈ, ਸੂਬੇ ਲਈ ਸ਼ਭਧਾ ਤੇ ਰੁਜ਼ਗਾਰ ਭੀ ਤੇ ਮਾਣਮੱਤਾ ਭੀ ਮਹੱਤਤਾ ਬਣੀ, ਹੁਣ ਤਾਂ ਮੁੱਖ ਮੰਤਰੀ ਫੁੱਲੇ ਪਏ ਸਨ, ਤਾਰੀਫਾਂ ਭੀ, ਸਿਰੋਪਾ ਭੀ, ਨਾਲੇ ਕਹਿੰਦੇ ਪੰਜਾਬ ਨੇ ਤੁਹਾਡਾ ਆਦਰ ਨਹੀਂ ਸੀ ਕੀਤਾ ਪਿਛਲੀ ਵਾਰ ਹੁਣ ਆਉ-ਭਗਤ, ਜੀ ਆਇਆਂ ਨੂੰ, ਭਾਵੇਂ ਕੇਜਰੀਵਾਲ ਤਾਂ ਖੁਸ਼ ਹੋਊ ਜੇਕਰ ਮੋਦੀ ਸਾਹਬ ਆਮ ਨੂੰ ਬਖ਼ਸ਼ਣਗੇ ਪਰ ਮੈਂ ਇਕ ਨੀਤੀ ਨਾਲ ਸਹਿਮਤ ਨਹੀਂ ਕਿ ਜੀ ਸੈਂਟਰ ਨਾਲ ਮਿਲਵਰਤਣ ਕਰਨਾ ਨਹੀਂ ਚਾਹੀਦਾ ਇਹ ਹੂੜ ਮੱਤ ਹੈ, ਮੰਗ ਮੰਗਈਆਂ ਪੈਂਦੀਆਂ ਹਨ, ਤੁਸੀਂ ਕਰ ਆਦਿ ਭਰਦੇ ਹੋ, ਬਾਦਲ ਸਾਹਬ ਨੇ ਤਾਂ ਕਾਂਗਰਸੀ ਮੁਖੀ ਡਾਕਟਰ ਮਨਮੋਹਨ ਸਿੰਘ ਪਾਸੋਂ ਭੀ ਥੈਲਾ ਲੈ ਆਂਦਾ ਸੀ, ਇਕ ਸਿੱਖ ਭਰਾ ਨੇ ਪੱਲਾ ਅੱਡਿਆ ਦੂਜਾ ਕਹਿੰਦਾ ਲੈ ਵੀਰ ਲੈ ਜਾ ਕਿੰਨੀ ਤਰੱਕੀ ਕੀਤੀ ਸੀ ਪੰਜਾਬ ਨੇ, ਫੇਰ ਬੀਬਾ ਜੀ ਨੇ ਬਠਿੰਡੇ ਏਮਜ਼ ਤੇ ਹੋਰ ਭੀ ਸੈਂਟਰ ਦੀ ਮਨਜ਼ੂਰੀ ਲੈ ਲਈ ਸੀ, ਇਹ ਭੀ 2003 ਦੀ ਮਨਜ਼ੂਰੀ ਹੈ । ਖੈਰ ਨਗਰ ਵੱਸਦੇ ਭਲੇ ਸਾਧੂ ਚੱਲਦੇ ਭਲੇ ਆਪਣੇ ਰਾਜ ਭਾਗ ਵਿੱਚ ਬਾਦਲ ਸਾਹਬ ਨੇ ਕੰਮ ਤਾਂ ਬੜੇ ਕੀਤੇ ਪਰ ਵਿਰੋਧੀਆਂ ਰਿੰਨੇ ਪੱਕੇ ਪਾਵੇ ਪਾਣੀ, ਕੋਈ ਨਹੀਂ ਭਰਨਗੇ, ਕਾਂਗਰਸੀ ਵਿਰੋਧੀ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਸੁਣੋ, ਕਹਿੰਦੇ ਮੈਨੂੰ ਸੱਦਾ ਪੱਤਰ ਨੀ ਆਇਆ, ਮੈਂ ਤਾਂ ਜਾ ਕੇ ਮੋਦੀ ਸਾਹਬ ਤੋਂ ਸਵਾਲ ਪੁੱਛਣੇ ਸਨ, ਅਕਲ ਮੁੱਲ ਨੀ ਮਿਲਦੀ, ਸਵਾਲਾਂ ਦਾ ਸਮਾਂ ਸੀ ? 
ਇਕ ਬੜੀ ਅਹਿਮ ਖ਼ਬਰ :- ਜੱਗੀ (ਜਗਤਾਰ ਸਿੰਘ ਜੌਹਲ) ਦੇ ਜੇਲ੍ਹ ਵਿੱਚ ਡੱਕੇ ਸੰਦਰਭ ਦੀ ਇਕ ਸੰਸਥਾ ਰੈਪਰੀਵ ਜੋ ਖੋਜੀ, ਵਕੀਲ ਅਤੇ ਮਨੁੱਖੀ ਅਧਿਕਾਰਾਂ ਲਈ ਯੂ।ਐੱਨ।E। ਤੱਕ ਭੀ ਪਹੁੰਚਦੀ ਹੈ, ਨੇ ਖੁਲਾਸਾ ਕੀਤਾ ਹੈ ਕਿ ਜੌਹਲ ਕੇਸ ਵਿੱਚ ਯੂ।ਕੇ। ਦੀ ਖੁਫੀਆ ਏਜੰਸੀ ਨੇ ਭਾਰਤ ਦੀ ਏਜੰਸੀ ਨੂੰ ਜੱਗੀ ਬਾਰੇ ਕੁਝ ਜਾਣਕਾਰੀ ਦਿੱਤੀ ਜੋ ਵਾਜਬ ਨਹੀਂ ਸੀ, ਤਸ਼ਦੱਦ ਦੀ ਗੱਲ ਭੀ ਆਖੀ ਹੈ ਅਤੇ ਜੱਗੀ ਜੌਹਲ ਦੀ ਕਾਨੂੰਨੀ ਟੀਮ ਨੇ ਬਰਤਾਨਵੀ ਸਰਕਾਰ ਤੇ ਕੇਸ ਭੀ ਕਰਤਾ ਹੈ, ਖ਼ੈਰ ਤੱਥਾਂ ਦਾ ਜ਼ਿਕਰ ਆਪਾਂ ਕਰਨਾ ਨਹੀਂ, ਪਰ ਹਾਂ ਮੈਂ ਇਹ ਜਰੂਰ ਸਪੱਸ਼ਟ ਕਰ ਦੇਵਾਂ ਕਿ 84 ਦੇ ਕਤਲੇਆਮ ਅਤੇ ਧਰਮ ਦਾ ਧੁਰਾ ਢਾਅ ਕੇ ਕਾਂਗਰਸ ਦੀ ਸਰਕਾਰ ਨੇ ਹਰ ਇਕ ਨੂੰ ਹਲੂਣਾ ਦਿੱਤਾ ਸੀ ਅਤੇ ਅਸੀਂ ਭੀ ਬੜੀ ਬੂ-ਦੁਹਾਈ ਖਾਲਿਸਤਾਨ ਦੀ ਲਾਈ, ਸਾਨੂੰ ਜਿਮੇ ਜਿਮੇ ਹੀ ਡਾਕਟਰ ਜਗਜੀਤ ਸਿੰਘ ਹੋਰੀਂ ਆਖਦੇ ਸੀ, ਬੜੇ ਜਲੂਸ ਆਦਿ ਭੀ ਕੱਢੇ, ਹੋਰ ਭੀ ਗਰਮ ਨਰਮ ਕੰਮ ਕੀਤੇ, ਉਹ ਸਮਾਂ ਹੀ ਅਜਿਹਾ ਸੀ, ਇਹ ਭੀ ਦੱਸਾਂ ਕਿ ਖਾਲਿਸਤਾਨ ਦੀ ਮੰਗ ਨਾ ਜੁਰਮ, ਗੁਨਾਹ ਅਤੇ ਅਣਹੋਣੀ ਹੈ, ਸਾਰੇ ਹੀ ਦੇਸ਼ਾਂ ਵਿੱਚ ਸਰਕਾਰਾਂ ਵਿਰੁੱਧ ਮੁਹਿੰਮਾਂ ਚੱਲਦੀਆਂ ਹਨ, ਹਾਂ ਪਰ ਜੁਰਮੀ ਅਤੇ ਗੈਰ ਵਾਜਵ ਤੌਰ ਤਰੀਕੇ ਕਬੂਲੇ ਨਹੀਂ ਜਾਂਦੇ, ਪਰਿਵਾਰ ਵਿੱਚ ਭੀ ਬੱਚੇ ਮਾਂ ਬਾਪ ਤੋਂ ਦੱਸ ਵਸਤਾਂ ਮੰਗਦੇ ਨੇ, ਨਾ ਮਿਲਣ &lsquoਤੇ ਬਗਾਵਤ, ਬੋਲ, ਕਬੋਲ, ਝਗੜੇ ਆਦਿ ਭੀ ਹੁੰਦੇ ਹਨ, ਵਾਜਬ ਮੰਗਾਂ ਵਿੱਚੋਂ ਕੁਝ ਦੇ ਦਿੰਦੇ ਹਨ, ਹਾਂ ਜੇਕਰ ਕੋਈ ਨਿਆਣਾ ਅੱਤੜ ਹੋਵੇ, ਹੱਦਾਂ ਬੰਨੇ੍ਹ ਟੱਪ ਜਾਵੇ ਤਾਂ ਨੌਬਤ ਬੇਦਖਲੀ ਤੇ ਮੁਕੱਦਮਿਆਂ ਤੱਕ ਭੀ ਜਾਂਦੀ ਹੈ, ਲਿਖਣ ਤੋਂ ਭਾਵ ਗੋਲ ਧਾਰੇ ਵਿੱਚ ਰਹਿ ਕੇ ਪ੍ਰੋਟੈਸਟ ਭੀ ਕਰੋ, ਭਾਸ਼ਾ ਭੀ, ਕੁਝ ਨਾ ਸਹਾਰਨ ਵਾਲੀ ਬੋਲੀ ਜਾਂਦੀ ਹੈ, ਪਰ ਉਹ ਜੇਲ੍ਹਾਂ ਵਿੱਚ ਨਹੀਂ ਪਹੁੰਚਾਂਦੀ, ਸਾਡੇ ਕੁਝ ਨੌਜਵਾਨ ਜਾਣੇ ਅਨਜਾਣੇ ਚੁੱਕਾਂ ਵਿੱਚ ਆ ਕੇ ਅਣਉਚਿੱਤ ਢੰਗ ਅਪਨਾ ਲੈਂਦੇ ਹਨ, ਜੋ ਜੀਵਨ ਲਈ ਉਪੱਧਰ ਬਣ ਜਾਂਦੇ ਨੇ, ਫੇਰ ਉਕਸਾਉਣ ਵਾਲੇ ਸਹਾਰਾ ਨਹੀਂ ਬਣਦੇ, ਜੱਗੀ ਜੌਹਲ ਨੌਜਵਾਨ ਨਾਲ ਹਮਦਰਦੀ ਹੈ, ਪਰ ਭਰਾ ਵਕੀਲ ਸੀ, ਸਾਰੇ ਕਾਨੂੰਨ ਜਾਣਦਾ ਸੀ, ਦੇਸ਼ ਨੂੰ ਜਾਣ ਹੀ ਕਿਉਂ ਦਿੱਤਾ, ਹੁਣ ਭੀ ਪਤਨੀ ਇਥੇ ਮੰਗਵਾਈ ਪਹਿਲਾਂ ਹੀ ਇਹ ਰਾਹ ਅਪਨਾ ਲੈਂਦੇ, ਅੱਜ ਵਿਚਾਰਾ ਪਿਤਾ ਕਰਮਾਂ ਨੂੰ ਰੋਂਦਾ ਹੈ, ਉਧਰ ਜਵਾਨੀ ਵਿੱਚ ਪੁੱਤ ਰੁਲ੍ਹ ਰਿਹਾ ਹੈ, ਚਲੋ ਇਹ ਸੰਸਥਾ ਜੇਕਰ ਕੋਈ ਸਹਾਇਤਾ ਕਰੂਗੀ ।
ਜੱਗ ਤੇ ਅੱਜ ਕੋਈ ਭੀ ਸਥਿਰਤਾ ਦੀ ਖ਼ਬਰ ਘੱਟ ਹੀ ਸੁਣੀ ਦੀ ਹੈ, ਮੋਦੀ ਸਾਹਬ ਭੀ ਆਪਣੀ ਪ੍ਰਭਤਾ ਲਈ ਤੇ ਉਧਰ ਭਗਵੰਤ ਮਾਨ ਆਪਣਾ ਰੁੱਤਬਾ ਉੱਚਾ ਕਰਨ ਲਈ ਮੂਹਰੇ, ਰਹੀ ਗੱਲ ਪੰਜਾਬ ਦੀ ਉਥੋਂ ਦੇ ਵਸਨੀਕ ਤਾਂ ਨਾ ਵਿਕਾਸ, ਨਾ ਸ਼ਾਂਤੀ, ਨਾ ਭਾਈਚਾਰਕ ਸਾਂਝਾਂ ਦੀ ਮੰਗ ਕਰ ਰਹੇ ਹਨ, ਉਹ ਤਾਂ ਔਹਨੂੰ ਅੰਦਰ ਕਰੋ, ਇਹਨੂੰ ਪਰਚੇ ਵਿੱਚ ਫਸਾਉ, ਆਹ ਜੋ ਪੁਰਾਣੇ ਪੁਲਸ ਅਫਸਰ ਹਨ ਜੇਲ੍ਹੀਂ ਡੱਕੋ, ਜਿਨ੍ਹਾਂ ਨੂੰ ਅਸੀਂ ਨਉਂ ਲਈਏ ਸਭ ਦੋਸ਼ੀ, ਪਰ 2017 ਤੋਂ ਪਿੱਛੋਂ ਨਾ ਕੋਈ ਬੇਅਦਬੀ, ਗੋਲੀ ਕਾਂਡ ਨਾ ਸ਼ਹੀਦ ਬੱਸ ਬਾਦਲਾਂ ਵੇਲੇ ਦਾ ਸੰਤਾਪ ਹੀ ਸਤਾਂਦਾ ਹੈ, ਇਥੇ ਇਕ ਅੰਬਰ ਤੋਂ ਵਰੋਸਾਇਆ ਚੈਨਲ ਸਾਰਾ ਦਿਨ ਜਾਂ ਤਾਂ ਪੈਸਾ ਮੰਗਣ &lsquoਤੇ ਹੈ, ਜਾਂ ਫਿਰ ਇਕ ਸ਼ਹਿਰੀ ਸਿੰਘ ਤੇ ਦੂਜਾ ਪੇਂਡੂ ਕਾਮਰੇਡ, ਸ਼ਹਿਰੀ ਕਾਂਗਰਸੀ, ਦੋਨਾਂ ਦੀ ਮੂੰਹੀ ਇਕੋ ਹੀ ਹੈ, ਬੱਸ ਸ਼੍ਰੋਮਣੀ ਅਕਾਲੀ ਦਲ ਨੂੰ ਨਸੀਹਤਾਂ, ਭਾਈ ਤੁਸੀਂ ਜਾ ਕੇ ਪ੍ਰਸ਼ਾਂਤ ਕਿਸ਼ੋਰ ਵਾਲੀ ਏਜੰਸੀ ਸਾਂਭੋ, ਧਨਾਢ ਬਣੋ, ਇਥੇ ਚੈਨਲ ਤੇ ਕੀ ਕਰਦੇ ਹੋ ? ਆਪੇ ਅਕਾਲੀ ਪੈਰੀਂ ਪੈਂਦੇ ਫਿਰਨਗੇ । ਇਕ ਦਿਲਚਸਪ ਕਹਾਣੀ ਦੱਸਾਂ ਲੋਕੀ ਸੋਚਦੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਬੜਾ ਸਾਊ ਤੇ ਇਮਾਨਦਾਰ ਹੈ, ਸੁਣੋ ਜੀ ਪਹਿਲਾਂ ਮਨਪ੍ਰੀਤ ਬਾਦਲ ਦੀ ਉਂਗਲ ਫੜੀ, ਫੇਰ ਕੇਜਰੀਵਾਲ ਦੇ ਖੇਮੇ ਵਿੱਚ ਜਾ ਕੇ ਛੋਟੇਪੁਰ, ਗਾਂਧੀ, ਖ਼ਾਲਸਾ, ਘੁੱਗੀ, ਖਹਿਰਾ ਸਭ ਹਿਸ਼ਤਾਏ, ਸਵਾ ਲੱਖ ਹੀ, ਪੰਜਾਬ ਦਾ ਸਿੱਖ ਚਿਹਰਾ ਬਣਿਆ, ਜਦੋਂ ਅਨੁਭਵ ਹੋਇਆ ਕਿ ਸ਼ਾਇਦ ਇਹਦਾ ਪੱਤਾ ਕੱਟ ਜਾਵੇ ਤਾਂ ਲੋਕ ਚੱਕ ਧਰੇ ਕਿ ਜੀ ਸਾਨੂੰ ਭਗਵੰਤ ਮਾਨ ਹੀ ਚਾਹੀਦਾ ਹੈ, ਕੋਹਰਾਮ ਮਚਾ ਤਾ ਚਹੇਤੇ ਇਕੱਠੇ ਕਰਕੇ ਕੇਜਰੀਵਾਲ ਦੀ ਗੋਡਨੀ ਲੁਆਈ, ਟੈਲੀਫੂਨ ਤੇ ਸ਼ਮਾਰੀ ਆਦਿ, ਹੁਣ ਲੋਕਾਂ ਵਿੱਚ ਦੁਹਾਈ ਕਿ ਜੀ ਇਥੇ ਤਾਂ ਕੇਜਰੀਵਾਲ ਤੇ ਚੱਢਾ ਦੀ ਚੱਲਦੀ ਹੈ, ਭਾਈ ਇਹ ਜਾਣ ਬੁੱਝ ਕੇ ਕਰ ਰਿਹਾ ਹੈ ਕਿ ਬਦਨਾਮੀ ਉਹਦੀ ਹੋਵੇ, ਮੈਂ ਸਾਊ ਚਿੱਕੜ ਹੋ ਲੈਣ ਦਿਉ, ਆਪੇ ਦਲ-ਦਲ ਵਿੱਚ ਧਸੂ, ਫੇਰ ਮੈਂ ਰੇਤਾ ਪਾ-ਪਾ ਰਾਹ ਪਹੀਆਂ ਬਣਾਊਂ, ਭਾਈ ਪੁੱਲ ਟੁੱਟ ਜਾਂਦੇ ਨੇ ਤਾਂ ਰਾਹ ਕੀਹਦੇ ਪਾਣੀ ਹਾਰ, ਪਰ ਡਾਡਾ ਬੜਾ ਹੈ ਸਭ ਤੋਲੀ ਮਿਣੀ ਜਾਂਦਾ ਹੈ, ਭੱਜਿਆਂ ਨੂੰ ਵਾਹਣ ਨੀ ਲੱਭਣੇ, ਕਿਥੇ ਹਨ ਕਪਤਾਨ ਸਾਹਬ, ਚੰਨੀ, ਜਾਖੜ, ਸਿੱਧੂ ਸਭ ਤੋਂ ਵੱਧ ਮੀਸਕਣਾ ਹੈ, ਰੰਧਾਵਾ ਸਮਾਂ ਭਿਆਨਕ ਹੈ, ਪੰਜਾਬ ਵਿੱਚ ਤਾਂ ਹੁਣ ਨਿੱਤ ਗੰਭੀਰਤਾ ਛਾਅ ਰਹੀ ਹੈ, ਪਤਾ ਨਹੀਂ ਗੈਂਗ ਵਾਰ ਵਿੱਚ ਕੌਣ ਕਿਵੇਂ ਤੇ ਕਦੋਂ ਤੁਰਦਾ ਬਣੇ, ਦੁਸ਼ਮਣੀਆਂ ਦਾ ਵਾਧਾ ਭਲੇ ਲਈ ਨਹੀਂ । 
ਵਿਦੇਸ਼ੀ ਭੀ ਬੜੇ ਠਠੰਬਰੇ ਪਏ ਹਨ ਜਾਣ ਨੂੰ ਭੀ ਘਬਰਾਉਂਦੇ ਨੇ, ਦੁੱਖ ਨਾਲ ਲਿਖ ਰਹੀ ਹਾਂ ਕਿ ਸਿੱਧੂ ਮੂਸੇਵਾਲੇ ਦੇ ਕਤਲ ਦਾ ਮਸਲਾ ਬੜੇ ਹੀ ਨਉਂ ਚਾਰਜਸ਼ੀਟ ਵਿੱਚ ਗੁਆਂਢੀ ਭੀ ਸਭ ਪਰਿਵਾਰ ਲਈ ਖ਼ਤਰੇ ਦੀ ਘੰਟੀ ਹੈ, ਗਾਇਕਾਂ ਦੇ ਨਉਂ ਪਰਿਵਾਰ ਕਾਂਗਰਸੀ ਸਫਾ ਵਿੱਚ ਹੈ, ਪਾਰਟੀ ਪਿੱਛੇ ਹੈ ਘਾਣੀ ਪੀੜੀ ਹੀ ਜਾ ਰਹੀ ਹੈ, ਦੂਜੇ ਪਾਸੇ ਕਾਂਗਰਸ ਵਿੱਚ ਰਾਸ਼ਟਰੀ ਸੰਕਟ, ਇਧਰ ਸ਼੍ਰੋਮਣੀ ਅਕਾਲੀ ਦਲ ਵਿੱਚ ਭੀ ਹੁਣ ਕਹਿੰਦੇ ਜੀ ਝੂੰਦਾ ਸਾਹਬ ਦੀ ਰਿਪੋਰਟ ਤਾਂ ਕਹਿੰਦੀ ਹੈ ਕਿ ਉੱਪਰ ਤੋਂ ਥੱਲੇ ਤੱਕ ਬਦਲੀਆਂ ਕਰੋ, ਸਵਾਲ :- ਕੀ ਫੇਰ ਝੂੰਦਾ ਸਾਹਬ ਰਹਿਣਗੇ ? ਵਡਾਲਾ ਭੀ, ਮਨਪ੍ਰੀਤ ਭੀ ਪੁਰਾਣੇ ਹਨ, ਜੇਕਰ ਸੁਖਬੀਰ ਬਾਦਲ, ਚੀਮਾ, ਬੈਂਸ, ਚੰਦੂਮਾਜਰਾ ਆਦਿ ਭੀ ਸਭ ਛਾਂਟੀ ? ਕੱਖ ਪਾਵਾਂ ਟੁੱਕ, ਗੱਲ ਕੀ ਸੁਖਬੀਰ ਲਾਹੋ, ਭਾਈ ਜਿਹੜੀ ਰਿਪੋਰਟ ਝੂੰਦਾ ਸਾਹਬ ਨੂੰ ਖੇਤਰੀ ਨੇਤਾਵਾਂ ਨੇ ਦਿੱਤੀ, ਕੀ ਉਨ੍ਹਾਂ ਆਪ ਨੂੰ ਵੋਟਾਂ ਪਾਈਆਂ ? ਤਾਂ ਫੇਰ ਅਕਾਲੀ ਸਮਰਥੱਕ ਕਿਵੇਂ ? ਤੇ ਉਨ੍ਹਾਂ ਦੀਆਂ ਹਦਾਇਤਾਂ ਵਾਜਬ ਕਿਵੇਂ, ਇਯਾਲੀ ਨੂੰ ਆਖੋ ਕਿ ਪਹਿਲਾਂ ਇਹ ਨਿਰਣਾ ਕਰਵਾਏ ਵੋਟਾਂ ਦੀ ਗਿਣਤੀ ਚੈੱਕ ਕਰਵਾਉ ਉਥੋਂ ਕਿੰਨੀ ਕਿੰਨੀ ਵੋਟ ਕੈਂਡੀਡੇਟ ਨੂੰ ਪਈ ਆਪੇ ਸੱਚ ਸਾਹਮਣੇ, ਪਰ ਅਸਲੀ ਸੱਚ ਤਾਂ ਚਾਹੀਦਾ ਹੀ ਨਹੀਂ ਬੱਸ ਪ੍ਰਾਪੇਗੰਡਾ, ਕੀ ਸੁਖਬੀਰ ਦੇ ਸਮਰਥੱਕ ਅਕਾਲੀ ਨਹੀਂ ਜਾਂ ਘੱਟ ਹਨ ? ਕਿਵੇਂ ਮੰਨਿਆ ਜਾ ਸਕਦਾ ਹੈ ਕਿ ਭੇਖੀ ਲੋਕ ਪੰਥਕ ਹਨ, ਦਾਦੂਵਾਲ ਦੇਖੋ ਪਹਿਲਾਂ ਆਪਣਾ ਡੇਰਾ ਬਚਾਉਣ ਲਈ ਸੌਦੇ ਦੇ ਵਿਰੱੁਧ, ਹੁਣ ਜਾ ਕੇ ਬੀ।ਜੇ।ਪੀ। ਹਰਿਆਣੇ ਦੀ ਕਮੇਟੀ ਸਾਂਭੀ, ਹੁਣ ਅਕਾਲੀ ਦੋ ਬਣਵਾਏ ਪਰ ਉਹ ਤਾਂ ਪੰਥਕ ਹੈ, ਬਾਦਲ ਕੁਪੰਥਕ, ਲਿਖਤ ਦੇਖੋ ਜੀ ਕੇਂਦਰ ਦੀ ਭਾਈਵਾਲੀ ਵਿੱਚ ਸੁਖਬੀਰ ਬਾਦਲ ਨੇ ਸਿੱਖ ਕੇਸਾਧਾਰੀ ਹਿੰਦੂ ਗਰਦਾਨ ਦਿੱਤੇ, ਲੇਖਕ ਲਿਖਣ ਲੱਗੇ ਪੂਰੇ ਕੁਇੰਟਲ ਦਾ ਝੂਠ ਮਾਰਨਗੇ, ਮੋਗੇ ਜੀ ਪੰਜਾਬੀ ਪਾਰਟੀ ਬਣਾ ਧਰੀ, ਕੀ ਨਉਂ ਬਦਲਤਾ ਸੀ, ਕੀ ਖੇਤਰੀ ਪਾਰਟੀ ਪੰਜਾਬ ਦੀ ਹੈ ਜਾਂ ਰੇਗਸਤਾਨ ਦੀ, ਪਰ ਗੱਲ ਕੀ ਇਹ ਅਸਲ ਵਿੱਚ ਤਾਂ ਆਪਣੀ ਪ੍ਰਭਤਾ ਲਈ ਇਹ ਕੁਝ ਲਿਖਦੇ ਹਨ, ਗੁਰਤੇਜ ਸਿੰਘ ਮਾਨ ਸਾਹਬ ਦੀ ਪਾਰਟੀ ਤੋਂ ਚੋਣ ਲੜੇ ਹਾਰੇ ਸਨ, ਫੇਰ ਪਾਸੇ ਹੱਟ ਗਏ, ਅਫ਼ਸੋਸ ਹੈ ਕਿ ਐਡੀ ਵੱਡੀ ਪੋਸਟ &lsquoਤੇ ਰਹਿ ਚੁੱਕੇ ਅਫਸਰ ਦਾ ਇਹ ਕਹਿਣਾ ਕਿ ਬਾਦਲਾਂ ਨੇ ਤਾਂ ਸਿੱਖੀ ਨੂੰ ਕਲੰਕਤ ਕਰਤਾ, ਕੀ ਇਹ ਅਫਸਰ ਹੁੰਦੇ ਜਾਤ-ਪਾਤੀ ਸਨ ? ਕੀ ਵਿਤਕਰਾ ਰਹਿਤ ਸਨ ? ਹੁੱਭ ਕੇ ਲਿਖਣਾ ਜੀ ਗੁਰਤੇਜ ਸਿੰਘ ਆਹ ਲਿਖਦੇ ਹਨ, ਸਗੋਂ ਨੀਵੀਂ ਪੱਧਰ ਦੀ ਸੋਚ ਹੈ, ਘਟੀਆ ਪੱਧਰ ਦੀ ਰਾਜਨੀਤੀ ਦੇ ਹਾਮੀ ਹਨ, ਲੇਖਕ ਭੀ ਕੋਈ ਪ੍ਰਸ਼ੰਸਾ ਦੇ ਪਾਤਰ ਨਹੀਂ ।
ਇਕ ਵਿਸ਼ਾ : ਵਿਦਵਾਨ ਜੌਹਲ ਸਾਹਬ ਹੋਰਾਂ ਦੀ ਕਾਨ੍ਹ ਸਿੰਘ ਨਾਭਾ ਬਾਰੇ ਜਾਣਕਾਰੀ, ਧੰਨਵਾਦ : ਰਿਣੀ ਹਾਂ, ਮੈਂ ਨਾਭਾ ਸਾਹਬ ਦੀ ਕੋਈ ਅਲੋਚਕ ਨਹੀਂ, ਪਰ ਸੰਦਰਭ ਲਈ ਕੁਝ ਨੁਕਤਾ ਸਾਂਝਾ ਕਰਨਾ ਚਾਹੁੰਦੀ ਹਾਂ, ਸਾਰ ਅੰਸ਼, ਨਾਭਾ ਮਹਾਰਾਜਾ ਸਾਹਬ ਦੀ ਛਤਰ ਛਾਇਆ ਹੇਠ, ਪਿਤਾ ਦਾ ਸਰਕਾਰੇ ਦਰਬਾਰੇ ਪੇਸ਼: ਕਾਹਨ ਸਿੰਘ ਹੋਰਾਂ ਦੀ ਪਰਵਰਿਸ਼, ਵਿੱਦਿਆ ਤੇ ਫੇਰ ਲਿਖਤਾਂ ਦੀ ਛੱਪਵਾਈ ਤੇ ਪ੍ਰਸਾਰਨ ਕੋਈ ਕਠਿਨਾਈ ਨਹੀਂ ਸੀ, ਯਾਨੀ ਕਿ ਬਗੈਰ ਕਿਸੇ ਦੀ ਮੱਦਦ ਤੋਂ ਕੋਈ ਵਿਕਅਤੀ, ਸੰਸਥਾ, ਅਦਾਰਾ ਅਤੇ ਧਰਮ ਪ੍ਰਫੁੱਲਤ ਹੋ ਹੀ ਨਹੀਂ ਸਕਦਾ, ਪਰ ਸਿੱਖ ਸਾਈਕੀ ਦੀ ਗੱਲ ਕਿ ਨਾਭਾ ਜੀ ਤਾਂ ਪੂਜਨੀਕ ਹਨ, ਸਾਰਾ ਸਿੱਖ ਜਗਤ ਰਿਣੀ ਹੈ, ਪਰ ਜੇਕਰ ਸਾਡਾ ਸਿਆਸੀ ਆਗੂ ਕੇਂਦਰਤ ਸਿਧਾਂਤ ਨਾਲ ਭਾਈਵਾਲੀ ਪਾ ਲਵੇ ਜਿਮੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਪ੍ਰਕਾਸ਼ ਸਿੰਘ ਬਾਦਲ ਸਰਕਾਰ ਨਾਲ ਮਿਲ ਕੇ ਕੋਈ ਪੰਜਾਬ ਲਈ ਵਧੀਆ ਪੈਕੇਜ ਲੈ ਕੇ ਆਏ ਤਾਂ ਗੱਦਾਰ ਗਰਦਾਨੇ, ਠੀਕ ਹੈ ਵਿੱਚ ਜਾਤੀ ਹਿੱਤ ਭੀ ਪਲ ਜਾਂਦੇ ਹਨ, ਨਾਭਾ ਸਾਹਬ ਨੇ ਭੀ ਕੇਵਲ ਸਿੱਖ ਸੇਵਾ ਹੀ ਨਹੀਂ ਸੀ ਕਮਾਈ ਤੇ ਆਹਬਾ ਭੀ ਹੋਈ, ਇਸੇ ਤਰ੍ਹਾਂ ਕਈ ਹੋਰ ਉਦਾਹਰਣਾਂ ਹਨ, ਪਰ ਸਾਡੇ ਪਰ੍ਹਾਂ ਤੋਂ ਖੰਭਾਂ ਤੋਂ ਬਗੈਰ ਉੱਡਣ ਵਾਲੇ ਲਿਖਾਰੀ ਦੂਜਿਆਂ ਨੂੰ ਗਵਾਰ ਹੀ ਮੰਨਦੇ ਹਨ ।
ਹੁਣ ਆਪਣੇ ਦੇਸ਼ ਦਾ ਦੁੱਖ ਰੋ ਲਵਾਂ, ਹੜਤਾਲਾਂ ਲੱਕ ਤੋੜਨ ਸਿਆਸਤ ਦੀ ਖਾਤਰ ਦੇਸ਼ ਦਾ ਕੂੰਡਾ, ਟੋਰੀਆਂ ਵਿੱਚ ਆਹ ਰਿਸ਼ੀ ਨੇ ਭਾਰਤੀਪੁਣਾ ਦਿਖਾ ਕੇ ਭੜਦੋਹਲ ਪਾ ਦਿੱਤਾ, ਜਦੋਂ ਹਾਲਾਤ ਡਾਵਾਂਡੋਲ ਹੋਣ ਤਾਂ ਆਰਥਿਕਤਾ ਡਿੱਗ ਜਾਂਦੀ ਹੈ, ਲੇਬਰ ਨੂੰ ਤਾਂ ਪਈ ਹੋਈ ਹੈ ਹਾਲਾਤ ਖਰਾਬ ਕਰੋ ਫੇਰ ਚੋਣਾਂ ਕਰਵਾਉ ਸੱਤਾ ਵਿੱਚ ਆਉ, ਪਰ ਦੇਸ਼ ਦਾ ਢਾਂਚਾ ਪੈਰਾਂ ਤੇ ਖੜ੍ਹਾ ਹੋਣ ਲਈ ਕਿੰਨਾ ਸਮਾਂ ? ਸਾਡਾ ਲਾਣਾ ਤਾਂ ਭਾਵੇਂ ਚਿੰਤਕ ਨਹੀਂ ਪਰ ਇਥੋਂ ਦੇ ਸਾਡੇ ਨੌਜਵਾਨ ਤਾਂ ਅਡੰਬਰੇ ਪਏ ਹਨ, ਅਸੀਂ ਤਾਂ ਪੰਜਾਬ ਵਸੀ ਦਾ ਹੈ, ਚੈਨਲ ਇਥੋਂ ਦੇ ਜੀਵਨ ਵੱਲ ਧਿਆਨ ਹੀ ਨਹੀਂ ਲੱਗਣ ਦਿੰਦੇ, ਹੁਣ ਸਿਹਤ ਸੇਵਾਵਾਂ, ਬਿਜਲੀ, ਗੈਸ, ਕੌਂਸਲ ਸੇਵਾਵਾਂ ਸਭ ਕਟੌਤੀਆਂ ਕਰ ਲਉ, ਰਿਸ਼ੀ ਸੁਨੇਕ ਦੇ ਦਰਸ਼ਨ ਜੀ ਸਾਡੇ ਬੰਦੇ ਨੂੰ ਮੌਕਾ ਦਿਉ, ਬਾਕੀ ਸਭ ਨੂੰ ਥੱਲੇ ਸਿੱਟੋ, ਕਹਿੰਦਾ ਮੈਂ ਤਾਂ ਚੰਗੀ ਤਰ੍ਹਾਂ ਫਾਈਟ ਕਰੂੰ, ਬਾਊ ਜੀ ਤੁਸੀਂ ਜਾਂ ਤਾਂ ਲੇਬਰ ਵਿੱਚ ਜਾਉ ਜਾਂ ਫੇਰ ਗਰੀਬ ਕਾਰਡ ਜੋ ਕੋਲ ਹੈ ਵਰਤੋ ਤੇ ਵਿਦਾ ਹੋਵੋ, ਸਾਡਾ ਖਹਿੜਾ ਛੱਡੋ, ਸਾਡੇ ਬੱਚਿਆਂ ਨੂੰ ਰਲ ਮਿਲ ਰਹਿਣ ਦਿਉ, ਆਖਰ ਤੇ ਸਿੱਖ ਜਗਤ ਨੂੰ ਧਰਮ ਵੱਲ ਧਿਆਨ ਦੇਣਾ ਬਣਦਾ ਹੈ, ਪਰ ਮੇਰੀ ਪਸ਼ੀਨਗੋਈ ਹੈ ਕਿ 50 ਸਾਲਾਂ ਨੂੰ ਪ੍ਰਮਾਤਮਾਂ ਨੇ ਦੇਵਤਾ, ਰਹਿਬਰ, ਗੁਰੂ-ਪੀਰ ਭੇਜ ਕੇ ਸੰਸਾਰ ਨੂੰ ਸਤਿਯੁੱਗ ਦੇਣਾ ਹੈ, ਅਸੀਂ ਨਹੀਂ ਬੱਸ ਦੁੱਖ ਇਹ ਹੈ ਕਿ ਅਸੀਂ ਨਹੀਂ ਮਾਨਣਾ, ਅਸੀਂ ਤਾਂ ਮਲੇਸ਼ ਹੀ ਦੇਖਣੇ ਹਨ, ਜੇ ਕੋਈ ਦਿਸੇ ਸਿਖੜ, ਤਿੰਨ ਨਿੰਮ ਨਿੰਮ ਲਾਗੇ ਪਾਊ ਹੋਈਏ ਅੱਲਾ ਹਵਾਲੇ ।
-ਬਲਵਿੰਦਰ ਕੌਰ ਚਾਹਲ ਸਾਊਥਾਲ