image caption:

ਅਮਰੀਕਾ ਪੁੱਜੇ ਸਿੱਖ ਲੀਡਰ ਮਨਜੀਤ ਸਿੰਘ ਜੀ.ਕੇ. ਦਾ ਨਿੱਘਾ ਸਵਾਗਤ

ਵਾਸ਼ਿੰਗਟਨ -ਅਮਰੀਕਾ ਪੁੱਜੇ ਭਾਰਤ ਦੇ ਉੱਘੇ ਸਿੱਖ ਆਗੂ ਮਨਜੀਤ ਸਿੰਘ ਜੀ.ਕੇ. ਦਾ ਨਿੱਘਾ ਸਵਾਗਤ ਹੋਇਆ। ਸਿੱਖ ਆਫ਼ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿੱਚ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਸੰਸਥਾਪਕ ਜੀ.ਕੇ. ਦਾ ਸਨਮਾਨ ਕੀਤਾ ਗਿਆ।
ਸੈਂਟਰ ਫਾਰ ਸੋਸ਼ਲ ਚੇਂਜ, ਮੈਰੀਲੈਂਡ &rsquoਚ ਕਰਵਾਏ ਗਏ ਇਸ ਸਵਾਗਤੀ ਸਮਾਗਮ ਵਿਚ ਡੀ.ਐੱਮ.ਵੀ. ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਧਾਨ, ਅਹੁਦੇਦਾਰ, ਮੈਂਬਰ ਤੇ ਭਾਈਚਾਰੇ ਦੇ ਪਤਵੰਤੇ ਸੱਜਣਾਂ ਨੇ ਵੱਡੀ ਗਿਣਤੀ &rsquoਚ ਸ਼ਿਰਕਤ ਕੀਤੀ। ਇਸ ਦੌਰਾਨ ਸਿੱਖ ਮਸਲਿਆਂ &rsquoਤੇ ਗੰਭੀਰ ਚਰਚਾ ਹੋਈ। ਵਿਸ਼ਵ ਪੱਧਰ &rsquoਤੇ ਸਿੱਖਾਂ ਦੇ ਦਰਪੇਸ਼ ਮਸਲਿਆਂ ਨੂੰ ਬੜੀ ਗੰਭੀਰਤਾ ਨਾਲ ਵਿਚਾਰਿਆ ਗਿਆ।