image caption:

ਜੀ-20: ਭਾਰਤ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਲਈ ਅੰਡੇਮਾਨ ਅਤੇ ਨਿਕੋਬਾਰ ਟਾਪੂ ਤਿਆਰ

ਭਾਰਤ ਦੀ ਪ੍ਰਧਾਨਗੀ ਹੇਠ ਹੋਣ ਜਾ ਰਹੀਆਂ ਜੀ-20 ਦੀਆਂ ਮੀਟਿੰਗਾਂ &rsquoਚੋਂ ਇਕ ਲਈ ਅੰਡੇਮਾਨ ਅਤੇ ਨਿਕੋਬਾਰ ਟਾਪੂ ਤਿਆਰ ਹੈ। ਇਹ ਮੀਟਿੰਗ &lsquoਸਵਰਾਜ ਦਵੀਪ&rsquo &rsquoਚ 26 ਨਵੰਬਰ ਨੂੰ ਹੋਵੇਗੀ ਅਤੇ ਇਹ ਟਾਪੂ ਪੋਰਟ ਬਲੇਅਰ ਤੋਂ ਢਾਈ ਘੰਟੇ ਦੂਰ ਹੈ ਜਿਥੇ ਸਰਕਾਰੀ ਅਤੇ ਪ੍ਰਾਈਵੇਟ ਕਰੂਜ਼ ਰਾਹੀਂ ਡੈਲਗੇਟਸ ਨੂੰ ਲਿਆਂਦਾ ਜਾਵੇਗਾ। ਡੈਲੀਗੇਟ 25 ਨਵੰਬਰ ਨੂੰ ਚਾਰਟਰਡ ਉਡਾਣਾਂ ਰਾਹੀਂ ਪੋਰਟ ਬਲੇਅਰ ਪਹੁੰਚਣਗੇ। ਉਹ 27 ਨਵੰਬਰ ਨੂੰ ਟਾਪੂ ਤੋਂ ਰਵਾਨਾ ਹੋਣਗੇ। ਸੂਤਰਾਂ ਨੇ ਕਿਹਾ ਕਿ ਕੁਦਰਤੀ ਖੂਬਸੂਰਤੀ ਅਤੇ ਇਸ ਦੀ ਮਕਬੂਲੀਅਤ ਕਾਰਨ ਦਿੱਲੀ ਸਥਿਤ ਜੀ-20 ਸਕੱਤਰੇਤ ਨੇ &lsquoਸਵਰਾਜ ਦਵੀਪ&rsquo &rsquoਚ ਇਹ ਮੀਟਿੰਗ ਕਰਨ ਦਾ ਫ਼ੈਸਲਾ ਲਿਆ ਹੈ। ਮਹਿਮਾਨਾਂ ਦੇ ਮਨਪ੍ਰਚਾਵੇ ਲਈ ਰਵਾਇਤੀ ਨਾਚ ਅਤੇ ਸੰਗੀਤ ਦੇ ਪ੍ਰੋਗਰਾਮ ਵੀ ਰੱਖੇ ਗਏ ਹਨ। ਡੈਲੀਗੇਟ ਸੈਲੂਲਰ ਜੇਲ੍ਹ ਦਾ ਦੌਰਾ ਵੀ ਕਰਨਗੇ। ਇਸ ਅਹਿਮ ਮੀਟਿੰਗ ਤੋਂ ਪਹਿਲਾਂ ਕੇਂਦਰ ਸ਼ਾਸਿਤ ਪ੍ਰਦੇਸ਼ &rsquoਚ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ। ਸੰਸਦ ਮੈਂਬਰ ਕੁਲਦੀਪ ਰਾਏ ਸ਼ਰਮਾ ਨੇ ਕਿਹਾ ਕਿ ਅੰਡੇਮਾਨ ਦੇ ਲੋਕ ਜੀ-20 ਦੀ ਮੀਟਿੰਗ ਨੂੰ ਲੈ ਕੇ ਉਤਸ਼ਾਹਿਤ ਹਨ ਅਤੇ ਉਹ ਡੈਲੀਗੇਟਸ ਦਾ ਨਿੱਘਾ ਸਵਾਗਤ ਕਰਨ ਲਈ ਤਿਆਰ ਹਨ। -