image caption:

ਜਾਮਾ ਮਸਜਿਦ ‘ਚ ਔਰਤਾਂ ਲਈ ਐਂਟਰੀ ਖੁੱਲ੍ਹੀ, LG ਦੇ ਦਖ਼ਲ ਮਗਰੋਂ ਪਲਟਿਆ ਫੈਸਲਾ

ਦਿੱਲੀ ਦੀ ਜਾਮਾ ਮਸਜਿਦ ਨੇ ਔਰਤਾਂ ਦੇ ਸਿੰਗਲ ਐਂਟਰੀ &lsquoਤੇ ਲੱਗੀ ਪਾਬੰਦੀ ਹਟਾ ਲਈ ਹੈ। ਸੂਤਰਾਂ ਮੁਤਾਬਕ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਮਸਜਿਦ ਦੇ ਸ਼ਾਹੀ ਇਮਾਮ ਬੁਖਾਰੀ ਨੂੰ ਪਾਬੰਦੀ ਹਟਾਉਣ ਦੀ ਅਪੀਲ ਕੀਤੀ ਸੀ, ਜਿਸ ਨੂੰ ਸ਼ਾਹੀ ਇਮਾਮ ਨੇ ਮੰਨ ਕਰ ਲਿਆ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਹੈ ਕਿ ਮੇਰੀ ਅਪੀਲ ਹੈ ਕਿ ਮਸਜਿਦ &lsquoਚ ਆਉਣ ਵਾਲੇ ਲੋਕਾਂ ਨੂੰ ਇਸ ਜਗ੍ਹਾ ਦੀ ਸ਼ਾਨ ਬਰਕਰਾਰ ਰੱਖਣੀ ਚਾਹੀਦੀ ਹੈ।

ਦਰਅਸਲ ਵੀਰਵਾਰ ਨੂੰ ਜਾਮਾ ਮਸਜਿਦ ਨੇ ਇਕੱਲੀਆਂ ਔਰਤਾਂ ਦੀ ਐਂਟਰੀ &lsquoਤੇ ਪਾਬੰਦੀ ਲਗਾ ਦਿੱਤੀ ਸੀ। ਨੋਟਿਸ ਦੀ ਇਕ ਕਾਪੀ ਮਸਜਿਦ ਦੀਆਂ ਕੰਧਾਂ &lsquoਤੇ ਚਿਪਕਾਈ ਗਈ ਸੀ, ਜਿਸ ਮੁਤਾਬਕ ਮਸਜਿਦ &lsquoਚ ਇਕੱਲੇ ਲੜਕੇ ਜਾਂ ਲੜਕੀਆਂ ਦਾ ਦਾਖਲਾ ਮਨ੍ਹਾ ਸੀ। ਯਾਨੀ ਕਿ ਕੁੜੀਆਂ ਦੇ ਗਰੁੱਪ ਨੂੰ ਵੀ ਮਸਜਿਦ ਦੇ ਅੰਦਰ ਨਹੀਂ ਜਾਣ ਦਿੱਤਾ ਜਾਣਾ ਸੀ।

ਇਸ ਬਾਰੇ ਮਸਜਿਦ ਪ੍ਰਸ਼ਾਸਨ ਨੇ ਤਰਕ ਦਿੱਤਾ ਸੀ ਕਿ ਇਕੱਲੀਆਂ ਕੁੜੀਆਂ ਮੁੰਡਿਆਂ ਨੂੰ ਸਮਾਂ ਦੇ ਕੇ ਮਸਜਿਦ ਵਿਚ ਮਿਲਣ ਲਈ ਬੁਲਾਉਂਦੀਆਂ ਹਨ। ਉਹ ਇੱਥੇ ਡਾਂਸ ਵੀਡੀਓ ਬਣਾਉਂਦੇ ਹਨ, ਅਸੀਂ ਇਸ &lsquoਤੇ ਪਾਬੰਦੀ ਲਗਾ ਰਹੇ ਹਾਂ। ਹਾਲਾਂਕਿ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਮੁੱਦੇ &lsquoਤੇ ਮਸਜਿਦ ਨੂੰ ਨੋਟਿਸ ਜਾਰੀ ਕੀਤਾ ਸੀ।

ਹੁਕਮ ਨੂੰ ਲੈ ਕੇ ਵਿਵਾਦ ਵਧਣ ਤੋਂ ਬਾਅਦ ਜਾਮਾ ਮਸਜਿਦ ਦੇ ਬੁਲਾਰੇ ਸਬੀਉੱਲ੍ਹਾ ਖਾਨ ਨੇ ਸਪੱਸ਼ਟ ਕੀਤਾ ਸੀ ਕਿ ਇਹ ਪਾਬੰਦੀ ਉਨ੍ਹਾਂ ਔਰਤਾਂ &lsquoਤੇ ਲਾਗੂ ਨਹੀਂ ਹੋਵੇਗੀ ਜੋ ਪਰਿਵਾਰ ਜਾਂ ਪਤੀ ਨਾਲ ਆਉਂਦੀਆਂ ਹਨ। ਇਹ ਕਦਮ ਮਸਜਿਦ ਕੰਪਲੈਕਸ &lsquoਚ ਗਲਤ ਗਤੀਵਿਧੀਆਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ।

ਸਵਾਤੀ ਮਾਲੀਵਾਲ ਨੇ ਕਿਹਾ ਕਿ ਜਾਮਾ ਮਸਜਿਦ &lsquoਚ ਔਰਤਾਂ ਦੇ ਦਾਖਲੇ &lsquoਤੇ ਰੋਕ ਲਗਾਉਣ ਦਾ ਫੈਸਲਾ ਬਿਲਕੁਲ ਗਲਤ ਹੈ। ਔਰਤਾਂ ਅਤੇ ਮਰਦਾਂ ਵਿੱਚ ਪੂਜਾ ਦੇ ਅਧਿਕਾਰ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ। ਉਸ ਨੇ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਵਿੱਚ ਜਾਮਾ ਮਸਜਿਦ ਨੂੰ ਨੋਟਿਸ ਜਾਰੀ ਕਰ ਰਹੀ ਹੈ।