image caption:

ਅਮਿਤਾਭ ਬੱਚਨ ਦੇ ਨਾਮ-ਫੋਟੋ ਤੇ ਆਵਾਜ਼ ਦੀ ਬਿਨਾਂ ਇਜਾਜ਼ਤ ਇਸਤੇਮਾਲ ‘ਤੇ ਪਾਬੰਦੀ

 ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਦੇ ਨਾਮ, ਆਵਾਜ਼ ਅਤੇ ਫੋਟੋ ਦੀ ਗੈਰ-ਕਾਨੂੰਨੀ ਵਰਤੋਂ ਨੂੰ ਰੋਕਣ ਲਈ ਅੰਤਰਿਮ ਆਦੇਸ਼ ਦਿੱਤਾ। ਦਰਅਸਲ ਅਮਿਤਾਭ ਪਬਲੀਸਿਟੀ ਅਤੇ ਪਰਸਨੈਲਿਟੀ ਰਾਈਟਸ ਚਾਹੁੰਦੇ ਸਨ। ਉਨ੍ਹਾਂ ਨੇ ਇਸ ਸਬੰਧੀ ਕੁਝ ਦਿਨ ਪਹਿਲਾਂ ਪਟੀਸ਼ਨ ਦਾਇਰ ਕੀਤੀ ਸੀ।

ਉਹ ਨਹੀਂ ਚਾਹੁੰਦੇ ਸੀ ਕਿ ਕੋਈ ਵੀ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੀ ਪਛਾਣ ਦੀ ਵਰਤੋਂ ਕਰੇ। ਮਸ਼ਹੂਰ ਵਕੀਲ ਹਰੀਸ਼ ਸਾਲਵੇ ਅਮਿਤਾਭ ਦਾ ਕੇਸ ਲੜ ਰਹੇ ਹਨ। ਜਸਟਿਸ ਚਾਵਲਾ ਨੇ ਅਥਾਰਟੀ ਅਤੇ ਟੈਲੀਕਾਮ ਵਿਭਾਗ ਨੂੰ ਬਿੱਗ ਬੀ ਦੇ ਨਾਮ, ਫੋਟੋ ਅਤੇ ਸ਼ਖਸੀਅਤ ਦੇ ਗੁਣਾਂ ਨੂੰ ਤੁਰੰਤ ਹਟਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਅਦਾਲਤ ਨੇ ਇੰਟਰਨੈੱਟ ਸੇਵਾ ਪ੍ਰਦਾਤਾਵਾਂ ਨੂੰ ਉਨ੍ਹਾਂ ਆਨਲਾਈਨ ਲਿੰਕਾਂ ਨੂੰ ਹਟਾਉਣ ਲਈ ਵੀ ਕਿਹਾ ਹੈ ਜੋ ਬਿੱਗ ਬੀ ਦੇ ਸ਼ਖਸੀਅਤ ਦੇ ਅਧਿਕਾਰਾਂ ਦੀ ਉਲੰਘਣਾ ਕਰ ਰਹੇ ਹਨ। ਜਸਟਿਸ ਚਾਵਲਾ ਨੇ ਆਪਣੇ ਫੈਸਲੇ &lsquoਚ ਕਿਹਾ, &lsquoਅਮਿਤਾਭ ਬੱਚਨ ਇਕ ਮਸ਼ਹੂਰ ਸ਼ਖਸੀਅਤ ਹਨ। ਕਈ ਇਸ਼ਤਿਹਾਰਾਂ ਵਿੱਚ ਬਿਗ ਬੀ ਦੀ ਆਵਾਜ਼ ਅਤੇ ਉਨ੍ਹਾਂ ਦੇ ਨਾਮ ਦੀ ਵਰਤੋਂ ਉਨ੍ਹਾਂ ਦੀ ਆਗਿਆ ਤੋਂ ਬਿਨਾਂ ਕੀਤੀ ਜਾਂਦੀ ਹੈ। ਪਰ ਹੁਣ, ਕੋਈ ਵੀ ਉਨ੍ਹਾਂ ਦੀ ਆਗਿਆ ਤੋਂ ਬਿਨਾਂ ਉਨ੍ਹਾਂ ਦੇ ਸੈਲੀਬ੍ਰਿਟੀ ਸਟੇਟਸ ਦੀ ਵਰਤੋਂ ਨਹੀਂ ਕਰ ਸਕਦਾ ਹੈ।