image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਲੋਕੀ ਤਾਂ ਸੋਸ਼ਲ-ਮੀਡੀਏ ਦੇ ਸ਼ਦਾਈ ਕੀਤੇ ਪਏ ਨੇ ਪੰਜਾਬ ਤਾਂ ਜੇਕਰ ਉੱਨਤੀ ਕਰਨੀ ਸੀ ਤਾਂ ਵਸਨੀਕਾਂ ਕਰਕੇ ਪਰ ਜੱਟ ਤਾਂ ਸੂਬਾ ਖਾਲੀ ਕਰ ਗਏ

ਸਿੱਖ ਵਿਦਵਤਾ ਕਮਲੀ ਹੋਈ ਪਈ ਹੈ, ਧਰਮ ਨੂੰ ਨਾ-ਮੰਨਣ ਵਾਲਿਆਂ ਨੂੰ ਸਾਡੇ ਮੀਡੀਏ ਵਾਲੇ ਆਪਣੇ ਹਿੱਤਾਂ ਅਤੇ ਜਾਤ-ਪਾਤ ਨੂੰ ਉੱਚਾ ਕਰਨ ਲਈ ਚਿੰਤਕ ਗਰਦਾਨ ਰਹੇ ਹਨ, ਵਿਦਵਾਨ ਪ੍ਰਸਾਰ ਰਹੇ ਹਨ ਗੁਰੂ-ਸਾਖੀ ਸੁਣੀ ਸੀ ਕਿ ਕੜਾਹੇ ਵਿੱਚ ਦੁੱਧ ਪਾਉਣ ਲਈ ਰੱਖਿਆ, ਸਭ ਆਖਣ ਸੋਚਣ ਚੱਲ ਮੈਂ ਤਾਂ ਪਾਣੀ ਪਾ ਦੇਵਾਂ, ਦੂਜਿਆਂ ਨੇ ਦੁੱਧ ਪਾ ਹੀ ਦੇਣਾ ਹੈ ਅਤੇ ਪਾਣੀ ਹੀ ਪਾਣੀ, ਇਹ ਹਾਲ ਅੱਜ ਸਿੱਖ ਕੌਮ ਦਾ ਹੋ ਰਿਹਾ ਹੈ, ਬੜੀ ਪ੍ਰਸੰਨਤਾ ਹੈ ਕਿ ਸਾਡੇ ਪੰਜਾਬ ਟਾਈਮਜ਼ ਅਖਬਾਰ ਦੇ ਬਾਨੀ ਪੰਜਾਬੀ ਬੋਲੀ ਲਈ ਉਦਮ, ਉਪਰਾਲੇ ਅਤੇ ਹੀਲੇ ਵਿੱਚ ਭਾਗ ਪਾ ਰਹੇ ਹਨ, ਧੰਨਵਾਦ ਹੈ, ਪਰ ਇਹ ਬੇਨਤੀ ਅਤੇ ਸੁਝਾਅ ਹੈ ਕਿ ਬੋਲੀ ਨੂੰ ਤਾਂ ਕੋਈ ਰੋਗ ਨੀ, ਪੀੜਾ ਤਾਂ ਭਾਸ਼ਾ ਨੂੰ ਹੈ, ਬੋਲੀ ਤਾਂ ਬੋਲੀ ਹੀ ਜਾਣੀ ਹੈ, ਰਲ੍ਹੀ ਮਿਲੀ, ਜੋ ਹਰ ਬੋਲੀ ਵਿੱਚ ਕੁਝ ਦੂਜੀਆਂ ਬੋਲੀਆਂ ਦੇ ਅੱਖਰ ਘੁੱਸ ਜਾਂਦੇ ਹਨ, ਦੁੱਖ ਤਾਂ ਭਾਸ਼ਾ ਦੇ ਹਨ ਜੋ ਸੰਬੰਧਿਤ ਅਦਾਰਿਆਂ ਨੂੰ ਸੁਚੇਤ ਕਰੋ, ਹਦਾਇਤਾਂ ਦਿਉ, ਉਹ ਬੜਾ ਹੀ ਧੰਨ ਵਰਤ ਰਹੇ ਹਨ, ਪਰ ਇਹਦੇ ਭਵਿੱਖ ਬਾਰੇ ਵਿਉਤਾਂ ਘੱਟ ਹਨ, ਵਿਦਵਾਨ ਚਿੰਤਕ ਬਣ ਕੇ ਬੱਸ ਆਪਣੀ ਰੋਜ਼ੀ ਲਈ ਫੜਫੂਲੀਆਂ ਮਾਰ ਰਹੇ ਹਨ, ਖੱਬੀ ਧਾਰਾ ਵਾਲੇ ਸਿੱਖ ਚਿੰਤਕ ਬਣੇ ਬੈਠੇ ਹਨ, ਆਹ ਚੈਨਲ ਦੇ ਜੋ ਪੀਪਨੀਆਂ ਚੁੱਕੀ ਆਪਣੀ ਪ੍ਰਭਤਾ ਤੇ ਕਮਾਈ ਲਈ ਨੀਮ ਹਕੀਮ ਲਿਆ ਕੇ ਧਾਰਮਿਕ, ਸੱਭਿਅਕ ਅਤੇ ਇਤਿਹਾਸਕ ਜਾਣਕਾਰੀ ਦੇਣ ਲੱਗ ਜਾਂਦੇ ਹਨ, ਸੁਧੀ ਕੋਰੀ, ਮੇਰੇ ਵਿਚਾਰ ਹਨ ਕਿ ਵਿਦੇਸ਼ਾਂ ਵਿੱਚ ਹਾਲੇ ਫੇਰ ਕੁਝ ਅਖਬਾਰ ਨੇ ਯੋਗਦਾਨ ਪਾ ਕੇ ਗੱਡੀ ਲੀਹਾਂ ਤੇ ਲਿਆਂਦੀ ਸੀ, ਪਰ ਆਹ ਪੰਥ-ਕੌਮ ਦੇ ਹਿਤੈਸ਼ੀ ਬਣੇ ਧੰਨ-ਮੰਗਤੇ ਚੈਨਲਾਂ ਨੇ ਥੱਲਾ ਲਾ ਧਰਿਆ, ਜਦੋਂ ਤੱਕ ਪੜ੍ਹਕੇ ਗਿਆਨ ਤੇ ਗਲਤ ਬਿਆਨੀ ਨੂੰ ਉਜਾਗਰ ਨਹੀਂ ਕੀਤਾ ਜਾਵੇਗਾ, ਰਲ੍ਹ ਗੱਡ ਹੋਣੋ ਬੱਚ ਨਹੀਂ ਸਕਦਾ, ਨਾ ਧਾਰਮਿਕ ਧੁਰੇ ਤੇ ਨਾ ਹੀ ਇਤਿਹਾਸ ਤੇ ਭਾਸ਼ਾ ਤੰਦਰੁਸਤ, ਬੋਲੀ ਭੀ ਰੰਗੀਲੀ । 
ਵਿਗਾੜ ਕਿਵੇਂ ਹੋ ਰਿਹਾ ਹੈ ਆਵਾਜਾਈ ਸਾਧਨਾਂ ਕਰਕੇ ਦੂਜੇ ਸੂਬਿਆਂ ਵਿੱਚੋਂ ਆ ਕੇ ਖਬਰਾਂ ਦੇਣੇ, ਲਿਖਤਾਂ ਹਿੰਦੀ, ਉਰਦੂ ਨੂੰ ਵਿੱਚ ਗੁੰਨ ਰਹੇ ਹਨ, ਇਥੇ ਹੀ ਦੇਖੋ ਦਿੱਲੀ ਦਾ ਪ੍ਰਸਾਰਨ ਚੈਨਲ ਤੇ ਸਾਰਾ ਦਿਨ ਦਿਉ ਦਾਨ, ਨੌਜਵਾਨ ਅੱਖਰ ਨੂੰ ਨੋਜਵਾਨ ਹੀ ਬੋਲੂ, ਹੁਣ ਪੰਜਾਬ ਵਿੱਚ ਦਿੱਲੀ ਦਾ ਇਹੋ ਜਿਹਾ ਖਾਲਸਾ ਵਹੀਰ ਵਿੱਚ ਪਹੁੰਚ ਗਿਆ ਹੈ, ਉਥੇ ਭੀ ਆਪਣੀ ਬੋਲੀ, ਉਹਦੀ ਬੋਲੀ ਹੈ ਮਿਸੀ ਤਾਂ ਸਾਡੇ ਪੰਜਾਬੀ ਭੀ ਫੇਰ ਨਕਲੀ ਬਣ ਰਹੇ ਹਨ, ਉਪਾਅ ਨਾਲੋਂ ਪ੍ਰਹੇਜ਼ ਕਰੋ, ਨਚੋੜ ਕੱਢੋ ਤਾਂ ਪੰਜਾਬ ਅੱਜ ਜਾਤ-ਪਾਤੀ ਪੱਤੇ ਹੇਠ ਉੱਭਰ ਰਿਹਾ ਹੈ, ਆਮ ਵਿੱਚ ਬਹੁਤੇ ਹੋਣ ਕਰਕੇ ਹੁਣ ਮਾੜੇ ਦੀ ਧੀ ਰੱਜੀ ਵਾਲੀ ਕਹਾਣੀ ਸਾਬਤ ਹੋ ਰਹੀ ਹੈ, ਯੂ।ਕੇ। ਦਾ ਤਾਂ ਇਕ ਚੈਨਲ ਇਥੇ ਕੀ ਉਥੇ ਕੀ ਧੂੜਾ ਪੱਟਣ ਤੇ ਹੈ, ਬੱਸ ਜੀ ਪੰਜਾਬ ਤਾਂ ਅੰਮ੍ਰਿਤਪਾਲ ਸਿੰਘ ਦੇ ਸਹਾਰੇ ਜੀਵੇਗਾ, ਕੋਈ ਅਤਿ ਕਥਨੀ ਨਹੀਂ ਕਿ ਅੰਮ੍ਰਿਤਪਾਨ ਤੇ ਅੰਮ੍ਰਿਤਪਾਲ ਇਕ ਹੀ ਬਣਾ ਦਿੱਤਾ, ਕੀ ਨਗਰ ਕੀਰਤਨਾਂ ਵਿੱਚ ਗੁਰੂ ਗ੍ਰੰਥ ਜੀ ਦਾ ਸਤਿਕਾਰ ਤਾਂ ਸੰਗਤਾਂ ਕਰਦੀਆਂ ਸਨ, ਪਰ ਇਥੇ ਤਾਂ ਦੇਖੋ ਵਿਅਕਤੀਗਤ ਦਰਸ਼ਨ, ਗੋਡੀ ਹੱਥ, ਸਿਰ ਪਲੋਸੋ, ਬਿਲਕੁੱਲ ਸਾਬਤ ਹੈ ਕਿ ਅੰਮ੍ਰਿਤਪਾਲ ਸਿੰਘ ਯੋਗਤਾ-ਕਲਾ ਬੜੀ ਹੈ, ਸੰਤ ਭਿੰਡਰਾਂਵਾਲਿਆਂ ਦੀ ਪੂਰਨ ਨਕਲ, ਲੋਕੀ ਕਹਿੰਦੇ ਰੱਬੀ ਨੂਰ ਆ ਗਿਆ, ਲੋਕੀ ਤਾਂ ਸੋਸ਼ਲ-ਮੀਡੀਏ ਦੇ ਸ਼ਦਾਈ ਕੀਤੇ ਪਏ ਨੇ, ਏਜੰਸੀਆਂ ਨੂੰ 80ਵਿਆਂ ਵਾੜਨ ਦੀ ਗੁਹਾਰ ਹੈ, ਲੋਕੀ ਹਾਲੇ ਉਲਾਰ ਹਨ ਧੌਣਾ ਭੰਨੀਆਂ ਤੇ ਸਮਝਣਗੇ, ਕੀ ਅੰਮ੍ਰਿਤਪਾਨ ਪਹਿਲਾਂ ਕਦੀ ਹੋਇਆ ਨਹੀਂ ਸੀ ? ਕੀ ਰਜਿਸਟਰ ਹੈ ਜੋ ਕੱਲ੍ਹ ਨੂੰ ਮੂਹਰੇ ਰੱਖਿਆ ਜਾਵੇਗਾ ਕਿ ਇੰਨੇ ਨਸ਼ੇੜੀ ਮੁਕਤ ਹੋਏ ਮਕਰ ਹਨ, ਉਮੇ ਹੀ ਕੋਈ ਪ੍ਰਧਾਨ ਮੰਤਰੀ ਬਣਾ ਲਿਆ ਉਦੋਂ ਪੁਲਸ ਸਿਪਾਹੀ ਲਫਟੈਣ ਕਪਤਾਨ ਬਣਾ ਧਰੇ ਸਨ ਜਨਰਲ ਭੀ ਦੇਖੋ ਮਗਰੋਂ ਕੀ ਨਿਕਲਿਆ ਸੀ, ਸਾਰੀ ਮੁਹਿੰਮ ਉਨ੍ਹਾਂ ਲੀਹਾਂ &lsquoਤੇ ਹੈ ਭਵਿੱਖ ਦੀ ਕਲਿਆਣ ਰੀਤ ਨੂੰ ਗੌਹ ਨਾਲ ਘੋਖਣਾ ਮਾਹਿਰਾਂ ਦਾ ਕੰਮ ਹੁੰਦਾ ਹੈ, ਪਰ ਅੱਜ ਉਹ ਤਾਂ ਆਪ ਉਸੇ ਗਡ੍ਹੀਰੇ ਚੜ੍ਹੇ ਫਿਰਦੇ ਨੇ ਸਿਆਸੀ ਬੋਲਦੇ ਹਨ ਤਾਂ ਬਦਨਾਮ ਕੀਤੇ ਜਾ ਰਹੇ ਹਨ, ਖਾਲਸਾ ਵਹੀਰ ਸਿਆਸੀ ਪ੍ਰਚਾਰ, ਗੁਰੂ ਸਾਹਿਬ ਦੀ ਸਵਾਰੀ ਦਾ ਵਧੀਆ ਲਾਹਾ । ਜੇਕਰ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਕਰਨ ਵਿਰੋਧੀ ਜੀ ਇਹ ਤਾਂ ਲਾਹਾ ਲੈ ਰਹੇ ਹਨ, ਇਸ ਹਫ਼ਤੇ ਇਕ ਹੋਰ ਸ਼ੰਦ ਲੱਭ ਗਿਆ ਬਦਨਾਮ ਕਰਨ ਭਾਜਪਾ ਤੇ ਕਾਂਗਰਸ ਨੂੰ ਹਾਏ ਉਏ ਰੱਬਾ ਸੁੱਚਾ ਸਿੰਘ ਲੰਗਾਹ ਮੁਆਫ ਕਰਤਾ, ਕੀ ਭੂਚਾਲ ਆ ਗਿਆ ? ਇਕ ਜ਼ਿਲ੍ਹੇ ਦਾ ਕੋਈ ਸਾਧਾਰਣ ਅਕਾਲੀ ਦਲ ਦਾ ਸਾਬਕਾ ਕਿਸੇ ਭੈੜੀ ਘਟਣਾ ਵਿੱਚ ਫਸਿਆ ਤੇ ਸਜ਼ਾ ਲੱਗ ਗਈ, ਭਾਵੇਂ ਕਿਵੇਂ ਭੀ ਕਾਨੂੰਨੀ ਤਾਂ ਬਰੀ ਹੋ ਗਿਆ ਸੀ, ਚਲੋ ਸਿੱਖ ਪਰੰਪਰਾ ਵਿੱਚ ਸਜ਼ਾ ਪੂਰੀ ਕਰ ਲਈ, ਧਰਮ ਵਿੱਚ ਇਕ ਧਾਰਾ ਹੈ ਜੋ ਸਰਨ ਆਏ ਕੰਠ ਲਾਏ, ਕੀ ਗੁਨਾਹ ਕਰ ਦਿੱਤਾ ਅਕਾਲ ਤਖ਼ਤ ਅਤੇ ਮਰਿਯਾਦਾ ਅਨੁਸਾਰ ਜੇਕਰ ਸਜ਼ਾ ਪੂਰੀ ਹੋ ਨਹੀਂ ਸਕਦੀ ਤਾਂ ਬੰਦੀ ਸਿੰਘ ਕਿਹੜੀ ਧਾਰਾ ਵਿੱਚ ਰਿਹਾਅ ਹੋਣ ? ਗੱਲ ਕੇਵਲ ਇਕ ਭਾਜਪਾ ਨੂੰ ਤਾਂ ਮੁਨਿਆਦੀ ਬੁਖਾਰ ਹੋਇਆ ਹੈ, ਸੋਮਵਾਰ ਨੂੰ ਭਾਜਪਾ ਸਮਰਥੱਕ ਚੈਨਲ &lsquoਤੇ ਸਿੰਘਾਂ ਨੇ ਬੜਾ ਪਿੱਟ ਸਿਆਪਾ ਕੀਤਾ, ਪੂਰਾ ਘੰਟਾ ਸੁੱਚਾ ਸਿੰਘ ਲੰਗਾਹ ਤੇ ਭਲਾ ਉਹ ਕੋਈ ਨੈਸ਼ਨਲ ਨੇਤਾ ਹੈ, ਨਿੱਜੀ ਰੰਜਿਸ਼ਾਂ ਨੇ, ਉਧਰ ਕਾਂਗਰਸ ਤੇ ਬੀ।ਜੇ।ਪੀ। ਦਾ ਭੀ ਹਰਜੀਤ ਸਿੰਘ ਗਰੇਵਾਲ ਤੜਪੇ ਕੌਣ ਨਹੀਂ ਜਾਣਦਾ ਕਿ ਇਹ ਤਾਂ ਹੈ ਹੀ ਵਿਰੋਧੀ, ਸੁਖਜਿੰਦਰ ਸਿੰਘ ਰੰਧਾਵਾ ਦੀ ਇਲਾਕੇਬਾਜ਼ੀ ਖੁੰਦਕਾਂ ਹਨ, ਰੰਧਾਵਾ ਕੋਈ ਸੁਹਿਰਦ ਨੇਤਾ ਨਹੀਂ, ਪਹਿਲਾਂ ਕਾਂਗਰਸ ਦੀ ਪੰਜਾਬ ਵਿੱਚ ਮੂਰਛਾ, ਕਪਤਾਨ ਸਾਹਬ ਨੂੰ ਲਾਹੁਣਾ, ਚੰਨੀ ਨੂੰ ਤੁੱਖਣੇ ਦਿੱਤੇ, ਆਪ ਨੂੰ ਗੱਦੀ ਲਈ, ਜਾਖੜ ਦਾ ਵਦਾਵਾ ਇਸ ਬੰਦੇ ਨੂੰ ਤਾਂ ਕਾਂਗਰਸ ਨੂੰ ਨੱਥ ਪਾਉਣੀ ਬਣਦੀ ਹੈ, ਰਹੀ ਗੱਲ ਭਾਜਪਾ ਦੀ ਤਾਕਤ ਸਿਰ ਨੂੰ ਚੜ੍ਹੀ ਪਈ ਹੈ, ਕੇਂਦਰ ਵਿੱਚ ਜੇ ਕੋਈ ਸਰਬ ਸਾਂਝੀ ਗੱਲ ਕਰਦਾ ਸੀ, ਵਗਾਹ ਮਾਰਦੇ ਨੇ, ਕੇਵਲ ਸ਼ਾਹ-ਨੱਢਾ ਹੀ ਬੀ।ਜੇ।ਪੀ। ਹੈ, ਮੋਦੀ ਸਾਹਬ ਭੀ ਹੁਣ ਬਾਪ ਦੀ ਤਾਂ ਗੁੜਤੀ ਧੋ ਧਰੀ, ਬੱਸ ਹਿੰਦੂਪਣ ਤੜਫਾਈ ਜਾਂਦਾ ਹੈ, ਹੱਥ ਸੋਟਾ ਫੜੀ ਸਭ ਦੇ ਹੱਡ ਭੰਨਦੇ ਫਿਰਦੇ ਨੇ, ਕਾਂਗਰਸ ਦਾ ਉਤਾਰ, ਆਪ ਨੇ ਦਬੱਲੇ, ਅਕਾਲੀਆਂ ਨਾਲ ਦਵੈਸ਼, ਕਿਸਾਨਾਂ ਨਾਲ ਕਿੜ, ਭਾਜਪਾ ਸਿੱਖ ਵਿਰੋਧੀ ਹੀ ਨਹੀ ਜੱਟ ਵਿਰੋਧੀ ਭੀ ਹੈ, ਤਾਂ ਹੀ ਹਰ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਹੀ ਜਪੀ ਜਾਂਦੇ ਨੇ, ਮੇਰਾ ਸੁਝਾਉ ਹੈ ਕਿ ਕਾਂਗਰਸ ਹੰਭਲਾ ਮਾਰੇ ਦੂਜੀਆਂ ਪਾਰਟੀਆਂ ਨਾਲ ਰੱਲ ਕੇ ਝਟਕਾ ਦੇਵੇ ਲਹਿ ਜਾਊਗੀ ਕੰਜ, ਪੰਜਾਬ ਵਿੱਚ ਤਾਂ ਹਿੰਦੂ ਮੂੰਹ ਨੀ ਲਾਉਣਗੇ, ਉਨ੍ਹਾਂ ਨੂੰ ਆਪਣਾ ਹਿੱਤ, ਭਾਈਚਾਰਾ ਅਤੇ ਕਾਰੋਬਾਰ ਪਿਆਰੇ ਨਾ ਕਿ ਇਨ੍ਹਾਂ ਦਾ ਕੱਟੜ ਏਜੰਡਾ, ਜਿੰਨਾ ਮਰਜ਼ੀ ਸਿੱਖ ਇਥੋਂ ਜਾ ਕੇ ਜੋਰ ਲਾ ਆਉਣ ਉਥੇ ਹਰਜੀਤ ਗਰੇਵਾਲ ਬਿਆਨ ਦੇਈ ਜਾਵੇ ਕਿਸੇ ਨੇ ਨੀ ਬਾਤ ਪੁੱਛਣੀ, ਅਮਲਾ ਦੇ ਹੋਣੇ ਨੇ ਨਿਬੇੜੇ ਕੀਤਾ ਹੈ ਪੰਜਾਬ ਲਈ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਨ &lsquoਤੇ ਭੂਤਰੇ ਫਿਰਦੇ ਨੇ, ਕਾਂਗਰਸ ਦਾ ਥਰੂਰ ਕਹਿੰਦਾ ਕੋਹਿਨੂਰ ਸਾਡਾ ਪੁੱਛੋ ਇਨ੍ਹਾਂ ਨੂੰ ਤੁਸੀਂ ਮਾਮੇ ਲੱਗਦੇ ਹੋ, ਪਹਿਲਾਂ ਨਉਂ ਤੋਂ ਹੀ ਲੱਪਣ ਲਾਵੋ, ਕੋਹ ਦਾ ਅਰਥ ਹੈ ਪਹਾੜ ਤੇ ਨੂਰ ਦਾ ਉਹਦੀ ਚਮਕ ਮੁਹਾਂਦਰਾ ਜਾਂ ਕੀਮਤ ਹੱਕ ਸਿੱਖ, ਮੁਸਲਮਾਨ, ਅਫਗਾਨਿਸਤਾਨ ਦਾ ਤਾਂ ਬਣ ਸਕਦਾ ਹੈ ਇਹ ਲਾਂਭਿਉ ਹੀ ਪ੍ਰਾਉਣੇ ਬਨਣ ਦਿੱਲੀ ਨੂੰ ਘੁਮੰਡ ਹੀ ਮਾਰਦਾ ਹੈ ਕੋਈ ਭੀ ਸਿਆਸੀ ਰਾਜ਼ ਹੋਵੇ ਅਫਸੋਸ ਇਹ ਹੈ ਕਿ ਪੰਜਾਬ ਦੇ ਸਿੱਖ ਕਾਂਗਰਸੀ ਭਗਤ ਤੇ ਦਿੱਲੀ ਦੇ ਜੋ ਭੀ ਸ਼ਕਤੀ ਉਹਦੇ, ਭਾਵੇਂ ਧਰਮ ਹੋਵੇ ਜਾਂ ਸਿਆਸਤ ਦਗਾ ਦੇਣ ਲੱਗੇ ਫੋਰਾ ਨੀ ਲਉਂਦੇ ਤਾਂ ਹੀ ਲਮਕਦੇ ਨੇ ਹੁਣ ਕੇਜਰੀਵਾਲ ਤੋਂ ਕੱੁਟ ਖਾਂਦੇ ਨੇ ਮੁੱਖ ਮੰਤਰੀ ਭੀ ਦੇ ਦੇ ਗੇੜਾ ਬਣਿਆ ਕਦੇ ਹਿਮਾਚਲ, ਦਿੱਲੀ, ਗੁਜਰਾਤ ਫੇਰ ਹਰਿਆਣੇ ਤੁਰੂ, ਫੇਰ ਕਿਤੇ ਹੋਰ ਪੰਜਾਬ ਬੱਸ ਵਹੀਰਾਂ ਜਦੋਂ ਨੂੰ ਕੋਈ ਹੋਰ ਸਕੀਮ ਵਰੋਲੇ ਵਿੱਚ ਆ ਜੂ, ਪੰਜਾਬ ਤਾਂ ਜੇਕਰ ਉੱਨਤੀ ਕਰਨੀ ਸੀ ਤਾਂ ਵਸਨੀਕਾਂ ਕਰਕੇ ਪਰ ਜੱਟ ਤਾਂ ਸੂਬਾ ਖਾਲੀ ਕਰ ਗਏ ਜਿਹੜੇ ਰਹਿ ਗਏ ਕੁਝ ਕਾਂਗਰਸੀ, ਕੁਝ ਆਪ ਤੇ ਕੁਝ ਅਕਾਲੀ ਬਹੂਮਤ ਕਿਸੇ ਦੀ ਨਹੀਂ, ਬੱਸ ਠੁਮਣੇ ਹਨ ਜੇਕਰ ਲੋਕਤੰਤਰ ਬਚਾਉਣਾ ਹੈ ਤਾਂ ਆਪਸੀ ਵਿਰੋਧ ਨਹੀਂ ਰੱਖੋ, ਸਗੋਂ ਦੇਸ਼ ਸੂਬੇ ਦੀ ਭਲਾਈ ਵੱਲ ਧਿਆਨ ਦੇਵੋ, ਮੈਂ ਬੜੀ ਹੀ ਦੁਖੀ ਹਾਂ ਜਦੋਂ ਸਿੱਖ ਦਿੱਖ ਸੋਚ ਧਾਰਮਿਕ ਅਦਾਰਿਆਂ ਨੂੰ ਢਾਅ ਲਾਉਣ ਦੀ, ਨਵੀਂ ਇਕ ਵੀਡੀਉ ਦੇਖ ਕੇ ਕਿ ਦਰਬਾਰ ਸਾਹਿਬ ਵਿੱਚ ਵੀਡੀਉ ਬਨਾਉਣ ਤੇ ਸਗੋਂ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੂੰ ਗੁੰਡੇ ਦੱਸਣ ਜਦੋਂ ਕਿ ਪ੍ਰਬੰਧਕੀ ਢਾਂਚੇ ਦੀ ਮਰਜ਼ੀ ਬਿਨਾਂ ਉਥੋਂ ਧੱਕੇ ਕਰਕੇ ਹਰ ਅਦਾਰੇ ਦੇ ਅਨੁਸਾਸ਼ਨ ਹੋਣੇ ਜਰੂਰੀ ਹੁੰਦੇ ਹਨ ਪਰ ਅਨੇ੍ਹਰ ਗਰਦੀ ਨੂੰ ਸੇਵਾ ਦੱਸਣਾ ਪੈਸੇ ਕਮਾਉਣੇ ਤੇ ਬਦਨਾਮ ਕਰਨੀ ਅੰਤਰਰਾਸ਼ਟਰ ਵਿੱਚ ਪ੍ਰਸਿੱਧ ਸੰਸਥਾ, ਹਾਲੇ ਇਨ੍ਹਾਂ ਨੂੰ ਬੇਅਦਬੀ ਦਾ ਦੁੱਖ ਹੈ ਕੌਣ ਸੁਤੰਤਰ ਮਨ ਮੰਨ ਸਕਦਾ ਹੈ ਕਿ ਇਹ ਸੁਹਿਰਦ ਸਿੱਖ ਅਤੇ ਧਰਮ-ਪਾਲਕ ਤੇ ਕੌਮੀ ਹਨ ? ਅਫ਼ਸੋਸ ਨਾਲ ਲਿਖਣਾ ਪੈਂਦਾ ਹੈ ਕਿ ਪੰਜਾਬ ਵਿੱਚ ਇਥੋਂ ਦੇ ਚੈਨਲ ਜੋ ਲੱਗਦਾ ਹੈ ਸੈਲਫ ਇੰਮਪਲਾਇਤਾ ਵਾਂਗੂੰ ਕੰਮ ਕਰਕੇ ਪੱਟੀ ਮੇਸ ਕਰ ਰਹੇ ਹਨ, ਕੁਝ ਅੰਮ੍ਰਿਤਪਾਲ ਸਿੰਘ ਦੇ ਹਾਮੀ, ਕੁਝ ਕਿਸਾਨਾਂ ਕੋਲ ਜਾ ਕੇ ਭੜਕਾਹਟ ਭਰੇ ਸਵਾਲ ਪੁੱਛ ਮਾਹੌਲ ਖਰਾਬ ਕਰੋ ।
ਬੌਰਿਸ ਤਾਪ, ਜਿਮੇ ਪੰਜਾਬ ਵਿੱਚ ਸੁਖਬੀਰ ਸਿੰਘ ਬਾਦਲ ਬੁਖਾਰ, ਉਮੇ ਹੀ ਸਾਡੇ ਦੇਸ਼ ਵਿੱਚ ਬੌਰਿਸ ਜੌਹਨਸਨ ਦਾ ਹੈ, ਕੱਲ੍ਹ ਦਾ ਮਿਡਲਸੈਕਸ ਵਿੱਚ ਔਕਸਬਰਿਜ ਖਿੱਤੇ ਤੋਂ ਐੱਮ।ਪੀ। ਹਨ ਤੇ ਮੁੜ ਤੋਂ ਬਨਣ ਲਈ ਮਨ ਦੱਸਿਆ, ਟੀਵੀ ਤੇ ਭੂਚਾਲ ਆ ਗਿਆ, ਸਵੇਰੇ ਹੀ ਸੁਣ ਲਿਆ ਕਿ ਬਰਮਿੰਘਮ ਵੱਲ ਸਾਜਦ ਜਾਵਦ ਸਾਬਕਾ ਚਾਂਸਲਰ ਕਹਿੰਦਾ ਅਲਵਿਦਾ ਮੁੜ ਨਹੀਂ ਖੜਨਾ, ਭੁੱਲੋ ਨਾ ਸਾਜਦ ਨੇ ਰਿਸ਼ੀ ਸੁਨੇਕ ਦੇ ਮਗਰ ਲੱਗ ਕੇ ਵੱਡੀ ਭੁੱਲ ਕੀਤੀ ਸੀ, ਆਪਣੀ ਵਫ਼ਾਦਾਰੀ ਦਾਗੀ ਕਰ ਲਈ ਸੀ, ਭਾਵੇਂ ਟੋਰੀਆਂ ਦੇ ਬਹੁਤ ਸਾਰੇ ਭੂਤਰੇ ਦੜੰਗੇ ਲਾ ਕੇ ਬੌਰਿਸ ਦੇ ਵਿਰੁੱਧ ਹੋ ਗਏ, ਰਿਸ਼ੀ ਸੁਨੇਕ ਨੂੰ ਮੂਹਰੇ ਲਿਆ ਕੇ ਤੇ ਆਪਣੇ ਆਪ ਨੂੰ ਜੀ ਅਸੀਂ ਰੇਸ ਦੇ ਖੇਮੇ ਵਾਲੇ ਨਹੀਂ, ਪਰ ਝੱਟ ਹੀ ਝੱਗ ਬੈਠ ਗਈ, ਜਦੋਂ ਰਿਸ਼ੀ ਚਾਂਸਲਰ ਵੇਲੇ ਭੀ, ਕੋਵਿਡ ਵਿੱਚ ਬੱਸ ਪੈਸੇ ਵੰਡਣ &lsquoਤੇ ਸੀ, ਫਰਲੋ ਸਕੀਮ ਕੋਈ ਕਾਰਗਰ ਸਿੱਧ ਨਹੀਂ ਸੀ, ਬੜੀ ਕੁਰੱਪਸ਼ਨ ਹੋਈ ਹੁਣ ਤੱਕ ਦੇਸ਼ ਕਰਨੀ ਭਰਨੀ ਭਰ ਰਿਹਾ ਹੈ, ਹੁਣ ਟੈਕਸ ਲਾ ਲਾ ਘਾਪਾ ਪੂਰਾ ਕਰਨ &lsquoਤੇ ਹੈ, ਹਾਲੇ ਤਾਂ ਟੋਰੀ ਪਾਰਟੀ ਨੇ ਨਤੀਜੇ ਦੇਖਣੇ ਹਨ, ਤਾਪਮਾਨ ਉਤਰਦਾ ਦੇਖਿਉ, ਰਿਸ਼ੀ ਚਾਅ ਹਾਂ ਭਾਰਤੀ ਭਗਤ ਤੇ ਖਾਸ ਹਿੰਦੂ ਭਾਈਚਾਰਾ ਕੱਛਾ ਬਜਾ ਰਿਹਾ ਹੈ ਪਰ ਆਮ ਜਨਤਾ ਗਊ ਮਾਤਾ ਜੀਹਨੇ ਰਿਸ਼ੀ ਨੂੰ ਬਖ਼ਸ਼ੀਸ਼ ਦਿੱਤੀ ਮੂਹਰੇ ਬੇਨਤੀਆਂ ਕਰਦੀ ਹੈ ਕਿ ਮਾਤਾ ਹੁਣ ਸਾਨੂੰ ਭੀ ਬਖ਼ਸ਼, ਭੁੱਖੇ ਨਾ ਮਾਰੀਂ, ਘਰ ਬਾਰ ਨਾ ਖੋਹੇ ਜਾਣ, ਜਵਾਨ ਬੇਰੁਜ਼ਗਾਰ ਨਾ ਹੋ ਜਾਣ, ਟੋਰੀਆਂ ਦੇ ਉਹ ਐੱਮ।ਪੀ। ਪਛਤਾਪ ਕਰਨ, ਉਧਰ ਲੇਬਰ ਪਾਰਟੀ ਤਾਂ ਹੜਤਾਲਾਂ ਦੀ ਝੜੀ ਲਾਈ ਬੈਠੀ ਹੈ ਭਾਵੇਂ ਸਿਆਸੀ ਪੈਂਤੜਾ ਜੀ ਅਸੀਂ ਨਹੀਂ ਯੂਨੀਅਨ ਹਨ ਪਰ ਲੋਕੀ ਮੂਰਖ ਨਹੀਂ ਹਨ ਦੁਖੀ ਹੋਏ ਪਏ ਨੇ ਡਾਕ, ਬੱਸਾਂ, ਗੱਡੀਆਂ, ਨਰਸਾਂ, ਨੌਬਤ ਐਂਬੂਲੈਂਸਾਂ ਦੀ ਥਾਂ ਫੌਜ ਨੂੰ ਆਪਣੇ ਸਾਧਨ ਵਰਤਣ ਦੀ ਮਿੰਤ ਕਰਨੀ ਪੈ ਰਹੀ ਹੈ, ਦਿਨ ਦੂਰ ਨਹੀਂ ਹਨ ਚਿੰਤਾ ਹਰ ਪ੍ਰਾਣੀ ਨੂੰ ਖਾ ਰਹੀ ਹੈ, ਮਰੀਜ਼ਾਂ ਦੀ ਜਾਨਾਂ ਦੀ ਖੈਰ ਕਿਵੇਂ ? ਕੀ ਆਹ ਸੀ ਬੌਰਿਸ ਬਦਲ, ਹਿਰਦੇ ਸ਼ੁੱਧ ਹੋਣ ਤਾਂ ਖਿਮਾਂ ਮੰਗਣ, ਪਰ ਸਿਆਸਤ ਸੌਹਰੀ ਟਿਕਣ ਨੀ ਦਿੰਦੀ, ਇਹ ਹੀ ਹਾਲ ਪੰਜਾਬ ਦਾ ਹੈ । 
ਸੰਕਟ ਰਹਿਤ ਸਮਾਂ ਨਹੀਂ ਹੈ, ਅਵੇਸਲੇ ਨਾ ਹੋਈਏ, ਬਦੱਲ ਮੰਡਲਾਅ ਰਹੇ ਹਨ ਬਡੇ ਇਕੱਠਾਂ, ਗੁਰੂ ਘਰਾਂ ਵਿੱਚ ਸੰਗਤਾਂ ਨੂੰ ਸੁਚੇਤ ਕਰੋ, ਪ੍ਰਬੰਧਕ ਭੀ ਭਾਰੀ ਗਿਣਤੀ ਲੋਕਾਂ ਦੀ ਆਮਦ ਦੇ ਲਈ ਕੋਈ ਉਚੇਚੇ ਬੰਦੋਬਸਤ ਕਰਨ, ਮੈਂ ਦੇਖਿਆ ਹੈ ਦੋ ਮੀਟਰ ਤਾਂ ਕੀ ਦੋ ਇੰਚ ਭੀ ਨਹੀਂ ਛੱਡਦੇ ਤੇ ਕਤਾਰਾਂ ਲੰਗਰ ਲਈ, ਮੱਥਾ ਟੇਕਣ ਲਈ ਰਹੱਸ ਨਾਲ ਨਹੀਂ ਕਾਹਲੀ ਲਈ ਤੱਤਪਰ ਹਨ, ਜਨਤਾ ਅਣਗਿਣਤ ਤੇ ਵਸੀਲੇ ਉਹੀ, ਵੱਖਰੇ ਢੰਗ ਅਪਣਾਵੋ, ਟੈਂਟ ਲਾਵੋ ਜਾਂ ਪੈਕ ਕਰਕੇ ਫੜਾਵੋ, ਇਹ ਕਰਨਾ ਹੀ ਪੈਣਾ ਹੈ, ਸਾਡੇ ਗੁਰੂ ਘਰ ਇਕ ਵਿੱਚ ਤਾਂ ਥਾਂ ਬਹੁਤ ਹੈ, ਹਾਲ ਪਾਰਕ ਵੱਲ ਨੂੰ ਵਧਾ ਲੈਣ ਹਾਲੇ ਸਰਕਾਰ ਦੀਆਂ ਪਹਿਲੇ ਪੜਾਅ ਦੀਆਂ ਪੜਤਾਲਾਂ ਨਹੀਂ ਮੁੱਕੀਆਂ ਇਕ ਦੂਜੇ &lsquoਤੇ ਤੂਹਮਤਾਂ ਦੀਆਂ, ਅ।ਹ।ੁ। ਸੁਰਖਰੂ ਹਾਲਾਂਕਿ ਪ੍ਰਥਿਮ ਕਸੂਰਵਾਰ ਉਹ ਹਨ ਪਰ ਚਤੁਰਤਾ ਵਰਤਕੇ ਜ਼ਿੰਮੇਵਾਰੀ ਸਰਕਾਰ ਤੇ ਸਿੱਟਣੀ ਹੈ, ਸਰਕਾਰ ਭੀ ਭਲੀ ਨਹੀਂ ਕਿਵੇਂ ਐੱਮ।ਪੀ। ਜੋ ਕਾਬਲ ਸਨ ਨਹੀਂ ਬਣ ਗਏ ਹੁਣ ਪਤਾ ਭਈ ਜਿੱਤਣਾ ਨਹੀਂ, ਮੈਂ ਨੀ ਖੜਨਾ ਮੈਂ ਨੀ ਖੜਨਾ ਕਰਨ ਲੱਗੇ ਹਨ, ਕਰਤੂਤ ਜੋ ਧਮੱਚੀ ਪਾ ਕੇ ਪ੍ਰਧਾਨ ਮੰਤਰੀ ਲਾਹੋ ਹੁਣ ਮਜੌਰਾਂ ਦੀ ਮਾਂ ਵਾਂਗੂੰ ਝਾਕਦੇ ਨੇ ਕਿੱਡੀ ਹਿਮਾਕਤ ਦੀ ਕਹਾਣੀ ਕਿ ਜੀਵਨ ਪੱਧਰ ਵਿੱਚ ਗਿਰਾਵਟ ਤੇ ਖਾਣ-ਪੀਣ ਦੀਆਂ ਵਸਤਾਂ ਲਈ ਗੁਹਾਰ ਲਾਈ ਜਾ ਰਹੀ ਹੈ ਕਿ ਦਾਨ ਕਰੋ, ਦੂਜੇ ਦੇਸ਼ਾਂ ਨੂੰ ਏਡ ਦੇਣ ਵਾਲੇ ਦੇਸ਼ ਦਾ ਹਾਲ, ਰਹਿੰਦੀ ਕਸਰ ਹੜਤਾਲਾਂ ਨੇ ਕੱਢ ਦੇਣੀ ਏ, ਮਿਡਲੈਂਡ ਵੱਲ ਤਾਂ ਬੱਸਾਂ ਪ੍ਰਾਈਵੇਟ ਹਨ, ਸਾਡੇ ਤਾਂ ਹਨ ਭਾਵੇਂ ਪ੍ਰਾਈਵੇਟ ਹੀ ਪਰ ਕੰਮਰੋਲਡ ਤੇ ਸਰਕਾਰ &lsquoਤੇ ਦਾਬੇ ਲੋਕੀ ਤਨਖਾਹਾਂ ਵਿੱਚ ਵਾਧੇ ਦੇ ਤਾਂ ਪੈਸੇ ਲੈਣੇ ਹਨ, ਲੋਕੀ ਕਾਰਾਂ ਤੋਂ ਬਗੈਰ ਵਾਲੇ ਘਰੀਂ ਤਾੜੇ ਗਏ ਤੇ ਹਦਾਇਤਾਂ ਕਿ ਜੀ ਕਾਰਾਂ ਨਾ ਵਰਤੋ ਪਬਲਿਕ ਵਸੀਲੇ ਉਪਲਬਧ ਹਨ, ਹੁਣ ਫੇਰ ਕੀ ਕਰਨ ਲੋਕੀ, ਉਪਰੋਂ ਕਾਰਾਂ ਤੇ ਪਾਬੰਦੀਆਂ ਨਾਲੇ ਲੰਡਨ ਵਿੱਚ ਕਾਰ &lsquoਤੇ ਤਾਂ ਦੂਹਰੇ ਖਰਚੇ, ਲੰਡਨ ਚਾਰਜ ਤੇ ਦੂਜਾ ਹੋਰ ਸਾਢੇ ਬਾਰਾਂ ਪੌਂਡ ਹੋਰ, ਲੱਕ ਟੱੁਟ ਰਹੇ ਹਨ, ਜਵਾਨ ਵੱਸੋਂ ਤੋਂ ਆਪਣਾ ਗੁਜ਼ਾਰਾ ਨੀ ਹੁੰਦਾ, ਪਰਿਵਾਰ ਕਿਥੋਂ ਪੈਦਾ ਕਰਨ ਤੇ ਉਤੋਂ ਅਖੇ ਜੀ ਸਿੱਖ ਵੱਸੋਂ ਵਧਾਵੋ, ਭੋਜਨ ਦਾ ਇੰਤਜ਼ਾਮ ਕਰੋ, ਫੇਰ ਘਰ ਲੈ ਕੇ ਦਿਉ, ਪ੍ਰਚਾਰਕ ਆਪਣਾ ਰਾਮ ਰੌਲਾ ਪਾਈ ਜਾਂਦੇ ਨੇ ਜੀ ਨਿਆਣੇ ਮਾਪਿਆਂ ਦੇ ਆਖੇ ਨੀ ਲੱਗਦੇ, ਇਹ ਬਜ਼ੁਰਗ ਹਕੂਮਤਾਂ ਨਹੀਂ ਚੱਲਣੀਆਂ, ਜੀ ਹੁਕਮ ਕਰੋ ਬੱਚੇ ਪੰਜਾਬੀ ਬੋਲਣ, ਪਰਿਵਾਰਾਂ ਵਿੱਚ ਪਾੜੇ ਪਾਵੋ ।
ਵਧੋ ਪੰਜਾਬ ਵੱਲ, ਨਿੱਤ ਨਵੀਂ ਟੈਂ ਟੈਂ ਸੁਣੋ, ਕੱਲ੍ਹ ਦੀ ਗਰਮ ਹਵਾ ਸਿੱਧੂ ਮੂਸੇਵਾਲਾ ਬਨਾਮ ਗੋਲਡੀ ਬਰਾੜ, ਚੇਤੇ ਰੱਖੋ ਸਿੱਧੂ ਬਰਾੜ ਸਕੇ ਭਰਾ ਸਨ, ਇਸ ਕਾਂਡ ਵਿੱਚ ਭੀ ਆਪਸੀ ਦੁਸ਼ਮਣੀ ਹੈ ਕਤਲ ਤਾਂ ਬੜੇ ਹੁੰਦੇ ਹਨ ਪਰ ਧਨਾਢ ਦਾ ਤਾਂ ਘਾਟਾ ਹੁੰਦਾ ਹੈ, ਬਾਜ਼ੀ ਕਹਿੰਦਾ ਸਾਨੂੰ ਅਮਰੀਕਾ ਦੀ ਪੁਲਸ ਦਾ ਫੂਨ ਆਇਆ ਕਿ ਦੱਸੋ ਕੀ ਕਰਨਾ ਹੈ ਤੁਸੀਂ ਲਿਜਾਣਾ, ਵਾਹ ਭਾਈ ਮਾਨ ਮੁੱਖ ਮੰਤਰੀ ਤਾਂ ਫੇਲ੍ਹ ਹੋ ਗਿਆ ਹੁਣ ਫੇਰ ਕਮੇਡੀਅਨ ਹੀ ਬਨਣ ਲੱਗਾ ਭਲਾ ਆਹ ਗੱਲ ਜੱਚਦੀ ਸੀ ਆਖਣ ਨੂੰ ? ਆਪਣੀ ਅਕਲ ਦਾ ਜਨਾਜ਼ਾ ਕੱਢਣ ਲੱਗਾ ਹੈ, ਪਹਿਲਾਂ ਹੀ ਤਾਂ ਨਿਕਲਿਆ ਪਿਆ ਹੈ ਜਦੋਂ ਸੂਬੇ ਵਿੱਚ ਭੜਥੂ ਪਏ ਨੇ ਤੇ ਇਹ ਗੁਜਰਾਤ ਵਿੱਚ ਫੁੱਲਾਂ ਦੇ ਹਾਰ ਪੁਆ ਰਿਹਾ ਹੈ, ਲਾਲਾ ਜੀ ਜੱਟ ਨੂੰ ਭਜਾ ਕੇ ਹਟੂ, ਆਪ ਤਾਂ ਹੰਕਾਰ ਫਰਾਟੇ ਮਾਰਦਾ ਕਰਕੇ ਮੂਧੇ ਮੂੰਹ ਡਿੱਗੂ ਹੀ, ਦੁੱਖ ਦੀ ਗੱਲ ਦੇਖੋ ਕਿ ਬੰਦੀ ਸਿੰਘ ਰਿਹਾਈ ਮੁਹਿੰਮ ਸ਼੍ਰੋਮਣੀ ਕਮੇਟੀ ਨੇ ਚਲਾਈ ਤਾਂ ਕਿਵੇਂ ਹਵਾਰਾ ਪਿਤਾ ਨੇ ਅੱਡ ਹੀ ਧਰਨਾ ਤੇ ਵੱਡਾ ਇਕੱਠ ਕਰਾਂਗੇ ਦੱਸੋ ਇਹ ਫੁੱਟ ਕਾਮਯਾਬੀ ਦਊ ? ਕੀ ਇਹ ਰਿਹਾਈ ਮੰਗਣੇ ਹਨ, ਕੀ ਘੱਟ ਕੀਤੀ ਹੈ ਹੁਣ ਇਸ ਦਲ ਨੇ ਅਕਾਲ ਤਖ਼ਤ ਦਾ ਜਥੇਦਾਰ ਥਾਪ ਕੇ ਗੱਲ ਕੀ ਚੱਕੇ ਚਕਾਏ ਸੂਬੇ ਦੀ ਦੁਰਗਤ ਕਰਨ &lsquoਤੇ ਹਨ, ਹਾਲੇ ਇਹ ਪੰਥਕ ਹਨ ਸਿੱਖ ਹਿਤੈਸ਼ੀ ਤੇ ਗੁਰਮੁਖ, ਗੁਰਮੁਖ ਕਾਹਦੇ ਜੋ ਸੁਣ ਸੁਣੇ ਪ੍ਰਚਾਰੀ ਜਾਣ, ਧਰਮ ਦੀ ਧਾਰਾ ਹੀ ਬਦਲੀ ਜਾ ਰਹੇ ਹਨ, ਅਖੇ ਜੀ ਮੇਰਾ ਅੰਮ੍ਰਿਤ ਟੁੱਟ ਗਿਆ ਫੇਰ ਛਕਣਾ ਹੈ, ਮੈਂ ਤਾਂ 35 ਸਾਲਾਂ ਵਿੱਚ ਟੁੱਟਦਾ ਨੀ ਦੇਖਿਆ, ਧਾਗਾ ਹੈ ? ਤਰਾਸਦੀ ਧਰਮ ਕੌਮ ਦੀ ਜੋ ਨੀਮ ਗਿਆਨ ਸਾਡੇ ਪ੍ਰਚਾਰਕ, ਧਰਮ ਦਾ ਊੜਾ ਨੀ ਪਤਾ ਇਹ ਚੈਨਲਾਂ &lsquoਤੇ ਜਥੇਦਾਰ ਹੋਰ ਸੁਣੋ ਲੰਗਰ ਅੱਖਰ ਦੇ ਮੈਨੇ੍ਹ ਨੀ ਪਤਾ ਕੱਲ ਇਥੇ ਬੜਾ ਹੀ ਉੱਘਾ ਜੋ ਹਰ ਥਾਂ ਤੇ ਸੇਵਾ ਕਰਨ ਦਾ ਪ੍ਰਧਾਨ ਹੈ ਉਸ ਚੈਨਲ &lsquoਤੇ ਇਕ ਪ੍ਰੋਗਰਾਮ ਵਿੱਚ ਪੀਲੀ ਪੱਗ ਸਾਨੂੰ ਮੱਤਾਂ ਦੇਵੇ ਕਹਿੰਦਾ ਘੋੜਿਆਂ ਦਾ ਲੰਗਰ ਗੁਰੂ ਜੀ ਨੇ ਲਾਇਆ, ਭਲਿਆ ਮਾਣਸਾ ਲੰਗਰ ਪ੍ਰਸ਼ਾਦ ਛਕਣ ਨੂੰ ਆਖਦੇ ਹਨ, ਕੀ ਘੋੜੇ ਛਕੀਏ ਹਨ ਐਸੇ ਬੰਦੇ ਨੂੰ ਲਾਹ ਕੇ ਪਰ੍ਹਾਂ ਨੀ ਸਿੱਟਦੇ ਤੇ ਕੀ ਇਹ ਅਦਬ ਹੈ, ਹੈ ਕੋਈ ਸਿੱਖ ਸੰਸਥਾ ਜੋ ਇਸ ਬੇਥਵੇ ਕਬੋਲਾਂ ਨੂੰ ਨੱਥ ਪਾਵੇ ? ਕੱਢਵਾਵੋ ਉਹ ਰੀਲ੍ਹ ਤੇ ਲਾਵੋ ਡੰਨ ਪਰ ਕੌਣ ਬਿੱਲੀ ਦੇ ਗੱਲ ਟੱਲੀ ਬੰਨੇ, ਹਾਂ ਜੇਕਰ ਕਿਧਰੇ ਇਹ ਸ਼੍ਰੋਮਣੀ ਅਕਾਲੀ ਦਾ ਕੋਈ ਆਖ ਦੇਵੇ ਤਾਂ ਮੁਹਿੰਮ, ਧਰਨੇ, ਬੇਅਦਬੀ ਹੋ ਗਈ, ਉਧਰ ਬੇਅਦਬੀ ਨੂੰ ਹੀ ਅੱਜ ਕੱਲ੍ਹ ਇਹ ਧਰਮ ਦਾ ਧੁਰਾ ਬਣਾਈ ਫਿਰਦੇ ਨੇ ਹਰ ਚੌਥੇ ਦਿਨ ਐਥੇ ਹੋ ਗਈ, ਔਥੇ ਹੋ ਗਈ ਯਾਨੀ ਦੁੱਖ ਨਹੀਂ ਤਮਾਸ਼ੇ ਕਰਦੇ ਨੇ, ਆਹ ਕਿਵੇਂ ਜੋ ਮਿਆਨੀਵਾਲਾ ਕਾਂਗਰਸ ਨੇ ਧਰਨੇ ਤੇ ਬਿਰਾਜਮਾਨ ਕੀਤਾ, ਬੋਲਦਾ ਹੈ ਕੋਈ ਪੁੱਛਦਾ ਨੀ ਕਿ ਜੁਆਨਾਂ ਤੂੰ ਬਾਪ ਦੇ ਸ਼ਹੀਦੀ ਦਾ ਪੈਸਾ ਲੈਣ ਵੇਲੇ ਕਿਉਂ ਨਾ ਕਿਹਾ ਕਿ ਮੈਂ ਉਨੀਂ ਦੇਰ ਨੀ ਲੈਣਾ ਜਦੋਂ ਤੱਕ ਇਨਸਾਫ਼ ਨੀ ਮਿਲਦਾ, ਹੁਣ ਇਹਦਾ ਇਨਸਾਫ਼ ਤਾਂ ਕੇਵਲ ਬਾਦਲ, ਸੈਣੀ ਤੇ ਦੂਜੇ ਪੁਲਸ ਅਫਸਰਾਂ ਤੇ ਕੇਸ ਹੈ, ਮੈਂ ਸਿੱਟ (ਸੀਤ) ਤੋਂ ਭੀ ਪੁੱਛਦੀ ਹਾਂ ਕਿ ਕਿਉਂ ਕੋਈ ਕਾਂਗਰਸੀ ਤੇ ਆਪ ਦੇ ਬੰਦੇ ਪੜਤਾਲ ਵਿੱਚ ਨਹੀਂ ਲਿਆਂਦੇ ਜਾਂਦੇ ? ਲਾਹਾ, ਲਾਭ ਤਾਂ ਉਨ੍ਹਾਂ ਨੂੰ ਹੋਇਆ ਤਾਂ ਹੀ ਸਰਕਾਰਾਂ ਪੂਰੀ ਜਾਂਚ ਨਹੀਂ ਕਰਵਾ ਰਹੀਆਂ, ਬੱਸ ਇਕਪਾਸੜ ਬਾਦਲਾਂ ਤੇ ਹੀ ਸੂਈ ਟਿਕਾਵੋ, ਸਬੂਤ ਲੱਭਣੇ ਨੀ ਰੌਲਾ ਪਾਈ ਜਾਵੋ, ਬਦਨਾਮ ਕਰੀ ਜਾਵੋ ਕੀ ਹੁਣ ਦੀਆਂ ਬੇਅਦਬੀਆਂ ਘੱਟ ਦੁੱਖਦਾਈ ਹਨ ਫੇਰ ? ਕੀ ਪ੍ਰਚਾਰਕ ਕਹਿੰਦਾ ਕਿ ਆਪਾਂ ਕੀਰਤਨ ਭੀ ਇਕੱਠੇ ਛਕਦੇ ਹਾਂ, ਇਹ ਧਰਮ ਦੀ ਪ੍ਰਥਾ ਹੈ, ਕਿਉਂ ਕੋਈ ਸਿੱਖ ਕੌਂਸਲ (ਵਿੱਚੋਂ ਹਨ) ਬੋਲਦੀ, ਪੈਸੇ ਜੋ ਉਨ੍ਹਾਂ ੱਥਾਵਾਂ ਤੋਂ ਲੈਣੇ ਹਨ ਹੁਣ ਈ-ਮੇਲ ਕਰੀ ਜਾਂਦੇ ਹਨ ਜੀ ਪੈਸੇ ਦਿਉ, ਕਿਉਂ ਕੀ ਕੀਤਾ ਹੈ ਤੁਸੀਂ ? ਕੇਵਲ ਸ਼ਾਹੀ ਤਗਮੇ ਲੈ ਕੇ ਪਾਸੇ ਹੋਏ ਗੁਰੂ ਘਰਾਂ ਦੇ ਪ੍ਰਬੰਧਾਂ ਵਿੱਚ ਵੱਡੀ ਪੱਧਰ &lsquoਤੇ ਤਬਦੀਲੀਆਂ ਦੀ ਲੋੜ ਹੈ, ਪਰ ਇਹ ਤਾਂ ਉਨ੍ਹਾਂ ਤੋਂ ਵਸੂਲੀ ਕਰਕੇ ਕੁਸਕ ਨੀ ਸਕਦੇ, ਕੋਈ ਆਜ਼ਾਦ ਸੰਸਥਾ ਹੋਵੇ ਤਾਂ ਬੋਲੇ ਤੇ ਕੁੰਡੇ ਖੋਲੇ੍ਹ, ਧਮੂਸਲੀ ਪੱਟੀ ਪਈ ਹੈ ਚੈਨਲਾਂ ਨੇ ਧਰਮ ਦਾ ਹੀ ਨਹੀਂ ਸਮਾਜੀ ਢਾਂਚਾ ਭੀ ਵਗਾੜਦੇ ਹਨ, 60 ਸਾਲ ਪਹਿਲਾਂ ਇਥੇ ਆਏ ਆਪਣੇ ਜੀਵਨ ਪੱਧਰ ਦੀ ਰੀਤਾਂ ਲਾਗੂ ਕਰਨ ਲਈ ਆਖੀ ਜਾਂਦੇ ਹਨ ਤੇ ਪੈਸੇ ਦੇ ਦੇ ਕੇ ਉਤਸ਼ਾਹਤ ਕਰੀ ਜਾਂਦੇ ਹਨ, ਪਰਿਵਾਰਾਂ ਵਿੱਚ ਮੱਤਭੇਦ ਹਨ, ਬੱਸ ਚੈਨਲਾਂ ਦੇ ਇਹਦਾ ਲਾਭ ਲੈਂਦੇ ਹਨ, ਅਖਬਾਰਾਂ ਨੂੰ ਤਾਂ ਇਸ਼ਤਿਹਾਰ ਨੀ ਦੇਣੇ ਜੋ ਉਹ ਆਪਣਾ ਕਾਰੋਬਾਰ ਚਲਾ ਕੇ ਭਾਈਚਾਰੇ ਨੂੰ ਸੱਚੀਆਂ ਜਾਣਕਾਰੀਆਂ ਦੇਣ, ਬੱਸ ਹਾਲ ਪਹਿਰਿਆਂ ਤਾਂ ਲਾਈ ਜਾਂਦੇ ਹਨ ਜੀ ਪੰਜਾਬੀ ਬੋਲੋ ਪਰ ਪੜ੍ਹਨ ਦੀ ਕੋਈ ਵਿਧੀ ਨਹੀਂ, ਬੋਲੀ ਭੀ ਤਾਂ ਬਚੂ ਜੇਕਰ ਭਾਸ਼ਾ ਹੋਊ, ਵਿੱਦਿਆ ਮਿਲੂ, ਨਹੀਂ ਤਾਂ ਕੇਵਲ ਚੈਨਲਾਂ ਨੂੰ ਗਿਆਨ ਵਿਹੂਣੇ ਪ੍ਰਚਾਰ ਕਰਨ ਲਈ ਹੱਲਾ ਸ਼ੇਰੀਆਂ, ਇਹ ਨਾ ਤਾਂ ਪੁੰਨ ਹੈ ਨਾ ਫਲੀਆਂ, ਸਾਡੀ ਭਵਿੱਖ ਦੀ ਜੁਆਨੀ ਮੁਨਕਰ, ਅੱਗਾ ਦੌੜ ਪਿੱਛਾ ਚੌੜ, ਅੰਨੇ ਨੂੰ ਬੋਲਾ ਘੜੀਸੋ, ਚਿੰਤਕ ਧਿਆਨ ਦੇਣ, ਦਾਤਾ ਸਤਿ ਨੂੰ ਸਵੀਕਾਰਦਾ ਹੈ, ਉਹਨੂੰ ਮੰਨੋ ।
-ਬਲਵਿੰਦਰ ਕੌਰ ਚਾਹਲ ਸਾਊਥਾਲ