image caption:

ਕੇਂਦਰੀ ਜੇਲ੍ਹ ਪਟਿਆਲਾ ’ਚ ਸਜ਼ਾ ਕੱਟ ਰਹੇ ਨਵਜੋਤ ਸਿੱਧੂ ਪਹਿਲੀ ਨੂੰ ਹੋ ਸਕਦੇ ਨੇ ਰਿਹਾਅ

 ਪਟਿਆਲਾ : ਰੋਡਰੇਜ ਮਾਮਲੇ &rsquoਚ ਕੇਂਦਰੀ ਜੇਲ੍ਹ ਪਟਿਆਲਾ &rsquoਚ ਸਜ਼ਾ ਕੱਟ ਰਹੇ ਕਾਂਗਰਸੀ ਆਗੂ ਨਵਜੋਤ ਸਿੱਧੂ ਦੀ ਰਿਹਾਈ ਪਹਿਲੀ ਅਪ੍ਰੈਲ ਨੂੰ ਸੰਭਵ ਹੈ। ਸਿੱਧੂ ਨੂੰ 19 ਮਈ 2022 ਨੂੰ ਸੁਪਰੀਮ ਕੋਰਟ ਨੇ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਇਸ ਲਿਹਾਜ਼ ਨਾਲ ਉਨ੍ਹਾਂ ਨੂੰ 18 ਮਈ ਤੱਕ ਜੇਲ੍ਹ &rsquoਚ ਰਹਿਣਾ ਪੈਣਾ ਸੀ ਪਰ ਨਿਯਮਾਂ ਅਨੁਸਾਰ ਕੈਦੀਆਂ ਨੂੰ ਇਕ ਮਹੀਨੇ ਚਾਰ ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ। ਸਿੱਧੂ ਨੇ ਇਸ ਦੌਰਾਨ ਇਕ ਵੀ ਛੁੱਟੀ ਨਹੀਂ ਲਈ ਲਿਹਾਜ਼ਾ ਉਨ੍ਹਾਂ ਦੀ ਸਜ਼ਾ 48 ਦਿਨ ਪਹਿਲਾਂ ਮਾਰਚ ਦੇ ਅਖੀਰ ਤਕ ਪੂਰੀ ਹੋ ਜਾਵੇਗੀ ਤੇ ਉਹ ਪਹਿਲੀ ਅਪ੍ਰੈਲ ਨੂੰ ਰਿਹਾਅ ਹੋ ਜਾਣਗੇ।