image caption:

ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ’ਤੇ ਹੱਤਿਆ ਕਰਨ ਦਾ ਚੱਲੇਗਾ ਮੁਕੱਦਮਾ

ਚੰਡੀਗੜ੍ਹ : ਲਾਰੈਂਸ ਗੈਂਗ ਦੇ ਐਂਟੀ ਗੈਂਗ ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਨੀਰਜ ਚਸਕਾ ਦੇ ਖ਼ਿਲਾਫ਼ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਕਤਲ ਕੇਸ ਵਿਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਏਐਸਜੇ ਜੈਬੀਰ ਸਿੰਘ ਨੇ ਦੋਸ਼ ਆਇਦ ਕਰ ਦਿੱਤੇ ਹਨ। ਨੀਰਜ ਚਸਕਾ ਦੇ ਖ਼ਿਲਾਫ਼ ਹੱਤਿਆ, ਅਪਰਾਧਕ ਸਾਜਿਸ਼ ਰਚਣ ਅਤੇ ਅਸਲਾ ਐਕਟ ਤਹਿਤ ਦੋਸ਼ ਆਇਦ ਕੀਤੇ ਹਨ। ਹੁਣ ਉਸ ਦੇ ਖ਼ਿਲਾਫ਼ ਟਰਾਇਲ ਚੱਲੇਗਾ। ਗੋਲਡੀ ਬਰਾੜ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦਾ ਮਾਸਟਰ ਮਾਈਂਡ ਹੈ ਅਤੇ ਵਿਦੇਸ਼ ਵਿਚ ਹੈ।

ਹਾਲ ਹੀ ਵਿਚ ਇੱਕ ਟੀਵੀ ਇੰਟਰਵਿਊ ਵਿਚ ਲਾਰੈਂਸ ਨੇ ਮੂਸੇਵਾਲਾ ਹੱਤਿਆ ਕਾਂਡ ਨੂੰ ਗੋਲਡੀ ਦੀ ਪਲਾਨਿੰਗ ਦੱਸਿਆ ਸੀ। ਸਰਕਾਰ ਹਾਲੇ ਤੱਕ ਗੋਲਡੀ ਨੂੰ ਪੰਜਾਬ ਲਿਆਉਣ ਵਿਚ ਫੇਲ੍ਹ ਰਹੀ ਹੈ। ਇਸ ਤੋਂ ਪਹਿਲਾਂ ਹਾਲ ਹੀ ਵਿਚ ਚੰਡੀਗੜ੍ਹ ਪੁਲਿਸ ਨੇ ਨੀਰਜ ਚਸਕਾ ਦੇ ਖ਼ਿਲਾਫ਼ ਗੁਰਲਾਲ ਬਰਾੜ ਕਤਲ ਕੇਸ ਵਿਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਸੀ। ਗੁਰਲਾਲ ਦੀ 10 ਅਕਤੂਬ, 2020 ਨੂੰ ਚੰਡੀਗੜ੍ਹ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਮੁਤਾਬਕ ਦਵਿੰਦਰ ਬੰਬੀਹਾ ਗੈਂਗ ਦੇ ਮੈਂਬਰਾਂ ਨੇ ਇਹ ਕਤਲ ਕੀਤਾ ਸੀ।

ਪੁਲਿਸ ਨੇ ਚਸਕਾ ਦੇ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ। ਉਸ ਦੇ ਖ਼ਿਲਾਫ਼ ਹੱਤਿਆ, ਅਪਰਾਧਕ ਸਾਜਿਸ਼ ਰਚਣ ਅਤੇ ਅਸਲਾ ਐਕਟ ਦੀ ਧਾਰਾਵਾਂ ਲਗਾਈਆਂ ਸਨ। ਇਸ ਹੱਤਿਆ ਕਾਂਡ ਵਿਚ ਪਹਿਲਾਂ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਵਿਚ ਗੁਰਵਿੰਦਰ ਸਿੰਘ , ਗੁਰਮੀਤ ਸਿੰਘ, ਦਿਲਪ੍ਰੀਤ ਸਿੰਘ, ਚਮਕੌਰ ਸਿੰਘ ਸ਼ਾਮਲ ਹਨ। ਇਨ੍ਹਾਂ ਖ਼ਿਲਾਫ਼ ਪਹਿਲਾਂ ਹੀ ਚਾਰਜਸ਼ੀਟ ਸੌਂਪੀ ਜਾ ਚੁੱਕੀ ਹੈ।

ਨੀਰਜ ਚਸਕਾ ਇਸ ਹੱਤਿਆ ਕਾਂਡ ਦੇ ਬਾਅਦ ਤੋਂ ਫਰਾਰ ਚਲ ਰਿਹਾ ਸੀ। ਉਹ ਮੂਲ ਤੌਰ &rsquoਤੇ ਫਰੀਦਕੋਟ ਦੇ ਜੈਤੋ ਦਾ ਨਿਵਾਸੀ ਹੈ। ਪੰਜਾਬ ਪੁਲਿਸ ਨੇ ਉਸ ਨੂੰ ਹਾਲ ਹੀ ਵਿਚ ਜੰਮੂ ਤੋਂ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ &rsquoਤੇ ਲਿਆ ਸੀ। ਚਸਕਾ ਨੂੰ ਪਟਿਆਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ &rsquoਤੇ ਲਿਆਇਆ ਗਿਆ ਸੀ। ਉਹ ਸੁਰਜੀਤ ਬਾਊਂਸਰ ਹੱਤਿਆ ਵਿਚ ਵੀ ਪੰਜ ਦਿਨ ਦੇ ਰਿਮਾਂਡ &rsquoਤੇ ਰਿਹਾ ਸੀ। ਸੁਰਜੀਤ ਦੇ 38 ਵੈਸਟ ਵਿਚ 16 ਮਾਰਚ 2020 ਨੂੰ ਹੱਤਿਆ ਕਰ ਦਿੱਤੀ ਸੀ। ਸੁਰਜੀਤ ਹੱਤਿਆ ਸਮੇਂ ਸੈਕਟਰ 22 ਤੋਂ ਕਾਰ ਵਿਚ ਅਪਣੇ ਘਰ ਜਾ ਰਿਹਾ ਸੀ।