image caption:

ਭਾਰਤ ਨੂੰ ਹਰਾ ਕੇ ODI ‘ਚ ਨੰਬਰ 1 ਬਣਿਆ ਆਸਟ੍ਰੇਲੀਆ

 ਟੀਮ ਇੰਡੀਆ ਨੇ ਘਰੇਲੂ ਮੈਦਾਨ &lsquoਤੇ ਚਾਰ ਸਾਲ ਬਾਅਦ ਕਿਸੇ ਵੀ ਫਾਰਮੈਟ ਦੀ ਦੁਵੱਲੀ ਸੀਰੀਜ਼ ਹਾਰੀ ਹੈ। ਆਸਟਰੇਲੀਆ ਨੇ ਤੀਜੇ ਵਨਡੇ ਵਿੱਚ ਭਾਰਤ ਨੂੰ ਹਰਾਇਆ ਹੈ। ਟੀਮ ਨੂੰ ਤੀਜੇ ਵਨਡੇ ਵਿੱਚ ਕੰਗਾਰੂਆਂ ਨੇ 21 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਆਸਟ੍ਰੇਲੀਆ ਟੀਮ ਇੰਡੀਆ ਨੂੰ ਪਛਾੜ ਕੇ ਵਨਡੇ ਰੈਂਕਿੰਗ &lsquoਚ ਨੰਬਰ-1 &lsquoਤੇ ਪਹੁੰਚ ਗਿਆ ਹੈ।

ਦੱਸ ਦੇਈਏ ਕਿ ਇਸ ਮੈਚ ਤੋਂ ਬਾਅਦ ਆਈਸੀਸੀ ਨੇ ਤਾਜ਼ਾ ਵਨਡੇ ਰੈਂਕਿੰਗ ਜਾਰੀ ਕੀਤੀ, ਜਿਸ ਦੇ ਮੁਤਾਬਕ ਭਾਰਤ ਦੇ 112.638 ਦੇ ਮੁਕਾਬਲੇ ਆਸਟਰੇਲੀਆ ਨੇ 113.286 ਰੇਟਿੰਗ ਅੰਕ ਹਾਸਲ ਕੀਤੇ। ਉੱਥੇ ਹੀ ਆਖਰੀ ਵਨ ਡੇ ਮੈਚ ਤੋਂ ਪਹਿਲਾਂ ਭਾਰਤ ਆਸਟ੍ਰੇਲੀਆ ਦੇ 112 ਦੇ ਮੁਕਾਬਲੇ 114 ਰੇਟਿੰਗ ਅੰਕਾਂ ਨਾਲ ਸਿਖਰ &lsquoਤੇ ਸੀ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ ਭਾਰਤ ਨੂੰ 270 ਦੌੜਾਂ ਦਾ ਟੀਚਾ ਦਿੱਤਾ। 270 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 49.1 ਓਵਰਾਂ &lsquoਚ 248 ਦੌੜਾਂ &lsquoਤੇ ਆਲ ਆਊਟ ਹੋ ਗਈ। ਵਿਰਾਟ ਕੋਹਲੀ ਨੇ 54 ਤੇ ਹਾਰਦਿਕ ਪੰਡਿਯਾ ਨੇ 40 ਦੌੜਾਂ ਬਣਾਈਆਂ। ਆਸਟ੍ਰੇਲੀਆ ਵੱਲੋਂ ਐਡਮ ਜ਼ੈਂਪਾ ਨੇ ਚਾਰ ਖਿਡਾਰੀਆਂ ਨੂੰ ਆਊਟ ਕੀਤਾ। ਇਸ ਦੇ ਨਾਲ ਹੀ ਐਸ਼ਟਨ ਐਗਰ ਨੂੰ ਵੀ ਦੋ ਸਫਲਤਾਵਾਂ ਮਿਲੀਆਂ। ਭਾਰਤ ਚਾਰ ਸਾਲ ਬਾਅਦ ਘਰੇਲੂ ਮੈਦਾਨ &lsquoਤੇ ਵਨਡੇ ਸੀਰੀਜ਼ ਹਾਰਿਆ ਹੈ।