image caption:

ਨਾਭਾ ਜੇਲ੍ਹ ਬ੍ਰੇਕ ਕਾਂਡ : ਸਾਢੇ 7 ਸਾਲ ਬਾਅਦ 22 ਦੋਸ਼ੀਆਂ ਨੂੰ 2-10 ਸਾਲ ਤੱਕ ਦੀ ਸੁਣਾਈ ਸਜ਼ਾ

 ਨਾਭਾ ਜੇਲ੍ਹ ਬ੍ਰੇਕ ਮਾਮਲੇ &lsquoਚ ਸਾਢੇ 7 ਸਾਲ ਬਾਅਦ 22 ਦੋਸ਼ੀਆਂ ਨੂੰ ਮਾਣਯੋਗ ਅਦਾਲਤ ਨੇ 2 ਸਾਲ ਤੋਂ ਲੈ ਕੇ 10-10 ਸਾਲ ਤੱਕ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਐੱਚ. ਐੱਸ. ਗਰੇਵਾਲ ਵੱਲੋਂ ਸੁਣਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਐੱਨ. ਡੀ. ਪੀ. ਸੀ. ਐਕਟ ਸਮੇਤ ਧਾਰਾ 395, 120ਬੀ, 223, 224, 467, 307, 148, 148, 186, 353 ਤਹਿਤ ਉਕਤ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ।