image caption:

ਪੰਜਾਬ ਤੋਂ ਕੋਰੀਅਰ ਰਾਹੀਂ ਕੈਨੇਡਾ ’ਚ ਨਸ਼ਾ ਭੇਜਣ ਵਾਲੇ ਕਾਬੂ

 ਲੁਧਿਆਣਾ : ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਕਸਬੇ ਵਿੱਚ ਐਨਸੀਬੀ ਦੀ ਰਿਪੋਰਟ ਤੋਂ ਬਾਅਦ, ਪੁਲਿਸ ਨੇ ਕੋਰੀਅਰ ਰਾਹੀਂ ਨਸ਼ੀਲੇ ਪਦਾਰਥ ਵਿਦੇਸ਼ ਭੇਜਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਕਿਰਪਾਲਜੀਤ ਸਿੰਘ ਉਰਫ ਵਿੱਕੀ ਵਾਸੀ ਪਿੰਡ ਹਾਂਸ ਕਲਾਂ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਐਨਸੀਬੀ ਨੂੰ ਦਿੱਲੀ ਏਅਰਪੋਰਟ &rsquoਤੇ ਕੋਰੀਅਰ ਚੈਕਿੰਗ ਦੌਰਾਨ ਇਸ ਦੀ ਜਾਣਕਾਰੀ ਮਿਲੀ

ਇਸ ਤੋਂ ਬਾਅਦ ਐਨਸੀਬੀ ਅਧਿਕਾਰੀਆਂ ਨੇ ਜਗਰਾਉਂ ਦੇ ਐਸਐਸਪੀ ਨਾਲ ਜਾਣਕਾਰੀ ਸਾਂਝੀ ਕੀਤੀ। ਪੁਲਸ ਨੇ ਜਾਲ ਵਿਛਾ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਜਦਕਿ ਉਸ ਦਾ ਇੱਕ ਸਾਥੀ ਅਜੇ ਫਰਾਰ ਹੈ।

ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੁੱਖ ਤਹਿਸੀਨ ਚੌਕ &rsquoਤੇ ਚੈਕਿੰਗ ਦੌਰਾਨ ਪੁਲਿਸ ਪਾਰਟੀ ਦੇ ਨਾਲ ਸਬ ਇੰਸਪੈਕਟਰ ਅੰਗਰੇਜ ਸਿੰਘ ਮੌਜੂਦ ਸੀ ਅਤੇ ਉਥੇ ਸੂਚਨਾ ਮਿਲੀ ਕਿ ਕਾਉਂਕੇ ਕਲਾਂ ਦਾ ਸਾਹਿਬ ਸਿੰਘ ਬਣ ਕੇ ਨੌਜਵਾਨ ਕੈਨੇਡਾ ਦੇ ਜੱਸੀ ਗਿੱਲ ਦੇ ਨਾਂ ਤੋਂ ਵਿਦੇਸ਼ ਵਿਚ ਕੋਰੀਅਰ ਭੇਜ ਰਿਹਾ ਹੈ।

ਪੁਲਿਸ ਅਨੁਸਾਰ ਮੁਲਜ਼ਮ ਇਸ ਕੋਰੀਅਰ ਰਾਹੀਂ ਨਜਾਇਜ਼ ਮਾਲ ਭੇਜਦਾ ਰਿਹਾ ਹੈ। ਪੁਲਸ ਨੇ ਛਾਪਾ ਮਾਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਕਿਰਪਾਲਜੀਤ ਸਿੰਘ ਕੋਲੋਂ ਸਵਿਫਟ ਕਾਰ ਵੀ ਬਰਾਮਦ ਕੀਤੀ ਗਈ ਹੈ। ਜਦਕਿ ਉਸ ਦਾ ਸਾਥੀ ਨਾਸਿਰ ਅਜੇ ਫਰਾਰ ਹੈ।