image caption:

ਹਰਿਆਣਾ ਸਰਕਾਰ : ਅੰਮ੍ਰਿਤਪਾਲ ਨੂੰ ਫੜਨ ਲਈ ਗੰਭੀਰ ਨਹੀਂ ਪੰਜਾਬ ਪੁਲਿਸ

 ਅੰਬਾਲਾ  : ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਪੰਜਾਬ ਸਰਕਾਰ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਗੰਭੀਰ ਨਹੀਂ ਹੈ। ਪੰਜਾਬ ਸਰਕਾਰ ਦੀ ਕਾਰਜਪ੍ਰਣਾਲੀ &rsquoਤੇ ਸਵਾਲ ਉਠਾਉਂਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਹਰਿਆਣਾ ਪੁਲਸ ਨੇ ਪੰਜਾਬ ਪੁਲਸ ਨੂੰ ਸੂਚਿਤ ਕਰ ਦਿੱਤਾ ਸੀ ਪਰ ਪੰਜਾਬ ਪੁਲਸ ਨੂੰ ਸ਼ਾਹਬਾਦ ਪੁੱਜਣ ਵਿੱਚ ਡੇਢ ਦਿਨ ਲੱਗ ਗਿਆ।

ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਅੰਮ੍ਰਿਤਪਾਲ ਨੂੰ ਫੜਨ ਲਈ ਗੰਭੀਰ ਹੈ। ਭਾਵੇਂ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਢਿੱਲ ਕਰ ਰਹੀ ਹੈ ਪਰ ਉਹ ਨਹੀਂ ਸਮਝਦੇ ਕਿ ਪੰਜਾਬ ਸਰਕਾਰ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਗੰਭੀਰ ਹੈ।

ਵਿੱਜ ਨੇ ਦੱਸਿਆ ਕਿ ਇਹ ਸਾਰੀ ਪੁਲਿਸ ਲੈ ਕੇ ਜਲੰਧਰ ਵਾਲੇ ਪਾਸੇ ਤਲਾਸ਼ ਕਰ ਰਹੇ ਸਨ ਅਤੇ ਅੰਮ੍ਰਿਤਪਾਲ ਸ਼ਾਹਬਾਦ ਵਿੱਚ ਕਿਸੇ ਰਿਸ਼ਤੇਦਾਰ ਦੇ ਘਰ ਬੈਠਾ ਰੋਟੀ ਖਾ ਰਿਹਾ ਸੀ। ਵਿਜ ਨੇ ਦੱਸਿਆ ਕਿ ਜਦੋਂ ਸਾਨੂੰ ਸੂਚਨਾ ਮਿਲੀ ਤਾਂ ਅਸੀਂ ਉਸੇ ਸਮੇਂ ਪੰਜਾਬ ਪੁਲਸ ਨੂੰ ਸੂਚਿਤ ਕੀਤਾ ਪਰ ਪੰਜਾਬ ਪੁਲਸ ਨੂੰ ਪੰਜਾਬ ਤੋਂ ਸ਼ਾਹਬਾਦ ਪਹੁੰਚਣ &rsquoਚ ਡੇਢ ਦਿਨ ਦਾ ਸਮਾਂ ਲੱਗਾ।

ਵਿੱਜ ਨੇ ਕਿਹਾ ਕਿ ਮੋਸਟ ਵਾਂਟੇਡ ਦੇ ਮਾਮਲੇ ਵਿੱਚ ਵੀ ਪੰਜਾਬ ਸਰਕਾਰ ਦੀ ਢਿੱਲ ਸਾਫ਼ ਦਿਖਾਈ ਦੇ ਰਹੀ ਹੈ।