ਪਾਕਿਸਤਾਨ ਵਿਚ ਮੁਫ਼ਤ ਆਟਾ ਲੈਣ ਲਈ ਮਚੀ ਭਗਦੜ ‘ਚ 11 ਦੀ ਗਈ ਜਾਨ, 60 ਫੱਟੜ
ਪਾਕਿਸਤਾਨ ਦਿਨੋ-ਦਿਨ ਕੰਗਾਲ ਹੁੰਦਾ ਜਾ ਰਿਹਾ ਹੈ। ਇਸੇ ਵਿਚਾਲੇ ਪਾਕਿਸਤਾਨ ਦੇ ਪੰਜਾਬ ਸੂਬੇ &lsquoਚ ਹਾਲ ਹੀ ਦੇ ਦਿਨਾਂ &lsquoਚ ਜਨਤਕ ਵੰਡ ਕੰਪਨੀ ਤੋਂ ਮੁਫਤ ਆਟਾ ਲੈਣ ਦੀ ਕੋਸ਼ਿਸ਼ ਦੌਰਾਨ ਔਰਤਾਂ ਸਮੇਤ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ &lsquoਚ ਅਸਮਾਨ ਛੂਹ ਰਹੀ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਸਰਕਾਰ ਵੱਲੋਂ ਗਰੀਬਾਂ ਖਾਸ ਕਰਕੇ ਪੰਜਾਬ ਸੂਬੇ &lsquoਚ ਸ਼ੁਰੂ ਕੀਤੀ ਗਈ ਮੁਫਤ ਆਟਾ ਯੋਜਨਾ ਤੋਂ ਬਾਅਦ ਸਰਕਾਰੀ ਵੰਡ ਕੇਂਦਰਾਂ &lsquoਚ ਕਈ ਮੌਤਾਂ ਹੋਈਆਂ ਹਨ।
ਇਸ ਯੋਜਨਾ ਦਾ ਉਦੇਸ਼ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਇਮਰਾਨ ਖਾਨ ਦੀ ਵਧਦੀ ਲੋਕਪ੍ਰਿਅਤਾ ਨੂੰ ਘੱਟ ਕਰਨਾ ਹੈ। ਦੱਖਣੀ ਪੰਜਾਬ ਦੇ ਚਾਰ ਜ਼ਿਲ੍ਹਿਆਂ ਸਾਹੀਵਾਲ, ਬਹਾਵਲਪੁਰ, ਮੁਜ਼ੱਫਰਗੜ੍ਹ ਅਤੇ ਓਕਾੜਾ ਵਿੱਚ ਮੁਫਤ ਆਟਾ ਕੇਂਦਰਾਂ ਵਿੱਚ ਮੰਗਲਵਾਰ ਨੂੰ ਦੋ ਬਜ਼ੁਰਗ ਔਰਤਾਂ ਅਤੇ ਇੱਕ ਆਦਮੀ ਦੀ ਮੌਤ ਹੋ ਗਈ, ਜਦੋਂ ਕਿ 60 ਹੋਰ ਜ਼ਖਮੀ ਹੋ ਗਏ। ਜਿਨ੍ਹਾਂ ਹੋਰ ਜ਼ਿਲ੍ਹਿਆਂ ਵਿੱਚ ਮੌਤਾਂ ਹੋਈਆਂ ਹਨ, ਉਨ੍ਹਾਂ ਵਿੱਚ ਫੈਸਲਾਬਾਦ, ਜਹਾਨੀਆਂ ਅਤੇ ਮੁਲਤਾਨ ਸ਼ਾਮਲ ਹਨ।