image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਜੇ ਦੱਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਹਿੰਦੂਆਂ ਅਤੇ ਹਿੰਦੂ ਧਰਮ ਨੂੰ ਬਚਾਉਣ ਲਈ ਹੀ ਕੀਤੀ ਸੀ ਤਾਂ ਫਿਰ ਹਿੰਦੂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਨੂੰ ਮਰਵਾਉਣ ਦੀ ਕੋਸ਼ਿਸ਼ ਕਿਉਂ ਕੀਤੀ ?

ਹਿੰਦੂ ਇਤਿਹਾਸਕਾਰ ਮੁਗਲਾਂ ਜਾਂ ਆਮ ਰੂਪ ਵਿੱਚ ਹੀ ਮੁਸਲਮਾਨ ਹਾਕਮਾਂ ਉੱਤੇ, ਥੋਕ ਰੂਪ ਵਿੱਚ ਬਦੇਸ਼ੀ ਪੁਣੇ ਦਾ ਲਕਬ ਲਾਉਂਦੇ ਹਨ ਅਤੇ ਮੁਗਲ ਸ਼ਾਹੀ ਵਿਰੁੱਧ ਲੜੀ ਗਈ ਸਿੱਖ ਜੱਦੋ ਜਹਿਦ ਨੂੰ ਬਦੇਸ਼ੀ ਤਾਕਤਾਂ ਦੇ ਵਿਰੁੱਧ ਸੰਘਰਸ਼ ਦਾ ਨਾਉਂ ਦੇ ਕੇ ਇਸ ਨੂੰ ਭਾਰਤੀ ਦੇਸ਼ ਭਗਤੀ ਦੀ ਧਾਰਾ ਦੇ ਅੰਗ ਵਜੋਂ ਪੇਸ਼ ਕਰਦੇ ਹਨ । (ਨੋਟ - ਸ਼੍ਰੀ ਨਰਿੰਦਰ ਮੋਦੀ ਨੇ ਵੀ ਵੀਰ ਬਾਲ ਦਿਵਸ ਉੱਤੇ ਦਿੱਤੇ ਭਾਸ਼ਨ ਵਿੱਚ ਗੁਰ-ਇਤਿਹਾਸ ਨੂੰ ਭਾਰਤੀ ਦੇਸ਼ ਭਗਤੀ ਵਜੋਂ ਹੀ ਪੇਸ਼ ਕੀਤਾ ਹੈ, ਜਦਕਿ ਗੁਰੂ ਕਾਲ ਦੇ ਸਮੇਂ ਭਾਰਤ ਨਾਂਅ ਦਾ ਕੋਈ ਦੇਸ਼ ਦੁਨੀਆਂ ਦੇ ਨਕਸ਼ੇ ਉੱਤੇ ਨਹੀਂ ਸੀ) ਹਰ ਹਿੰਦੂ ਇਤਿਹਾਸਕਾਰ ਵੱਖਰੀ ਸਿੱਖ ਕੌਮ ਦੇ ਸੰਕਲਪ ਨੂੰ ਮੁੱਢੋਂ ਰੱਦ ਕਰਕੇ ਚੱਲਦਾ ਹੈ ਅਤੇ ਉਹ ਖ਼ਾਲਸਾ ਪੰਥ ਨੂੰ ਹਿੰਦੂ ਸਮਾਜ ਦੇ ਜੁਝਾਰੂ ਦਸਤੇ ਤੋਂ ਵੱਧ ਹੋਰ ਕੁਝ ਨਹੀਂ ਸਮਝਦਾ । ਹਿੰਦੂ ਇਤਿਹਾਸਕਾਰ ਜਦੋਂ ਸਿੱਖਾਂ ਦੀ ਬਹਾਦਰੀ ਤੇ ਜੁਝਾਰੂ ਪਰੰਪਰਾ ਦਾ ਜਸ ਗਾਣ ਕਰਦੇ ਹਨ ਤਾਂ ਉਹ ਕਿਸੇ ਹੋਰ ਦੂਸਰੇ ਦੀ ਪ੍ਰਸ਼ੰਸਾ ਕਰਨ ਦੀ ਫ਼ਰਾਖ਼ਦਿਲੀ ਦਾ ਪ੍ਰਗਟਾਵਾ ਨਹੀਂ ਕਰ ਰਹੇ ਹੁੰਦੇ । ਸਿੱਖਾਂ ਨੂੰ ਉਹ ਕਿਉਂਕਿ ਆਪਣਾ ਹੀ ਹਿੱਸਾ ਸਮਝਦੇ ਹਨ, ਇਸ ਕਰਕੇ ਉਹ ਸਿੱਖਾਂ ਦੀ ਪ੍ਰਸ਼ੰਸਾ ਰਾਹੀਂ ਅਸਲੀਅਤ ਵਿੱਚ ਆਪਣੀ ਹੀ ਪਿੱਠ ਥਾਪੜ ਰਹੇ ਹੁੰਦੇ ਹਨ । ਸੋਸ਼ਲ ਮੀਡੀਏ &lsquoਤੇ ਰਾਜਨੀਤਕ ਹਿੰਦੂਆਂ ਅਤੇ ਹਿੰਦੂ ਸੰਤਾਂ ਵੱਲੋਂ ਸਿੱਖਾਂ ਦੀ ਇਸ ਅਖੌਤੀ ਪ੍ਰਸ਼ੰਸਾ ਦਾ ਵਰਤਾਰਾ ਆਮ ਵੇਖਣ ਨੂੰ ਮਿਲਦਾ ਹੈ ।
ਐੱਲ।ਕੇ। ਅਡਵਾਨੀ ਆਪਣੀ ਪੁਸਤਕ ਮਾਈ ਕੰਟਰੀ ਮਾਈ ਲਾਈਫ ਦੇ (ਐਡੀਸ਼ਨ 2008) ਪੰਨਾ 424 ਉੱਤੇ ਲਿਖਦਾ ਹੈ : ਨੂ ੂਥੋੲੜ ਛੂਙਙEਞਣਥਯ ੋਾਂਸ਼ ਫ਼ੂEਘੋਥ ਙੂੜੲ ਭੜਾਂÍੲਟਯ ਫ਼ੂੜ ਥੋੲ ਠੜੂਥੲਛਥਣੂਞ ਫ਼ੂੜ ਹਣਞਧEਸ਼ ਾਂਞਧ ਹਣਞਧEਣਸ਼ਙ। ਤੋੲ ਕੋਾਂਟਸ਼ਾਂ ਪਾਂਞਥੋ ੈਾਂਸ਼ ਛੜੲਾਂਥੲਧ ਥੋੜੲੲ ੋEਞਧੲੜੲਧ ਯੲਾਂੜਸ਼ ਾਂਘੂ ਭਯ ਗEੜE ਗੂਭਣਞਧ ਸਣਞਘੋ ਥੋੲ ਟਾਂਸ਼ਥ ੂਫ਼ ਥੋੲ ਥੲਞ ਘEੜE, ਥੂ ਧੲਫ਼ੲਞਧ ਥੋੲ ਹਣਞਧEਸ਼ ਾਂਞਧ ਠੜੂਥੲਛਥ ਹਣਞਧEਣਸ਼ਙ ਫ਼ੜੂਙ ਥੋੲ ਭਣਘੂਥੲਧ ਮEਸ਼ਟਣਙ ੜEਟੲੜਸ਼ ੂਫ਼ ਥੋੲ ਥਣਙੲ। ਭਾਵ ਹਿੰਦੂਆਂ ਅਤੇ ਹਿੰਦੂ ਧਰਮ ਨੂੰ ਬਚਾਉਣ ਲਈ ਜਿੰਨੀ ਸਿੱਖ ਕੌਮ ਬਹਾਦਰੀ ਨਾਲ ਲੜੀ ਉਨੀ ਕੋਈ ਹੋਰ ਕੌਮ ਨਹੀਂ ਲੜੀ । ਦਸਾਂ ਗੁਰੂਆਂ ਵਿੱਚੋਂ ਅਖੀਰਲੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਧਰਮ ਨੂੰ ਕੱਟੜ ਮੁਸਲਮਾਨ ਹਾਕਮਾਂ ਤੋਂ ਬਚਾਉਣ ਲਈ 300 ਸੌ ਸਾਲ ਪਹਿਲਾਂ ਖ਼ਾਲਸਾ ਪੰਥ ਪੈਦਾ ਕੀਤਾ ਸੀ । ਹੁਣ ਇਥੇ ਸੁਆਲ ਪੈਦਾ ਹੁੰਦਾ ਹੈ ਕਿ ਦੱਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਹਿੰਦੂਆਂ ਅਤੇ ਹਿੰਦੂ ਧਰਮ ਨੂੰ ਬਚਾਉਣ ਲਈ ਹੀ ਕੀਤੀ ਸੀ ਤਾਂ ਫਿਰ ਹਿੰਦੂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਨੂੰ ਮਰਵਾਉਣ ਦੀ ਕੋਸ਼ਿਸ਼ ਕਿਉਂ ਕੀਤੀ ?
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ (ਨਵੰਬਰ 1675) ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਨਗਾਰਾ ਵਜਾਉਣਾ ਸ਼ੁਰੂ ਕੀਤਾ ਤਾਂ ਬਾਈਪਾਰ ਦੇ ਹਿੰਦੂ ਰਾਜਿਆਂ ਨੇ ਤਾਂ ਉਦੋਂ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਨਾਲ ਈਰਖਾ ਕਰਨੀ ਸ਼ੁਰੂ ਕਰ ਦਿੱਤੀ ਸੀ । ਭੰਗਾਣੀ ਦੀ ਜੰਗ ਇਸੇ ਈਰਖਾ ਦਾ ਨਤੀਜਾ ਸੀ । ਸੋਹਣ ਸਿੰਘ ਸ਼ੀਤਲ ਜੀ ਨੇ ਹਿੰਦੂ ਪਹਾੜੀ ਰਾਜਿਆਂ ਦੀ ਈਰਖਾ ਨੂੰ ਇਨ੍ਹਾਂ ਸ਼ਬਦਾਂ ਵਿੱਚ ਬਿਆਨ ਕੀਤਾ ਹੈ : ਜਾਂ ਭੀਮ ਚੰਦ ਦੇ ਰਾਜ ਨਗਾਰਾ ਖੜਕਿਆ । ਉਹਦੇ ਸੀਨੇ ਲੱਗੀ ਚੋਟ ਕਲੇਜਾ ਧੜਕਿਆ । ਉਸ ਦਿਲ ਵਿੱਚ ਖਾਧੀ ਖਾਰ ਤੇ ਮੂੰਹੋਂ ਕੜਕਿਆ । ਉ ਅਜ ਤੱਕ ਮੇਰੀ ਜੂਹ ਵਿੱਚ ਚਿੜਾ ਨਹੀਂ ਫੜਕਿਆ । ਇਹ ਕੌਣ ਕੋਈ ਰਣਬੀਰ ਨਵਾਂ ਹੀ ਦੜਕਿਆ । ਨਤੀਜੇ ਵਜੋਂ 1687 ਨੂੰ ਭੰਗਾਣੀ ਦੇ ਮੈਦਾਨ ਵਿੱਚ ਜੰਗ ਹੋਈ, ਇਸ ਜੰਗ ਵਿੱਚ ਭੀਮ ਚੰਦ ਤੇ ਉਸ ਦੇ ਸਾਥੀ ਹਿੰਦੂ ਰਾਜਿਆਂ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਬਹੁਤ ਬੁਰੀ ਤਰ੍ਹਾਂ ਹਾਰ ਹੋਈ । ਇਸ ਤੋਂ ਬਾਅਦ ਅਨੰਦਪੁਰ ਦੇ ਨੇੜੇ ਦੂਨ ਬਿਲਾਸ ਦੇ ਅਸਥਾਨ &lsquoਤੇ ਵੀ ਦੋ ਹਿੰਦੂ ਰਾਜਿਆਂ ਬਲੀਆ ਚੰਦ ਤੇ ਆਲਮ ਚੰਦ ਨੇ ਲੁੱਕਵੇਂ ਵਾਰ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰਨ ਦਾ ਯਤਨ ਕੀਤਾ, ਪਰ ਕਾਮਯਾਬ ਨਹੀਂ ਹੋਏ । 
ਗੁਰੂ ਗੋਬਿੰਦ ਸਿੰਘ ਵੱਲੋਂ ਲੜੀਆਂ ਗਈਆਂ ਜੰਗਾਂ ਬਾਰੇ ਡੂੰਘੀ ਛਾਣ ਬੀਣ ਕਰਨ ਤੋਂ ਬਾਅਦ ਹਰਿੰਦਰ ਸਿੰਘ ਮਹਿਬੂਬ ਇਸ ਨਿਰਣੇ &lsquoਤੇ ਅਪੜੇ ਹਨ ਕਿ ਖ਼ਾਲਸਾ ਸਾਜਣ ਤੋਂ ਪਹਿਲਾਂ ਹੋਈਆਂ ਸਭ ਜੰਗਾਂ ਦੀ ਸਿੱਧੀ ਜ਼ਿੰਮੇਦਾਰੀ ਬਿਪਰ-ਸੰਸਕਾਰ ਦੀ ਲਪੇਟ ਵਿੱਚ ਆਏ ਹਿੰਦੂ ਪਹਾੜੀ ਰਾਜਿਆਂ ਦੇ ਸਿਰ ਆਉਂਦੀ ਹੈ॥।ਅਨੰਦਪੁਰ ਦੇ ਬਣਾਂ ਵਿੱਚ, ਨਿਰਮੋਹਗੜ੍ਹ ਦੀ ਟਿੱਬੀ ਉੱਤੇ, ਅਨੰਦ ਗੜ੍ਹ ਦੇ ਕਿਲ੍ਹੇ ਉੱਤੇ, ਹਜ਼ੂਰ ਦੇ ਕੁਰਕਸ਼ੇਤਰ ਤੋਂ ਮੁੜਦਿਆਂ ਚਮਕੌਰ ਵਿਖੇ ਅਤੇ ਸੂਬੇ ਵਜ਼ੀਰ ਖ਼ਾਂ ਦੀ ਕਚਹਿਰੀ ਵਿਖੇ ਜੋ ਵੀ ਲੁੁੱਕਵਾਂ ਵਾਰ ਗੁਰੂ ਜੀ ਜਾਂ ਉਸ ਦੇ ਪਿਆਰਿਆਂ ਉੱਤੇ ਹੋਇਆ ਉਸ ਦੀ ਸਿੱਧੀ ਜ਼ਿੰਮੇਂਦਾਰੀ ਜਾਂ ਉਸ ਪਿਛਲੀ ਸ਼ਹਿ, ਸਾਜਿਸ਼ ਜਾਂ ਚੁਗਲੀ ਕਰਨ ਦਾ ਦੋਸ਼ ਬਿਪਰ-ਸੰਸਕਾਰ ਦੇ ਰੋਗੀਆਂ ਦੇ ਸਿਰ ਉੱਤੇ ਆਉਂਦਾ ਹੈ । (ਹਰਿੰਦਰ ਸਿੰਘ ਮਹਿਬੂਬ, ਸਹਿਜੇ ਰਚਿE ਖ਼ਾਲਸਾ) ਗੁਰੂ ਗੋਬਿੰਦ ਸਿੰਘ ਇਸ ਕਰਕੇ ਮੁਗਲ ਹਕੂਮਤ ਦੇ ਵਿਰੁੱਧ ਨਹੀਂ ਸਨ ਕਿ ਉਸ ਦਾ ਬਾਦਸ਼ਾਹ ਔਰੰਗਜ਼ੇਬ ਇਸਲਾਮ ਨੂੰ ਮੰਨਦਾ ਸੀ, ਸਗੋਂ ਉਸ ਦੇ ਜ਼ੁਲਮੀ ਰਾਜ ਦੇ ਖਿਲਾਫ ਸਨ, ਕਿਉਂਕਿ ਔਰੰਗਜ਼ੇਬ ਆਪਣੇ ਬਾਪ ਸ਼ਾਹਜਹਾਨ ਨੂੰ ਕੈਦ ਕਰਕੇ ਅਤੇ ਆਪਣੇ ਸਕੇ ਭਰਾਵਾਂ ਨੂੰ ਕਤਲ ਕਰਕੇ ਬਾਦਸ਼ਾਹ ਬਣਿਆ ਸੀ ਤੇ ਉਸ ਦੇ ਰਾਜ ਵਿੱਚ ਇਨਸਾਫ ਦੀ ਥਾਂ ਧੱਕਾ ਪ੍ਰਦਾਨ ਸੀ ਅਤੇ ਉਹ ਆਪਣੇ ਅੱਲਾਹ ਨੂੰ ਖੁਸ਼ ਕਰਨ ਲਈ ਮਜਲੂਮਾਂ ਉੱਤੇ ਅਤਿਆਚਾਰ ਕਰਦਾ ਸੀ । ਗੁਰੂ ਗੋਬਿੰਦ ਸਿੰਘ ਜੀ ਤਾਂ ਔਰੰਗਜ਼ੇਬ ਦਾ ਜੁਲਮੀ ਤੇ ਸ਼ਖਸੀ ਰਾਜ ਖਤਮ ਕਰਕੇ ਹਲੇਮੀ ਰਾਜ ਸਥਾਪਤ ਕਰਨਾ ਚਾਹੁੰਦੇ ਸਨ । 
ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਪਹਾੜੀ ਰਾਜਿਆਂ ਨੂੰ ਵੀ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਖ਼ਾਲਸਾ ਪੰਥ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ । ਹਿੰਦੂ ਪਹਾੜੀ ਰਾਜਿਆਂ ਨੇ ਸ਼ਰਤਾਂ ਉੱਤੇ ਖੰਡੇ ਦੀ ਪਾਹੁਲ ਛਕਣ ਦੀ ਤਜਵੀਜ਼ ਰੱਖੀ । ਇਕ ਸ਼ਰਤ ਸੀ ਕਿ ਉਹ ਧੋਤੀ ਦਾ ਤਿਆਗ ਕਰਕੇ ਕਛਹਿਰਾ ਨਹੀਂ ਪਾਉਣਗੇ, ਦੂਜਾ ਉਹ ਨੀਵੀਆਂ ਜਾਤਾਂ ਨਾਲ ਇਕੋ ਬਾਟੇ ਵਿੱਚੋਂ ਅੰਮ੍ਰਿਤ ਨਹੀਂ ਛਕਣਗੇ, ਉਨ੍ਹਾਂ ਨੂੰ ਵੱਖਰੇ ਬਾਟੇ ਵਿੱਚੋਂ ਅੰਮ੍ਰਿਤ ਛਕਾਇਆ ਜਾਵੇ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਰਾਜਿਆਂ ਦੀ ਉਕਤ ਤਜਵੀਜ਼ ਨੂੰ ਮੁੱਢੋਂ ਰੱਦ ਕਰਦਿਆਂ ਹੋਇਆਂ ਫੁਰਮਾਇਆ : ਜਿਨ ਕੀ ਜਾਤ ਵਰਨ ਕੁਲ ਮਾਹੀ ॥ ਸਰਦਾਰੀ ਨ ਭਈ ਕਦਾਹੀ ॥ ਤਿਨਹੀ ਕੋ ਸਰਦਾਰ ਬਨਾਊਂ ॥ ਤਬੈ ਗੋਬਿੰਦ ਸਿੰਘ ਨਾਮ ਕਹਾਊਂ ॥ ਅਤੇ ਇਨਹੀ ਤੇ ਰਾਜੇ ਉਪਜਾਊ ॥ ਰਾਜ ਕਰਨ ਕੀ ਰੀਤ ਚਲਾਊਂ ॥ ਸ਼ੂਦਰੋਂ ਕੋ ਤੱਖਤ ਬਹਾਊਂ ॥ ਤਬੈ ਗੋਬਿੰਦ ਸਿੰਘ ਨਾਮ ਕਹਿਲਾਊਂ ॥ ਅਤੇ ਇਨ ਗਰੀਬ ਸਿੱਖਨ ਕੋ ਦੇਊਂ ਪਾਤਸ਼ਾਹੀ, ਯਹ ਯਾਦ ਕਰੇ ਹਮਰੀ ਗੁਰਆਈ ॥ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਫੈਸਲਾ ਕੁੰਨ ਜੁਆਬ ਸੁਣ ਕੇ ਹਿੰਦੂ ਰਾਜਿਆਂ ਦੇ ਹਿਰਦਿਆਂ ਅੰਦਰ ਈਰਖਾ ਦੀ ਅੱਗ ਦੇ ਲਾਂਬੂ ਬਲ ਉੱਠੇ । ਦੂਜੇ ਪਾਸੇ ਖ਼ਾਲਸੇ ਦੀ ਸਿਰਜਣਾ ਨਾਲ ਸਿੱਖ ਪੰਥ ਅੰਦਰ ਚਾਉ ਅਤੇ ਉਤਸ਼ਾਹ ਦੀ ਤਰੰਗ ਪੈਦਾ ਹੋ ਗਈ । ਅਨੰਦਪੁਰ ਸਾਹਿਬ ਵਿਖੇ 1699 ਦੀ ਵੈਸਾਖੀ ਨੂੰ ਜਸ਼ਨਾਂ ਦਾ ਮਾਹੌਲ ਪੈਦਾ ਹੋ ਗਿਆ ਅਤੇ ਸਾਰਾ ਅਨੰਦਪੁਰ ਖ਼ਾਲਸਾਈ ਜਾਹੋ ਜਲਾਲ ਨਾਲ ਰੰਗਿਆ ਗਿਆ । ਜਿਥੇ ਖ਼ਾਲਸੇ ਦੀ ਸਾਜਨਾ ਦਾ ਹਿੰਦੂ ਰਾਜਿਆਂ ਨੇ ਵਿਰੋਧ ਕੀਤਾ ਉਥੇ ਹਿੰਦੂ ਦੁਕਾਨਦਾਰਾਂ ਨੇ ਵੀ ਖ਼ਾਲਸੇ ਦਾ ਬਾਈਕਾਟ ਕਰ ਦਿੱਤਾ ਸੀ । ਸ੍ਰੀ ਗੁਰ ਸੋਭਾ ਦੇ ਲਿਖਾਰੀ ਕਵੀ ਸੈਨਾਪਤਿ ਜੀ ਨੇ ਲਿਖਿਆ ਹੈ ਕਿ ਹਿੰਦੂ ਦੁਕਾਨਦਾਰਾਂ ਨੇ ਵੀ ਖ਼ਾਲਸੇ ਦਾ ਬਾਈਕਾਟ ਕਰ ਦਿੱਤਾ ਸੀ । ਭਾਵ ਬ੍ਰਾਹਮਣ ਤੇ ਖੱਤਰੀ ਦੁਕਾਨਦਾਰਾਂ ਨੇ ਖ਼ਾਲਸੇ ਨੂੰ ਮੁੁੱਲ ਤਾਰਨ &lsquoਤੇ ਵੀ ਰਾਸ਼ਨ ਤੇ ਹੋਰ ਘਰੇਲੂ ਵਸਤਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ । ਪਹਾੜੀ ਹਿੰਦੂ ਰਾਜਿਆਂ ਨੇ ਇਕੱਠੇ ਹੋ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਇਕ ਸਾਂਝੀ ਦਰਖ਼ਾਸਤ ਭੇਜੀ ਜਿਸ ਵਿੱਚ ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਥਾਪਨਾ ਵਿਰੁੱਧ ਆਪਣੇ ਮਨ ਦੀ ਭੜਾਸ ਇਸ ਤਰ੍ਹਾਂ ਕੱਢੀ : ਨਾਨਕ ਪ੍ਰਸਤ ਗੁਰੂ ਨੇ ਹਿੰਦੂਆਂ ਤੇ ਮੁਸਲਮਾਨਾਂ ਦੋਹਾਂ ਤੋਂ ਹੀ ਵੱਖਰਾ ਪੰਥ ਸਥਾਪਤ ਕਰ ਲਿਆ ਹੈ ਜਿਸ ਨੂੰ ਉਸਨੇ ਖ਼ਾਲਸੇ ਦੀ ਉਪਾਧੀ ਦਿੱਤੀ ਹੈ । ਉਸ ਨੇ ਚਾਰੇ ਵਰਣਾਂ ਨੂੰ ਇਕੋ ਜਗਾਹ ਇਕੱਠੇ ਕਰ ਦਿੱਤਾ ਹੈ ਅਤੇ ਆਪਣੇ ਬਹੁਤ ਸਾਰੇ ਚੇਲੇ ਚਾਟੜੇ ਇਕੱਠੇ ਕਰ ਲਏ ਹਨ, ਉਸ ਨੇ ਸਾਨੂੰ ਵੀ ਤਜਵੀਜ਼ ਭੇਜੀ ਸੀ ਕਿ ਜੇਕਰ ਅਸੀਂ ਬਾਦਸ਼ਾਹ ਦੇ ਖਿਲਾਫ ਬਗ਼ਾਵਤ ਕਰ ਦੇਈਏ ਤਾਂ ਉਹ ਸਾਡੀ ਪੂਰੀ ਮਦਦ ਕਰੇਗਾ, ਅਸੀਂ ਇਕੱਲੇ ਉਸ ਨੂੰ ਡਕ ਨਹੀਂ ਸਕਦੇ । ਇਸ ਕਰਕੇ ਅਸੀਂ ਉਸ ਕੋਲੋਂ ਇਸ ਨਿਆਂਈ ਹਕੂਮਤ ਦੀ ਰੱਖਿਆ ਕਰਨ ਲਈ ਤੁਹਾਡੇ ਅੱਗੇ ਜੋਦੜੀ ਕਰ ਰਹੇ ਹਾਂ । ਜੇਕਰ ਹਕੂਮਤ ਸਾਨੂੰ ਆਪਣੀ ਰੱਈਅਤ ਸਮਝਦੀ ਹੈ ਤਾਂ ਅਸੀਂ ਗੁਰੂ ਨੂੰ ਅਨੰਦਪੁਰ ਤੋਂ ਭਜਾਉਣ ਲਈ ਹਕੂਮਤ ਵੱਲੋਂ ਮਦਦ ਲਈ ਪ੍ਰਾਰਥਨਾ ਕਰਦੇ ਹਾਂ । ਜੇਕਰ ਤੁਸੀਂ ਉਸ ਨੂੰ ਸਜ਼ਾ ਦੇਣ ਵਿੱਚ ਦੇਰੀ ਕਰ ਬੈਠੇ ਤਾਂ ਉਹ ਤੁਹਾਡੀ ਰਾਜਧਾਨੀ ਉੱਤੇ ਹਮਲਾ ਕਰਨ ਤੋਂ ਨਹੀਂ ਖੁੰਝੇਗਾ । (ਹਵਾਲਾ ਕਿਸ ਬਿਧ ਰੁਲੀ ਪਾਤਸ਼ਾਹੀ ਪੰਨਾ 211) ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਧਰਮ ਨੂੰ ਕਟੜ ਮੁਸਲਮਾਨਾਂ ਤੋਂ ਬਚਾਉਣ ਲਈ ਖ਼ਾਲਸਾ ਪੰਥ ਪੈਦਾ ਨਹੀਂ ਸੀ ਕੀਤਾ ਸਗੋਂ ਸਿੱਖ ਧਰਮ ਅਤੇ ਸਿੱਖ ਕੌਮ ਦੀ ਅੱਡਰੀ ਤੇ ਸੁਤੰਤਰ ਹੋਂਦ ਹਸਤੀ ਸਥਾਪਤ ਕਰਕੇ ਹਲੇਮੀ ਰਾਜ ਦੀ ਸਥਾਪਨਾ ਕਰਨ ਲਈ ਖ਼ਾਲਸਾ ਪ੍ਰਗਟ ਕੀਤਾ ਸੀ । ਪਿਛਲੇ ਸਾਢੇ ਪੰਜ ਸੌ ਸਾਲਾਂ ਵਿੱਚ ਸਿੱਖਾਂ ਦਾ ਕਿਰਦਾਰ ਅਤੇ ਖ਼ਾਲਸੇ ਦੇ ਕਾਰਨਾਮਿਆਂ ਦਾ ਇਤਿਹਾਸ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਸਿੱਖ ਇਨਕਲਾਬ ਦਾ ਸਭ ਤੋਂ ਵੱਧ ਫਾਇਦਾ ਹਿੰਦੂ ਸਮਾਜ ਅਤੇ ਧਰਮ ਨੂੰ ਹੋਇਆ ਹੈ ਅਤੇ ਇਹ ਵੀ ਸੱਚ ਹੈ ਕਿ ਸਿੱਖਾਂ ਦਾ ਸਮਾਜਿਕ ਤੇ ਰਾਜਸੀ ਵਿਰੋਧ ਜਿੰਨਾਂ ਇਨ੍ਹਾਂ ਸਮਿਆਂ ਵਿੱਚ ਹੋਇਆ ਹੈ ਉਹ ਕੱਟੜ ਹਿੰਦੂਆਂ (ਹਿੰਦੂਤਵੀਆਂ) ਵੱਲੋਂ ਹੋਇਆ ਉਨਾ ਵਿਰੋਧ ਹੋਰ ਕਿਸੇ ਵੱਲੋਂ ਨਹੀਂ ਹੋਇਆ । ਇਤਿਹਾਸ ਦੇ ਹਰ ਬਿਖੜੇ ਸਮੇਂ ਸਿੱਖਾਂ ਨੇ ਹਿੰਦੂਆਂ ਦੀ ਮਦਦ ਕੀਤੀ ਅਤੇ ਹਿੰਦੂਆਂ ਨੇ ਸਿੱਖਾਂ ਦੇ ਵਿਰੋਧੀਆਂ ਦੀ, ਪੰਜਾਬ ਦੇ ਮੌਜੂਦਾ ਹਾਲਾਤ ਇਸੇ ਗੱਲ ਦੀ ਗਵਾਹੀ ਭਰਦੇ ਹਨ । 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ