image caption:

ਅਸਮਾਨ ‘ਚ 37,000 ਫੁੱਟ ਉਚਾਈ ‘ਤੇ ਖੂਬ ਨੱਚੇ ਬਾਰਾਤੀ

 ਦਿੱਲੀ ਤੋਂ ਕਤਰ ਜਾ ਰਹੀ ਇੰਡੀਗੋ ਫਲਾਈਟ ਵਿੱਚ ਬਾਰਾਤੀਆਂ ਦੇ ਡਾਂਸ ਦਾ ਵੀਡੀਓ ਵਾਇਰਲ ਹੋਇਆ ਹੈ। 37 ਹਜ਼ਾਰ ਫੁੱਟ ਦੀ ਉਚਾਈ &lsquoਤੇ ਉਡਾਣ ਭਰਨ ਵਾਲੀ ਫਲਾਈਟ &lsquoਚ ਹਰਿਆਣਵੀ ਕਲਾਕਾਰ ਸਪਨਾ ਚੌਧਰੀ ਦੇ ਗੀਤ &lsquoਤੇਰੀ ਆਂਖਿਆ ਕਾ ਯੋ ਕਾਜਲ&rsquo &lsquoਤੇ ਬਰਾਤੀ ਜ਼ਬਰਦਸਤ ਠੁਮਕੇ ਲਾਉਂਦੇ ਦਿਸ ਰਹੇ ਹਨ। ਇਹ ਪੂਰੀ ਫਲਾਈਟ ਸਿਰਫ ਬਾਰਾਤੀਆਂ ਲਈ ਹੀ ਬੁੱਕ ਕੀਤੀ ਗਈ ਸੀ। ਇੰਸਟਾਗ੍ਰਾਮ &lsquoਤੇ ਐਂਕਰ ਜੈ ਕਰਮਾਨੀ ਨੇ ਇਸ ਡਾਂਸ ਦੀ ਵੀਡੀਓ ਇੰਸਟਾਗ੍ਰਾਮ &lsquoਤੇ ਸ਼ੇਅਰ ਕੀਤੀ ਹੈ। ਇਸ ਦੇ ਕੈਪਸ਼ਨ &lsquoਚ ਲਿਖਿਆ ਹੈ- ਸਪਨਾ ਚੌਧਰੀ ਦਾ ਗੀਤ 37 ਹਜ਼ਾਰ ਫੁੱਟ ਦੀ ਉਚਾਈ &lsquoਤੇ ਹਵਾ &lsquoਚ ਗੂੰਜਿਆ। ਵੀਡੀਓ &lsquoਚ ਜੈ ਕਰਮਾਨੀ ਡਾਂਸ ਕਰ ਰਹੀ ਬਾਰਾਤੀਆਂ ਦੇ ਪਿੱਛੇ ਸਪੀਕਰ ਫੜੀ ਨਜ਼ਰ ਆ ਰਹੀ ਹੈ। ਫਲਾਈਟ &lsquoਚ ਡਾਂਸ ਕਰਕੇ ਮਹਿਮਾਨਾਂ ਨੇ ਹਵਾ &lsquoਚ ਹੀ ਵਿਆਹ ਦਾ ਮਾਹੌਲ ਬਣਾ ਦਿੱਤਾ।