image caption:

ਸਤੇਂਦਰ ਜੈਨ ਨੂੰ ਮੈਡੀਕਲ ਆਧਾਰ ’ਤੇ ਮਿਲੀ ਅੰਤਰਿਮ ਜ਼ਮਾਨਤ

 ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪਿਛਲੇ ਇੱਕ ਸਾਲ ਤੋਂ ਜੇਲ੍ਹ ਵਿੱਚ ਬੰਦ ਸਤੇਂਦਰ ਜੈਨ ਨੂੰ 6 ਹਫ਼ਤਿਆਂ ਲਈ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਉਸ ਨੂੰ ਇਹ ਜ਼ਮਾਨਤ ਸਿਹਤ ਦੇ ਆਧਾਰ 'ਤੇ ਉਸ ਦੀ ਵਿਗੜਦੀ ਸਿਹਤ ਨੂੰ ਸੁਧਾਰਨ ਲਈ ਦਿੱਤੀ ਗਈ ਹੈ। ਜੈਨ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਖ਼ਰਾਬ ਸੀ। ਵੀਰਵਾਰ (25 ਮਈ) ਨੂੰ ਉਹ ਜੇਲ੍ਹ ਦੇ ਵਾਸ਼ਰੂਮ ਵਿਚ ਬੇਹੋਸ਼ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਐਲਐਨਜੇਪੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਈਡੀ ਨੇ ਉਸ ਦੀ ਜ਼ਮਾਨਤ ਬਾਰੇ ਸੁਪਰੀਮ ਕੋਰਟ ਵਿੱਚ ਸੁਣਵਾਈ ਦਾ ਵਿਰੋਧ ਕੀਤਾ। ਈਡੀ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਸਤੇਂਦਰ ਜੈਨ ਦਿੱਲੀ ਸਰਕਾਰ ਵਿੱਚ ਜੇਲ੍ਹ ਅਤੇ ਸਿਹਤ ਮੰਤਰੀ ਰਹਿ ਚੁੱਕੇ ਹਨ, ਇਸ ਲਈ ਐਲਐਨਜੇਪੀ ਹਸਪਤਾਲ ਦੀ ਰਿਪੋਰਟ &rsquoਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਅਸੀਂ ਮੰਗ ਕਰਦੇ ਹਾਂ ਕਿ ਏਮਜ਼ ਦੇ ਡਾਕਟਰਾਂ ਦਾ ਸੁਤੰਤਰ ਮੈਡੀਕਲ ਬੋਰਡ ਉਸ ਦੀ ਸਿਹਤ ਦੀ ਜਾਂਚ ਕਰੇ ਅਤੇ ਉਸ ਦੇ ਆਧਾਰ 'ਤੇ ਜੇਕਰ ਇਹ ਮਹਿਸੂਸ ਹੁੰਦਾ ਹੈ ਕਿ ਉਸ ਨੂੰ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ, ਤਾਂ ਅਦਾਲਤ ਆਪਣਾ ਫੈਸਲਾ ਲੈਣ ਲਈ ਆਜ਼ਾਦ ਹੈ। ਈਡੀ ਵੱਲੋਂ ਪੇਸ਼ ਹੋਏ ਵਕੀਲ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਸਤੇਂਦਰ ਜੈਨ ਨੂੰ 6 ਹਫ਼ਤਿਆਂ ਲਈ ਅੰਤਰਿਮ ਜ਼ਮਾਨਤ ਦੇ ਦਿੱਤੀ।

ਸਤੇਂਦਰ ਜੈਨ ਦੀ ਜ਼ਮਾਨਤ ਪਟੀਸ਼ਨ 'ਤੇ ਅਭਿਸ਼ੇਕ ਮਨੂ ਸਿੰਘਵੀ ਸੁਪਰੀਮ ਕੋਰਟ 'ਚ ਪੇਸ਼ ਹੋਏ। ਉਨ੍ਹਾਂ ਕਿਹਾ, ਅੱਜ ਮੈਂ ਸਿਹਤ ਦੇ ਆਧਾਰ 'ਤੇ ਜ਼ਮਾਨਤ ਦੀ ਮੰਗ ਕਰ ਰਿਹਾ ਹਾਂ।ਇਸ 'ਤੇ ਈਡੀ ਵੱਲੋਂ ਪੇਸ਼ ਹੋਏ ਐਡੀਸ਼ਨਲ ਸਾਲਿਸਟਰ ਜਨਰਲ ਪੀਐਸ ਰਾਜੂ ਨੇ ਕਿਹਾ, ਸਿਹਤ ਦੀ ਜਾਂਚ ਏਮਜ਼ ਦੇ ਪੈਨਲ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਅਸੀਂ LNJP ਦੀ ਰਿਪੋਰਟ 'ਤੇ ਭਰੋਸਾ ਨਹੀਂ ਕਰ ਸਕਦੇ, ਉਹ ਦਿੱਲੀ ਦੇ ਸਿਹਤ ਮੰਤਰੀ ਰਹੇ ਹਨ, ਡਾਕਟਰਾਂ ਨੂੰ ਜਾਣਦੇ ਹਨ। ਇਨ੍ਹਾਂ ਦੀ ਏਮਜ਼ ਜਾਂ ਆਰਐਮਐਲ ਦੇ ਪੈਨਲ ਦੁਆਰਾ ਜਾਂਚ ਕੀਤੀ ਜਾਣੀ ਚਾਹੀਦੀ ਹੈ।