image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਹਰ ਕੋਈ ਰੱਖ ਸਕਦੈ ਪਰ ਹਜ਼ੂਰੀ ਵਿੱਚ ਕਿਸੇ ਕਰਮ ਕਾਂਡ ਅਤੇ ਮਨਮਤਿ ਦੀ ਆਗਿਆ ਨਹੀਂ ਹੈ

 ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥

  ਸਰਬ ਸਾਂਝੀ ਗੁਰਬਾਣੀ ਵਿੱਚ ਸ਼ਰਧਾ ਪ੍ਰਗਟਾਉਣ ਦਾ ਹੱਕ ਹਰ ਪ੍ਰਾਣੀ ਮਾਤਰ ਨੂੰ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ-ਪਦਵੀ ਨੂੰ ਚੈਲੰਜ ਕਰਨ ਦਾ ਹੱਕ ਕਿਸੇ ਕੋਲ ਵੀ ਨਹੀਂ ਹੈ । ਬ੍ਰਾਹਮਣੀ ਤਾਕਤਾਂ ਵੱਲੋਂ ਸਿੱਖ ਧਰਮ ਦੀ ਸ਼ੁਰੂਆਤ ਤੋਂ ਹੀ ਗੁਰਮਤਿ ਨੂੰ ਮਿਲਗੋਭਾ ਰੂਪ ਵਿੱਚ ਪ੍ਰਚਾਰਣ ਦੀ ਕੋਸ਼ਿਸ਼ ਹੁੰਦੀ ਰਹੀ ਹੈ । ਇਹ ਭਾਵੇਂ ਬਾਹਰ ਰਹਿ ਕੇ ਹੋਵੇ ਜਾਂ ਸਿੱਖ ਭੇਖ ਧਾਰਨ ਕਰਕੇ । ਇਹ ਵੀ ਸੱਚਾਈ ਹੈ ਕਿ ਜਗਤ ਗੁਰੂ, ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪ੍ਰਚਾਰਕ ਦੌਰਿਆਂ (ਚਾਰ ਉਦਾਸੀਆਂ) ਦੌਰਾਨ ਹਰ ਕੌਮ ਦੇ ਅਧਿਆਤਮਕ ਪਾਂਧੀਆਂ ਦੇ ਹਿਰਦੇ ਵਿੱਚ ਆਪਣੇ ਸ਼ਬਦ ਸਿਧਾਂਤ ਦਾ ਅਲੇਖ ਬੀਜ ਬੀਜਿਆ ਤੇ ਨਾਲੋ ਨਾਲ ਹੀ ਗੁਰ ਸੰਗਤਿ ਬਾਣੀ ਬਿਨਾ ਦੂਜੀ Eਟ ਨਹੀਂ ਰਹਿ ਗਈ ਦੇ ਮੁਬਾਰਕ ਸ਼ਬਦ ਰਾਹੀਂ ਗੁਰੂ ਗ੍ਰੰਥ, ਗੁਰੂ ਪੰਥ ਦੇ ਸੰਕਲਪ ਦਾ ਬੀਜ ਵੀ ਬੀਜਿਆ । ਦੂਰ ਦੁਰਾਡੇ ਜਾ ਕੇ ਥਾਂ-ਥਾਂ ਗੁਰਮੁੱਖ ਮਾਰਗ ਦੀਆਂ ਸੰਗਤਾਂ ਥਾਪੀਆਂ ਤੇ ਇਨ੍ਹਾਂ ਸੰਗਤਾਂ ਦੇ ਪ੍ਰਬੀਨ ਆਗੂ ਵੀ ਥਾਪੇ । ਗੁਰੂ ਨਾਨਕ ਪਾਤਸ਼ਾਹ ਨੇ ਤੀਸਰ ਪੰਥ ਦੀ ਨੀਂਹ ਰੱਖੀ ਰਬਾਬ ਦੀ ਤਾਰ ਪੇ ਅਤੇ ਸੰਪੂਰਨਤਾ ਕੀਤੀ ਖੰਡੇ ਦੀ ਧਾਰ &lsquoਤੇ ਅਰਥਾਤ - ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ 
(ਗੁਰੂ ਗ੍ਰੰਥ ਸਾਹਿਬ ਅੰਗ 966) 
   ਰਬਾਬ ਤੋਂ ਨਗਾਰੇ ਤੱਕ ਦੇ ਧਰਮ ਯੁੱਧ ਦੀ ਤਿਆਰੀ ਲਈ ਗੁਰੂ ਨਾਨਕ ਪਾਤਸ਼ਾਹ ਨੇ ਧਰਮਸ਼ਲਾਵਾਂ ਦਾ ਨਿਰਮਾਣ ਕੀਤਾ । ਅਜੋਕੇ ਭਾਰਤ ਦੇ ਹਰ ਸੂਬੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀਆਂ ਥਾਪੀਆਂ ਸੰਗਤਾਂ ਦੇ ਨਿਸ਼ਾਨ ਚਿੰਨ੍ਹ ਅੱਜ ਤੱਕ ਮਿਲਦੇ ਹਨ, ਮੱਕੇ, ਬਗਦਾਦ, ਤਿੱਬਤ, ਲੰਕਾ ਆਦਿ ਦੇਸ਼ਾਂ ਵਿੱਚ ਵੀ ਉਨ੍ਹਾਂ ਦੀਆਂ ਥਾਪੀਆਂ ਸੰਗਤਾਂ ਦੇ ਚਿੰਨ ਅਤੇ ਇਤਿਹਾਸਕ ਸਬੂਤ ਮਿਲਦੇ ਹਨ । ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਨੂੰ ਅਕਾਲ ਪੁਰਖ ਵੱਲੋਂ ਸੌਂਪੇ ਗਏ ਮਿਸ਼ਨ ਅਤੇ ਆਪਣੇ ਸੱਚ ਪ੍ਰਗਟਾਣ ਦੇ ਸਿਧਾਂਤਾਂ ਨੂੰ ਇਕ ਅਮਰ, ਅਟੱਲ ਤੇ ਸਥਾਈ ਰੂਪ ਦੇਣ ਲਈ ਕਰਤਾਰਪੁਰ ਵਿਖੇ ਆਪਣੇ ਸਾਜੇ ਗੁਰਮੁੱਖ ਪੰਥ ਦੀਆਂ ਸਮਾਜਿਕ, ਸੱਭਿਆਚਾਰਕ ਅਤੇ ਅਧਿਆਤਮਕ ਸੰਸਥਾਵਾਂ ਬਣਾਈਆਂ । ਮਨੂੰ ਸਿਮਰਤੀ ਨੂੰ ਮੁੱਢੋਂ ਰੱਦ ਕਰਕੇ ਜਾਤ-ਪਾਤ ਰਹਿਤ ਸਮਾਜ ਦੀ ਉਸਾਰੀ ਕੀਤੀ । ਮੂਰਤੀ ਪੂਜਾ ਅਤੇ ਅੰਧਵਿਸ਼ਵਾਸ਼ੀ ਕਰਮ ਕਾਂਡਾਂ ਦਾ ਪੁਰ ਜ਼ੋਰ ਖੰਡਨ ਕੀਤਾ । ਪਰ ਹੁਣ ਅਨੇਕਾਂ ਕਾਰਨਾਂ ਕਰਕੇ ਪੰਜਾਬ ਤੋਂ ਬਾਹਰ ਕਈ ਥਾਵਾਂ ਦੀਆਂ ਸੰਗਤਾਂ ਗੁਰਮਤਿ ਦੀ ਮੁੱਖ ਧਾਰਾ ਤੋਂ ਟੁੁੱਟ ਗਈਆਂ ਹਨ ਜਾਂ ਫਿਰ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨਾਲ ਲਗਾਤਾਰ ਰਾਬਤਾ ਕਾਇਮ ਨਾ ਰਹਿ ਸਕਣ ਕਰਕੇ ਮੁੱਖ ਧਾਰਾ ਵਿੱਚ ਪੂਰੀ ਤਰ੍ਹਾਂ ਸਮਾ ਨਹੀਂ ਸਕੀਆਂ । ਇਸ ਤੱਥ ਦੇ ਬਹੁ-ਪੱਖੀ ਕਾਰਨ ਅਤੇ ਰੂਪ ਹਨ । ਜ਼ਿਆਦਾਤਰ ਅਜਿਹੀਆਂ ਸੰਗਤਾਂ ਵਿੱਚ ਗੁਰੂ ਨਾਨਕ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ਰਧਾ ਤਾਂ ਕਾਇਮ ਰਹੀ ਪਰ ਸਿਧਾਂਤਕ ਦ੍ਰਿੜਤਾ ਕਾਇਮ ਨਹੀਂ ਰਹੀ । ਕਿਉਂਕਿ ਗੁਰੂ ਗ੍ਰੰਥ ਸਾਹਿਬ ਸਿੱਖ ਪੰਥ ਲਈ ਅਕਾਲ ਪੁਰਖ ਦਾ ਆਰਡੀਨੈਂਸ ਹੈ ਅਤੇ ਇਸ ਆਰਡੀਨੈਂਸ ਦਾ ਸਭ ਤੋਂ ਮਹੱਤਵਪੂਰਨ ਤੱਥ ਇਹ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ ਕੇਸ ਕਤਲ ਕਰਾਉਣ ਦੀ ਆਗਿਆ ਨਹੀਂ ਦਿੰਦੇ, ਇਸ ਦਾ ਪੂਰਾ ਵਿਸਥਾਰ ਜਾਨਣ ਲਈ ਪੜੋ੍ਹ, ਸਣਖੋ ਛੂਧੲ ਣਞ ਗEੜE ਗੜਾਂਞਥੋ ਸਾਂੋਣਭ, ਾਂ ਛੂEੜਥ ਥੲਸ਼ਥਣਙੂਞਯ ਉਕਤ ਤੱਥ ਦੀ ਪੁਸ਼ਟੀ ਲਈ ਸਵਾਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ ਦੀ ਉਦਾਹਰਣ ਦੇਣੀ ਕੁਥਾਂ ਨਹੀਂ ਹੋਵੇਗੀ, ਕਿਉਂਕਿ ਸਵਾਮੀ ਜੀ ਨੇ ਵੀ ਇਸ ਗੱਲ &lsquoਤੇ ਮੋਹਰ ਲਾਈ ਹੈ ਕਿ ਗੁਰੂ ਗ੍ਰੰਥ ਸਾਹਿਬ ਮੂੰਹ ਸਿਰ ਮਨਾਉਣ ਦੀ ਆਗਿਆ ਨਹੀਂ ਦਿੰਦੇ । ਦਾਸ ਆਪ ਜੀ ਨੂੰ ਸਵਾਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ ਦੀਆਂ ਸਿੱਖੀ ਮੰਡਲ ਵਿੱਚ ਆਉਣ ਤੋਂ ਪਹਿਲਾਂ ਦੀ ਅਤੇ ਸਿੱਖੀ ਧਾਰਨ ਕਰਨ ਤੋਂ ਬਾਅਦ ਦੀਆਂ ਦੋਵੇਂ ਤਸਵੀਰਾਂ ਭੇਜ ਰਿਹਾ ਹਾਂ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਸਵਾਮੀ ਜੀ ਦਾ ਲਿਖਿਆ ਇਕ ਕਿਤਾਬਚਾ ਸਰਵੋਤਮ ਧਰਮ ਗ੍ਰੰਥ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਰਵੋਤਮ ਧਰਮ, ਖ਼ਾਲਸਾ ਪੰਥ ਛਪਵਾਇਆ ਹੈ । ਸਵਾਮੀ ਜੀ ਆਪਣੇ ਕਿਤਾਬਚੇ ਦੇ ਆਖਰੀ ਪੰਨੇ ਦੇ ਅੰਤ ਵਿੱਚ ਲਿਖਦੇ ਹਨ : ਵੇਦਾਂ ਦਾ ਸ਼ਾਸ਼ਤਰਾਂ ਦਾ ਸਿਮ੍ਰਿਤੀਆਂ ਦਾ, ਸਮਾਰਤ ਸੂਤਰਾਂ ਨੂੰ ਤੰਤਰ ਤਥਾਂ ਪੁਰਾਣਾਂ ਦਾ ਪੂਰਵੋਵਾਦ ਅਨੇਕ ਦੋਸ਼ਾਂ ਤੋਂ ਭ੍ਰਿਸ਼ਟ ਹੋਏ ਜਾਣ ਕੇ ਮੈਨੇ ਬਹੁਤ ਸਾਰੇ ਅੰਸ਼ਾਂ ਵਿੱਚ ਇਨ੍ਹਾਂ ਗ੍ਰੰਥਾਂ ਨੂੰ ਛੋੜ ਦਿੱਤਾ ਹੈ । ਕੇਵਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਲਕੁੱਲ ਹੀ ਨਿਰਦੋਸ਼ ਜਾਣ ਕੇ ਅਤੇ ਮਨੁੱਖ ਮਾਤਰ ਦਾ ਹਿਤੈਸ਼ੀ ਮੰਨ ਕੇ ਮੈਂ ਇਸ ਗੁਰੂ ਗ੍ਰੰਥ ਨੂੰ ਆਪਣਾ ਧਰਮ ਗ੍ਰੰਥ ਮੰਨ ਲਿਆ ਹੈ ਅਤੇ ਮੈਂ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦਾ ਸਿੱਖ ਮੰਨਦਾ ਹਾਂ ਇਸ ਲਈ ਮੈਂ ਗੁਰੂ ਗ੍ਰੰਥ ਦਾ ਸਿੱਖ ਹਾਂ ।
-ਤੁਹਾਡਾ ਆਪਣਾ ਰਾਮ ਤੀਰਥ ਦੰਡੀ ਸੰਨਿਆਸੀ
ਅਕਤੂਬਰ 1974
   ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਦੀ ਉਕਤ ਉਦਾਹਰਣ ਦੇਣ ਤੋਂ ਸਾਡਾ ਭਾਵ ਹੈ ਕਿ ਜਿਸ ਵੀ ਪ੍ਰਾਣੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਕੇ ਉਸ ਦੀ ਵਿਚਾਰਧਾਰਾ &lsquoਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਉਸ ਨੂੰ ਖੁਦ ਹੀ ਸਮਝ ਆ ਜਾਵੇਗੀ ਕਿ ਗੁਰੂ ਗ੍ਰੰਥ ਸਾਹਿਬ ਮੂੰਹ ਸਿਰ ਮਨਾਉਣ ਦੀ ਆਗਿਆ ਨਹੀਂ ਦਿੰਦੇ । 
ਨਿਰਸੰਦੇਹ ਗੁਰਮਤਿ ਵਿਚਾਰਧਾਰਾ ਕਿਸੇ ਖਾਸ ਫਿਰਕੇ ਜਾਂ ਖਿੱਤੇ ਲਈ ਨਹੀਂ ਬਲਕਿ ਸਮੁੱਚੀ ਮਨੁੱਖਤਾ ਲਈ ਹੈ । ਪਰ ਇਸ ਵਿਚਾਰਧਾਰਾ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲਿਆਂ ਲਈ ਜਰੂਰੀ ਹੈ ਕਿ ਉਹ ਗੁਰਮਤਿ ਦੇ ਮੁੱਢਲੇ ਅਸੂਲਾਂ ਦੇ ਧਾਰਨੀ ਹੋਣ । ਇਹ ਗੱਲ ਸਾਰਿਆਂ &lsquoਤੇ ਲਾਗੂ ਹੁੰਦੀ ਹੈ, ਬੇਸ਼ੱਕ ਉਹ ਸਿੱਖ ਹੋਣ, ਸਿੰਧੀ ਹੋਣ ਜਾਂ ਕੋਈ ਹੋਰ । ਗੁਰਮਤਿ (ਸਿੱਖੀ) ਹੀ ਸ਼ਾਇਦ ਸੰਸਾਰ ਦੀ ਇਕੋ-ਇਕ ਵਿਚਾਰਧਾਰਾ ਹੈ ਜੋ ਅੰਧਵਿਸ਼ਵਾਸ਼ੀ ਤੇ ਅੰਨ੍ਹੀ ਸ਼ਰਧਾ ਨੂੰ ਨਹੀਂ ਬਲਕਿ ਬਿਬੇਕ ਬੁੱਧੀ ਵਾਲੀ ਸ਼ਰਧਾ ਨੂੰ ਜਰੂਰੀ ਮੰਨਦੀ ਹੈ । ਗੁਰਮਤਿ ਦੇ ਮੁੱਢਲੇ ਅਸੂਲਾਂ ਵਿੱਚ ਮੂਰਤੀ ਪੂਜਾ (ਕਿਸੇ ਵੀ ਰੂਪ ਵਿੱਚ ਭਾਵੇਂ ਨ੍ਰਿਤ ਦੇ ਰੂਪ ਵਿੱਚ) ਅਤੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਅੱਗੇ ਅਰਾਧਨਾ ਕਰਨ ਵਾਲੇ ਅੰਧਵਿਸ਼ਵਾਸ਼ ਆਦਿ ਦਾ ਪੁਰਜ਼ੋਰ ਖੰਡਨ ਕੀਤਾ ਗਿਆ ਹੈ । ਗੁਰਮਤਿ ਅੰਨ੍ਹੀ ਸ਼ਰਧਾ ਨੂੰ ਗਲਤ ਮੰਨਦੀ ਹੈ । ਅੰਨ੍ਹੀ ਸ਼ਰਧਾ ਤੋਂ ਭਾਵ ਹੈ ਕਿ ਕਿਸੇ ਮੱਤ ਨੂੰ ਕੇਵਲ ਕਰਮ ਕਾਂਡੀ ਤੌਰ ਤੇ ਮੰਨਣਾ । ਕਰਮ ਕਾਂਡ ਬਾਰੇ ਗੁਰਬਾਣੀ ਦਾ ਫੁਰਮਾਨ ਹੈ : 
ਕਰਮ ਕਾਂਡ ਬਹੁ ਕਰਹਿ ਅਚਾਰ ॥ 
ਬਿਨ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥ 
(ਗੁ: ਗ੍ਰੰ: ਸਾ: ਅੰਗ 162) 
ਅਤੇ ਕਰਮ ਧਰਮ ਪਾਖੰਡ ਜੋ ਦੀਸਹਿ 
ਤਿਨ ਜਮ ਜਾਗਾਤੀ ਲੂਟੈ ॥ 
(ਗੁ: ਗ੍ਰੰ: ਸਾ: ਅੰਗ 747)
ਦੇਵੀ ਦੇਵਾ ਪੂਜੀਏ ਭਾਈ ਕਿਆ ਮਾਗਉ ਕਿਆ ਦੇਹਿ॥ 
ਪਾਹਣ ਨੀਰਿ ਪਖਾਲੀਏ ਭਾਈ ਜਲ ਮਹਿ ਬੂਡਹਿ ਤੇਹਿ॥&rdquo
(ਗੁ: ਗ੍ਰੰ: ਸਾ: ਅੰਗ 637)
    ਗੁਰੂ ਗ੍ਰੰਥ ਸਾਹਿਬ ਵਿੱਚ ਅਸਲੀ ਸ਼ਰਧਾ ਉਨ੍ਹਾਂ ਵਿੱਚ ਦਿੱਤੇ ਉਪਦੇਸ਼ਾਂ ਤੇ ਗੁਰਮਤਿ ਅਨੁਸਾਰ ਅਮਲ ਕਰ ਲੈਣਾ ਹੀ ਹੈ । ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਮੁੱਢਲੇ ਗੁਰਮਤਿ ਸਿਧਾਂਤਾਂ ਵਿਰੁੱਧ ਮੂਰਤੀ ਪੂਜਾ, ਕ੍ਰਿਸ਼ਨ ਲੀਲਾ, ਨ੍ਰਿਤ ਆਦਿ ਕਰਮ ਕਾਂਡ ਕਰਨਾ ਗੁਨਾਹ ਹੈ । ਜਾਣੇ ਜਾਂ ਅਣਜਾਣੇ ਵਿੱਚ ਕੀਤਾ ਇਹ ਕਰਮ ਕਿਸੇ ਵੀ ਦਲੀਲ ਜਾਂ ਸ਼ਰਧਾ ਦੇ ਆਧਾਰ ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ । ਸਿੰਧੀ ਭਾਈਚਾਰਾ ਹੋਵੇ ਜਾਂ ਕੋਈ ਹੋਰ । ਐਸਾ ਕਰਮ ਕਾਂਡ ਐਸੀ ਸ਼ਰਧਾ ਨਾਜਾਇਜ਼ ਅਤੇ ਗਲਤ ਹੀ ਮੰਨੀ ਜਾਣੀ ਚਾਹੀਦੀ ਹੈ । ਉਕਤ ਵਰਨਣ ਕੀਤੇ ਜਾ ਰਹੇ ਕਰਮ ਕਾਂਡ ਗੁਰੂ ਗ੍ਰੰਥ ਸਾਹਿਬ ਦੀ ਗੁਰੂ-ਪਦਵੀ ਨੂੰ ਸਿੱਧਾ ਚੈਲੰਜ ਹੈ ਅਤੇ ਇਹ ਚੈਲੰਜ ਕਰਨ ਦਾ ਕਿਸੇ ਕੋਲ ਅਧਿਕਾਰ ਹੀ ਨਹੀਂ ਹੈ । ਸਮੂਹ ਖ਼ਾਲਸਾ ਪੰਥ ਨੂੰ ਸੁਚੇਤ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਗੁਰੂ-ਪਦਵੀ ਅਤੇ ਸੰਪੂਰਣ ਸਿੱਖ ਧਰਮ ਦੇ ਨਿਆਰੇਪਨ ਬਾਰੇ ਚਿੰਤਨ ਕਰਨ ਦੀ ਲੋੜ ਹੈ, ਕਿਉਂਕਿ ਅਜੋਕੇ ਵਰਤਾਰੇ ਵਿੱਚ ਸਿੱਖ ਧਰਮ ਨੂੰ ਸਾਂਝੀ ਸ਼ਾਮਲਾਟ ਹੀ ਸਮਝਿਆ ਜਾ ਰਿਹਾ ਹੈ ਅਤੇ ਹਰ ਭਾਈਚਾਰਾ ਇਸ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਤਰਲੋ ਮੱਛੀ ਹੋ ਰਿਹਾ ਹੈ । ਦੇਹਧਾਰੀ ਗੁਰੂ ਡੰਮ ਵਾਲੇ ਨਾਮਧਾਰੀਏ, ਰਾਧਾ ਸੁਆਮੀ ਆਦਿ ਤਾਂ ਇਸ ਦੌੜ ਵਿੱਚ ਸਭ ਤੋਂ ਅੱਗੇ ਹਨ । ਦੱਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ 1708 ਈ: ਨੰੂ ਨੰਦੇੜ ਵਿਖੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਨੂੰ ਤਖ਼ਤ ਤੇ ਸੁਭਾਇਮਾਨ ਕਰਕੇ ਬਚਨ ਕੀਤਾ, ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ, ਅਤੇ ਸਿੱਖਾਂ ਨੂੰ ਹੁਕਮ ਕੀਤਾ : ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਉ ਗ੍ਰੰਥ ਅਤੇ ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ ਦੀਦਾਰ ਖ਼ਾਲਸੇ ਦਾ, ਅਤੇ ਸਿੱਖ ਭਲਾ ਸਰਬੱਤ ਦਾ ਲੋਚੇ । ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਸੁੱਖ ਆਸਨ ਸਿੱਖ ਰਹਿਤ ਮਰਿਯਾਦਾ ਅਨੁਸਾਰ ਹੁੰਦਾ ਹੈ । ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਇਮਾਨ ਹੋਣ ਉਥੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰੱਖਣੀਆਂ ਅਤੇ ਕ੍ਰਿਸ਼ਨ ਲੀਲਾ (ਨਾਚ) ਕਰਨਾ ਬਹੁਤ ਵੱਡਾ ਗੁਨਾਹ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਧਾ ਰੱਖਣ ਵਾਲਿਆਂ ਨੂੰ ਇਹ ਗੁਨਾਹ ਨਹੀਂ ਕਰਨਾ ਚਾਹੀਦਾ । 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ, ਜਥੇਦਾਰ ਮਹਿੰਦਰ ਸਿੰਘ