image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸਿੱਖ ਧਰਮ, ਸੰਪੂਰਨ, ਸੁਤੰਤਰ ਤੇ ਵਿਗਿਆਨਕ ਧਰਮ ਹੈ, ਸਿੱਖ ਪੰਥ ਦਾ ਸਨਾਤਨ ਧਰਮ ਨਾਲ ਕੋਈ ਸਰੋਕਾਰ ਨਹੀਂ ਹੈ

20-7-2023 ਪੰਜਾਬ ਟਾਈਮਜ਼ ਦੇ ਅੰਕ 2987 ਦੇ ਸਫ਼ਾ 6 ਉੱਤੇ ਹੇਠ ਲਿਖੇ ਸਿਰਲੇਖ ਹੇਠ ਇਕ ਖ਼ਬਰ ਛਪੀ ਹੈ : ਪੰਡਿਤ ਧੀਰੇਂਦਰ ਸ਼ਾਸਤਰੀ ਨੇ ਸਿੱਖਾਂ ਨੂੰ ਸਨਾਤਨ ਧਰਮ ਦੀ ਫੌਜ ਕਹਿ ਕੇ ਵਿਵਾਦ ਫੈਲਾਇਆ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਲੀ ਸਿੱਖ ਧਰਮ ਸਮੁੱਚੀ ਮਨੁੱਖਤਾ ਦਾ ਹਮਾਇਤੀ ਨਾ ਕਿ ਸਨਾਤਨੀ ਫੌਜ । ਬਾਬਾ ਬੇਦੀ ਨੇ ਕਿਹਾ ਕਿ ਸਿੱਖ ਪੰਥ ਸਿਰਫ ਹਿੰਦੂ ਧਰਮ ਦਾ ਨਹੀਂ ਸਮੁੱਚੀ ਮਨੁੱਖਤਾ ਦਾ ਭਲਾ ਲੋਚਦਾ ਹੈ ।
ਪੂਰੀ ਖ਼ਬਰ ਦਾ ਸਾਰ ਅੰਸ਼ ਹੈ : ਮੱਧ ਪ੍ਰਦੇਸ਼ ਵਿੱਚ ਸਥਿਤ ਹਿੰਦੂ ਰਾਸ਼ਟਰਵਾਦ ਦੇ ਪੈਰੋਕਾਰ ਬਾਬਾ ਬਾਗੇਸ਼ਵਰ ਧਾਮ ਦੇ ਪੰਡਿਤ ਧੀਰੇਂਦਰ ਸ਼ਾਸਤਰੀ ਨੇ ਸਿੱਖਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਨਾਤਨ ਧਰਮ ਦੀ ਫੌਜ ਕਿਹਾ । ਪੰਡਿਤ ਧੀਰੇਂਦਰ ਸ਼ਾਸਤਰੀ ਨੇ ਇਹ ਗੱਲ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੇ ਸਾਹਮਣੇ ਕਹੀ, ਜਿਸ ਨੇ ਬਾਗੇਸ਼ਵਰ ਧਾਮ ਪਹੁੰਚ ਕੇ ਜਿਥੇ ਪਾਖੰਡੀ ਬਾਬੇ ਧੀਰੇਂਦਰ ਸ਼ਾਸਤਰੀ ਨੂੰ ਸਤਿਗੁਰੂ ਆਖ ਕੇ ਸੰਬੋਧਨ ਕੀਤਾ ਤੇ ਉਸ ਨੂੰ ਸਿੱਖ ਧਰਮ ਬਾਰੇ ਕੁਝ ਬੋਲਣ ਲਈ ਕਿਹਾ । ਪਾਖੰਡੀ ਬਾਬੇ ਧੀਰੇਂਦਰ ਸ਼ਾਸਤਰੀ ਨੇ ਹਿੰਦੂ ਰਾਸ਼ਟਰਵਾਦੀਆਂ ਦਾ ਪੜ੍ਹਾਇਆ ਹੋਇਆ ਸਬਕ ਆਪਣੇ ਹੀ ਅੰਦਾਜ਼ ਵਿੱਚ ਇੰਜ ਕਰਕੇ ਸੁਣਾਇਆ : ਜਦੋਂ ਕਸ਼ਮੀਰੀ ਪੰਡਤਾਂ ਨੂੰ ਮਾਰਿਆ ਤੇ ਭਜਾਇਆ ਜਾ ਰਿਹਾ ਸੀ, ਉਸ ਵੇਲੇ ਨੌਵੇਂ ਗੁਰੂ ਤੇਗ਼ ਬਹਾਦਰ ਸਾਹਿਬ ਹੀ ਸਨ ਜਿਨ੍ਹਾਂ ਨੇ ਉਨ੍ਹਾਂ ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਤਲਵਾਰ ਉਠਾਈ ਸੀ । ਸਰਦਾਰ ਸਾਡੇ ਸਨਾਤਨ ਧਰਮ ਦੀ ਫੌਜ ਹਨ । ਪੰਜ ਪਿਆਰੇ (ਪੰਜ ਪਿਆਰੇ) ਸਨਾਤਨ ਧਰਮ ਦੀ ਰੱਖਿਆ ਲਈ ਹੀ ਹਨ । ਦਸਤਾਰ, ਕ੍ਰਿਪਾਨ, ਇਹ ਸਭ ਸਨਾਤਨ ਧਰਮ ਦੀ ਰੱਖਿਆ ਲਈ ਹੀ ਹਨ, ਜੋ ਕੋਈ ਵੀ ਇਸ ਬਾਰੇ ਗਲਤ ਬੋਲਦਾ ਹੈ, ਉਨ੍ਹਾਂ ਦੇ ਮਨ ਵਿੱਚ ਗੰਦਗੀ ਹੈ, ਉਨ੍ਹਾਂ ਦੀ ਅਕਲ ਨੂੰ ਸ਼ੁੱਧ ਕਰਨ ਦੀ ਲੋੜ ਹੈ (ਨੋਟ-ਧੀਰੇਂਦਰ ਸ਼ਾਸਤਰੀ ਪਖੰਡੀ ਬਾਬੇ ਉਲੂ ਦੇ ਪੱਠੇ ਨੂੰ ਇਹ ਵੀ ਨਹੀਂ ਪਤਾ ਕਿ ਪੰਜਾਂ ਪਿਆਰਿਆਂ, ਕ੍ਰਿਪਾਨ, ਦਸਤਾਰ ਬਾਰੇ ਉਹ ਖੁਦ ਹੀ ਗਲਤ ਬੋਲ ਰਿਹਾ ਹੈ ਅਤੇ ਉਸ ਦੇ ਮਨ ਵਿੱਚ ਗੰਦਗੀ ਹੈ ਤੇ ਉਸ ਦੀ ਅਕਲ ਨੂੰ ਸ਼ੁੱਧ ਕਰਨ ਦੀ ਲੋੜ ਹੈ) ਧੀਰੇਂਦਰ ਸ਼ਾਸਤਰੀ ਨੇ ਅੱਗੇ ਕਿਹਾ, ਅਸੀਂ ਨੌਵੇਂ ਗੁਰੂ ਤੇਗ਼ ਬਹਾਦਰ ਜੀ ਤੇ ਦੱਸਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਗਾਉਂਦੇ ਹਾਂ । ਇਹ ਸਾਡੇ ਸਨਾਤਨ ਧਰਮ (ਹਿੰਦੂ ਧਰਮ) ਦੇ ਆਦਰਸ਼ ਹਨ । ਧੀਰੇਂਦਰ ਸ਼ਾਸਤਰੀ ਦੇ ਉਕਤ ਬਿਆਨਾਂ ਤੋਂ ਇਕ ਗੱਲ ਤਾਂ ਸਪੱਸ਼ਟ ਹੋ ਜਾਂਦੀ ਕਿ ਉਸ ਨੂੰ ਨਾ ਤਾਂ ਸਨਾਤਨ ਧਰਮ ਦਾ ਗਿਆਨ ਹੈ ਤੇ ਨਾ ਹੀ ਸਿੱਖ ਧਰਮ ਤੇ ਸਿੱਖ ਇਤਿਹਾਸ ਦੀ ਕੋਈ ਜਾਣਕਾਰੀ ਹੈ, ਹਿੰਦੂ ਰਾਸ਼ਟਰਵਾਦੀਆਂ ਨੇ ਜੋ ਉਸ ਨੂੰ ਸਿਖਾਇਆ ਹੈ ਉਹ ਤੋਤੇ ਵਾਂਗੂ ਰੱਟੀ ਜਾਂਦਾ ਹੈ । ਜੇ ਧੀਰੇਂਦਰ ਸ਼ਾਸਤਰੀ ਨੇ ਸਿੱਖ ਧਰਮ ਤੇ ਸਨਾਤਨ ਧਰਮ (ਹਿੰਦੂ ਧਰਮ) ਪੜ੍ਹਿਆ ਹੁੰਦਾ ਤਾਂ ਇਸ ਨੂੰ ਦੋਹਾਂ ਧਰਮਾਂ ਦੇ ਅੰਤਰ ਦੀ ਜਾਣਕਾਰੀ ਹੋਣੀ ਸੀ, ਮਿਸਾਲ ਦੇ ਤੌਰ ਤੇ ਸਿੱਖ ਧਰਮ ਵਿੱਚ ਪੂਰਾ ਧਰਮ ਹੈ ਜੋ ਵਿਅਕਤੀ ਦੇ ਸੰਸਾਰਿਕ ਜੀਵਨ ਅਤੇ ਅਧਿਆਤਮਿਕ ਜੀਵਨ ਨੂੰ ਜੋੜਦਾ ਹੈ । ਇਹ ਧਰਮ ਦਾ ਸਮਾਜੀਕਰਣ ਕਰਦਾ ਹੈ ਤਾਂ ਕਿ ਸਮਾਜਿਕ, ਰਾਜਨੀਤਕ ਤਰੱਕੀ ਲਈ ਇਕ ਨਿਰਧਾਰਿਤ ਮਿਸ਼ਨ ਬਣਾਇਆ ਜਾਵੇ । ਇਹ ਧਰਮ (ਸਿੱਖ ਧਰਮ) ਕਾਮਿਆਂ ਅਤੇ ਗ੍ਰਹਿਸਥੀ ਲੋਕਾਂ ਦਾ ਧਰਮ ਹੈ ਜੋ ਈਮਾਨਦਾਰ ਤੇ ਗੰਭੀਰ ਕਿਰਤ ਕਰਕੇ ਵੰਡ ਛਕਣ &lsquoਤੇ ਜੋਰ ਦਿੰਦਾ ਹੈ । ਇਹ ਹਰ ਕਿਸਮ ਦੇ ਭਰਮ ਭੁਲੇਖਿਆਂ ਨੂੰ ਰੱਦ ਕਰਦਾ ਹੈ । ਇਹ ਸੰਸਾਰ ਨੂੰ ਵਾਸਤਵਿਕ ਤੌਰ ਤੇ ਅਤੇ ਅਧਿਆਤਮਿਕ ਤਰੱਕੀ ਦੇ ਖੇਤਰ ਵਜੋਂ ਦੇਖਦਾ ਹੈ । ਸਿੱਖ ਧਰਮ ਇਕ ਗਤੀਸ਼ੀਲ ਧਰਮ ਹੈ । ਦੂਜੇ ਪਾਸੇ ਸਨਾਤਨ ਧਰਮ (ਹਿੰਦੂ ਧਰਮ) ਜ਼ਿੰਦਗੀ ਨੂੰ ਨਕਾਰਣ ਵਾਲੀ ਪ੍ਰਣਾਲੀ ਹੈ ਜੋ ਸੰਸਾਰਿਕ ਅਤੇ ਅਧਿਆਤਮਿਕ ਰਾਹ ਵਿਚਾਲੇ ਸਪੱਸ਼ਟ ਤੌਰ &lsquoਤੇ ਇਕ ਅੰਤਰ ਪੈਦਾ ਕਰਦੀ ਹੈ । ਇਹ ਸਮਾਜਿਕ ਭਾਗੀਦਾਰੀ ਨੂੰ ਰੱਦ ਕਰਦਾ ਹੈ ਅਤੇ ਇਹ ਸੰਸਾਰ ਨੂੰ ਮਾਇਆ ਮੰਨ ਕੇ ਚੱਲਦਾ ਹੈ । ਸਨਾਤਨ ਧਰਮ ਵਿੱਚ ਇਕ ਅਨੋਖੀ ਚਾਲਕ ਸ਼ਕਤੀ ਜਾਤ-ਪਾਤੀ ਵਿਚਾਰਧਾਰਾ ਜਾਂ ਸਨਾਨਤੀ ਵਿਚਾਰਧਾਰਾ ਜੋ ਉੱਚ ਜਾਤੀਆਂ ਦਾ ਖ਼ਾਸ ਤੌਰ &lsquoਤੇ ਮਤਲਬ ਸਾਰਦੀ ਹੈ । ਇਸ ਵਿਚਾਰਧਾਰਾ ਨੂੰ ਨਾ ਸਿਰਫ ਹਿੰਦੂ ਧਰਮ ਗ੍ਰੰਥਾਂ ਤੇ ਇਸ ਨਾਲ ਜੁੜੇ ਹੋਏ ਸਾਹਿਤ ਦੀ ਪ੍ਰਵਾਨਗੀ ਮਿਲਦੀ ਹੈ ਸਗੋਂ ਸਨਾਤਨ ਧਰਮ (ਵਰਣ ਆਸ਼ਰਮ ਵੰਡ) ਦੇ ਸਾਰੇ ਸਿਸਟਮ, ਸ਼ਾਖਾ ਤੇ ਸੰਸਥਾਵਾਂ ਇਸ ਨੂੰ ਥੰਮੀ ਦਿੰਦੇ ਹਨ, ਜਦਕਿ ਸਿੱਖ ਧਰਮ ਵਿੱਚ ਵਰਣ-ਆਸ਼ਰਮ ਵੰਡ ਨੂੰ ਮੁੱਢੋਂ ਹੀ ਰੱਦ ਕੀਤਾ ਗਿਆ ਹੈ । ਹਿੰਦੂ ਰਾਸ਼ਟਰ ਵਿੱਚ ਜਾਤ-ਪਾਤੀ ਵਿਚਾਰਧਾਰਾ ਅਤੇ ਜਾਤ-ਪਾਤੀ ਸਿਸਟਮ ਇਕ ਦੂਜੇ ਦੇ ਪੂਰਨ ਹੋਣਗੇ । ਹਿੰਦੂ ਰਾਸ਼ਟਰ ਦੀ ਪੂਰਤੀ ਲਈ ਆਰ।ਐੱਸ।ਐੱਸ। ਤੇ ਭਾਜਪਾ ਸਰਕਾਰ ਨੇ ਮਨੁੱੁਖੀ ਦਰਦ ਵੰਡਾਉਣ ਅਤੇ ਇਸ ਦਾ ਸਮਾਧਾਨ ਕਰਨ ਵਾਲਾ ਨਾ ਕੋਈ ਧਰਮ ਰਹਿਣ ਦਿੱਤਾ ਹੈ ਤੇ ਨਾ ਹੀ ਕੋਈ ਸਕੂਲ । ਹੁਣ ਆਰ।ਐੱਸ।ਐੱਸ। ਤੇ ਭਾਜਪਾ ਸਰਕਾਰ ਨੂੰ ਜੇ ਕੋਈ ਡਰ ਹੈ ਤਾਂ ਸਿੱਖ ਪੰਥ ਦੇ ਗੁਰੂ ਗ੍ਰੰਥ, ਗੁਰੂ ਪੰਥ ਦੇ ਸਿੱਖੀ ਸਿਧਾਂਤਾਂ ਕੋਲੋਂ ਹੈ । ਸਿੱਖ ਧਰਮ ਦੇ ਸਿੱਖੀ ਸਿਧਾਂਤਾਂ ਨੂੰ ਆਰ।ਐੱਸ।ਐੱਸ। ਤੇ ਭਾਜਪਾ ਹਿੰਦੂ ਰਾਸ਼ਟਰ ਦੇ ਰਾਹ ਵਿੱਚ ਸਭ ਤੋਂ ਵੱਡਾ ਅੜਿੱਕਾ ਸਮਝਦੀ ਹੈ । ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰਨ ਲਈ ਆਰ।ਐੱਸ।ਐੱਸ। ਦਾ ਮੁਖੀ ਮੋਹਨ ਭਾਗਵਤ, ਨਰਿੰਦਰ ਮੋਦੀ ਅਤੇ ਉਸ ਦੇ ਮੰਤਰੀ ਸਿੱਖ ਧਰਮ ਦਾ ਭਗਵਾਂ ਕਰਨ, ਕਰਨ ਲਈ ਅਤੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਨੂੰ ਰਾਸ਼ਟਰਵਾਦੀ ਸਿੱਧ ਕਰਨ ਲਈ ਕਈ ਕਿਸਮ ਦੇ ਭੁਲੇਖਾ ਪਾਊ ਤੇ ਦੋਗਲੀ ਨੀਤੀ ਵਾਲੇ ਬਿਆਨ ਦਿੰਦੇ ਹਨ, ਮਿਸਾਲ ਦੇ ਤੌਰ &lsquoਤੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਸਬੰਧੀ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਆਰ।ਐੱਸ।ਐੱਸ। ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੂੰ ਦੇਸ਼ ਆਦਰਸ਼ਕ ਵਜੋਂ ਜਾਣਦਾ ਹੈ ਤੇ ਉਨ੍ਹਾਂ ਨੇ ਰਾਸ਼ਟਰ ਦੀ ਰੱਖਿਆ ਕੀਤੀ (ਨੋਟ-ਗੁਰੂ ਗੋਬਿੰਦ ਸਿੰਘ ਦੇ ਸਮੇਂ ਅਜੋਕੇ ਰਾਸ਼ਟਰ ਦਾ ਕੋਈ ਵਜੂਦ ਹੀ ਨਹੀਂ ਸੀ । ਗੁਰੂ ਗੋਬਿੰਦ ਸਿੰਘ ਨੂੰ ਤਾਂ ਸਿੱਖ ਰਾਸ਼ਟਰ ਦੀ ਰਾਜਧਾਨੀ ਅਨੰਦਪੁਰ ਵਿੱਚੋਂ ਬਾਹਰ ਕੱਢਣ ਲਈ ਹਿੰਦੂ ਰਾਜਿਆਂ ਨੇ ਮੁਗ਼ਲ ਸਮਰਾਟ ਔਰੰਗਜ਼ੇਬ ਦੀ ਮਦਦ ਨਾਲ ਗੁਰੂ ਸਾਹਿਬ ਨਾਲ ਲਹੂ ਡੋਲਵੀਆਂ ਲੜਾਈਆਂ ਲੜੀਆਂ ਤੇ ਅੰਤ ਨੂੰ ਔਰੰਗਜ਼ੇਬ ਨੇ ਕੁਰਾਨ ਦੀ ਤੇ ਹਿੰਦੂ ਰਾਜਿਆਂ ਨੇ ਗਊ ਤੇ ਗੀਤਾ ਦੀਆਂ ਸੌਹਾਂ ਖਾ ਕੇ ਧੋਖੇ ਨਾਲ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਵਾਇਆ ਸੀ) ਮੋਹਨ ਭਾਗਵਤ ਨੇ ਹੋਰ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੋਂ ਚੱਲੀ ਪਰੰਪਰਾ ਨੂੰ ਗੁਰੂ ਅਰਜਨ ਦੇਵ ਤੇ ਗੁਰੂ ਤੇਗ਼ ਬਹਾਦਰ ਨੇ ਸ਼ਹੀਦੀਆਂ ਤੇ ਦਸਮ ਪਾਤਸ਼ਾਹ ਨੇ ਸਰਬੰਸ ਵਾਰ ਕੇ ਰਾਸ਼ਟਰ ਨੂੰ ਸੁਰੱਖਿਅਤ ਰੱਖਿਆ ਹੈ (ਨੋਟ-ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵਿੱਚੋਂ ਪ੍ਰਗਟ ਹੋਇਆ ਅਕਾਲ ਤਖ਼ਤ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਵਿੱਚੋਂ ਪ੍ਰਗਟ ਹੋਇਆ ਖ਼ਾਲਸਾ ਜਿਸ ਨੇ ਵਿਸ਼ਵ ਭਰ ਵਿੱਚ ਗੁਰੂ ਨਾਨਕ ਦੇ ਰੱਬੀ ਰਾਜ ਭਾਵ ਹਲੇਮੀ ਰਾਜ ਦੀ ਸਥਾਪਨਾ ਦੇ ਸੰਕਲਪ ਨੂੰ ਪੂਰਿਆਂ ਕਰਨਾ ਹੈ, ਰਚ ਦੀਨੋ ਖ਼ਾਲਸਾ ਜਗਤ ਕੋ ਦੈਨ ਸੰਥ) ਇਸੇ ਤਰ੍ਹਾਂ ਅਪ੍ਰੈਲ 2014 ਵਿੱਚ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਦੇ ਮਹੂਰਤ ਸਮੇਂ ਵੱਡੀ ਗਿਣਤੀ ਵਿੱਚ ਸਿੱਖ ਲੀਡਰਾਂ ਦਾ ਇਕੱਠ ਹੋਇਆ । ਉਸ ਵਿੱਚ ਉਸ ਵੇਲੇ ਦੇ ਭਾਜਪਾ ਪ੍ਰਧਾਨ ਤੇ ਹੁਣ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਸ਼ਾਮਿਲ ਹੋਏ ਤੇ ਉਨ੍ਹਾਂ ਨੇ ਕਿਹਾ ਜੇ ਅੱਜ ਹਿੰਦੂ ਧਰਮ ਆਪਣੇ ਸ਼ੁੱਧ ਰੂਪ ਵਿੱਚ ਦਿਖਾਈ ਦੇਂਦਾ ਤਾਂ ਇਹ ਸਿੱਖ ਪੰਥ ਦੇ ਕਾਰਨ ਹੀ ਹੈ । ਸਪੋਕਸਮੈਨ ਦੀ ਇਕ ਖ਼ਬਰ ਮੁਤਾਬਕ ਆਰ।ਐੱਸ।ਐੱਸ। ਦੇ ਕੌਮੀ ਜਨਰਲ ਸਕੱਤਰ ਸੁਰੇਸ਼ ਭਈਆ ਜੀ ਜੋਸ਼ੀ ਨੇ 18 ਮਾਰਚ 2016 ਨੂੰ ਜੈਪੁਰ ਵਿੱਚ ਅਖਿਲ ਭਾਰਤੀਆ ਪ੍ਰਤੀਨਿਧੀ ਸਭਾ ਵਿੱਚ ਭਾਸ਼ਨ ਦਿੰਦਿਆਂ ਆਖਿਆ ਕਿ ਗੁਰੂ ਗੋਬਿੰਦ ਪੂਰੇ ਭਾਰਤ ਵਿੱਚ ਰਾਸ਼ਟਰੀ ਚੇਤਨਾ ਜਾਗ੍ਰਿਤੀ ਦੀ ਮਿਸਾਲ ਸਨ । ਉਨ੍ਹਾਂ ਨੇ ਭਾਰਤੀ ਸਮਾਜ ਵਿੱਚੋਂ ਜੜ੍ਹਤਾ ਤੇ ਉਦਾਸੀਨਤਾ ਨੂੰ ਖ਼ਤਮ ਕੀਤਾ ਅਤੇ ਭਗਤੀ ਤੇ ਵੀਰਤਾ ਦੀ ਭਾਵਨਾ ਭਰੀ । ਇਸੇ ਤਰ੍ਹਾਂ ਨਰਿੰਦਰ ਮੋਦੀ ਨੇ ਵੀਰ ਬਾਲ ਦਿਵਸ ਮਨਾਉਂਦਿਆਂ ਏਕ ਭਾਰਤ ਸ਼੍ਰੇਸ਼ਟ ਭਾਰਤ &lsquoਤੇ ਬੋਲਦਿਆਂ ਕਿਹਾ, ਵਿਅਕਤੀ ਸੇ ਬੜਾ ਵਿਚਾਰ, ਵਿਚਾਰ ਸੇ ਬੜਾ ਰਾਸ਼ਟਰ, ਰਾਸ਼ਟਰ ਪ੍ਰਬੰਧ ਕਾ ਇਹ ਮੰਤਵ ਗੁਰੂ ਗੋਬਿੰਦ ਸਿੰਘ ਜੀ ਕਾ ਅਟਲ ਸੰਕਲਪ ਥਾ (ਨੋਟ-ਅਸੀਂ ਉੱਪਰ ਸਪੱਸ਼ਟ ਕਰ ਆਏ ਹਾਂ ਕਿ ਅਜੋਕੇ ਹਿੰਦੂ ਰਾਸ਼ਟਰ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਸਰੋਕਾਰ ਨਹੀਂ ਸੀ, ਤੇ ਨਾ ਹੀ ਉਸ ਵੇਲੇ ਅਜੋਕੇ ਰਾਸ਼ਟਰ ਦਾ ਕੋਈ ਵਜੂਦ ਸੀ) ਆਰ।ਐੱਸ।ਐੱਸ। ਤੇ ਭਾਜਪਾ ਨੇ ਹਿੰਦੂ ਰਾਸ਼ਟਰ ਬਣਾਉਣ ਦਾ ਟੀਚਾ ਤਾਂ ਮਿੱਥ ਲਿਆ ਪਰ ਅਤੀਤ ਵਿੱਚ ਹਿੰਦੂ ਸਮਾਜ ਨੇ ਕਦੇ ਅਜਿਹਾ ਸੁਪਨਾ ਤੱਕ ਨਹੀਂ ਸੀ ਲਿਆ । ਇਸ ਲਈ ਕਿਹਾ ਜਾ ਸਕਦਾ ਹੈ ਕਿ ਹਿੰਦੂ ਸਮਾਜ ਵਿੱਚ ਅਨੇਕਾਂ ਵੰਡੀਆਂ ਹੋਣ ਕਰਕੇ ਇਨ੍ਹਾਂ ਦਾ ਕਦੇ ਵੀ ਸਾਂਝਾ ਨਿਸ਼ਾਨਾ ਨਹੀਂ ਰਿਹਾ । ਜਾਤ-ਪਾਤ ਪ੍ਰਬੰਧ ਵਿੱਚ ਜੋ ਬਹੁ-ਗਿਣਤੀ ਹਿੰਦੂ ਅਬਾਦੀ ਦਾ ਮਹੱਤਵਪੂਰਨ ਤੱਤ ਹੈ, ਵਿੱਚ ਤਕਰੀਬਨ 6500 ਸਮਾਜਿਕ ਵੰਡੀਆਂ ਹਨ । (ਹਵਾਲਾ ਪੁਸਤਕ, The U.K. Maharajah's, inside the South Asian success story, Nicholas, Brealey Publishing London) ਹਿੰਦੂ ਸਮਾਜ ਦੇ ਲੋਕ ਜਿਹੜੇ ਇਕ ਕੌਮ ਹੋਣ ਦੀ ਕਿਸੇ ਇਕ ਸ਼ਰਤ &lsquoਤੇ ਪੂਰੇ ਨਹੀਂ ਉਤਰਦੇ ਉਹ ਆਪਣੀ ਰਾਜ ਸੱਤਾ ਦੇ ਬਲਬੂਤੇ, ਹਿੰਦੂ ਕੌਮ, ਹਿੰਦੂ ਰਾਟਸ਼ਰ ਬਣਾਉਣ ਲਈ ਯਤਨਸ਼ੀਲ ਹਨ) ਪਰ ਉਨ੍ਹਾਂ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਕੋਈ ਰੋਲ ਮਾਡਲ ਨਹੀਂ ਲੱਭ ਰਿਹਾ । ਸਿੱਖ ਰਾਸ਼ਟਰ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਜਾਂ ਸ਼ੇਰਿ ਪੰਜਾਬ ਰਣਜੀਤ ਸਿੰਘ ਰੋਲ ਮਾਡਲ ਹਨ ਪਰ ਆਰ।ਐੱਸ।ਐੱਸ। ਤੇ ਭਾਜਪਾ ਕੋਲ ਹਿੰਦੂ ਰਾਸ਼ਟਰ ਬਣਾਉਣ ਲਈ ਕੋਈ ਰੋਲ ਮਾਡਲ ਨਹੀਂ ਹੈ । ਜੇਕਰ ਉਹ ਰਾਮ ਚੰਦਰ ਨੂੰ ਰੋਲ ਮਾਡਲ ਮੰਨਦੇ ਹਨ ਤਾਂ ਰਾਮ ਚੰਦਰ ਹੋਰਾਂ ਨੇ ਇਕ ਸ਼ੂਦਰ (ਦਲਿਤ) ਦਾ ਸਿਰ ਇਸ ਲਈ ਵੱਢ ਦਿੱਤਾ ਸੀ ਕਿ ਉਹ ਬ੍ਰਾਹਮਣਾਂ ਵੱਲੋਂ ਮਿੱਥੀ ਹੋਈ ਹੱਦ ਤੋਂ ਅਗਾਂਹ ਵੱਧ ਕੇ ਭਗਤੀ ਕਰ ਰਿਹਾ ਸੀ । ਭਾਰਤ ਦੀ ਜਨ-ਸੰਖਿਆ ਵਿੱਚੋਂ ਸ਼ੂਦਰ ਕਹੇ ਜਾਣ ਵਾਲੇ ਦਲਿਤ ਜੇਕਰ ਹਿੰਦੂ ਮਿਸ਼ਨ ਤੋਂ ਵੱਖ ਹੁੰਦੇ ਹਨ ਤਾਂ ਫਿਰ ਹਿੰਦੂ ਘੱਟ ਗਿਣਤੀ ਵਿੱਚ ਰਹਿ ਜਾਣਗੇ । ਜੇਕਰ ਆਰ।ਐੱਸ।ਐੱਸ। ਤੇ ਭਾਜਪਾ ਕ੍ਰਿਸ਼ਨ ਜਾਂ ਅਰਜਨ ਵਰਗਿਆਂ ਨੂੰ ਰੋਲ ਮਾਡਲ ਮੰਨਦੀ ਹੈ ਤਾਂ ਉਹ ਆਪਣੇ ਮਾਮਿਆਂ, ਚਾਚਿਆਂ, ਤਾਇਆਂ ਤੇ ਭਰਾਵਾਂ ਨਾਲ ਹੀ ਲੜਦੇ ਮਰਦੇ ਰਹੇ, ਉਨ੍ਹਾਂ ਦੇ ਸਾਹਮਣੇ ਕਿਸੇ ਧਾਰਮਿਕ ਵਿਰੋਧੀ ਦੀ ਸਮੱਸਿਆ ਨਹੀਂ ਸੀ । ਜੇ ਸਮਰਾਟ ਅਸ਼ੋਕ ਨੂੰ ਰੋਲ ਮਾਡਲ ਮੰਨਦੇ ਹਨ ਤਾਂ ਉਹ ਵੀ ਹਿੰਦੂ ਨਹੀਂ ਸੀ, ਬਲਕਿ ਬੋਧੀ ਸੀ । ਆਰ।ਐੱਸ।ਐੱਸ। ਤੇ ਭਾਜਪਾ ਕੋਲ ਕੇਵਲ ਇਕ ਹੀ ਰਾਹ ਬਚਿਆ ਹੈ ਕਿ ਉਹ ਸਿੱਖ ਗੁਰੂ ਸਾਹਿਬਾਨ ਨੂੰ ਝੂਠੇ ਪ੍ਰਾਪੇਗੰਡੇ ਰਾਹੀਂ ਰਾਸ਼ਟਰਵਾਦੀ ਸਿੱਧ ਕਰਨ, ਇਸੇ ਕਰਕੇ ਹੀ ਬਾਗੇਸ਼ਵਰ ਧਾਮ ਦਾ ਧੀਰੇਂਦਰ ਸ਼ਾਸਤਰੀ ਉੱਚੀ ਸੁਰ ਵਿੱਚ ਇਸ ਗੱਲ ਦਾ ਪ੍ਰਚਾਰ ਕਰ ਰਿਹਾ ਹੈ ਕਿ : ਅਸੀਂ ਨੌਵੇਂ ਗੁਰੂ ਤੇਗ਼ ਬਹਾਦਰ ਜੀ ਤੇ ਦੱਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਗਾਉਂਦੇ ਹਾਂ ਇਹ ਸਾਡੇ ਸਨਾਤਨ ਧਰਮ ਦੇ ਆਦਰਸ਼ ਹਨ । ਪਰ ਅਸੀਂ ਇਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਸਿੱਖ ਧਰਮ, ਸੰਪੂਰਨ ਸੁਤੰਤਰ ਤੇ ਵਿਗਿਆਨਕ ਧਰਮ ਹੈ ਅਤੇ ਨਾ ਹੀ ਸਿੱਖ ਪੰਥ ਦਾ ਸਨਾਤਨ ਧਰਮ ਨਾਲ ਕੋਈ ਸਰੋਕਾਰ ਹੈ । ਸਿੱਖ ਧਰਮ ਵਿਸ਼ਵ ਵਿਆਪੀ ਧਰਮ ਹੈ, ਇਸ ਨੂੰ ਕਿਸੇ ਇਕ ਰਾਸ਼ਟਰ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ । ਸਿੱਖ ਗੁਰੂ ਸਾਹਿਬਾਨਾਂ ਨੇ, ਸਿੱਖ ਧਰਮ ਨੂੰ ਇਕ ਅਜਿਹਾ ਸੰਪੰਨ ਧਰਮ-ਪ੍ਰਬੰਧ ਐਲਾਨਿਆ ਹੈ, ਜਿਸ ਦੇ ਉਪਦੇਸ਼ ਅਕਾਲ ਪੁਰਖ ਪ੍ਰਮਾਤਮਾ ਦੀ ਸਿੱਧੀ ਉØੱਪਜ ਹਨ । (ਧੁਰ ਕੀ ਬਾਣੀ ਆਈ) ਸਿੱਖ ਗੁਰੂ ਸਾਹਿਬਾਨ ਦਾ ਸਨਾਤਨ ਧੜਮ ਨਾਲ ਕੋਈ ਸਰੋਕਾਰ ਨਹੀਂ ਸੀ, ਕਿਉਂਕਿ ਸਿੱਖ ਗੁਰੂ ਸਾਿਹਬਾਨਾਂ ਨੇ ਆਰੀਅਨਾਂ ਤੇ ਨਾਲ ਹੀ ਸਾਮੀ  ਧਰਮ ਗਰੰਥਾਂ ਦੀ ਪ੍ਰਭੁਤਾ ਨੂੰ ਨਾ-ਮਨਜ਼ੂਰ ਕਰ ਦਿੱਤਾ । ਬ੍ਰਾਹਮਣੀ ਹਿੰਦੂ ਦੇਵਤਿਆਂ ਨੂੰ ਤਿਆਗ ਦਿੱਤਾ, ਨਿੰਦਣਯੋਗ ਜਾਤ-ਪ੍ਰਥਾ ਨੂੰ ਰੱਦ ਕਰ ਦਿੱਤਾ ਅਤੇ ਮਨੂੰ-ਸਿਮ੍ਰਤੀ ਦਾ ਪੂਰਨ ਖੰਡਨ ਕੀਤਾ ।
ਜਥੇਦਾਰ ਮਹਿੰਦਰ ਸਿੰਘ ਖਹਿਰਾ