image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਪ੍ਰਚਾਰ, ਪਸਾਰ, ਨਿਘਾਰ, ਵਪਾਰ ਤੇ ਉਪਕਾਰ

ਸਿੱਖ-ਮੱਤ ਤਾਂ ਪ੍ਰਚਾਰ ਨੇ ਮਾਰ ਧਰੀ ਨਿੱਤ ਨਵੇਂ ਚੰਦ ਨਵੀਂ ਰਾਮ, ਰਾਮ ਹੁਣ ਮਹਾਰਾਜਾ ਰਣਜੀਤ ਸਿੰਘ ਨੂੰ ਸਿਰਦਾਰ ਆਖਣ ਲੱਗ ਪਏ ਬੱੁਧੀਮਾਨ ਭੀ ਭਮੱਤਰੇ ਪਏ ਨੇ ਬੜੀ ਦੇਰ ਦੀ ਮੈਂ ਸੋਚਦੀ ਸੀ ਕਿ ਮਹਾਰਾਜਾ ਦਲੀਪ ਸਿੰਘ ਰਾਜ ਕੀਤਾ ਸੀ ਜੋ ਮਹਾਰਾਜਾ ਬਣਿਆ, ਉਹ ਜਾਂ ਤਾਂ ਸ਼ਹਿਜ਼ਾਦਾ ਸੀ, ਯੁਵਕ ਸੀ ਜਾਂ ਰਾਜ ਲਈ ਲਾਈਨ ਵਿੱਚ, ਪਰ ਕੌਣ ਕਹੇ ਰਾਣੀ ਅੱਗਾ ਢੱਕ, ਮੰਡੀਕਰਨ ਨੇ ਇਤਿਹਾਸ ਵਗਾੜ ਤਾ ਹੁਣ ਹੋਰ ਸੁਣੋ ਕਹਿੰਦੇ ਜੀ ਕੇਵਲ ਇਕੋ ਹੀ ਗੁਰੂ ਹਨ, ਨਾਨਕ ਦੇਵ ਜੋ ਮੁੜ ਸੰਸਾਰ &lsquoਤੇ ਆਏ, ਜਦੋਂ ਜੋਤਾਂ ਦੱਸ ਕਹਿੰਦੇ ਨੇ ਫੇਰ ਉੱਤਰ ? ਇਹ ਜਬ੍ਹਲੀਆਂ ਹੀ ਵਿਵਾਦੀ ਹਨ ਮਕਰ ਦਾ ਬੋਲਾ-ਬਾਲਾ, ਧੰਨ ਕਮਾਊ ਭਾਰੂ, ਉਨਤੀਆਂ ਸਿਖਰਾਂ &lsquoਤੇ, ਉਪਕਾਰ ਛੁੱਪ ਗਿਆ, ਚੌਗਿਰਦੇ ਝਾਤੀ ਮਾਰੀਏ ਤਾਂ ਸਿੱਖ ਅੱਧਾ ਸੰਸਾਰ ਲੱਗਦਾ ਹੈ ਵਿਚਾਰ ਸੁਣੋ ਤਾਂ ਨਿਘਾਰ ਵੱਖਰੇਮੇ ਸਾੜਾ, ਈਰਖਾ, ਕੋਈ ਭੀ ਇਕ ਕੜੀ ਦੇ ਮਣਕੇ ਨਹੀਂ ਲੱਭਦੇ, ਕੋਈ ਭੀ ਵਿਦਵਾਨ ਇਹ ਸੰਦਰਭ ਵਿੱਚ ਅੱਗੇ ਆਉਣ ਤੋਂ ਕੰਨੀ ਕਤਰਾਉਂਦੇ ਹਨ ਕਾਰਨ ਕਿ ਸੌਦਾ ਉਨ੍ਹਾਂ ਦਾ ਹੁਣ ਵਿਕਣ ਯੋਗ ਨਹੀਂ, ਖਚਰਵਿਦੀਆਂ ਦਾ ਯੁੱਗ ਹੈ ਕਤਾਰ ਵਿੱਚ ਚਲੋ ਭਾਈ ਕੋਈ ਸਭਾ ਸੁਸਾਇਟੀ ਤੇ ਜਥੇਬੰਦੀ ਸਹੀ ਢਾਂਚੇ ਨੂੰ ਅਪਨਾਉਣ ਲਈ ਨਹੀਂ ਲੋਚਦੀ, ਮੈਂ ਇਕ ਵਿਚਾਰ ਬੜੀ ਦੇਰ ਹੋਈ ਬਹਿਸ ਵਿੱਚ ਦਿੱਤਾ ਸੀ, ਹਿਟਲਰ ਦੀ ਦੁਰਦਸ਼ਾ ਦਾ ਕਾਰਨ ਕੀ ਸੀ : ਜਰਮਨੀ ਤੇ ਇੰਗਲਿਸਤਾਨ ਦੀ ਦੁਸ਼ਮਣੀ, ਹਿਟਲਰ ਬੜਾ ਤੀਖਣ ਬੱੁਧ ਤਾਂ ਸੀ ਪਰ ਸਮੇਂ ਦੀ ਨਬਜ਼ ਨਾ ਪਛਾਣ ਸਕਿਆ, ਪ੍ਰਾਪੇਗੰਡਾ ਉਦੋਂ ਭੀ ਭਾਰੂ ਸੀ, ਯੁੱਧ ਵਿੱਚ ਬੰਦੇ ਤਾਂ ਮਰਦੇ ਹੀ ਹਨ ਪਰ ਉਹਨੇ ਹੋਰ ਵਿੱਧ ਘੜ ਲਈ, ਅਸਲ ਮਕਸਦ ਉਹਦਾ ਸੀ ਕਿ ਮੈਂ ਜਰਮਨੀ ਨੂੰ ਦਿਰੜ-ਘੁਗ ਨੀ ਬਨਣ ਦੇਣਾ ਕਿ ਦੂਸਰੇ ਖੂਨ ਪ੍ਰਵੇਸ਼ ਹੋ ਜਾਣ, ਮੈਂ ਇਕ ਮਿਸਾਲ ਦੇਵਾਂ ਮੇਰੇ ਪਤੀ ਨਾਲ ਕੰਮ ਕਰਦੇ ਦੋਸਤ ਨੇ ਕਿਹਾ ਕਿ ਜੋ ਨੰਗੇਜੀ ਸੱਭਿਅਤਾ ਤੂੰ ਦੇਖ ਰਿਹਾ ਹੈ ਇਹ ਸਾਡੀ ਸੀ ਨਹੀਂ, ਯੁੱਧ ਵਿੱਚ ਅਦਲਾ ਬਦਲੀਆਂ ਨੇ ਸਭ ਉਲਟ-ਪੁਲਟ ਕਰਤਾ, ਗੱਲ ਕੀ ਹਰ ਕੌਮ ਨੂੰ ਆਪਣੀ ਨਸਲ ਦੀ ਚਿੰਤਾ ਹੁੰਦੀ ਹੈ, ਹੁਣ ਦੇਖ ਲਵੋ ਅਸੀਂ ਪੰਜਾਬ ਛੱਡ ਆਏ, ਪਰ ਗ਼ਮ, ਝੋਰਾ ਘੁਣ ਹੈ, ਭਈਆਂ ਦੀ ਆਮਦ ਲੋੜ ਸੀ, ਹਾਲੇ ਭੀ ਹੈ ਪਰ ਹੁਣ ਵਿਰੋਧਤਾ ਜੀ ਪੰਜਾਬ ਸਾਂਭ ਲੈਣਗੇ, ਕੁੱਟਾਂ ਮਾਰਾਂ ਹੋ ਰਹੀਆਂ ਹਨ, ਦੂਜੀ ਤਾਜ਼ਾ ਮਸਾਲ ਦੇਵਾਂ, ਅਕਾਲੀ ਰਾਜ ਵੇਲੇ ਕਾਂਗਰਸ ਤੇ ਆਪ ਨੇ ਤਜਵੀਜ਼ ਘੜੀ ਏਜੰਸੀ ਨੇ ਸਲਾਹ ਦਿੱਤੀ ਕਿ ਬੇਅਦਬੀ ਕਰਵਾਉ, ਅਕਾਲੀ ਮੁਖੀ ਸਿਰ ਲਾਉ, ਉਹਦਾ ਥੱਲਾ ਲਾਉ, ਆਪ ਕੁਰਸੀ &lsquoਤੇ ਆਉ ਸਾਹਮਣੇ ਹੈ ਪ੍ਰਾਪੇਗੰਡੇ ਕੀ ਰੰਗ ਦਿਖਾਏ ਹੁਣ ਬੇਅਦਬੀ ਕਿਸੇ ਸਰਕਾਰ ਦੇ ਸਿਰ ਨਹੀਂ ਲੱਗ ਰਹੀ । 
ਹੁਣ ਅਗਲੇ ਸਾਲ ਲੋਕਾਂ ਨੂੰ ਫੇਰ ਕੇਂਦਰ ਦੀਆਂ ਚੋਣਾਂ ਲਈ ਕੋਈ ਹੋਰ ਉਸਕਲ ਖੜਾ ਹੋਊ ਤੀਰ ਤਾਂ ਛੱਡਣੇ ਸ਼ੁਰੂ ਹੋ ਗਏ ਇਕ ਕਾਨੂੰਨ ਭਾਜਪਾ ਸੋਚਦੀ ਹੈ ਕਿ ਕੇਜਰੀਵਾਲ ਪੰਜਾਬ &lsquoਤੇ ਕਬਜ਼ਾ ਕਰ ਗਿਆ, ਅਸੀਂ ਕਿਉਂ ਨਾ ਜੱਫਾ ਮਾਰੀਏ, ਪੰਜਾਬੀ ਦੂਜੇ ਸੂਬਿਆਂ ਦੀ ਤਰ੍ਹਾਂ ਬਹੁਤੇ ਡੂੰਘੀ ਸੋਚ ਦੇ ਮਾਲਕ ਨਹੀਂ, ਬੱਸ ਤਜਰਬੇ ਭਾਲਦੇ ਨੇ ਦੇਖੋ ਕੀ ਰੰਗ ਲਉਣਗੇ, ਐਥੇ ਬੈਠੇ ਭੀ ਧੂਤੂ ਹਰ ਵੇਲੇ ਖੇਤਰੀ ਪਾਰਟੀ ਦੇ ਹੀ ਵੈਰੀ ਹਨ ਕਾਂਗਰਸ ਦੀਆਂ ਵਧੀਕੀਆਂ, ਅਤਿਆਚਾਰ ਪੰਜਾਬ ਦੇ ਟੁੱਕੜੇ ਪਾਣੀ ਸਭ ਪਿਛਾਂਹ ਸਿੱਟੋ ਬੱਸ ਜੀ ਅਕਾਲੀ ਦਲ ਡੇਗਣਾ ਹੈ ਦੁਖਾਂਤ ਅੱਜ ਸਰਕਾਰ ਕਿਉਂ ਕੋਈ ਲੋਕ ਹਿੱਤ ਕੰਮ ਨਹੀਂ ਕਰ ਰਹੀ ਕਿ ਇਹ ਲੋਕ ਹਰ ਵੇਲੇ ਜੀ ਪੁਰਾਣੀਆਂ ਸਰਕਾਰਾਂ ਨੇ ਕੁਝ ਕੀਤਾ ਹੀ ਨਹੀਂ ਤਾਂ ਭਗਵੰਤ ਮਾਨ ਤਾਂ ਪੱਤਣਾ ਦਾ ਤਾਰੂ ਹੈ ਕਹਿੰਦਾ ਤਾਂ ਫੇਰ ਤੁਸੀਂ ਭੰਡਣਾ ਤਾਂ ਸਾਨੂੰ ਭੀ ਹੈ ਲਉ ਫੇਰ ਦਾਖੂ ਦਾਣਾ, ਭਾਜਪਾ ਦਾ ਚੈਨਲ ਪਰ ਸਿੱਖ ਪ੍ਰਸਾਰੀ ਕਹਿੰਦੇ ਜੀ ਸਿਮਰਨਜੀਤ ਸਿੰਘ ਮਾਨ ਤੇ ਅਕਾਲੀ ਡਾ: ਦਲਜੀਤ ਸਿੰਘ ਚੀਮਾ ਬੇਥਵੇ ਬਿਆਨ ਦਿੰਦੇ ਹਨ ਯਾਨੀ ਮੋਦੀ ਵਿਰੁੱਧ, ਭਾਈ ਯਾਦ ਕਰੋ ਅਖੇ ਤੇਲੀ ਦੇ ਸਿਰ &lsquoਤੇ ਕੋਹਲੂ, ਤੇਲੀ ਕਹਿੰਦਾ ਜਾਟ ਰੇ ਜਾਟ ਤੇਰੇ ਸਿਰ ਪੇ ਖਾਟ ਤਾਂ ਜੁੜਿਆ ਜਿੰਮੀਦਾਰਾ, ਅੱਗੋਂ ਜੱਟ ਕਹਿੰਦਾ ਗਾਲ੍ਹ ਕੱਢਕੇ ਭਾਰ ਨਾਲ ਤਾਂ ਮਰੇਂਗਾ, ਸੋ ਜੇਕਰ ਵਾਹ ਨੀ ਚਲਦੀ ਤਾਂ ਖੋਰੂ ਭੀ ਨਾ ਪਾਉਣ ਸਿੱਖ ਹੀ ਬੇਵਫਾ ਹੋਣ ਤਾਂ ਕੌਮ ਨੂੰ ਘਰ ਕੀ ਛਪਰੀ ਨੀ ਮਿਲਣੀ ।
ਖਾਲਿਸਤਾਨੀਆਂ ਦੀ ਹੀ ਸੁਣੋ ਬੰਦੇ ਨਾਲ ਜੋੜਨੇ ਯਾਨੀ ਪੰਜਾਬ ਦੇ ਵਾਲੀ ਵਾਰਸ ਬੱਸ ਵਿਦੇਸ਼ੀ ਡੰਕੇ ਆਪਣੇ ਮੇਰੇ ਤਾਂ ਸ਼ਹੀਦ ਪਰ ਜੋ ਕੁੱਟਾਂ ਮਾਰਾਂ ਖਾ ਕੇ ਸਿੱਖ ਹੋਮਲੈਂਡ ਦੀ ਨੀਂਹ ਰੱਖ ਗਏ ਉਹ ਗ਼ਦਾਰ ਇਹ ਸੱਚਿਆਰ ਬਲੱਡ ਟੈਸਟ ਕਰਕੇ ਦੇਖੋ ਬਹੁਤੇ ਜਾਤੀਵਾਦ ਵਿੱਚੋਂ ਹਨ, ਜੱਟਾਂ ਦੇ ਦੋਖੀ, ਦੇਸ਼ ਲੈਣਾ ਇਨ੍ਹਾਂ ਨੇ ਇਹ ਤਾਂ ਸਭ ਮੈਚ ਖੇਡ ਰਹੇ ਨੇ ਆਪਣੀ ਹੀ ਟੀਮ ਲਈ, ਚੂਰਮਾਂ ਮਿਲੀ ਜਾਂਦਾ ਨਾਲੇ ਨੌਕਰੀਆਂ, ਧਨ ਨਾਲ ਚੌਧਰ ਚੌਥੇ ਕੁ ਦਿਨ ਕੋਈ ਬੰਦਾ ਗੱਡੀ ਚੜ੍ਹਾ ਲੈਂਦੇ ਨੇ ਫੇਰ ਦੁਹਾਈ, ਉਧਰ ਆਹ ਡੇਰੇਦਾਰ ਧੰਨ-ਗੁਰ-ਨਾਨਕ ਜਪਦੇ ਨੇ ਕੀ ਇਨ੍ਹਾਂ &lsquoਤੇ ਗੁਰੂ ਨਾਨਕ ਦੀ ਕਿਸੇ ਵਿਚਾਰਧਾਰਾ ਦਾ ਅਸਰ ਹੈ ? ਪਰ ਸ਼ੁੱਕਰ ਨਾਲ ਮਕਰ ਵੰਡੋ, ਅੱਗੋਂ ਲੋਕੀ ਅੱਕੇ, ਥੱਕੇ ਕ੍ਰੋਧ ਵਿੱਚ, ਤਣਾਅ ਵਿੱਚ ਬੱਸ ਢਾਰਸ ਭਾਲਦੇ ਨੇ ਤੇ ਇਨ੍ਹਾਂ ਦਾ ਹਸਪਤਾਲ ਮਰੀਜ਼ਾਂ ਦਾ ਭਰ ਜਾਂਦਾ ਹੈ, ਇਹ ਮਰੀਦ ਜਾਣਦੇ ਨੇ ਇਕ ਬਾਬਾ ਜੀ ਕੰਮ ਤਾਂ ਬੜੇ ਕੀਤੇ ਨੇ ਸਿੱਖਾਂ ਲਈ ਬਚਨ ਬੜੇ ਲੁਭਾਣੇ ਸਨ ਬੱਸ ਖੀਰ ਤੇ ਲੂਣ ਪਾ ਤਾ ਜਦੋਂ ਬੱਸ ਜੀ ਟਕਸਾਲਾਂ ਨੇ ਹੀ ਸਿੱਖ ਧਰਮ ਬਚਾ ਲਿਆ ਬੜੇ ਗ੍ਰੰਥੀ ਪ੍ਰਚਾਰਕ ਬਣਾ ਤੇ, ਨਾਲ ਹੀ ਇਕ ਸਲੂਣੀ ਤੁੱਕ ਆਪਣੇ ਦਸਵੰਧੀਆਂ ਨੂੰ ਖੁਸ਼ ਕਰਨ ਲਈ ਆਹ ਕਾਲੀ ਆਪਣੀ ਬਣਾਈ ਬੈਠੇ ਨੇ, ਮਹਾਂ ਪੁਰਸ਼ੋ ਜੇਕਰ ਇਹ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਉਦੋਂ ਤਸ਼ਦੱਦ ਸਹਿ ਕੇ ਘਾਲਣਾ ਨਾ ਘਾਲਦਾ ਤਾਂ ਤੁਸੀਂ ਟਕਸਾਲਾਂ ਤੇ ਡੇਰੇ ਕਿਥੋਂ ? ਠੀਕ ਹੈ ਡੇਰੇ ਸਰਕਾਰਾਂ ਦੇ ਸਿਰ &lsquoਤੇ ਨੇ, ਸਭ ਸੰਤਾਂ ਅੰਗ੍ਰੇਜ਼ ਫੌਜ ਵਿੱਚੋਂ ਆ ਕੇ ਡੇਰੇ ਬਣਾਏ ਸਨ ।
ਵਿਚਾਰ ਗੋਸ਼ਟੀ :- ਸਿੱਖ-ਮੰਚ ਹਿੰਦੂ ਮੂਰਤੀ ਪੂਜਾ ਦੀ ਅਲੋਚਕ ਪੱਥਰ ਪਰੰਪਰਾ ਆਦਿ :- ਪਰ ਸਿੱਖ ਧਾਰਾ ਵਿਰੁੱਧ ਕਰਕੇ ਫੇਰ ਇਸ ਤੋਂ ਪਰ੍ਹਾਂ ਹੁੰਦੀ ਅਸੀਂ ਮੂਰਤਾਂ ਅਪਣਾਈਆਂ, ਅੰਤ ਹੁਣ ਉਸੇ ਪੱਥਰ ਦੇ ਬੁੱਤ ਬਣਾਏ ਤੇ ਸਤਿਕਾਰਤ ਕਰ ਲੈ, ਗੁਰੂ ਗ੍ਰੰਥ ਸ਼ਬਦ ਗੁਰੂ ਯਾਨੀ ਜੀਵਨ ਜਾਚ ਸਿਖਾਂਦੜ ਸੀ, ਅੱਜ ਜੋਤ ਤੇ ਪੂਜਾ ਕਰ ਰਹੇ ਹਾਂ, ਹਰਫ ਹੈ ਜਾਂ ਨਹੀਂ ? ਗੰਗਾ ਇਸ਼ਨਾਨ :- ਸਾਡੇ ਹਰ ਗੁਰੂ ਘਰ ਦੇ ਨਾਲ (ਵੱਡੇ ਵੱਡੇ) ਤਲਾਅ, ਹਰਿਮੰਦਰ ਸਾਹਿਬ ਨਾਲ ਸਰੋਵਰ, ਇਸ਼ਨਾਨ ਪ੍ਰਥਾ, ਰਾਮਦਾਸ ਸਰੋਵਰ ਨਾ੍ਹਤੇ ਸਭ ਉਤਰੇ ਪਾਪ ਕਮਾਤੇ, ਸਵਾਲੀਆ ਚਿੰਨ ਕਿੰਨੀਆਂ ਕੁ ਰੀਤਾਂ ਲਿਖਾਂ ਜੋ ਹਿੰਦੂ ਕਰਦੇ ਹਨ ਅਸੀਂ ਭੀ, ਸਾਡੇ ਵਿਆਹ ਪਹਿਲਾਂ ਲਾਵਾਂ ਫੇਰੇ ਆਖਦੇ ਸੀ ਫੇਰ ਵਿਆਹ ਹੁਣ ਅਨੰਦ ਕਾਰਜ ਯਾਨੀ ਵਿਦਵਾਨ ਜਾਂ ਪੈਰੋਕਾਰ ਭਾਂਪ ਜਾਂਦੇ ਹਨ ਕਿ ਇਹ ਹਿੰਦੂ ਪ੍ਰਥਾ ਹੈ ਤਾਂ ਦੂਜੀ ਧਾਰਾ ਲਾਗੂ ਕਰਦੇ ਹਨ ਅੱਜ ਇਕ ਵਰਗ ਸਿੱਖ ਧਰਮ ਤੇ ਭਾਰੂ ਪੈ ਗਿਆ ਹੈ ਅਤੇ ਅੱਡਰੇ ਧਰਮ ਦੇ ਰਾਹ ਖੋਲ੍ਹੇਗਾ, ਉਹ ਵਰਗ ਵਿਚਾਰ ਗੋਸ਼ਟੀ ਨਹੀਂ, ਡਰ, ਵਹਿਮ, ਦਹਿਸ਼ਤ ਤੇ ਤਸ਼ਦੱਦ ਦਾ ਹਾਮੀ ਹੈ, ਹਾਲੇ ਚੱਲੀ ਜਾਊ ਪਰ ਅੰਤ ਮਾਰੂ ਹੋਵੇਗਾ ਤੇ ਚੇਤਨਤਾ ਲਿਆਵੇਗਾ ਤੇ ਦ੍ਰਿਸ਼ਟੀਕੋਨ ਦੀ ਚੀਰ-ਪਾੜ, ਖੋਜ ਤੇ ਬਹਿਸ ਰਾਹ ਅੱਗੋਂ ਸਭ ਧਰਮ ਪਰਖਤੇ ਹਨ ਕਿ ਪ੍ਰਭੂ ਨੇ ਤਾਂ ਪ੍ਰਕਿਰਤੀ ਤੇ ਮਨੁੱਖ, ਜੀਵ-ਜੰਤੂ ਪੈਦਾ ਕੀਤੇ ਸਨ, ਧਰਮ ਮਨੁੱਖਤਾ ਦੇ ਦੇਣ ਹਨ, ਕੋਈ ਭੀ ਮੱਤ ਦੀਆਂ ਲਿਖਤਾਂ ਰਚਨਹਾਰ ਦੀ ਲਿਖਤ ਨਹੀਂ ਇਸੇ ਕਰਕੇ ਯੁੱਧ, ਈਰਖਾ, ਸਾੜਾ, ਅੱਗੇ ਵਧਾਣ ਦੀ ਇੱਛਾ ਸਭ ਝਗੜਿਆਂ ਦੀ ਜੜ੍ਹ ਹੈ ਧਰਮ ਨੂੰ ਅੜੂਹਾ ਬਣਾ ਕੇ ਪ੍ਰਚਾਰਕ ਜੀ ਗੁਰੂ ਦਾ ਹੁਕਮ ਹੈ, ਹਾਂ ਗੁਰੂ ਹੁਕਮ ਤਾਂ ਹੋ ਸਕਦਾ ਹੈ, ਰੱਬ ਦਾ ਨਹੀਂ ।
ਸਿਆਸਤਾਂ ਸਾਡਾ ਧਰਮ ਹਨ ਅੰਨੀ ਪੀਹੇ ਵਾਲੀ ਸਥਿਤੀ ਬਣੀ ਹੈ, ਸਾਡਾ ਆਪਣਾ ਦੇਸ਼, ਘਰ ਸਾਂਭ ਨੀ ਹੁੰਦਾ ਇਹ ਯੂਕਰੇਨ ਨੂੰ ਹਥਿਆਰ, ਅਮਰੀਕਾ ਟਿਕਣ ਨੀ ਦਿੰਦਾ, ਹੁਣ ਪਤਾ ਨਹੀਂ ਕਿਹੜੀ ਭਾਵੀ ਪਾਰਟੀਆਂ ਨੇ ਵਰਤਾਉਣੀ ਹੈ, ਚੋਣਾਂ ਹੋ ਰਹੀਆਂ ਹਨ, ਅੱਗੋਂ ਏਜੰਡੇ ਘੜੇ ਜਾ ਰਹੇ ਹਨ ਲੋਕਾਂ ਦੇ ਲੱਕ ਟੁੱਟੇ ਨੇ ਬਿੱਲ, ਕਿਸ਼ਤਾਂ, ਰਾਸ਼ਣ ਭਾਰ ਝੱਲ ਨੀ ਹੁੰਦਾ, ਸਿਹਤ ਮਹਿਕਮੇ ਹੀਲਾ ਕਰੀ ਜਾ ਰਹੇ ਹਨ, ਲੋਕੀ ਆਪਣੀ ਸਿਹਤ ਦਾ ਆਪ ਧਿਆਨ ਰੱਖਣ ਦੀ ਥਾਂ ਦੁਆਈਆਂ ਨੂੰ ਕਰਤਾਰ ਦੀ ਦਾਤ ਮੰਨਦੇ ਹਨ, ਮੈਂ ਤਾਂ ਕੋਈ ਭੀ ਦੇਸੀ ਦਾਰੂ-ਨੁਕਸਾ ਮਿਲੇ ਵਰਤਦੀ ਹਾਂ, ਖੁਰਾਕ ਭੀ ਪੁਰਾਣੇ ਸਮਿਆਂ &lsquoਤੇ ਪਹੁੰਚ ਗਈ, ਹਾਂ ਸਮੇਂ ਦੀ ਨਬਜ਼ ਪਛਾਣੋ, ਪ੍ਰਮਾਤਮਾਂ ਸੋਝੀ ਦਿੰਦਾ ਹੈ ਵਰਤੋ, ਸਰਕਾਰਾਂ ਕੋਲੋਂ ਆਸ ਨਾ ਰੱਖੋ, ਉਨ੍ਹਾਂ ਤਾਂ ਪਹਿਲੋਂ ਵਿਰੋਧੀਆਂ ਦੀਆਂ ਬਣੀਆਂ ਉਧੇੜਨੀਆਂ ਨੇ ਫੇਰ ਬੁਨਣੀਆਂ ਨੇ, ਖਰਬੂਜ਼ੇ ਤੇ ਚਾਕੂ ਵਾਲੀ ਕਹਾਣੀ ਯਾਦ ਰੱਖੋ, ਸਾਡੇ ਦੇਸੀ ਪ੍ਰਤੀਨਿੱਧ ਤਾਂ ਮੂੰਹ ਵਿੱਚ ਘੁੰਗਣੀਆਂ ਵਾਲੇ ਹਨ ਕੇਵਲ ਪਾਰਟੀ ਸੇਵਾਦਾਰ ਨਾ ਲੋਕਾਂ ਦੇ ਸੇਵਾਦਾਰ, ਸਰਕਾਰਾਂ ਦੇਸੀ ਹੋਣ ਜਾਂ ਕਦੇਸੀ, ਮਨਸ਼ਾ ਏਕ ਪਰ ਇਕ ਗੱਲ ਹੈ ਕਿ ਪੰਜਾਬ ਜਾਂ ਦੂਜੇ ਘੱਟੋ ਘੱਟ ਬੂ-ਦੁਆਈ ਤਾਂ ਕਰਦੇ ਹਨ ਅਸੀਂ ਤਾਂ ਡਰਦੇ ਰੋਹ ਪੰਜਾਬ ਵੱਲ ਕੱਢਦੇ ਹਾਂ, ਸਾਡੀ ਔਲਾਦ ਭੀ ਉਹੋ ਹੀ ਰੀਤ ਤੇ, ਕੇਵਲ ਦੂਜੀਆਂ ਕੌਮਾਂ ਅੜਦੀਆਂ ਹਨ, ਰੋਸ ਮੁਜ਼ਾਹਰੇ ਆਦਿ, ਅਸੀਂ ਕੇਵਲ ਲੰਡਨ ਦੂਤਾਵਾਸ ਵਿਰੁੱਧ ਖੱਟਿਆ ਕੀ ਗੁਆਇਆ ਕੀ ਦੀ ਅਲਜਬਰਾ ਤੇ ਜ਼ਿੰਮੇਦਾਰੀ ਅਸੀਂ ਸਿਲੇਬਸ ਵਿੱਚੋਂ ਕੱਢ ਹੀ ਧਰੀ ਹੈ, ਮੈਂ ਤਾਂ ਸਰਕਾਰ ਕੀ ਪੁੁਲਸ ਕੀ ਕੌਂਸਲ ਕੀ ਕਿਸੇ ਮਾਰੂ ਨੀਤੀ ਲਈ ਚੁੱਪ ਨਹੀਂ ਵੱਟਦੀ ਭਾਵੇਂ ਕੀਮਤ ਤਾਰਦੀ ਹਾਂ, ਪਰ ਅੰਦਰ ਨੂੰ ਤਾਂ ਧਰਵਾਸ ਹੈ ਕਿ ਮੈਂ ਭਾਈਚਾਰੇ ਦੀ ਖੈਰ-ਖੁਆਹ ਹਾਂ ।
ਅਸੀਂ ਦੇਰ ਨਾਲ ਪਰ ਬਦਅਸੀਸ ਫੋਰੇ ਨਾਲ ਸਿੱਖ ਜਥੇਬੰਦੀਆਂ, ਚੈਨਲ, ਸਰਕਾਰ &lsquoਤੇ ਪਹਿਲਾਂ ਸਾਬਕਾ ਅਕਾਲ ਤਖ਼ਤ ਦਾ ਜਥੇਦਾਰ ਛਾਲ ਮਾਰੋ ਜੀ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਖੋਲ੍ਹੇ, ਭਾਈ ਕੀ ਸਭ ਅਦਾਰੇ ਸਰਕਾਰਾਂ ਆਪਣੇ ਆਪ ਵਿੱਚ ਸੌ ਫੀਸਦੀ ਕੋਈ ਪ੍ਰਾਈਵੇਟ ਠੇਕੇ ਨਹੀਂ ਦਿੰਦੀਆਂ ? ਹੁਣ ਪੀ।ਟੀ।ਸੀ। ਨੂੰ ਕੀ ਕਸਾਰਾ, ਵੱਡਾ ਚੈਨਲ ਹੈ ਹੋਰ ਬੜੇ ਪ੍ਰੋਗਰਾਮ ਪਰ ਜੋ ਘਾਟਾ ਸ਼ਰਧਾਵਾਨ ਸਿੱਖਾਂ, ਹਿੰਦੂਆਂ ਆਦਿ ਨੂੰ ਗੁਰਬਾਣੀ ਰੂਹ ਦੀ ਖੁਰਾਕ ਸੀ, ਘਾਟਾ, ਯੂ: ਟਿਊਬਾਂ ਉਹ ਸੇਵਾ ਨਹੀਂ ਹੈ, ਨਾਲੇ ਤਾਂ ਬਾਰ੍ਹਾਂ ਲੱਖ ਮਹੀਨੇ ਦਾ ਖਰਚਾ ਘਾਟਾ ਨਾਲੇ ਉਹ ਸੇਵਾ ਨਹੀਂ, ਕੀ ਉਹ ਲੋਕ ਜੋ ਵਾਂਝੇ ਕਰ ਧਰੇ ਅਸੀਸਾਂ ਦੇਣਗੇ ਜਾਂ ਬਦ ਅਕਾਲ ਤਖ਼ਤ ਜਥੇਦਾਰ ਨੂੰ ਸੋਚ ਸਮਝ ਕੇ ਬਿਆਨ ਸਲਾਹ ਕਰਕੇ ਦੇਣੇ ਬਣਦੇ ਸਨ, ਉਧਰ ਸ਼੍ਰੋਮਣੀ ਕਮੇਟੀ ਭੀ ਡਰਪੋਕ ਨਿਕਲੀ ਨਹੀਂ ਤਾਂ ਕਹਿੰਦੀ ਲਿਆਉ ਟੈਂਡਰ ਜੋ ਫਰੀ ਸਾਰਾ ਪੀ।ਟੀ।ਸੀ। ਵਾਲੀ ਸੇਵਾ ਦੇਊ ਜਦੋਂ ਤੁਸੀਂ ਖੜਨ ਨੂੰ ਥਾਂ ਦੇ ਦੇਹ ਬੈਠ ਮੈਂ ਆਪੇ ਜਾਊਂ, ਇਹ ਤਾਂ ਮੀਸਕਣੇ ਲੋਕ ਸਿੱਖ ਨਹੀਂ ਹਨ ਸ਼ੈਤਾਨ ਹਨ । ਇਸ ਸੋਚ ਤੋਂ ਕੋਰੇ ਹਨ ਕਿ ਇਹ ਹੀ 12 ਲੱਖ ਗਰੀਬਾਂ ਦੇ ਕਿਸੇ ਕੰਮ ਆਉਂਦਾ, ਜੀਹਨਾਂ ਨੇ ਭੀ ਇਸ ਅਭਾਗੇ ਕੰਮ ਵਿੱਚ ਹਿੱਸਾ ਪਾਇਆ ਹੈ ਭਰਨਗੇ ਅਵੱਸ਼, ਜੇ ਚੰਗਾ ਨੀ ਕਰ ਹੁੰਦਾ ਮਾੜਾ ਨਾ ਕਰੋ, ਮੈਂ ਅਰਜ਼ ਕਰਾਂ ਅੱਜ ਸਿੱਖ ਭਾਂਵਰੇ, ਅੱਥਰੇ ਤੇ ਹਠੀ ਹੋਏ ਫਿਰਦੇ ਹਨ, ਸੁਘੜ ਤੇ ਚਿੰਤਕ, ਪ੍ਰਮਾਤਮਾਂ ਤੇ ਭਰੋਸੇ ਵਾਲੇ ਅਰਦਾਸਾਂ ਕਰਨ ਕਿ ਦਾਤਾਰ ਕਿਸਾਨਾਂ ਨੂੰ ਸੁਮੱਤ ਬਖ਼ਸ਼, ਅੰਨ-ਦਾਤਾ ਨਾ ਕਹਿਣ ਨੀਮੇ ਹੋ ਕੇ ਵੱਸਣ, ਧਰਮ ਨੂੰ ਲੁੱਟ ਲਈ ਬੰਸਰੀ ਨਾ ਬਨਾਉਣ, ਦਾਤਾ ਦਾਤਾਰ ਹੈ ਉਹਦਾ ਦਿੱਤਾ ਖਾਂਦੇ ਹਾਂ ।
ਸੋਸ਼ਲ ਮੀਡੀਆ ਖੰਭ ਖਲਾਰਦਾ ਹੈ, ਕੋਈ ਨਸ਼ਾ ਕਰਨਾ ਨੌਜਵਾਨ ਛੱਡ ਕੇ ਅੰਮ੍ਰਿਤ ਛੱਕ ਹੁਣ ਨਸ਼ੇ ਛਡਾਉਣ ਦਾ ਰਾਹੀ ਬਣ ਕੇ ਲੱਗਾ ਜਾਤ-ਬਰਾਦਰੀ ਦੀ ਖੇਡ ਆਮ ਪਾਰਟੀ ਰਾਜ ਦਾ ਡੰਕਾ ਜੀ, ਇਹ ਤਾਂ ਸਾਡਾ ਰਾਜ ਹੈ ਨਸ਼ੇ ਕਰਨੇ ਨੂੰ ਪਤਾ ਹੁੰਦਾ ਹੈ ਕੌਣ ਵੇਚਦਾ ਹੈ, ਸੋ ਲੱਗਾ ਆਪਣੇ ਪੱਤੇ ਖੇਡਣ, ਕਿਸੇ ਦੇ ਘਰ ਧਾਵਾ ਜਾ ਬੋਲਿਆ, ਕਿਸੇ ਕੈਮਿਸਟ ਨੂੰ ਫੜ ਕੇ ਗੱਲ ਜੁੱਤੀਆਂ ਦਾ ਹਾਰ ਪਾ ਕੇ ਘੁਮਾਇਆ ਯਾਨੀ ਕਾਨੂੰਨ ਨੰੂ ਆਪਣੇ ਹੱਥ ਲੈਣਾ ਨਸ਼ਾ ਛੁਡਾਉਣ ਦੀ ਪ੍ਰਕਿਰਿਆ ਹੈ, ਹੁਣ ਪਰਮਿੰਦਰ ਸਿੰਘ ਝੋਟੇ ਨੂੰ ਪੁਲਸ ਨੇ ਫੜ ਲਿਆ, ਰੌਲਾ ਜੀ ਨਸ਼ੇ ਤਸਕਰਾਂ ਦੀ ਬਜਾਏ ਛਡਾਉਣ ਵਾਲਿਆਂ ਨੂੰ ਫੜਦੀ ਹੈ ਪੁਲਸ, ਰਾਜ ਕਿਸੇ ਦਾ ਭੀ ਹੋਵੇ ਕਾਨੂੰਨ ਅਵਸਥਾ ਖੋਖਲੀ ਕਰਨੀ ਤਾਂ ਕਾਨੂੰਨ ਨਹੀਂ, ਕੀ ਹੱਕ ਸੀ ਉਹਨੂੰ ਕੈਮਿਸਟ ਨੂੰ ਛਿੱਤਰਾਂ ਦਾ ਹਾਰ ਪਾ ਕੇ ਬੇਇੱਜ਼ਤ ਕਰਨ ਦਾ ? ਲੋਕੀ ਭੀ ਕਾਨੂੰਨ ਪ੍ਰਣਾਲੀ ਨੂੰ ਖਰਾਬ ਕਰਦੇ ਹਨ ਇਥੇ ਭੀ ਇਕ ਚੈਨਲ &lsquoਤੇ ਯੂ: ਟਿਊਬ ਚਲਾ ਕੇ ਸਾਧਨ ਬਣਾ ਕੇ ਪ੍ਰੋਗਰਾਮ ਜੀ ਝੋਟੇ ਨੂੰ ਕਿਉਂ ਗ੍ਰਿਫਤਾਰ ਕੀਤਾ, ਪੰਜਾਬ ਨੂੰ ਖਰਾਬ ਕਰਨ ਵਿੱਚ ਇਨ੍ਹਾਂ ਹੀ ਕਿੱਤਾ ਕਾਰੀਆਂ ਦਾ ਹੱਥ ਹੈ, ਰਾਜ ਕਿਸੇ ਦਾ ਭੀ ਹੋਵੇ ਆਮ ਸਰਕਾਰ ਬਾਗਾਂ ਖੁੱਲ੍ਹੀਆਂ ਛੱਡ ਦੇੇਵੇ, ਇਹੀ ਕੁਝ ਅੰਮ੍ਰਿਤਪਾਲ ਨੇ ਕੀਤਾ ਸੀ, ਹੁਣ ਚੀਕ ਚਿਹਾੜਾ ਸਾਫ ਹੈ ਕਿ ਵਿਦੇਸ਼ੀ ਪ੍ਰਚਾਰਕ ਤੇ ਚੈਨਲ ਚਲਾਉਣ ਤਾਂ ਮੋਹ ਧਰਮ ਤੇ ਪੰਜਾਬ ਨਾਲ ਆਪਣੇ ਧੰਦੇ ਚਲਾਉਣ ਲਈ ਹੈ, ਵਾਹਿਗੁਰੂ ਜੀ ਕਾ ਖ਼ਾਲਸਾ ਦੱਸ ਵਾਰੀ ਬੋਲਣਗੇ ਤੇ ਮੰਗਣਗੇ ਪੈਸੇ ਭੈਰਮੀ ਚੱਕੀ ਪਈ ਹੈ ਚੈਨਲਾਂ ਨੇ ਹੜ੍ਹ-ਪੀੜਤਾਂ ਦਾ ਬਹਾਨਾ ਇਹ ਲੋਕ ਉਨ੍ਹਾਂ ਇਲਾਕਿਆਂ ਵਿੱਚ ਜਾਂਦੇ ਨੇ ਜਿਥੇ ਪਹਿਲਾਂ ਹੀ ਗਰੀਬੀ ਹੈ, ਉਧਰੋਂ ਆਪਣੇ ਹਿਤੈਸ਼ੀਆਂ ਦੀਆਂ ਗਵਾਹੀਆਂ ਪੁਆਉਂਦੇ ਨੇ ਕੋਈ ਜੱਟ-ਜਿੰਮੀਂਦਾਰ ਇਨ੍ਹਾਂ ਤੋਂ ਰਾਸ਼ਨ ਲੈਂਦਾ ਹੈ ? ਉਹ ਤਾਂ ਆਪਸ ਵਿੱਚ ਹੀ ਵੰਡਦੇ ਨੇ, ਲੰਗਰ, ਸਿੱਖ-ਸੰਸਥਾਵਾਂ ਦਾ ਇਹ ਬੱਸ ਬੈਨਰ ਲਾ ਕੇ ਆਹ ਦੇਖੋ ਜੀ ਪਤਾ ਨਹੀਂ ਇਹ ਪ੍ਰਮਾਤਮਾਂ ਤੋਂ ਡਰਦੇ ਕਿਉਂ ਨਹੀਂ । 
ਘਰ ਦੀ : ਵੀਰਵਾਰ ਨੂੰ ਤਿੰਨ ਥਾਈਂ ਚੋਣਾਂ, ਹਰ ਪਾਰਟੀ ਇਕੋ ਇਕ ਸੀਟ ਲੈ ਗਈ ਪੜਚੋਲ ਟੋਰੀ ਦੀ 20 ਹਜ਼ਾਰ ਦੀ ਗਿਣਤੀ ਸਗੋਂ 6 ਹਜ਼ਾਰ ਵਾਧੂ ਚਿੰਤਾਜਨਕ, ਸਾਡੇ ਨੇੜੇ ਅਕਸ ਬਹਿਜੀ ਬੌਰਿਸ ਜੌਹਨਸਨ ਦੀ ਸੀਟ ਤੇ ਕੁੱਲ 450 ਵੋਟਾਂ ਨਾਲ ਟੋਰੀ ਇੱਜ਼ਤ ਬਚਾ ਗਏ, ਕਾਰਨ :- ਟੋਰੀ ਵੋਟਰ ਘਰੀਂ ਲੇਬਰ ਨੇ ਕਈ ਗਰੁੱਪ ਉਤਸ਼ਾਹਤ ਕਰਕੇ ਟੋਰੀ ਵੋਟਾਂ ਤੋੜ ਤਾਂ ਭਾਵੇਂ ਦਿੱਤੀਆਂ, ਪਰ ਆਪ ਨੂੰ ਲਾਂਭੇ ਨਹੀਂ ਲੰਡਨ ਮੇਅਰ ਸਦੀਕ ਦੀ ਹਠਧਰਮੀ 12।50 ਪੌਂਡ ਕਾਰ ਨੂੰ ਚਾਬੀ ਲਾ ਕੇ ਤੁਰਦੇ ਸਾਰ ਲੱਗਣਗੇ, ਬਹੁਤਾ ਅਸਰ ਨਹੀਂ ਪਾ ਸਕੀ, ਕਿਉਂਕਿ ਲੋਕੀ ਹੁਣ ਬੱਸਾਂ ਦੇ ਝੂਟੇ ਲੈਂਦੇ ਹਨ, ਕਾਰਾਂ ਦੀ ਵਰਤੋਂ ਘੱਟ, ਟੈ੍ਰਫਿਕ ਭੀ ਸਹਿਦਾਂ ਹੀ ਸੋ ਨਿਬੜੇ ਤਿਉਰ, ਪਰ ਲੀਡਰਾਂ &lsquoਤੇ ਹਾਲੀ ਕੋਈ ਭੀ ਚਾਮ-ਚੜਿੱਕ ਨਹੀਂ ਚਿੰਮੜੀ, ਦੇਖੋ ਭਵਿੱਖ ਚਲੋ ਪੰਜਾਬ ਜਾਂ ਪੰਜਾਬ ਸਿਆਸਤ ਇਥੇ ਪਿੱਛੇ ਦੇ ਝਮੇਲੇ ਹੀ ਉਲਝਾਈ ਰੱਖਦੇ ਨੇ, ਚਲੋ ਜੋ ਤਾਂ ਨਿੱਜੀ ਸਬੰਧ ਨਿਭਾਉਂਦੇ ਹਨ, ਕਿਸੇ ਨੂੰ ਕੀ ਪਰ ਜਦੋਂ ਸਿਆਸੀ ਸਥਿਤੀ ਪੜੋ੍ਹ ਤਾਂ ਸੰਸਾ ਹੋ ਹੀ ਜਾਂਦੀ ਹੈ, ਹੁਣ ਗੁਰਬਾਣੀ ਪ੍ਰਸਾਰਨ ਦੀ ਗੁੱਥੀ ਉਲਝਾ ਕੇ ਫੇਰ ਬਾਦਲਾਂ ਦੁਆਲੇ ਜੀ ਉਨ੍ਹਾਂ ਦਾ ਅਫਸਰ ਲਾ ਲਿਆ, ਭਾਈ ਸਿਆਸੀ ਪਾਰਟੀਆਂ ਦੇ ਅਕਸਰ ਕਾਰੋਬਾਰੀ ਹੁੰਦੇ ਹੀ ਹਨ, ਸੁਖਜਿੰਦਰ ਸਿੰਘ ਰੰਧਾਵੇ ਨੇ ਪਹਿਲਾਂ ਤਾਂ ਕਾਂਗਰਸ ਦੇ ਭਰਾੜ ਕੀਤੇ, ਕਦੀ ਉਸਾਰੂ ਕੰਮ ਵੱਲ ਸੋਚ ਹੀ ਨਹੀਂ, ਕੇਂਦਰ ਵਿੱਚ ਕਾਂਗਰਸ ਤੇ ਹੋਰ ਜਥੇਬੰਦੀਆਂ ਦੇ ਗੱਠਜੋੜ ਨਉਂ ਇੰਡੀਆ ਨੇ ਮੋਦੀ ਸਾਹਬ ਨੂੰ ਭਾਜੜਾਂ ਤਾਂ ਪਾਈਆਂ ਹਨ, ਹੁਣ ਕਈ ਝੋਟੀਆਂ ਨੂੰ ਹੀ ਰੁਪੈ ਮੰਨ ਲਿਆ, ਹੋ ਸਕਦਾ ਹੈ ਹੁਣ ਕਿਸੇ ਕਾਂਗਰਸ ਤੋਂ ਭਾਜਪਾਈ ਬਣੇ ਨੂੰ ਕੋਈ ਉੱਚ ਅਹੁਦਾ ਬਖ਼ਸ਼ਣ (ਸਿੱਖਾਂ ਨੂੰ) ਦਾਅ ਪੇਚ, ਗੱਲ ਕੀ ਅਕਾਲੀ ਮਾਰੋ ਨੀਤੀ ਨੀ ਛੱਡਣੀ । 
ਤੇਰਾ ਪਿੱਛਾ ਨਹੀਂ ਛੱਡਣਾ ਭਾਵੇਂ ਲੱਗ ਜਾਣ ਹੱਥ ਕੜੀਆਂ, ਮੁੱਦਾ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਨਾ ਜਹਾਜ਼ ਚੜ੍ਹਨ ਦੇਣ ਦਾ, ਭਾਈ ਜੇਕਰ ਤਿੰਨ ਵਾਰ ਅਨਿਆ ਹੈ ਤਾਂ ਦਰਬਾਰੇ ਕੁੰਡਾ ਖੜਕਾਉ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਕੀ ਸੜਕਾਂ &lsquoਤੇ ਨੁਮਾਇਸ਼ਾਂ ਗੁਰੂ ਗ੍ਰੰਥ ਵਰਤੋਂ ਹਥਿਆਰਾਂ ਦੀ ਪ੍ਰਦਰਸ਼ਣੀ ਗੁਰ-ਮਰਿਯਾਦਾ ਹੈ ਅੰਮ੍ਰਿਤ ਛਕਾਉਣ ਦੀ, ਭੈਰਮੀ ਚੱਕੀ ਸੀ ਤੇ ਲਿਖਦੀ ਜਾਵਾਂ ਦੁੱਬਈ ਵਿੱਚ ਟਰੱਕਾਂ ਦਾ ਸੀ ਕਾਰੋਬਾਰ ਪਰਿਵਾਰ ਦਾ, ਜਸਵੀਰ ਸਿੰਘ ਰੋਡੇ ਭੀ ਉਥੋਂ ਹੀ ਆਇਆ ਟਰੱਕ ਦਾ ਭੀ ਚਾਲਕ ਸੀ, ਭਗਵੰਤ ਮਾਨ ਦਾ ਇਹਦੇ ਕੀ ਦੋਸ਼ ਹੈ ? ਸੂਬਾ ਦੇਸ਼ ਆਪਣੇ ਚੁਗਿਰਦ ਨੂੰ ਭਾਂਪਦਾ ਹੀ ਹੁੰਦਾ ਹੈ, ਇਹ ਅੱਡ ਮਹਿਕਮੇ ਹਨ ਬਾਕੀ ਵਿਦਾਵਾ ਦੇ ਕੇ ਗਏ ਸਿੱਖ, ਕਪਤਾਨ ਸਾਹਬ ਜਾਂ ਢੀਂਡਸਾ ਹੋਵੇ ਸਭਨਾਂ ਨੂੰ ਤਗਮੇਂ, ਜਾਂ ਨਿਵਾਜਣਾ ਹੀ ਹੈ ਭਾਜਪਾ ਨੇ ਕਾਹਦਾ ਝੋਰਾ, ਰਿਸ਼ਵਤਾਂ ਅੱਜ ਦੀਆਂ ਹਨ ? ਆਹ ਵੀਡੀਉ ਤਾਂ ਕਿੜਾਂ ਹਨ ਪੂਰਾ ਸੱਚ ਨਹੀਂ ਪਰਚੇ ਵਿੱਚ ਕੁਝ ਲੇਖ ਵੱਡਮੁੱਲੇ ਵਿਚਾਰ ਹਨ, ਢੁਕਮੇ ਭੀ ਹਨ ਪਰ ਜੇਕਰ ਸਮਾਜ ਤੇ ਅਸਰ ਹੋ ਜਾਵੇ ਪਰ ਕਈ ਮਸ਼ਕੂਲੇ ਭੀ ਹਨ, ਚਾਹੇ ਜੀਵਨ ਪੱਧਰੀ ਚਾਹੇ ਧਰਮ ਪ੍ਰਤੀ ਸ਼ਰਧਾਵਾਨ ਕਦੀ ਬਦਖੋਹੀ ਨੀ ਕਰਦੇ, ਸੁਝਾਉ ਦਿੰਦੇ ਹਨ, ਬਾਕੀ ਇਤਿਹਾਸ ਦੀ ਪੂਰੀ ਖੋਜ ਕੇਵਲ ਲੇਖਕਾਂ ਦੀਆਂ ਕਿਤਾਬਾਂ ਨਹੀਂ ਹੁੰਦੀ, ਖੋਜੀ ਤਾਂ ਕਿੰਨੇ ਵਰੇ੍ਹ ਲਾ ਦਿੰਦੇ ਹਨ ਤੱਥ ਲੱਭਣ, ਮੈਨੂੰ ਬਹੁਤੀ ਜਾਣਕਾਰੀ ਨਹੀਂ ਹੈ ਕੋਹਿਨੂਰ ਹੀਰੇ ਦੀ, ਬੱਸ ਕੋਹ ਮਾਅਨੇ ਪਰਬਤ ਪਹਾੜ ਨੂਰ ਚਮਕ ਤੇ ਹੀਰਾ ਕੀਮਤੀ ਪੱਥਰ ਕਿਮੇ, ਕਿਥੋਂ, ਕਿਉਂ ਬਾਰੇ ਠੋਸ ਸਬੂਤ ਨਹੀਂ ਹਨ, ਹੱਕ ਕੀਹਦਾ ਨਿਰਣਾ ਤਾਂ ਹੋ ਹੀ ਨਹੀਂ ਸਕਿਆ, ਲੇਖਕਾਂ ਦੀਆਂ ਦਲੀਲਾਂ ਹਨ ਮਹਾਰਾਜਾ ਰਣਜੀਤ ਸਿੰਘ ਨੇ ਗੀਤਾ ਭੀ ਪੜਵਾਈ ਸੀ, ਸਭ ਦਾ ਸਤਿਕਾਰੀ ਸੀ, ਕਿਉਂ ਆਪਾਂ ਉਹਦੀ ਵਿਛੜੀ ਆਤਮਾਂ &lsquoਤੇ ਹਿੱਕ ਥਾਪੜੀਏ, ਅਕਾਲੀ ਫੂਲਾ ਸਿੰਘ ਦੇ ਕੋੜਬੇ ਤਾਂ ਯਾਦ ਪਰ ਉਹਦੀ ਸਮਾਧ &lsquoਤੇ ਕੋਈ ਫੇਰੀ ਨਹੀਂ ਅੱਜ ਦੇ ਮਰੇ ਭੀ ਸ਼ਹੀਦ, ਫਿਤਰਤਾਂ ਮਾਣਮੱਤੀਆਂ ਨਹੀਂ ਤਾਂ ਹੀ ਤਾਂ ਕੌਮ ਧੌਲ੍ਹ ਮਧੋ੍ਹਲੇ ਫਿਰਦੀ ਹੈ, ਆਪਣੀਆਂ ਮੰਗਾਂ ਵੱਲ ਕੇਂਦਰਤ ਨਹੀਂ ਦੂਜਿਆਂ ਨੂੰ ਕਿਉਂ ਮਿਲੀ, ਈਰਖਾ ਰੋਗ ਹੈ ਸਾਨੂੰ, ਹਰਿ ਨਾਮ ਔਖਧ ਹੈ ਧਰੋ ਧਿਆਨ, ਕਾਟੇ ਜਮ ਕੀ ਫੰਦਾ, ਪਾਰਬਹੰਮ ਸਾਡੀ ਸ਼ਰਧਾ ਪੂਰ ।
-ਬਲਵਿੰਦਰ ਕੌਰ ਚਾਹਲ ਸਾਊਥਾਲ