image caption:

7 ਸਤੰਬਰ ਨੂੰ ਭਾਰਤ ਆਉਣਗੇ ਅਮਰੀਕੀ ਰਾਸ਼ਟਰਪਤੀ ਬਾਇਡੇਨ, ਜੀ-20 ਸਿਖਰ ਸੰਮੇਲਨ ‘ਚ ਲੈਣਗੇ ਹਿੱਸਾ

 ਦਿੱਲੀ ਵਿਚ 9 ਤੇ 10 ਦਸੰਬਰ ਨੂੰ G20 ਸੰਮੇਲਨ ਹੋਣ ਜਾ ਰਿਹਾ ਹੈ।ਇਸ ਸੰਮੇਲਨ ਵਿਚ ਹਿੱਸਾ ਲੈਣ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ 7 ਸਤੰਬਰ ਨੂੰ ਭਾਰਤ ਆਉਣਗੇ। ਉਨ੍ਹਾਂ ਦੀ 8 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋ-ਪੱਖੀ ਬੈਠਕ ਹੋਵੇਗੀ।

ਵ੍ਹਾਈਟ ਹਾਊਸ ਵੱਲੋਂ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਬਾਇਡੇਨ 7 ਸਤੰਬਰ ਨੂੰ ਭਾਰਤ ਲਈ ਰਵਾਨਾ ਹੋਣਗੇ। ਉਹ ਇਸ ਦੌਰਾਨ ਭਾਰਤ ਵਿਚ G20 ਸੰਮੇਲਨ ਵਿਚ ਸ਼ਾਮਲ ਹੋਣਗੇ। ਉਹ G20 ਦੀ ਅਗਵਾਈ ਲਈ ਮੋਦੀ ਦੀ ਤਾਰੀਫ ਕਰਨਗੇ। 9 ਤੇ 10 ਸਤੰਬਰ ਨੂੰ G20 ਸੰਮੇਲਨ ਵਿਚ ਹਿੱਸਾ ਲੈਣਗੇ ਜਿਥੋਂ ਉਹ ਜੀ-20 ਦੇ ਹੋਰ ਹਿੱਸੇਦਾਰਾਂ ਨਾਲ ਕਲੀਨ ਊਰਜਾ ਤੇ ਜਲਵਾਯੂ ਤਬਦੀਲੀ ਵਰਗੇ ਕਈ ਵਿਸ਼ਵ ਪੱਧਰੀ ਮੁੱਦਿਆਂ &lsquoਤੇ ਚਰਚਾ ਕਰਨਗੇ।

ਇਸ ਦੌਰਾਨ ਯੂਕਰੇਨ ਵਿਚ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਯੁੱਧ ਦੇ ਆਰਥਿਕ ਤੇ ਸਮਾਜਿਕ ਪ੍ਰਭਾਵਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਵਰਲਡ ਬੈਂਕ ਸਣੇ ਬਹੁ-ਪੱਖੀ ਵਿਕਾਸ ਬੈਂਕਾਂ ਦੀ ਸਮਰੱਥਾ ਵਧਾਉਣ &lsquoਤੇ ਚਰਚਾ ਹੋਵੇਗੀ ਤਾਂ ਕਿ ਬੇਹਤਰ ਤਰੀਕੇ ਨਾਲ ਗਰੀਬੀ ਨਾਲ ਲੜਿਆ ਜਾ ਸਕੇ।

ਇਸ ਦੇ ਬਾਅਦ ਬਾਇਡੇਨ 10 ਸਤੰਬਰ ਨੂੰ ਵੀਅਤਨਾਮ ਲਈ ਰਵਾਨਾ ਹੋਣਗੇ।ਉਹ ਵੀਅਤਨਾਮ ਦੇ ਹਨੋਈ ਵਿਚ ਉਥੋਂ ਦੇਜਨਰਲ ਸਕੱਤਰ ਨਗੁਯੇਨ ਫੂ ਤ੍ਰੋਂਗ ਤੇ ਹੋਰ ਮੁੱਖ ਨੇਤਾਵਾਂ ਨਾਲ ਚਰਚਾ ਕਰਨਗੇ। ਇਸ ਦੌਰਾਨ ਅਮਰੀਕਾ ਤੇ ਵੀਅਤਨਾਮ ਵਿਚ ਸਹਿਯੋਗ ਵਧਾਉਣ &lsquoਤੇ ਚਰਚਾ ਹੋਵੇਗੀ