image caption:

ਚੰਨ ਤੇ ਸੂਰਜ ਮਿਸ਼ਨ ਤੋਂ ਬਾਅਦ ਹੁਣ ‘ਸਮੁੰਦਰਯਾਨ’

 ਚੰਦਰਯਾਨ-3, ਸੂਰਜ ਮਿਸ਼ਨ ਤੋਂ ਬਾਅਦ ਭਾਰਤ ਹੁਣ ਸਮੁੰਦਰ ਦੀ ਡੂੰਘਾਈ ਨੂੰ ਮਾਪਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਸਮੁੰਦਰ 'ਚ ਜਾਣ ਵਾਲਾ ਵਾਹਨ ਬਣਾਇਆ ਜਾ ਰਿਹਾ ਹੈ। ਇਸ ਦਾ ਨਾਮ ਸਮੁੰਦਰਯਾਨ ਹੈ। ਇਸ ਨੂੰ ਮਤਸਿਆ 6000 ਵੀ ਕਿਹਾ ਜਾ ਰਿਹਾ ਹੈ। ਇਸ ਦੇ ਜ਼ਰੀਏ ਤਿੰਨ ਇਨਸਾਨਾਂ ਨੂੰ ਸਮੁੰਦਰ ਤੋਂ 6 ਕਿਲੋਮੀਟਰ ਹੇਠਾਂ ਲਿਜਾਇਆ ਜਾਵੇਗਾ। ਤਾਂ ਜੋ ਉਥੇ ਅਧਿਐਨ ਅਤੇ ਖੋਜ ਕੀਤੀ ਜਾ ਸਕੇ।
ਧਰਤੀ ਵਿਗਿਆਨ ਮੰਤਰਾਲੇ ਦੇ ਮੰਤਰੀ ਕਿਰਨ ਰਿਜਿਜੂ ਨੇ 11 ਸਤੰਬਰ ਨੂੰ ਟਵੀਟ ਕੀਤਾ ਕਿ ਅਗਲਾ ਮਿਸ਼ਨ ਸਮੁੰਦਰਯਾਨ ਹੈ। ਇਹ ਨੈਸ਼ਨਲ ਇੰਸਟੀਚਿਊਟ ਆਫ ਓਸ਼ਨ ਟੈਕਨਾਲੋਜੀ (NIOT), ਚੇਨਈ ਵਿੱਚ ਬਣਾਇਆ ਜਾ ਰਿਹਾ ਹੈ। ਇਸ ਦੇ ਜ਼ਰੀਏ 3 ਇਨਸਾਨਾਂ ਨੂੰ ਸਮੁੰਦਰ ਦੇ ਅੰਦਰ 6000 ਮੀਟਰ ਦੀ ਡੂੰਘਾਈ ਤੱਕ ਭੇਜਿਆ ਜਾਵੇਗਾ। ਤਾਂ ਜੋ ਉਥੋਂ ਦੇ ਸਰੋਤਾਂ ਅਤੇ ਜੈਵਿਕ ਵਿਭਿੰਨਤਾ ਦਾ ਅਧਿਐਨ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਸਮੁੰਦਰੀ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਇਹ ਇੱਕ ਡੂੰਘੇ ਸਮੁੰਦਰੀ ਮਿਸ਼ਨ ਹੈ, ਜੋ ਕਿ ਨੀਲੀ ਆਰਥਿਕਤਾ ਨੂੰ ਵਿਕਸਤ ਕਰਨ ਲਈ ਕੀਤਾ ਜਾ ਰਿਹਾ ਹੈ। ਸਮੁੰਦਰ ਦੇ ਹੇਠਾਂ ਇਸ ਤੋਂ ਜੋ ਜਾਣਕਾਰੀ ਮਿਲੇਗੀ, ਉਸ ਨਾਲ ਕਈ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਕਿਉਂਕਿ ਇਸ ਨਾਲ ਸਮੁੰਦਰੀ ਸਰੋਤਾਂ ਦੀ ਵਰਤੋਂ ਹੋਵੇਗੀ।