image caption:

ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਸੁੱਖਾ ਦੁੱਨੇਕੇ ਦੇ ਕ.ਤਲ ਦੀ ਜ਼ਿੰਮੇਵਾਰੀ

 ਅੱਜ ਸਵੇਰੇ ਗੈਂਗਸਟਰ ਸੁੱਖਾ ਦੁੱਨੇਕੇ ਦਾ ਕੈਨੇਡਾ &lsquoਚ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ।ਜਿਸ ਤੋਂ ਬਾਅਦ ਸੋਸ਼ਲ ਮੀਡੀਆ &lsquoਤੇ ਇਕ ਪੋਸਟ ਆਈ ਜਿਸ &lsquoਚ ਲਾਰੇਂਸ ਗਰੁੱਪ ਵਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ।ਪੋਸਟ &lsquoਚ ਲਿਖਿਆ ਗਿਆ&hellip.

ਹਾਂਜੀ ਸਤਿ ਸ੍ਰੀ ਅਕਾਲ ਜੀ .. ਰਾਮ ਰਾਮ ਸਾਰਿਆਂ ਨੂੰ.. ਇਹ ਸੁੱਖਾ ਦੁੱਨੇਕੇ ਬੰਬੀਹਾ ਗਰੁੱਪ ਦਾ ਜੋ ਇੰਚਾਰਜ ਬਣਿਆ ਫਿਰਦਾ ਸੀ ਉਹਦਾ ਮਰਡਰ ਹੋਇਆ ਕੈਨੇਡਾ ਦੇ ਵਿਨੀਪੈਗ ਸਿਟੀ ਵਿੱਚ ਉਹਦੀ ਜਿੰਮੇਵਾਰੀ ਲਾਰੇਂਸ ਬਿਸ਼ਨੋਈ ਗਰੁੱਪ ਲੈਂਦਾ ਹੈ।ਇਹ ਹੈਰੋਇਨ ਇਡਿਕਟਿਡ ਨਸ਼ੇੜੀ ਨੇ ਸਿਰਫ ਆਵਦੇ ਨਸ਼ੇ ਨੂੰ ਪੂਰਾ ਕਰਨ ਲਈ ਪੈਸਿਆਂ ਲਈ ਬਹੁਤ ਘਰ ਉਜਾੜੇ ਸੀ।ਸਾਡੇ ਭਰਾ ਗੁਰਲਾਲ ਬਰਾੜ, ਵਿੱਕੀ ਮਿੱਡੂਖੇੜਾ ਦੇ ਮਰਡਰ &lsquoਚ ਇਨ੍ਹੀ ਹੀ ਸਭ ਕੁਝ ਕੀਤੀ ਸੀ ਬਾਹਰ ਬੈਠ ਕੇ।

ਸੰਦੀਪ ਨੰਗਲ ਅੰਬੀਆਂ ਦਾ ਵੀ ਮਰਡਰ ਵੀ ਇਨੇ ਕਰਾਇਆ ਸੀ।ਪਰ ਹੁਣ ਇਹਦੇ ਕੀਤੇ ਹੋਏ ਪਾਪਾਂ ਦੀ ਸਜ਼ਾ ਇਨੂੰ ਮਿਲਗੀ , ਸਿਰਫ ਇਕੋ ਗੱਲ ਕਹਿਣੀ ਆ ਜਿਹੜੀਆਂ ਦੁੱਕੀਆਂ ਤੁੱਕੀਆਂ ਹਜੇ ਰਹਿਗੀਆਂ ਕੀ ਜਿੱਥੇ ਮਰਜ਼ੀ ਭੱਜ ਲਓ ਦੁਨੀਆ ਦੇ ਕਿਸੇ ਵੀ ਦੇਸ਼ ਵਿਚ ਚੱਲ ਜਾਓ ਇਹ ਨਾ ਸੋਚਿਓ ਕੀ ਸਾਡੇ ਨਾਲ ਦੁਸ਼ਮਣੀ ਲੈ ਕੇ ਬੱਚ ਜਾਓਗੇ।ਟਾਈਮ ਜ਼ਰੂਰ ਵੱਧ ਘੱਟ ਲੱਗ ਸਕਦਾ ਪਰ ਇੱਕ ਇਕੱ ਨੂੰ ਸਜ਼ਾ ਮਿਲੂ ਆਵਦੇ ਕੀਤੇ ਕੰਮਾਂ ਦੀ।