ਗੈਂਗਸਟਰ ਸੁੱਖਾ ਦੁੱਨੇਕੇ ਉਰਫ਼ ਸੁਖਦੂਲ ਸਿੰਘ ਦਾ ਅਣਪਛਾਤੇ ਵਿਅਕਤੀਆਂ ਨੇ ਵਿਨੀਪੈਗ ਕੈਨੇਡਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ
 ਟੋਰਾਂਟੋ, (ਰਾਜ ਗੋਗਨਾ)&mdash  ਗੈਂਗਸਟਰ ਸੁਖਦੂਲ ਸਿੰਘ ਉਰਫ ਸੁੱਖਾ ਦਾ ਕੈਨੇਡਾ 'ਚ ਅਣਪਛਾਤੇ ਬੰਦੂਕਧਾਰੀਆਂ ਨੇ ਕਤਲ ਕਰ ਦਿੱਤਾ ਹੈ। ਸੁਖਦੂਲ ਸਿੰਘ &lsquoਸੁੱਖਾ ਦੁੱਨੇਕੇ&rsquo ਦੇ ਵਜੋਂ ਜਾਣਿਆ ਜਾਂਦਾ ਗੈਗਸਟਰ ਅਤੇ ਭਾਰਤ ਵੱਲੋਂ ਲੋੜੀਂਦੇ ਸੂਚੀ ਵਿੱਚ ਸਾਮਿਲ ਦਾ ਕੈਨੇਡਾ ਦੇ ਵਿਨੀਪੈਗ ਵਿੱਚ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਸੁੱਖਾ 2017 'ਚ ਜਾਅਲੀ ਦਸਤਾਵੇਜ਼ਾਂ ਦੀ ਮਦਦ ਦੇ ਨਾਲ ਭਾਰਤ ਤੋਂ ਭੱਜ ਗਿਆ ਸੀ। ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਦੁੱਨੇਕੇ ਦਾ ਰਹਿਣ ਵਾਲਾ ਸੀ। ਉਸ ਦਾ ਸਬੰਧ ਦਵਿੰਦਰ ਬੰਬੀਹਾ ਗੈਂਗ ਦੇ ਨਾਲ ਸੀ।ਰਿਪੋਰਟਾਂ  ਵਿੱਚ ਕਿਹਾ ਗਿਆ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਸੁੱਖਾ ਨੂੰ ਕੈਨੇਡਾ ਦੇ ਵਿਨੀਪੈਗ ਵਿੱਚ ਇੱਕ ਅੰਤਰ-ਗੈਂਗ ਝੜਪ ਦੇ ਵਿੱਚ ਗੋਲੀ ਮਾਰ ਦਿੱਤੀ।ਦਿਲਚਸਪ ਗੱਲ ਇਹ ਹੈ ਕਿ ਸੁੱਖਾ ਦੁੱਨੇਕੇ  ਦਾ ਨਾਂ 20 ਸਤੰਬਰ ਨੂੰ ਐਨਆਈਏ ਵੱਲੋਂ ਸਾਂਝੀ ਕੀਤੀ ਗਈ ਲੋੜੀਂਦੇ ਅਪਰਾਧੀਆਂ ਦੀ ਸੂਚੀ ਵਿੱਚ ਸੀ। ਇਨ੍ਹਾਂ ਨਾਵਾਂ ਵਿੱਚ ਭਾਰਤ ਖ਼ਿਲਾਫ਼ ਦਹਿਸ਼ਤੀ-ਗੈਂਗਸਟਰ ਕਾਰਵਾਈਆਂ ਵਿੱਚ ਸ਼ਾਮਲ ਅਪਰਾਧੀ ਵੀ ਸ਼ਾਮਲ ਸਨ।ਐਨ ਆਈ ਏ  ਦੀ ਸੂਚੀ 'ਚ ਸੁੱਖਾ ਦਾ ਨਾਂ ਆਇਆ ਹੈ।