ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਗਲਾਸਗੋ ਵਿਖੇ ਸੰਗਤਾਂ ਲਈ ‘ਓਪਨ ਡੇਅ’ ਮਨਾਇਆ ਗਿਆ
 ਗਲਾਸਗੋ,(ਹਰਜੀਤ ਦੁਸਾਂਝ ਪੁਆਦੜਾ) - ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਗਲਾਸਗੋ ਦੀ ਪ੍ਰਬੰਧਕ ਕਮੇਟੀ ਵਲ਼ੋ ਲੋਕਾਂ ਨੂੰ ਸਿੱਖ ਧਰਮ, ਇਤਿਹਾਸ, ਗੁਰਦੁਆਰਾ ਸਾਹਿਬ ਵਿਖੇ ਹੁੰਦੀਆਂ ਰੋਜਾਨਾ ਸਰਗਰਮੀਆਂ ਅਤੇ ਸਮਾਜ ਸੇਵੀ ਕਾਰਜਾਂ ਬਾਰੇ ਜਾਣੂੰ ਕਰਵਾਉਣ ਲਈ &lsquoਓਪਨ ਡੇਅ&rsquo ਦੇ ਤੌਰ &lsquoਤੇ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਲੋਕਾਂ ਨੂੰ ਸ਼ੋਸ਼ਲ ਮੀਡੀਆ, ਅਖਬਾਰਾਂ ਅਤੇ ਵੈੱਬਸਾਇਟਾਂ ਰਾਹੀ ਖੁੱਲਾਂ ਸੱਦਾ ਦਿੱਤਾ ਗਿਆ। ਗੁਰੂ ਘਰ ਵਿੱਚ ਸੇਵਾਦਾਰਾਂ ਵੱਲੋ ਸੰਗਤਾਂ ਨੂੰ ਸਿੱਖ ਧਰਮ, ਇਤਿਹਾਸ, ਸਿੱਖੀ ਕਦਰਾਂ ਕੀਮਤਾਂ ਬਾਰੇ ਪੋਸਟਰਾਂ ਅਤੇ ਟੈਲੀਵਿਯਨ ਲਗਾ ਕੇ ਜਾਣਕਾਰੀ ਦਿੱਤੀ ਗਈ। ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋ ਗਾਈਡ ਟੂਰ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਦੌਰਾਨ &lsquoਰੋਟੀ ਵਰਕਸ਼ਾਪ&rsquo ਤਹਿਤ ਦੂਜੇ ਭਾਈਚਾਰੇ ਦੇ ਲੋਕਾਂ ਨੂੰ ਜਿਹਨਾਂ ਵਿੱਚ ਬਹੁ ਗਿਣਤੀ ਈਸਾਈ ਭਾਈਚਾਰੇ ਦੇ ਗੋਰੇ ਗੋਰੀਆਂ ਸਨ, ਨੂੰ ਲੰਗਰ ਦੀ ਮਹੱਤਤਾ ਅਤੇ ਕਿਵੇ ਤਿਆਰ ਕੀਤਾ ਜਾਂਦਾ ਹੈ, ਦੱਸਿਆ ਗਿਆ। ਬਹੁਤ ਸਾਰੇ ਗੋਰੇ ਗੋਰੀਆਂ ਨੇ ਰੋਟੀ ਬਣਾਉਣ ਦੀ ਸਿਖਲਾਈ ਵੀ ਪ੍ਰਾਪਤ ਕੀਤੀ। ਹਰ ਸਾਲ ਗੁਰਦੁਆਰਾ ਸਾਹਿਬ ਵਿੱਚ ਓਪਨ ਡੇਅ ਮਨਾਇਆ ਜਾਂਦਾ ਹੈ, ਜਿਸ ਦਿਨ ਸੈਂਕੜਿਆਂ ਦੀ ਗਿਣਤੀ ਵਿੱਚ ਦੂਰ ਦੂਰ ਤੋ ਹੋਰ ਭਾਈਚਾਰਿਆਂ ਦੇ ਲੋਕ ਗੁਰਦੁਆਰਾ ਸਾਹਿਬ ਦੇਖਣ ਆਉਂਦੇ ਹਨ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਖੇ ਪੰਜਾਬੀ ਸਕੂਲ, ਅੰਗਰੇਜ਼ੀ ਕਲਾਸਾਂ ਅਤੇ ਬੱਚਿਆਂ ਨੂੰ ਕੀਰਤਨ ਵੀ ਸਿਖਾਇਆ ਜਾਂਦਾ ਹੈ।