image caption:

ਭਾਰਤ-ਆਸਟਰੇਲਿਆ ਵਿਚਾਲੇ ਪਹਿਲਾ ਮੈਚ ਮੋਹਾਲੀ ’ਚ

 ਚੰਡੀਗੜ੍ਹ :  ਏਸ਼ੀਆ ਕੱਪ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਟੀ ਕ੍ਰਿਕੇਟ ਟੀਮ ਇੱਕ ਵਾਰ ਮੁੜ ਮੈਦਾਨ ਵਿੱਚ ਉਤਰਨ ਲਈ ਤਿਆਰ ਹੈ। ਜੀ ਹਾਂ, ਪੰਜਾਬ ਦੇ ਮੋਹਾਲੀ ਦੇ ਆਈਐਸ ਬਿੰਦਰਾ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ਵਿਚ ਭਾਰਤ ਤੇ ਆਸਟਰੇਲਿਆ ਵਿਚਕਾਰ 3 ਦਿਨਾਂ ਸੀਰੀਜ਼ ਦਾ ਪਹਿਲਾ ਮੈਚ ਭਲਕੇ ਤੋਂ ਖੇਡਿਆ ਜਾਵੇਗਾ।ਇਹ ਮੈਚ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ ।ਇਸ ਦੇ ਲਈ ਦੋਵੇਂ ਟੀਮਾਂ ਚੰਡੀਗੜ੍ਹ ਪਹੁੰਚ ਗਈਆਂ ਨੇ।ਦੋਹਾਂ ਕ੍ਰਿਕੇਟ ਟੀਮਾਂ ਚੰਡੀਗੜ੍ਹ ਦੇ ਆਈਟੀ ਪਾਰਕ ਸਥਿਤ ਹੋਟਲ ਵਿੱਚ ਰੁਕੀਆਂ ਹੋਈਆਂ ਨੇ ਹਾਲਾਂਕਿ ਪਹਿਲੇ ਦੋ ਮੈਚ ਵਿੱਚ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਹਾਰਦਿਕ ਪਾਂਡਿਆ ਨਹੀਂ ਖੇਡਣਗੇ ਪਰ ਬਾਕੀ ਪੂਰੀ ਟੀਮ ਪਹਿਲੇ ਮੈਚ ਨੂੰ ਲੈਕੇ ਬਹੁਤ ਐਕਸਾਈਟੀਡ ਹੈ।ਉਧਰ ਪ੍ਰਸ਼ਾਸਨ ਵੱਲੋਂ ਸੁਰੱਖਿਆ ਨੂੰ ਲੈਕੇ ਪੁਖਤਾ ਪ੍ਰਬੰਧ ਕੀਤੇ ਗਏ ਨੇ।
ਸਟਾਰ ਖਿਡਾਰੀ ਨਹੀਂ ਖੇਡਣਗੇ ਮੈਚ !
ਵੀਓ1- ਭਾਰਤ ਤੇ ਆਸਟਰੇਲਿਆ ਵਿਚਾਲੇ ਤਿੰਨ ਮੈਚਾਂ ਦੇ ਮੁਕਾਬਲੇ ਵਿੱਚ ਪਹਿਲਾ ਮੈਚ 22 ਸਤੰਬਰ ਨੂੰ ਖੇਡਿਆ ਜਾਵੇਗਾ ਜਿਸ ਨੂੰ ਲੈਕੇ ਦੋਵੇਂ ਟੀਮਾਂ ਤਿਆਰ ਹਨ।ਆਸਟਰੇਲਿਆ ਟੀਮ ਤੇ ਭਾਰਤੀ ਟੀਮ ਵੱਲੋਂ ਮੈਚ ਤੋਂ ਪਹਿਲਾਂ ਅਭਿਆਸ ਵੀ ਕੀਤਾ ਜਾ ਰਿਹਾ ਹੈ ਹਾਲਾਂਕਿ ਭਾਰਤ ਦੇ ਆਟਰੇਲਿਆ ਖਿਲਾਫ ਪਹਿਲੇ ਵਨ ਡੇ ਮੈਚ ਵਿੱਚ ਭਾਰਤੀ ਕ੍ਰਿਕੇਟ ਟੀਮ ਦੇ ਸਟਾਰ ਖਿਡਾਰੀ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਤੇ ਹਾਰਦਿਕ ਪਾਂਡਿਆ ਆਸਟਰੇਲਿਆ ਖਿਲਾਫ ਪਹਿਲੇ ਦੋ ਮੈਚ ਨਹੀਂ ਖੇਡਣਗੇ। ਇਹ ਖਿਡਾਰੀ ਰੈਸਟ ਤੇ ਰਹਿਣਗੇ।ਉਧਰ ਭਾਰਤੀ ਫੈਂਸ ਇਸ ਨੂੰ ਸੁਣ ਨਾਰਾਜ਼ ਵੀ ਹਵ ਪਰ ਹਰ ਕੋਈ ਚਾਹੁੰਦਾ ਹੈ ਕਿ ਮੈਚ ਭਾਰਤ ਹੀ ਜਿੱਤੇ।