image caption:

ਵਿਦਿਆਰਥੀਆਂ ਨੂੰ 10-10 ਲੱਖ ਰੁਪਏ ਦੇਵੇਗੀ ਯੂਨੀਵਰਸਿਟੀ

 ਚੰਡੀਗੜ੍ਹ : ਪੰਜਾਬ ਸਰਕਾਰ ਨੇ ਦੇਸ਼ ਭਗਤ ਯੂਨੀਵਰਸਿਟੀ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਇਸ ਯੂਨੀਵਰਸਿਟੀ ਨੂੰ ਧੋਖਾਧੜੀ ਦੀ ਦੋਸ਼ੀ ਕਰਾਰ ਦੇ ਦਿੱਤਾ। ਇਸ ਦੇ ਨਾਲ ਹੀ ਹੁਕਮ ਜਾਰੀ ਕੀਤੇ ਕਿ ਇਹ ਯੂਨੀਵਰਸਿਟੀ ਨੂੰ ਹੁਣ ਸਾਰੇ ਪ੍ਰਭਾਵਿਤ ਵਿਦਿਆਰਥੀਆਂ ਨੂੰ 10-10 ਲੱਖ ਰੁਪਏ ਦੇਵੇਗੀ। ਇਸ ਤੋਂ ਇਲਾਵਾ ਸਰਕਾਰ ਨੇ ਇਸ ਨੂੰ ਅੱਗੇ ਕਿਸੇ ਵੀ ਨਰਸਿੰਗ ਕੋਰਸ ਵਿੱਚ ਦਾਖਲਾ ਲੈਣ ਤੋਂ ਵੀ ਰੋਕ ਦਿੱਤਾ।


ਪੰਜਾਬ ਸਰਕਾਰ ਨੇ ਦੇਸ਼ਭਗਤ ਯੂਨੀਵਰਸਿਟੀ ਨੂੰ ਧੋਖਾਧੜੀ ਦਾ ਦੋਸ਼ੀ ਕਰਾਰ ਦਿੰਦਿਆਂ ਵੱਡੇ ਹੁਕਮ ਜਾਰੀ ਕੀਤੇ, ਜਿਸ ਵਿੱਚ ਕਿਹਾ ਗਿਆ ਕਿ ਯੂਨੀਵਰਸਿਟੀ ਪ੍ਰਭਾਵਿਤ ਵਿਦਿਆਰਥੀਆਂ ਨੂੰ 10-10 ਲੱਖ ਰੁਪਏ ਦੇਵੇਗੀ ਤੇ ਨਾਲ ਹੀ ਅੱਗੇ ਤੋਂ ਕਿਸੇ ਵੀ ਨਰਸਿੰਗ ਕੋਰਸ ਲਈ ਦਾਖਲਾ ਨਹੀਂ ਲੈ ਸਕੇਗੀ। ਇਸ ਦੇ ਨਾਲ ਹੀ ਪ੍ਰਭਾਵਿਤ ਹੋਣ ਵਾਲੇ ਵਿਦਿਆਰਥੀਆਂ ਦੀ ਸੂਚੀ ਵੀ ਮੰਗੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਹੋਰ ਨਰਸਿੰਗ ਕਾਲਜ ਵਿੱਚ ਸ਼ਿਫ਼ਟ ਕੀਤਾ ਜਾ ਸਕੇ।