ਹੁਣ ਫੇਸਬੁੱਕ ‘ਤੇ ਇੱਕ ਹੀ ਬੰਦਾ ਬਣਾ ਸਕੇਗਾ 4 ਪ੍ਰੋਫਾਈਲ
 ਫੇਸਬੁੱਕ ਦਾ ਨਵਾਂ ਫੀਚਰ  ਵਿਸ਼ਵ ਪੱਧਰ &lsquoਤੇ ਸ਼ੁਰੂ ਹੋ ਗਿਆ ਹੈ। ਜੇ ਤੁਹਾਨੂੰ ਅਜੇ ਤੱਕ ਇਹ ਅਪਡੇਟ ਨਹੀਂ ਮਿਲੀ ਹੈ, ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਹੌਲੀ-ਹੌਲੀ ਅਪਡੇਟ ਸਾਰੇ ਯੂਜ਼ਰਸ ਲਈ ਜਾਰੀ ਕੀਤੀ ਜਾਵੇਗੀ।
ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਵੱਖ-ਵੱਖ ਪ੍ਰੋਫਾਈਲਾਂ &lsquoਤੇ ਵੱਖ-ਵੱਖ ਤਰ੍ਹਾਂ ਦੀ ਸਮੱਗਰੀ ਸ਼ੇਅਰ ਕਰ ਸਕਣਗੇ। ਸਾਰੇ ਪ੍ਰੋਫਾਈਲਾਂ ਦੀ ਫੀਡ ਵੱਖਰੀ ਹੋਵੇਗੀ। ਇਸ ਤੋਂ ਇਲਾਵਾ, ਯੂਜ਼ਰਸ ਲੌਗਇਨ ਬਟਨ ਦੇ ਜ਼ਰੀਏ ਆਪਣੇ ਵੱਖ-ਵੱਖ ਪ੍ਰੋਫਾਈਲਾਂ &lsquoਤੇ ਸਵਿਚ ਕਰਨ ਦੇ ਯੋਗ ਹੋਣਗੇ, ਹਾਲਾਂਕਿ, ਮਲਟੀਪਲ ਖਾਤੇ ਬਣਾਉਣ ਵਾਲੇ ਯੂਜ਼ਰਸ ਨੂੰ ਡੇਟਿੰਗ, ਮਾਰਕੀਟਪਲੇਸ, ਪੇਸ਼ੇਵਰ ਮੋਡ ਅਤੇ ਭੁਗਤਾਨ ਵਰਗੇ ਫੀਚਰਸ ਨਹੀਂ ਮਿਲਣਗੇ।