35 ਸਾਲਾਂ ਪਾਕਿਸਤਾਨੀ ਮੁੰਡੇ ਨੇ 70 ਸਾਲਾਂ ਕੈਨੇਡੀਅਨ 'ਬੇਬੇ' ਨਾਲ ਕਰਾਇਆ ਵਿਆਹ
ਕਹਿੰਦੇ ਹਨ ਕਿ ਪਿਆਰ ਕਰਨ ਦੀ ਕੋਈ ਉਮਰ ਨਹੀਂ ਹੁੰਦੀ। ਕਦੋਂ ਅਤੇ ਕਿਸ ਨਾਲ ਅੱਖਾਂ ਚਾਰ ਹੋ ਜਾਣ, ਕੁਝ ਕਿਹਾ ਨਹੀਂ ਜਾ ਸਕਦਾ। ਅਜਿਹਾ ਹੀ ਕੁਝ ਇਕ 35 ਸਾਲਾਂ ਪਾਕਿਸਤਾਨੀ ਮੁੰਡੇ ਨਾਲ ਹੋਇਆ, ਜਿਸ ਨੂੰ 70 ਸਾਲਾਂ ਕੈਨੇਡੀਅਨ ਔਰਤ ਨਾਲ ਇੰਨਾ ਡੂੰਘਾ ਪਿਆਰ ਹੋ ਗਿਆ ਕਿ ਦੋਵਾਂ ਨੇ ਵਿਆਹ ਕਰਵਾ ਲਿਆ। ਹੁਣ ਇਸ ਅਨੋਖੀ ਲਵ ਸਟੋਰੀ ਦੀ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆ &lsquoਚ ਚਰਚਾ ਹੋ ਰਹੀ ਹੈ।
ਰਿਪੋਰਟ ਮੁਤਾਬਕ ਨੌਜਵਾਨ ਦਾ ਨਾਂ ਨਈਮ ਸ਼ਹਿਜ਼ਾਦ ਹੈ। ਉਮਰ ਦੇ ਫਰਕ ਕਾਰਨ ਲੋਕ ਨਾ ਸਿਰਫ ਉਸ ਨੂੰ ਮਿਹਣੇ ਮਾਰ ਰਹੇ ਹਨ, ਸਗੋਂ ਇਹ ਵੀ ਦੋਸ਼ ਲਗਾ ਰਹੇ ਹਨ ਕਿ ਨਈਮ ਨੇ ਸਿਰਫ ਪੈਸਿਆਂ ਦੀ ਖਾਤਰ ਇਕ ਬਜ਼ੁਰਗ ਔਰਤ ਨੂੰ ਆਪਣਾ ਸਾਥੀ ਚੁਣਿਆ ਹੈ। ਕੁਝ ਲੋਕ ਉਸ ਨੂੰ &lsquoਸੋਨਾ ਖੋਦਣ ਵਾਲਾ&rsquo ਕਹਿ ਕੇ ਉਸ ਦਾ ਮਜ਼ਾਕ ਉਡਾ ਰਹੇ ਹਨ। ਇਸ ਦੌਰਾਨ ਨਈਮ ਦਾ ਇਕ ਇੰਟਰਵਿਊ ਸੋਸ਼ਲ ਮੀਡੀਆ &lsquoਤੇ ਵਾਇਰਲ ਹੋ ਰਿਹਾ ਹੈ। ਇਸ &lsquoਚ ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਦੀ ਮੁਲਾਕਾਤ ਮੈਰੀ ਨਾਲ ਹੋਈ ਅਤੇ ਦੋਵਾਂ &lsquoਚ ਪਿਆਰ ਹੋ ਗਿਆ।
ਨਈਮ ਨੇ ਦੱਸਿਆ ਕਿ ਸ਼ੁਰੂ ਵਿੱਚ ਦੋਵੇਂ ਸਿਰਫ਼ ਚੰਗੇ ਦੋਸਤ ਸਨ। ਪਰ ਹੌਲੀ-ਹੌਲੀ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਸਾਲ 2012 &lsquoਚ ਉਸ ਦੀ ਮੁਲਾਕਾਤ ਫੇਸਬੁੱਕ &lsquoਤੇ ਮੈਰੀ ਨਾਲ ਹੋਈ ਸੀ। ਫਿਰ ਨਈਮ ਦੇ ਕਰੀਬੀਆਂ ਨੇ ਵੀ ਉਮਰ ਦੇ ਫਰਕ ਬਾਰੇ ਚਿੰਤਾ ਜ਼ਾਹਰ ਕੀਤੀ, ਪਰ ਉਹ ਕੈਨੇਡੀਅਨ ਔਰਤ ਦੇ ਪਿਆਰ ਵਿੱਚ ਪਾਗਲ ਹੋ ਗਿਆ ਸੀ। ਨਈਮ ਮੁਤਾਬਕ ਮਰੀਅਮ ਨੇ ਉਸ ਨੂੰ ਫੇਸਬੁੱਕ &lsquoਤੇ ਮਿਲਣ ਤੋਂ ਤਿੰਨ ਸਾਲ ਬਾਅਦ ਹੀ ਪ੍ਰਪੋਜ਼ ਕੀਤਾ ਸੀ। ਫਿਰ 2017 ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ।