ਨਿਊਜ਼ੀਲੈਂਡ ਵਿਚ ਵਧਿਆ ਪੰਜਾਬੀਆਂ ਦਾ ਮਾਨ - ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ
 ਪੰਜਾਬ ਦੇ ਪਿੰਡ ਕਲੇਰ ਘੁਮਾਣ ਦੇ ਇਕ ਨੌਜਵਾਨ ਨੇ ਨਿਊਜੀਲੈਂਡ ਦੀ ਪੁਲਿਸ ਵਿਚ ਸ਼ਾਮਿਲ ਹੋ ਕੇ ਪਿੰਡ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਕਤ ਨੌਜਵਾਨ ਦੇ ਚਾਚਾ ਸਰਬਜੀਤ ਸਿੰਘ ਨੇ ਦੱਸਿਆ ਕਿ ਮੇਰਾ ਭਤੀਜਾ ਵਿਕਰਮਜੀਤ ਸਿੰਘ ਪੁੱਤਰ ਸੁਖਦੇਵ ਸਿੰਘ 2017 ਵਿਚ ਪੜ੍ਹਾਈ ਕਰਨ ਲਈ ਨਿਊਜੀਲੈਂਡ ਗਿਆ ਸੀ, ਉਥੇ ਉਸ ਨੇ ਸਖਤ ਮਿਹਨਤ ਕਰਕੇ ਪੀਆਰ ਪ੍ਰਾਪਤ ਕੀਤੀ ਤੇ ਹੁਣ ਉਥੇ ਦੀ ਪੁਲਿਸ ਦੀ ਭਰਤੀ ਲਈ ਅਰਜੀਆਂ ਮੰਗੀਆਂ ਗਈਆਂ। ਇਸ &rsquoਤੇ ਉਹ ਸਾਰੇ ਟੈਸਟ ਪਾਸ ਕਰ ਕੇ ਪੁਲਿਸ ਲਈ ਚੁਣਿਆ ਗਿਆ।