image caption:

ਇੰਗਲੈਂਡ ਵਿਚ ਪਟਿਆਲਾ ਦੇ ਪੰਜਾਬੀ ਨੌਜਵਾਨ ਦੀ ਹਾਦਸੇ ਵਿਚ ਮੌ.ਤ

 ਪਟਿਆਲਾ :  ਇੰਗਲੈਂਡ ਵਿਚ  ਇਕ ਪੰਜਾਬੀ ਨੌਜਵਾਨ ਦੀ ਭਿਆਨਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਪ੍ਰਿੰਸ ਸਿੱਧੂ ਵਜੋਂ ਹੋਈ ਹੈ। ਮ੍ਰਿਤਕ ਪਟਿਆਲਾ ਦੇ ਪਿੰਡ ਘੜਾਮ ਦਾ ਰਹਿਣ ਵਾਲਾ ਸੀ ਤੇ ਪਿਛਲੇ ਛੇ ਸਾਲ ਤੋਂ ਵਿਦੇਸ਼ ਵਿਚ ਰਹਿ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪ੍ਰਿੰਸ ਦਾ ਅਗਲੇ ਸਾਲ ਵਿਆਹ ਸੀ। ਇਸ ਖ਼ਬਰ ਨੂੰ ਸੁਣਦੇ ਹੀ ਪਰਿਵਾਰ &rsquoਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।