ਦੁਨੀਆਂ ਦੀ ਨੰਬਰ ਇਕ ਟੀਮ ਬਣੀ ਟੀਮ ਇੰਡੀਆ
 ਦੁਬਈ: ਆਸਟਰੇਲੀਆ ਵਿਰੁਧ ਇਕ ਦਿਨ ਦੇ ਮੈਚਾਂ ਦੀ ਲੜੀ ਦੇ ਪਹਿਲੇ ਮੈਚ &rsquoਚ ਜਿੱਤ ਦਰਜ ਕਰਨ &rsquoਚ ਭਾਰਤ ਵਨਡੇ ਰੈਂਕਿੰਗ &rsquoਚ ਸਿਖਰ &rsquoਤੇ ਪੁੱਜ ਗਿਆ ਹੈ ਅਤੇ ਇਸ ਤਰ੍ਹਾਂ ਉਹ ਤਿੰਨੇ ਤਰ੍ਹਾਂ ਦੀ ਕ੍ਰਿਕੇਟ ਦਰਜਾਬੰਦੀ &rsquoਚ ਦੁਨੀਆਂ ਦੀ ਨੰਬਰ ਇਕ ਟੀਮ ਬਣ ਗਿਆ ਹੈ।
ਆਸਟਰੇਲੀਆ ਵਿਰੁਧ ਸ਼ੁਕਰਵਾਰ ਨੂੰ ਪੰਜ ਵਿਕੇਟਾਂ ਦੀ ਜਿੱਤ ਨਾਲ ਭਾਰਤ ਦੇ 116 ਰੇਟਿੰਗ ਅੰਕ ਹੋ ਗਏ ਹਨ ਅਤੇ ਉਸ ਨੇ ਅਤੇ ਚਿਰਵਿਰੋਧੀ ਪਾਕਿਸਤਾਨ (115 ਅੰਕ) ਨੂੰ ਸਿਖਰ ਤੋਂ ਹਟਾ ਦਿਤਾ ਹੈ।
ਭਾਰਤ ਟੈਸਟ ਅਤੇ ਟੀ20 ਰੈਂਕਿੰਗ &rsquoਚ ਪਹਿਲਾਂ ਹੀ ਸਿਖਰ &rsquoਤੇ ਕਾਬਜ਼ ਸੀ ਅਤੇ ਇਸ ਤਰ੍ਹਾਂ ਹੁਣ ਉਹ ਤਿੰਨੇ ਰੂਪਾਂ &rsquoਚ ਸਿਖਰ &rsquoਤੇ ਪਹੁੰਚ ਗਿਆ ਹੈ।
ਮਰਦਾਨਾ ਕ੍ਰਿਕੇਟ ਦੇ ਇਤਿਹਾਸ &rsquoਚ ਇਹ ਸਿਰਫ਼ ਦੂਜਾ ਮੌਕਾ ਹੈ ਜਦੋਂ ਕੋਈ ਟੀਮ ਤਿੰਨੇ ਰੂਪਾਂ &rsquoਚ ਨੰਬਰ ਇੱਕ &rsquoਤੇ ਕਾਬਜ਼ ਹੋਈ ਹੈ। ਇਸ ਤੋਂ ਪਹਿਲਾਂ ਦਖਣੀ ਅਫ਼ਰੀਕਾ ਨੇ ਅਗੱਸਤ 2012 &rsquoਚ ਇਹ ਪ੍ਰਾਪਤੀ ਹਾਸਲ ਕੀਤੀ ਸੀ।