ਇਟਲੀ ਦੇ ਦੋ ਰਹਿ ਚੁੱਕੇ ਸਾਬਕਾ ਰਾਸਟਰਪਤੀ ਜੌਰਜੀਓ ਨਾਪੋਲੀਤਾਨੋ ਦਾ 98 ਸਾਲ ਦੀ ਉਮਰ ਚ, ਹੋਇਆ ਦਿਹਾਂਤ,ਦੇਸ਼ ਵਿੱਚ ਸੋਗ ਦੀ ਲਹਿਰ
ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) 22 ਸਤੰਬਰ 2023 ਇਟਲੀ ਦੇ ਲੋਕ ਕਦੀਂ ਨਹੀ ਭੁੱਲ ਸਕਣਗੇ ਕਿਉਂਕਿ ਇਸ ਦਿਨ ਦੇਸ਼ ਦੋ ਵਾਰ ਰਾਸ਼ਟਰਪਤੀ ਰਹਿ ਚੁੱਕੇ ਸਾਬਕਾ ਰਾਸ਼ਟਰਪਤੀ ਜੌਰਜੀਓ ਨਾਪੋਲੀਤਾਨੋ ਦਾ 98 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਸੰਨ 1925 ਵਿੱਚ ਜਨਮੇ ਜੌਰਜੀਓ ਨਾਪੋਲੀਤਾਨੋ ਇਟਲੀ ਗਣਰਾਜ 11ਵੇਂ ਅਤੇ ਪਹਿਲੇ ਰਾਸ਼ਟਰਪਤੀ ਸਨ ਜਿੰਨ੍ਹਾ ਨੂੰ ਇਟਲੀ ਦੇ ਨਾਗਰਿਕਾਂ ਨੇ ਇਤਿਹਾਸ ਦੀ ਲੜੀ ਵਿੱਚ ਪਰੋ ਕੇ ਸੰਨ 2006 ਤੋ 2015 ਤੱਕ ਦੇਸ਼ ਦਾ ਦੋ ਵਾਰ ਰਾਸ਼ਟਰਪਤੀ ਹੋਣ ਦਾ ਮਾਣ ਦਿੱਤਾ ਸੀ। ਉਨ੍ਹਾ ਨੂੰ ਪਿਆਰ ਕਰਨ ਵਾਲੇ ਲੋਕ ਉਨ੍ਹਾਂ ਕਿੰਗ ਜੌਰਜੀਓ ਵੀ ਕਹਿੰਦੇ ਸਨ। ਉਹ ਪਹਿਲੇ ਇਤਾਲਵੀ ਗਣਰਾਜ ਦੀ ਇੱਕ ਪ੍ਰਮੁੱਖ ਹਸਤੀ ਵੀ ਸਨ। ਉਹ ਆਪਣੇ ਪਿੱਛੇ ਦੋ ਪੁੱਤਰ, ਜਿਓਵਨੀ ਅਤੇ ਜਿਉਲੀਓ, ਅਤੇ ਆਪਣੀ ਪਤਨੀ, ਕਲੀਓ ਬਿਟੋਨੀ ਨੂੰ ਛੱਡ ਗਿਆ ਹੈ, ਜਿਸ ਨਾਲ ਉਸਨੇ 1959 ਵਿੱਚ ਵਿਆਹ ਹੋਇਆ ਸੀ। ਇਟਲੀ ਦੇ ਮੌਜੂਦਾ ਰਾਸ਼ਟਰਪਤੀ ਸੇਰਜੀਓ ਮੱਤਾਰੈਲਾ , ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਸਮੇਤ ਵੱਖ ਵੱਖ ਨੇਤਾਵਾਂ ਵੱਲੋਂ ਉਨ੍ਹਾਂ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਪੂਰੇ ਦੇਸ਼ ਵਿੱਚ ਸਾਬਕਾ ਰਾਸ਼ਟਰਪਤੀ ਜੌਰਜੀਓ ਨਾਪੋਲੀਤਾਨੋ ਦੀ ਮੌਤ ਨਾਲ ਦੇਸ਼ ਵਿੱਚ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ।