ਕੈਨੇਡਾ ਦੇ ਪਹਿਲੇ ਸਿੱਖ ਸੈਨੇਟਰ ਸਰਬਜੀਤ ਮਰਵਾਹ ਨੇ ਵਿਵਾਦਾਂ ਵਿੱਚ ਘਿਰੀ ਟਰੂਡੋ ਸਰਕਾਰ ਨੂੰ ਦਿੱਤਾ ਵੱਡਾ ਝਟਕਾ,ਆਪਣੇ ਅਹੁਦੇ ਤੋ ਅਸਤੀਫਾ ਦੇ ਦਿੱਤਾ
  ਭਾਰਤ ਅਤੇ ਕੈਨੇਡਾ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਕੈਨੇਡਾ ਦੇ ਪਹਿਲੇ ਸਿੱਖ ਸੈਨੇਟਰ ਸਰਬਜੀਤ ਸਿੰਘ ਮਰਵਾਹ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦੱਸਣਯੋਗ ਹੈ ਕਿ ਮਰਵਾਹ ਕੈਨੇਡੀਅਨ ਸੈਨੇਟ ਵਿੱਚ ਨਿਯੁੱਕਤ ਹੋਣ ਵਾਲੇ ਪਹਿਲੇ ਸਿੱਖ ਸਨ ਅਤੇ ਉਨ੍ਹਾਂ ਦਾ ਕਾਰਜਕਾਲ 2026 ਤੱਕ ਸੀ।ਟਰੂਡੋ ਸਰਕਾਰ ਨੂੰ ਉਸ ਵੱਡਾ ਝਟਕਾ ਲੱਗਾ ਹੈ। ਕਿਉਂਕਿ (ਕੈਨੇਡਾ ਇੰਡੀਆ ਵਿਵਾਦ ) ਦੇ ਵਿਚਾਲੇ ਵਧਦੇ ਤਣਾਅ ਦੌਰਾਨ ਭਾਰਤੀ ਮੂਲ ਦੇ ਸਰਬਜੀਤ ਸਿੰਘ ਮਰਵਾਹ ਨੇ ਕੈਨੇਡੀਅਨ ਸੈਨੇਟ ਤੋਂ ਆਪਣਾ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ । ਮਰਵਾਹ ਕੈਨੇਡੀਅਨ ਸੈਨੇਟ ਵਿੱਚ ਨਿਯੁਕਤ ਹੋਣ ਵਾਲੇ ਪਹਿਲੇ ਸਿੱਖ ਸਨ ਅਤੇ ਉਨ੍ਹਾਂ ਦਾ ਕਾਰਜਕਾਲ ਸੰਨ 2026 ਤੱਕ ਸੀ।ਅਤੇ ਜਸਟਿਨ ਟਰੂਡੋ ਨੇ ਉਹਨਾਂ ਨੂੰ ਸੈਨੇਟ ਵਿੱਚ ਨਿਯੁਕਤ ਕੀਤਾ ਸੀ। ਸਰਬਜੀਤ ਮਰਵਾਹ ਦਾ ਪਿਛੋਕੜ ਅਤੇ ਜਨਮ ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਹੋਇਆ ਸੀ। ਉਹ ਸੇਂਟ ਸਟੀਫਨ ਕਾਲਜ, ਦਿੱਲੀ ਅਤੇ ਦਿੱਲੀ ਸਕੂਲ ਆਫ ਇਕਨਾਮਿਕਸ ਦਾ ਸਾਬਕਾ ਵਿਦਿਆਰਥੀ ਹੈ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਐਮ.ਬੀ.ਏ.ਕੀਤੀ।ਮਰਵਾਹ ਸਕੋਸ਼ੀਆ ਨਾਮੀਂ ਬੈਂਕ ਦੇ ਚੇਅਰਮੈਨ ਵੀ ਰਹੇ।ਉਹਨਾਂ ਕਈ ਕੈਨੇਡੀਅਨ ਸੰਸਥਾਵਾਂ ਜਿਵੇਂ ਕਿ ਟੋਰਾਂਟੋ ਸਟਾਰ ਡੇਲੀ, ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਬੋਰਡਾਂ 'ਤੇ ਵੀ ਸੇਵਾ ਨਿਭਾਈ ਹੈ। ਉਹਨਾਂ ਦੇ ਅਸਤੀਫੇ ਦਾ ਕਾਰਨ ਸਾਹਮਣੇ ਨਹੀਂ ਆਇਆ ਪ੍ਰੰਤੂ ਜਾਣਕਾਰੀ ਅਨੁਸਾਰ ਉਨ੍ਹਾਂ ਨੇ 10 ਨਵੰਬਰ 2016 ਨੂੰ ਇਹ ਅਹੁਦਾ ਸੰਭਾਲਿਆ ਸੀ। ਹਾਲਾਂਕਿ ਉਨ੍ਹਾਂ ਨੇ ਅਸਤੀਫਾ ਦੇਣ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਕੀਤਾ ਹੈ। ਉਨ੍ਹਾਂ ਇਸ ਬਾਰੇ ਕੋਈ ਜਾਣਕਾਰੀ ਵੀ ਨਹੀਂ ਦਿੱਤੀ ਪਰ ਭਾਰਤ-ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਦੇ ਕਾਰਨ ਇਹ ਅਸਤੀਫਾ ਚਰਚਾ ਦਾ ਵਿਸ਼ਾ ਬਣ ਗਿਆ ਹੈ।